Thursday, May 06, 2010

ਪ੍ਰੀਤ ਗਿੱਲ ਅਤੇ ਵਿਅਤਨਾਮੀ ਕੁੜੀ


ਸ਼ਾਇਦ ਮੈਨੂੰ ਇਸ ਮੁਕਾਬਲੇ ਦਾ ਵੀ ਪਤਾ ਨਾ ਲੱਗਦਾ ਜੇ ਮੈਨੂੰ ਅੱਜ ਸਵੇਰੇ ਸਵੇਰੇ ਆਪਣੇ ਇਨਬੋਕ੍ਸ ਵਿੱਚ ਇੱਕ ਮੈਸੇਜ ਨਾ ਮਿਲਿਆ ਹੁੰਦਾ. ਮੈਸੇਜ ਪੜ੍ਹਿਆ ਤਾਂ ਅਚਾਨਕ ਹੀ ਮੇਰੇ ਚੇਹਰੇ ਤੇ ਮੁਸਕਰਾਹਟ ਆ ਗਈ. ਸੋਚ ਰਿਹਾ ਸਾਂ ਕਿ ਦੇਖੋ ਫੇਸਬੁਕ ਤੇ ਵੀ ਕੰਪੇਨਿੰਗ ਦਾ ਸਿਲਸਿਲਾ ਜੋਰ ਫੜਦਾ ਜਾ ਰਿਹਾ ਹੈ. ਏਨੇ 'ਚ ਹੀ ਚੈਟ ਬੋਕਸ ਤੇ ਦਸਤਕ ਹੋਈ ਦੇਖਿਆ ਓਥੇ ਲੱਕੀ ਗਿੱਲ ਸੀ. ਬਹੁਤ ਹੀ ਖੂਬਸੂਰਤ ਲੜਕੀ.ਆਪਣੇ ਸ਼ਾਨਦਾਰ ਅੰਦਾਜ਼ ਵਿੱਚ ਉਸਨੇ ਪੁਛਿਆ--ਮੇਰਾ ਮੈਸੇਜ ਮਿਲ ਗਿਆ? ਮੈਂ ਕਿਹਾ ਬਸ ਹੁਣੇ ਹੀ ਪੜ੍ਹਿਆ ਹੈ. ਉਸਨੇ ਮੈਨੂੰ ਦੱਸਿਆ ਕਿ ਇਹ ਆਪਣੀ ਕਿਸਮ ਦਾ ਪਹਿਲਾ ਮੁਕਾਬਲਾ ਹੈ ਅਤੇ ਕਨੇਡਾ ਦੀ ਧਰਤੀ ਤੇ ਪਹਿਲੀ ਵਾਰ ਹੋ ਰਿਹਾ ਹੈ. ਉਸਨੇ ਤਾਕੀਦ ਕੀਤੀ ਕਿ ਤੁਸੀਂ ਪ੍ਰੀਤ ਨੂੰ ਵੋਟ ਪਾਉਣੀ ਹੈ ਪ੍ਰੀਤ ਗਿੱਲ ਨੂੰ. ਓਹ ਸਿਰਫ 15 ਵਰ੍ਹਿਆਂ  ਦੀ ਅੱਲੜ ਕੁੜੀ ਹੈ ਅਤੇ ਬਹੁਤ ਹੀ ਪ੍ਰਤਿਭਾ ਸ਼ਾਲੀ ਹੈ. ਇਸ ਮੁਕਾਬਲੇ ਵਿੱਚ ਪ੍ਰੀਤ ਤੋਂ ਇਲਾਵਾ 13 ਹੋਰ ਡੈਲੀਗੇਟਸ ਵੀ ਹਨ. ਕਿਸ਼ੋਰ ਉਮਰ ਵਾਲੀਆਂ ਇਹਨਾਂ 13 ਖੂਬਸੂਰਤ ਕੁੜੀਆਂ ਵਿੱਚ 11 ਸਾਲਾਂ ਦੀ ਨਤਾਸ਼ਾ ਵੀ ਹੈ ਜਿਸ ਨੇ ਛੋਟੀ ਉਮਰੇ ਹੀ ਕਈ ਇਨਾਮ ਸਨਮਾਣ ਪ੍ਰਾਪਤ ਕੀਤੇ ਹਨ, ਨਵੇਂ ਨਵੇਂ ਲੋਕਾਂ ਨੂੰ ਮਿਲਣ ਅਤੇ ਉਹਨਾਂ ਨੂੰ ਆਪਣਾ ਬਣਾ ਲੈਣ ਵਾਲੀ ਯਾਸਮੀਨ ਅਲੀ ਵੀ, ਫੂਡ-ਫੈਸ਼ਨ ਅਤੇ ਸੰਗੀਤ ਵਿੱਚ ਮੁਹਾਰਤ ਹਾਸਿਲ ਕਰ ਰਹੀ ਰਕਸ਼ਾ ਚਾਂਦ ਵੀ ਅਤੇ ਤਾਇਸਾ ਵੀ ਜੋ ਕਿ ਕਲਪਨਾ ਦੀਆਂ ਉਚਾਈਆਂ ਛੂਹਣ ਅਤੇ ਫੇਰ ਉਹਨਾਂ ਅਨੁਭਵਾਂ ਨੂੰ ਆਪਣੀ ਰਚਨਾਤਮਕ ਸ਼ਕਤੀ ਨਾਲ ਲੋਕਾਂ ਸਾਹਮਣੇ ਲਿਆਉਣ ਵਿੱਚ ਮਾਹਰ ਹੈ. ਇਸ ਇਵੈਂਟ ਨੂੰ ਆਯੋਜਿਤ ਕਰ ਰਹੀ ਸੰਸਥਾ ਮਿਸ ਟੀਨ ਗਲੋਬਲ ਨੂੰ ਚਲਾਉਣ ਵਾਲਿਆਂ  ਵਿੱਚ ਕਈ ਮਾਹਰ ਸ਼ਾਮਿਲ ਹਨ. ਇਸ ਮੁਕਾਬਲੇ ਚੋਂ ਕੌਣ ਜੇਤੂ ਰਹਿੰਦਾ ਹੈ ਇਸਦਾ ਪਤਾ ਤਾਂ ਨਤੀਜਾ ਸਾਹਮਣੇ ਆਉਣ ਤੇ ਹੀ ਲੱਗੇਗਾ. ਪਰ ਇਸ ਪੋਸਟ ਦੇ ਅਖੀਰ ਵਿੱਚ ਮੈਨੂੰ ਯਾਦ ਆ ਰਹੀ ਹੈ ਉਸ ਵੀਅਤਨਾਮੀ ਕੁੜੀ ਦੀ ਇੱਕ ਤਸਵੀਰ ਜਿਸਨੂੰ ਮਿੱਤਰ ਸ਼ਾਇਰ ਤਰਲੋਕ ਜੱਜ ਨੇ ਫੇਸਬੁਕ ਤੇ ਪੋਸਟ ਕੀਤਾ. ਇਸ ਮਜਬੂਰ ਲਾਚਾਰ ਕੁੜੀ ਵਰਗੀਆਂ ਕਿੰਨੀਆਂ ਹੀ ਕੁੜੀਆਂ ਹੋਰ ਨੇ ਜਿਹਨਾਂ ਤੋਂ ਇਹ ਮਜਬੂਰੀਆਂ ਛੁਡਵਾਏ ਬਿਨਾ ਨਾ ਤਾਂ ਅਜਿਹੇ ਮੁਕਾਬਲਿਆਂ ਦਾ ਕੋਈ ਫਾਇਦਾ ਹੋਣਾ ਹੈ ਅਤੇ ਨਾ ਹੀ ਸਮਾਜ ਨੇ ਆਪਣੀ ਜਿੰਮੇਵਾਰੀ ਤੋਂ ਬਰੀ ਹੋਣਾ ਹੈ. --ਰੈਕਟਰ ਕਥੂਰੀਆ 


ਪੋਸਟ ਸਕਰਿਪਟ:  ਪਰ ਗੁਰਮਿੰਦਰ ਗੁਰੀ ਦੇ ਗਾਏ ਹੋਏ ਇਸ ਗੀਤ ਨੂੰ ਸੁਣੇ ਬਿਨਾ ਗੱਲ ਪੂਰੀ ਨਹੀਂ ਹੋਣੀ ਜੀ. ਇਸ ਗੀਤ ਵਿੱਚ ਜ਼ਿਕਰ ਹੈ ਇੱਕ ਗਰੀਬ ਕੁੜੀ ਦੀ ਕਹਾਣੀ ਦਾ...ਸੁਣੇ ਬਿਨਾ ਨਾ ਜਾਇਓ. 

4 comments:

Unknown said...

no one is like her

Unknown said...

smart girl

Unknown said...

hiii dear we bless dat u will b the miss canadian

khushpal_sodhi said...

yes I would love to vote for Miss. Gill - implied, stated and construed- Khushpal S. Sodhi