Monday, May 31, 2010

ਗੋਲੀਆਂ ਅਤੇ ਬੰਬ ਧਮਾਕਿਆਂ ਦੇ ਬਾਵਜੂਦ ਵੀ ਸਕੂਲ

ਅਫਗਾਨਿਸਤਾਨ ਦੇ ਹਾਲਾਤ ਬੜੀ ਦੇਰ ਤੋਂ ਅਣਸੁਖਾਵੇਂ ਹਨ. ਗੋਲੀਆਂ ਅਤੇ ਬੰਬ ਧਮਾਕੇ ਉਥੋਂ ਦੀ ਤਕਦੀਰ ਬਣ ਗਏ ਹਨ. ਨਸ਼ੀਲੀਆਂ ਵਸਤਾਂ ਦੀ ਪੈਦਾਵਾਰ ਅਤੇ ਫਿਰ ਉਹਨਾਂ ਦਾ ਗੈਰਕਾਨੂੰਨੀ  ਕਾਰੋਬਾਰ ਇੱਕ ਮਜਬੂਤ ਨੈਟਵਰਕ ਵਿੱਚ ਬਦਲ ਚੁੱਕੇ ਹਨ.ਉਥੋਂ ਦੀਆਂ  ਦਹਿਸ਼ਤਗਰਦ  ਜੱਥੇਬੰਦੀਆਂ ਇਸ ਨੈਟਵਰਕ ਦੀ ਆਮਦਨ ਨੂੰ ਲਗਾਤਾਰ ਵਧਾ ਰਹੀਆਂ  ਹਨ ਕਿਓਂਕਿ ਇਹੀ ਤਾਂ ਉਹਨਾਂ ਦੀ ਮੁਖ ਸੰਚਾਲਨ ਸ਼ਕਤੀਆਂ ਦੀ ਜਾਨ ਹੈ. ਪਰ ਏਨੇ ਖਤਰਨਾਕ ਹਲਾਤਾਂ ਦੇ ਬਾਵਜੂਦ ਵੀ ਕੁਝ ਅਜਿਹੀਆਂ ਸ਼ਕਤੀਆਂ ਅਜੇ ਵੀ ਸਰਗਰਮ ਹਨ ਜਿਹੜੀਆਂ ਤਬਾਹੀ ਦੇ ਇਹਨਾਂ ਤੂਫਾਨਾਂ ਸਾਹਮਣੇ ਵੀ ਡਟੀਆਂ ਹੋਈਆਂ ਹਨ ਅਤੇ ਨਵੀਂ ਉਸਾਰੀ  ਦੇ ਚਿਰਾਗ ਰੋਸ਼ਨ ਕਰ ਰਹੀਆਂ ਹਨ. ਅਜਿਹੀ ਹੀ ਇੱਕ ਕੋਸ਼ਿਸ਼ ਹੋਈ ਅਫਗਾਨਿਸਤਾਨ ਦੇ Marjah ਇਲਾਕੇ ਵਿੱਚ ਜਿਥੇ ਇਕ ਨਵਾਂ ਸਕੂਲ ਖੋਹਲਿਆ ਗਿਆ ਹੈ. ਜਦੋਂ 24 ਮਈ 2010 ਨੂੰ ਇਸ ਇਲਾਕੇ ਦੇ ਵਿਦਿਅਕ ਮੁਖੀ ਨੇ ਸਕੂਲ ਦਾ ਉਦਘਾਟਨ ਕਰਨ ਲਈ ਰੀਬਨ ਕੱਟਿਆ ਤਾਂ ਉਸ ਸਕੂਲ ਵਿੱਚ ਪੜ੍ਹਨ ਲਈ ਆਏ ਹੋਏ ਬੱਚਿਆਂ ਨੇ ਵੀ ਆਪਣੇ ਜੋਸ਼ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ. ਇਹਨਾਂ ਯਾਦਗਾਰੀ ਪਲਾਂ ਨੂੰ ਹਮੇਸ਼ਾ ਲਈ ਸੰਭਾਲਣ  ਵਾਸਤੇ ਅਮਰੀਕੀ ਰੱਖਿਆ ਵਿਭਾਗ ਦੇ ਇੱਕ ਸੈਨਿਕ ਅਧਿਕਾਰੀ Cpl. Michael J. Ayotte, U.S. Marine Corps ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ. ਕਾਬਿਲੇ ਜ਼ਿਕਰ ਹੈ ਕਿ ਬਹੁਤ ਸਾਰੇ ਬੱਚਿਆਂ ਨੇ ਉਸ ਦਿਨ ਪਹਿਲੀ ਵਾਰ ਸਕੂਲ ਵਿੱਚ ਕਦਮ ਰੱਖਿਆ.   --ਰੈਕਟਰ ਕਥੂਰੀਆ.  

No comments: