Monday, June 21, 2010

ਗੱਲ ਸਟੈਂਡਰਡ ਰੋਮਨ ਪੰਜਾਬੀ ਦੀ

ਪੰਜਾਬੀ ਦੇ ਸਨੇਹੀਆਂ ਦੀ ਗਿਣਤੀ ਕੋਈ ਘੱਟ ਨਹੀਂ. ਪਰ ਮੁਸ਼ਕਿਲ ਫੇਰ ਵੀ ਬਹੁਤ ਵੱਡੀ ਏ ਕਿਓਂਕਿ ਇਹ ਲੋਕ ਗੁਰਮੁਖੀ ਵਿੱਚ ਪੰਜਾਬੀ ਨੂੰ ਲਿਖਣਾ ਜਾਂ ਪੜ੍ਹਨਾ ਨਹੀਂ ਜਾਣਦੇ. ਨਾ ਸਾਰਿਆਂ ਨੂੰ ਸ਼ਾਹਮੁਖੀ ਆਉਂਦੀ ਏ ਅਤੇ ਨਾ ਹੀ ਗੁਰਮੁਖੀ. ਏਹੋ ਜਿਹੀ ਨਾਜ਼ੁਕ ਹਾਲਤ ਵਿੱਚ ਕੰਮ ਚਲਾਉਣ ਲਈ ਸਹਾਰਾ ਲਿਆ ਜਾਂਦਾ ਹੈ ਰੋਮਨ ਅੱਖਰਾਂ ਦਾ. ਪਰ ਇਸ ਨਾਲ ਮੁਸ਼ਕਿਲ ਹੋਰ ਵਧ ਰਹੀ ਹੈ ਕਿਓਂਕਿ ਇਸ ਸੰਬੰਧੀ ਇੱਕਸਾਰ ਨੇਮਾਂ ਦੀ ਬੜੀ ਘਾਟ ਹੈ. ਸੰਕਟ ਦੀ ਏਸ ਘੜੀ ਚੋਂ ਨਿਕਲਣ ਲਈ ਇੱਕ ਵਾਰ ਫਿਰ ਆਪਣੀ ਤੜਪ ਦਾ ਪ੍ਰਗਟਾਵਾ ਕੀਤਾ ਹੈ ਸਈਅਦ ਆਸਿਫ਼ ਸ਼ਾਹਕਾਰ ਨੇ. ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲੇ ਹੋਏ ਪੰਜਾਬੀਆਂ ਨੂੰ ਇੱਕ ਜੁੱਟ ਕਰਨ ਅਤੇ ਉਹਨਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਦਿਨ ਰਾਤ ਇੱਕ ਕਰਕੇ ਜੁੱਟੇ ਹੋਏ ਇਸ ਗਲੋਬਲ ਕਲਮਕਾਰ ਦੀ ਇਸ ਮਸਲੇ ਬਾਰੇ ਜ਼ਰੂਰੀ ਅਪੀਲ ਤੁਸੀਂ ਵੀ ਪੜ੍ਹੋ ਸਿਰਫ ਏਥੇ ਕਲਿੱਕ ਕਰਕੇ. ਤੁਸੀਂ ਏਸ ਮਸਲੇ ਬਾਰੇ ਕੀ ਸੋਚਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ ??? ਏਹੋ ਜਿਹੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਿਓ ਅਤੇ ਜਲਦੀ ਤੋਂ ਜਲਦੀ ਦਿਓ. ਮਾਮਲਾ ਸਿਰਫ ਤੁਹਾਡਾ, ਮੇਰਾ ਜਾਂ  ਫੇਰ ਸਿਰਫ ਸ਼ਾਹਕਾਰ ਹੁਰਾਂ ਦਾ ਨਹੀਂ....ਇਹ ਆਪਣਾ ਸਾਰਿਆਂ ਦਾ ਮਾਮਲਾ ਹੈ.  ਸਟੈਂਡਰਡ ਰੋਮਨ ਪੰਜਾਬੀ ਬਾਰੇ ਆਪਣੇ ਸੁਝਾਅ ਜ਼ਰੂਰ ਦਿਓ.       ......ਰੈਕਟਰ ਕਥੂਰੀਆ

No comments: