ਹਿਸਾਬ ਅਤੇ ਵਿਗਿਆਨ ਵਿੱਚ ਬੜੇ ਫਾਰਮੂਲੇ ਹਨ, ਬੜੇ ਸਿਧਾਂਤ ਹਨ ਪਰ ਉਹਨਾਂ ਦੀ ਵਰਤੋਂ ਪੰਜਾਬੀ ਸਾਹਿਤ ਵਿੱਚ ਨਾਂਹ ਦੇ ਬਰਾਬਰ ਹੀ ਹੋਈ. ਇਸ ਖੜੋਤ ਨੂੰ ਤੋੜਾਂ ਦੀ ਹਿੰਮਤ ਦਿਖਾਈ ਹੈ ਕਲਮਕਾਰ ਪਰਮਜੀਤ ਸਿੰਘ ਮੁੰਡੇ ਨੇ. ਕੁਦਰਤ ਦੇ ਭੇਦਾਂ ਅਤੇ ਵਿਗਿਆਨ ਦੀਆਂ ਖੋਜਾਂ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੇ ਇਸ ਸਾਹਿਤਕਾਰ ਨੇ ਫੇਸਬੁਕ ਤੋਂ ਪਹਿਲਾਂ ਯਾਹੂ ਤੇ ਵੀ ਬਹੁਤ ਕੁਝ ਅਜਿਹਾ ਲਿਖਿਆ ਹੈ ਜਿਸਨੂੰ ਸਮਝਣ ਵਾਲੇ ਪਾਠਕ ਬਹੁਤ ਹੀ ਵਿਰਲੇ ਹਨ. ਉਸਦਾ ਕਹਿਣਾ ਹੈ....ਸੰਸਾਰ ਪਹਿਲਾਂ ਤੋਂ ਈ ਮੌਜੂਦ ਹੁੰਦਾ ਏ....ਸਿਰਫ ਸਾਡੀ ਹੋਸ਼ ਵਕਤ ਦੇ ਗੁਜ਼ਰਨ ਨਾਲ ਇਸ ਨੂੰ ਮਹਿਸੂਸ ਕਰਦੀ ਹੈ ਕਿ ਅਗੇ ਕੀ ਰਖਿਆ ਏ ਸਾਡੇ ਲਈ...ਇਸ ਵਕਤ ਨੂੰ ਪਿਛੇ ਮੋਡ਼ ਕੇ ਦੇਖੋ ਪਹਿਲਾਂ ਕੀ ਰਖਿਆ ਸੀ ਸਾਡੇ ਲਈ ਅਤੇ ਹੁਣ ਜਿਥੇ ਹੋ ਇਥੇ ਤਾਂ ਉਦੋਂ ਵੀ ਸੀ ਬਸ ਉਦੋਂ ਮਹਿਸੂਸ ਨਹੀਂ ਸੀ ਕੀਤਾ.....ਤੇ ਜੇ ਵਕਤ ਨੂੰ ਖਤਮ ਕਰ ਦਿਓ ਤਾਂ ਆਉਣ ਵਾਲੇ ਕਲ ਨੂੰ ਮੌਜੁਦ ਮਹਿਸੂਸ ਕਰੋਗੇ ਇਸੇ ਵਕਤ ਹੀ.... ਮੈਂ ਇਹ ਕਹਿ ਸਕਦਾ ਹਾਂ ਕਿ ਮੈਨੂ ਸਮਝ ਆ ਗਈ ਏ...ਪਰ ਇਹ ਦਾਵਾ ਨਹੀਂ ਕਰ ਸਕਦਾ ਕਿ ਮੈ ਕੋਈ ਚੀਜ਼ ਹਾਸਲ ਕਰ ਲਈ ਏ...ਜੋ ਦਾਵਾ ਕਰਦੇ ਨੇ....ਮੇਰੇ ਕੋਲ ਲਿਆਓ....ਮੇਰੇ ਕੋਲ ਕਈ ਜਵਾਬ ਨੇ...ਉਹਨਾਂ ਦੇ ਪ੍ਰਸ਼ਨ ਚਾਹੀਦੇ ਨੇ.... ਲਓ ਪੜ੍ਹੋ ਉਸਦੀ ਇੱਕ ਨਵੀਂ ਰਚਨਾ ਆਈਨਸਟਾਈਨ ਅਤੇ ਸਮਾਂ--
--ਰੈਕਟਰ ਕਥੂਰੀਆ
ਆਓ ਆਈਨਸਟਾਈਨ ਦੀ ਥਿਊਰੀ ਤੇ ਅਧਾਰਤ ਇਕ ਦਿਲਚਸਪ ਕਹਾਣੀ ਪਡ਼ੀਏ....ਭਵਿਖ ਵਿਚ ਮੰਨ ਲਓ ਕਿ ਤੁਹਾਨੂੰ ਮੰਗਲ ਗ੍ਰਹਿ ਤੇ ਨੌਕਰੀ ਕਰਨ ਲਈ ਜਾਣਾ ਪੈਂਦਾ ਏ.....ਜੋ ਕਿ ਇਸ ਵਕਤ 150 ਮਿਲੀਅਨ ਮੀਲ ਦੂਰ ਏ....ਪਰ ਚਿੰਤਾ ਨਾ ਕਰੋ...ਤੁਹਾਡਾ ਨਵਾਂ ਲਾਲ ਰੰਗ ਦਾ ਸਪੇਸ ਸ਼ਿਪ ਪਹਿਲੇ ਗਿਅਰ ਵਿਚ ਪ੍ਰਕਾਸ਼ ਦੀ ਗਤੀ ਦੇ 90% ਬਰਾਬਰ ਗਤੀ ਨਾਲ ਇਹ ਫਾਸਲਾ ਲਗਭਗ 15 ਮਿੰਟ ਵਿਚ ਤੈਅ ਕਰ ਲਵੇਗਾ........ਤੁਸੀਂ ਪਹਿਲੇ ਦਿਨ ਲੇਟ ਨਹੀਂ ਹੋਣਾ ਚਾਹੁੰਦੇ ਇਸ ਲਈ ਸਵੇਰੇ 8 :30 ਵਜੇ ਈ ਤੁਰ ਪੈਂਦੇ ਓ ਤਾਂ ਜੋ 8;45 ਤੇ ਮੰਗਲ ਗ੍ਰਿਹ ਤੇ ਪਹੁੰਚ ਕੇ 9;00 ਤੋ਼ ਵੀ ਪਹਿਲਾਂ ਦਫਤਰ ਪਹੁੰਚ ਸਕੋ......ਪਰ ਜਦੋਂ ਤੁਸੀ ਮੰਗਲ ਗ੍ਰਹਿ ਤੇ ਉਤਰਦੇ ਹੋ ਤਾਂ 35 ਮਿੰਟ ਹੋ ਚੁਕੇ ਹੁੰਦੇ ਹਨ.....ਉਥੋਂ ਦੀ ਘਡ਼ੀ 9 :05 ਮਿੰਟ ਦਸਦੀ ਹੈ...ਪਰ ਤੁਆਡੇ ਸ਼ਿਪ ਨੇ 15 ਮਿੰਟ ਹੀ ਲਏ ਹੁੰਦੇ ਨੇ......ਸ਼ਿਪ ਦੀ ਘਡ਼ੀ ਤੇ 8 :45 ਹੀ ਹੋਏ ਹੁੰਦੇ ਨੇ ਤੇ ਤੁਸੀੰ ਵੀ 15 ਮਿੰਟ ਹੀ ਮਹਿਸੂਸ ਕੀਤੇ ਹੁੰਦੇ ਨੇ....ਤੁਹਾਡਾ ਬੌਸ ਤੁਆਨੂੰ ਲੇਟ ਆਉਨ਼ ਤੇ ਝਿਡ਼ਕਦਾ ਏ ਤੇ ਅਗੇ ਵਾਸਤੇ ਸਹੀ ਵਕਤ ਤੇ ਆਉਣ ਦੀ ਹਦਾਇਤ ਕਰਦਾ ਏ....ਅਗਲੇ ਦਿਨ ਤੁਸੀਂ 7 :30 ਵਜੇ ਸਵੇਰੇ ਤੁਰ ਪੈੰਦੇ ਓ.....ਤੇ ਸ਼ਿਪ ਦੇ ਡਰਾਈਵਰ ਨੁੰ ਦੂਜੇ ਗਿਅਰ ਵਿਚ ਪ੍ਰਕਾਸ਼ ਦੀ ਗਤੀ ਦੇ 99% ਬਰਾਬਰ ਗਤੀ ਨਾਲ ਚਲਾਉਣ ਦਾ ਹੁਕਮ ਕਰਦੇ ਓ....ਡਰਾਇਵਰ ਦਸਦਾ ਹੈ ਕਿ ਇਸਤਰਾਂ ਸ਼ਿਪ 10 ਗੁਣਾ ਵਧੇਰੇ ਤੇਲ ਖਾਏਗਾ....ਪਰ ਤੁਸੀਂ ਲੇਟ ਨਹੀਂ ਹੋਣਾ ਚਾਹੁੰਦੇ......ਤੇ ਤੇਲ ਦੀ ਕੋਈ ਪਰਵਾਹ ਕਰੇ ਬਿਨਾਂ ਸਫਰ ਸ਼ੁਰੂ ਕਰ ਦਿੰਦੇ ਓ...ਹੁਣ ਤੁਸੀ ਸ਼ਿਪ ਦੀ ਘਡ਼ੀ ਤੇ ਨਜਰ ਰਖਦੇ ਓ ...ਉਤਰਨ ਵੇਲੇ ਦੇਖਦੇ ਹੋ ਕਿ ਇਸਵਾਰ 15 ਮਿੰਟ ਤੋਂ ਕੁਝ ਸੈਕੰਡ ਘਟ ਲਗੇ ਹਨ.......ਪਰ ਅਸਲ ਵਿਚ ਮੰਗਲ ਗ੍ਰਹਿ ਦੀ ਘਡ਼ੀ ਮੁਤਾਬਿਕ ਤੁਸੀਂ 9;15 ਤੇ ਪਹੁੰਚਦੇ ਓ.....ਯਾਨਿ ਕਿ ਤੁਆਨੂੰ ਧਰਤੀ ਦੇ ਸਮੇਂ ਮੁਤਾਬਿਕ ਪੌਣੇ ਦੋ ਘੰਟੇ ਲਗੇ.....ਤੁਆਡਾ ਬੌਸ ਤੁਆਨੁੰ ਫੇਰ ਝਿਡ਼ਕਦਾ ਏ.....ਅਗਲੇ ਦਿਨ ਤੁਸੀਂ ਇੰਜੀਨੀਅਰਾਂ ਤੋਂ ਸ਼ਿਪ ਦੀ ਚੈਕਿੰਗ ਕਰਾਓਂਦੇ ਹੋ ਤੇ ਉਹ ਦਸਦੇ ਹਨ ਕਿ ਇਸ ਵਿਚ ਕੋਈ ਖਰਾਬੀ ਨਹੀਂ ਏ.......ਤੀਸਰੇ ਦਿਨ ਤੁਸੀਂ ਸਵੇਰੇ 4 :00 ਵਜੇ ਈ ਤੁਰ ਪੈਂਦੇ ਓ ਤੇ ਇਸ ਵਾਰ ਡਰਾਈਵਰ ਨੂੰ ਤੀਸਰੇ ਗਿਅਰ ਵਿਚ ਪ੍ਰਕਾਸ਼ ਦੀ ਗਤੀ ਦੇ 99.9% ਬਰਾਬਰ ਗਤੀ ਨਾਲ ਚਲਾਓਣ ਦਾ ਹੁਕਮ ਦੇੰਦੇ ਓ.....ਡਰਾਈਵਰ ਦਸਦਾ ਹੈ ਕਿ ਇੰਨੀ ਤੇਜ ਗਤੀ ਨਾਲ ਇਹ ਪਹਿਲੇ ਦਿਨ ਨਾਲੋਂ 100 ਗੁਣਾ ਜਿਆਦਾ ਤੇਲ ਖਾਏਗਾ....ਤੇ ਦੂਜੇ ਦਿਨ ਨਾਲੋਂ 10 ਗੁਣਾ....ਪਰ ਫੇਰ ਵੀ ਤੁਸੀਂ ਪਰਵਾਹ ਨੀ ਕਰਦੇ....ਹੁਣ ਤੁਸੀ ਅਪਣੇ ਗੁਟ ਤੇ ਇਕ ਗਿਫਟ ਕੀਤੀ ਹੋਈ ਘਡ਼ੀ ਬੰਨ ਕੇ ਲੈ ਜਾਂਦੇ ਹੋ ਤੇ ਸਫਰ ਦੌਰਾਨ ਨਜਰ ਰਖਦੇ ਹੋ ਕਿ ਸਚਮੁਚ ਕਿੰਨਾ ਸਮਾਂ ਲਗਿਆ ....ਤੁਸੀਂ ਮੰਗਲ ਗ੍ਰਹਿ ਤੇ ਪਹੁੰਚ ਕੇ ਦੇਖਦੇ ਹੋ ਕਿ ਇਸਬਾਰ 14 ਮਿੰਟ ਤੋਂ ਥੋਡ਼ਾ ਜਿਹੇ ਸੈਕੰਡ ਹੀ ਉਪਰ ਲਗੇ ਨੇ.....ਤੁਸੀ ਖੁਸ਼ ਹੋ ਜਾਂਦੇ ਹੋ ਤੇ ਉਤਰ ਕੇ ਉਥੇ ਚਾਹ ਪੀਣ ਬੈਠ ਜਾੰਦੇ ਹੋ....ਕਿ ਅਜ ਆਰਾਮ ਨਾਲ ਦਫਤਰ ਜਾਵੋਗੇ....ਪਰ ਤੁਸੀ ਫੇਰ ਬੌਸ ਤੋਂ ਝਿਡ਼ਕਾਂ ਖਾਂਦੇ ਓ ਕਿਓਂਕਿ ਉਥੇ ਦੀ ਘਡ਼ੀ ਮੁਤਾਬਿਕ 10 :05 ਹੋ ਚੁਕੇ ਹੁੰਦੇ ਨੇ.....ਤੇ ਤੁਆਨੁੰ ਧਰਤੀ ਦੇ ਸਮੇਂ ਮੁਤਾਬਿਕ 6 ਘੰਟੇ 5 ਮਿੰਟ ਲਗੇ ਸਨ.....ਤੁਸੀ ਨੌਕਰੀ ਗੁਆ ਬੈਠਦੇ ਹੋ......
ਇਸ ਤੋਂ ਬਾਦ ਤੁਸੀਂ ਇਕ ਹੋਰ ਥਾਂ ਤੇ ਏਪਸੀਲੋਨ ਆਉਟਪੋਸਟ ਤੇ ਨੋਕਰੀ ਕਰ ਲੈੰਦੇ ਓ ਜੋ ਅਕਾਸ਼ ਵਿਚ ਇੰਨੀ ਦੂਰ ਹੈ ਕਿ ਉਥੇ ਜਾਣ ਨੁੰ ਤੁਆਡਾ ਸ਼ਿਪ ਗਿਅਰ ਵਿਚ ਪ੍ਰਕਾਸ਼ ਦੀ ਗਤੀ ਦੇ 99.999% ਬਰਾਬਰ ਗਤੀ ਨਾਲ ਸਫਰ ਕਰ ਕੇ ਇਕ ਸਾਲ ਲਗਾ ਦੇਵੇਗਾ.....ਤੁਸੀਂ ਹਰ ਰੋਜ ਉਥੇ ਸਫਰ ਨਹੀਂ ਕਰ ਸਕਦੇ ....ਇਸ ਲਈ ਇਕੋ ਵਾਰ ਜਾ ਕੇ ਉਥੀ ਰਹਿਣ ਦਾ ਪ੍ਰਬੰਧ ਕਰ ਲੈੰਦੇ ਓ...ਤੇ ਇਕ ਸਾਲ ਦੇ ਸਫਰ ਦੀ ਤਿਆਰੀ ਕਰਕੇ ਤੁਰ ਪੈੰਦੇ ਓ.......ਪੰਜਵੇਂ ਗਿਅਰ ਵਿਚ.....ਪਰ ਉਥੇ ਪਹੁੰਚ ਕੇ ਪਤਾ ਚਲਦਾ ਹੈ ਕਿ ਸ਼ਿਪ ਦੀ ਘਡ਼ੀ ਨੇ ਤਾਂ ਇਕ ਸਾਲ ਹੀ ਬਿਤਾਇਆ ਹੈ.....ਤੁਹਾਡੀ ਉਮਰ ਨੇ ਵੀ ਇਕ ਸਾਲ ਹੀ ਮਹਿਸੂਸ ਕੀਤਾ ਹੈ.....ਪਰ ਧਰਤੀ ਅਤੇ ਉਥੇ ਮੁਤਾਬਿਕ 223 ਸਾਲ ਬੀਤ ਚੁਕੇ ਹੁੰਦੇ ਹਨ......ਤੁਸੀਂ ਉਥੇ ਵੀ ਨੌਕਰੀ ਤੋਂ ਹਥ ਧੋ ਬੈਠਦੇ
ਹੇ ਤੇ ਜਦੋਂ ਮੁਡ਼ ਕੇ ਧਰਤੀ ਤੇ ਆਉਂਦੇ ਹੋ ਤਾਂ ਤੁਸੀ ਭਾਵੇਂਸਿਰਫ ਦੋ ਸਾਲ ਹੋਰ ਬਿਤਾਏ ਹੁੰਦੇ ਹਨ ਪਰ ਧਰਤੀ ਤੇ ਤੁਹਾਡੇ ਬਾਕੀ ਸਾਥੀ ਸਾਰੇ.....223 ਸਾਲ ਦੇ ਵਿਚ ਵਿਚ ਜਾ ਚੁਕੇ ਹੁੰਦੇ ਨੇ.....ਤੁਸੀ ਫੇਰ ਬੇਨਤੀ ਕਰ ਕੇ ਨੌਕਰੀ ਦੁਬਾਰਾ ਹਾਸਲ ਕਰ ਲੈੰਦੇ ਓ ਤੇ ਆਉਟਪੋਸਟ ਤੇ ਇਕ ਸਾਲ ਦੇ ਅੰਦਰ ਦੁਬਾਰਾ ਪਹੁੰਚਣ ਦਾ ਇਕਰਾਰ ਕਰਕੇ ਫੇਰ ਸ਼ਿਪ ਵਿਚ ਬੈਠ ਜਾਂਦੇ ਹੋ......ਇਸ ਵਾਰ ਤੁਸੀਂ ਅਠਵੇੰ ਗਿਅਰ ਦੀ ਵਰਤੋਂ ਨਾਲ ਪ੍ਰਕਾਸ਼ ਦੀ ਗਤੀ ਦੇ 99.999999% ਬਰਾਬਰ ਸਪੀਡ ਨਾਲ ਸਫਰ ਕਰਦੇ ਹੋ......ਪਰ ਜਦੋਂ ਉਥੇ ਪਹੁੰਚਦੇ ਹੋ ਤਾਂ ਧਰਤੀ ਅਤੇ ਉਥੇ ਮੁਤਾਬਿਕ ਤੁਸੀਂ 7000 ਸਾਲ ਪੁਰਾਣੇ ਹੋ ਚੁਕੇ ਹੁੰਦੇ ਹੋ.....ਪਰ ਤੁਹਾਡੀ ਉਮਰ ਦਾ ਸਿਰਫ ਇਕ ਸਾਲ ਬੀਤਿਆ ਹੁੰਦਾ ਏ.......ਇਸੇ ਸਪੀਡ ਨਾਲ ਇਕ ਸਾਲ ਵਿਚ ਵਾਪਿਸ ਆ ਜਾਂਦੇ ਹੋ......ਪਰ ਧਰਤੀ ਤੇ 14000 ਸਾਲ ਬੀਤ ਚੁਕੇ ਹੁੰਦੇ ਨੇ,,,,,,,,ਅਸਲ ਵਿਚ ਇਕ ਦਿਨ ਦਾ ਸ਼ਿਪ ਵਿਚ ਕੀਤਾ ਸਫਰ ਧਰਤੀ ਦੇ 19 ਸਾਲ ਬਰਾਬਰ ਸਮਾਂ ਲੈੰਦਾ ਏ ਅਠਵੇਂ ਗਿਆਰ ਵਿਚ......ਤੇ ਪੰਜਵੇ ਗਿਅਰ ਵਿਚ 223 ਗੁਣਾ ਜਿਆਦਾ .........ਤੀਜੇ ਗਿਅਰ ਵਿਚ 22 -- ਜਿਆਦਾ......ਦੂਜੇ ਗਿਅਰ ਵਿਚ 7 ਗੁਣਾ .....ਅਤੇ ਪਹਿਲੇ ਗਿਅਰ ਵਿਚ 2.3 ਗੁਣਾ ਜਿਆਦਾ.....
ਅੰਦਾਜ਼ ਅਤੇ ਪੇਸ਼ਕਾਰੀ -ਪਰਮਜੀਤ ਸਿੰਘ ਮੁੰਡੇ
ਤੇ ਅਖੀਰ ਵਿੱਚ ਉਸਦੀ ਇੱਕ ਕਵਿਤਾ ਦਾ ਰੰਗ ਵੀ ਦੇਖੋ...
ਕੌਣ ਕਹਿੰਦਾ ਹੈ ਕਿ ਕਿਸੇ ਨੇ ਸਾਡੇ ਨਾਲ ਪਾਪ ਕਮਾਏ
ਇਹ ਤਾਂ ਮੇਹਰਬਾਨੀਆਂ ਅਪਣੇ ਆਪ ਦੀਆਂ ਨੇ
ਇਹ ਸੁੰਨਸਾਨ ਨਿਗਾਹਾਂ ਇਹ ਬੇਆਵਾਜ ਸੋਚਾਂ
ਕਈ ਜਨਮਾਂ ਦੇ ਕਰਮਾਂ ਦੀ ਰਾਖ ਦੀਆਂ ਨੇ
ਇਹ ਨਾ ਮੁਕਣ ਵਾਲੇ ਸਫਰ, ਇਹ ਆਤਮਾਂ ਦੀਆਂ ਕਿਰਣਾਂ
ਇਹ ਵਕਤ ਨੂੰ ਮਿਲੇ ਸਰਾਪ ਦੀਆਂ ਨੇ
ਕਿਥੋਂ ਸੁਰੂ ਸੀ ਹੋਏ, ਤੇ ਕਿਥੇ ਤਕ ਜਾਣਾ
ਇਹ ਤਾਂ ਅਖਾਂ ਹੀ ਜਾਣਨ ਜੋ ਆਖਦੀਆਂ ਨੇ
ਪਰ ਐ ਮੇਰਿਆ ਰਬਾ ,ਇਨਾਂ ਅਖਾਂ ਦਾ ਮਾਲਕ ਤੂਂ ਈ ਏ
ਇਹ ਰੋਸ਼ਨੀਆਂ ਵੀ ਤੇਰੇ ਜਮੀਰ ਪਾਕ ਦੀਆਂ ਨੇ
ਮੈਂ ਤਾਂ ਆਦਿ ਕਾਲ ਤੌ ਤੇਰਾ ਇਕ ਗਵਾਹ ਹਾਂ ਬਸ
ਬਾਕੀ ਦੌਲਤਾਂ ਤਾਂ ਅਜ ਵੀ ਮੇਰੇ ਮਾਂ-ਬਾਪ ਦੀਆਂ ਨੇ
ਤੇ ਤੂੰ ਕੌਣ ਏ,ਤੈਨੂ ਲਭਦਾ ਲਭਦਾ ਮੈਂ ਤੇਰੀ ਗਵਾਹੀ ਗੁਆ ਬੈਠਾ
ਇਹ ਗਵਾਹੀਆਂ ਕੁਝ ਵੀ ਨਹੀਂ ਦੀ ਲਾਸ਼ ਦੀਆਂ ਨੇ
ਇਹ ਤਾਂ ਮੇਹਰਬਾਨੀਆਂ ਅਪਣੇ ਆਪ ਦੀਆਂ ਨੇ
ਇਹ ਸੁੰਨਸਾਨ ਨਿਗਾਹਾਂ ਇਹ ਬੇਆਵਾਜ ਸੋਚਾਂ
ਕਈ ਜਨਮਾਂ ਦੇ ਕਰਮਾਂ ਦੀ ਰਾਖ ਦੀਆਂ ਨੇ
ਇਹ ਨਾ ਮੁਕਣ ਵਾਲੇ ਸਫਰ, ਇਹ ਆਤਮਾਂ ਦੀਆਂ ਕਿਰਣਾਂ
ਇਹ ਵਕਤ ਨੂੰ ਮਿਲੇ ਸਰਾਪ ਦੀਆਂ ਨੇ
ਕਿਥੋਂ ਸੁਰੂ ਸੀ ਹੋਏ, ਤੇ ਕਿਥੇ ਤਕ ਜਾਣਾ
ਇਹ ਤਾਂ ਅਖਾਂ ਹੀ ਜਾਣਨ ਜੋ ਆਖਦੀਆਂ ਨੇ
ਪਰ ਐ ਮੇਰਿਆ ਰਬਾ ,ਇਨਾਂ ਅਖਾਂ ਦਾ ਮਾਲਕ ਤੂਂ ਈ ਏ
ਇਹ ਰੋਸ਼ਨੀਆਂ ਵੀ ਤੇਰੇ ਜਮੀਰ ਪਾਕ ਦੀਆਂ ਨੇ
ਮੈਂ ਤਾਂ ਆਦਿ ਕਾਲ ਤੌ ਤੇਰਾ ਇਕ ਗਵਾਹ ਹਾਂ ਬਸ
ਬਾਕੀ ਦੌਲਤਾਂ ਤਾਂ ਅਜ ਵੀ ਮੇਰੇ ਮਾਂ-ਬਾਪ ਦੀਆਂ ਨੇ
ਤੇ ਤੂੰ ਕੌਣ ਏ,ਤੈਨੂ ਲਭਦਾ ਲਭਦਾ ਮੈਂ ਤੇਰੀ ਗਵਾਹੀ ਗੁਆ ਬੈਠਾ
ਇਹ ਗਵਾਹੀਆਂ ਕੁਝ ਵੀ ਨਹੀਂ ਦੀ ਲਾਸ਼ ਦੀਆਂ ਨੇ
ਤੁਹਾਨੂੰ ਪਰਮਜੀਤ ਸਿੰਘ ਮੁੰਡੇ ਦੀਆਂ ਇਹ ਦੋ ਰਚਨਾਵਾਂ ਕਿਹੋ ਜਿਹੀਆਂ ਲੱਗੀਆਂ ਇਸ ਬਾਰੇ ਆਪਣੀ ਰਾਏ ਦੇਣਾ ਨਾ ਭੁੱਲਣਾ.
--ਰੈਕਟਰ ਕਥੂਰੀਆ
No comments:
Post a Comment