ਗੱਲ ਦੋ ਗਜ ਜ਼ਮੀਨ ਦੀ
ਕੋਈ ਜ਼ਮਾਨਾ ਸੀ ਜਦੋਂ ਇੱਕ ਬਾਦਸ਼ਾਹ ਨੂੰ ਵੀ ਇਹ ਆਖਣ ਤੇ ਮਜਬੂਰ ਹੋਣਾ ਪਿਆ....
ਕਿਤਨਾ ਹੈ ਬਦਨਸੀਬ ਜ਼ਫ਼ਰ, ਦਫ਼ਨ ਕੇ ਲੀਏ,
ਬੜਾ ਚਿਰ ਹੋ ਗਿਐ ਇਸ ਗ਼ਜ਼ਲ ਨੂੰ ਸੁਣਿਆਂ. ਲਾਲ ਕਿਲਾ ਨਾਂਅ ਦੀ ਇਹ ਫਿਲਮ 1960 ਵਿੱਚ ਆਈ ਸੀ ਅਤੇ ਇਸ ਵਿੱਚ ਬਹਾਦੁਰ ਸ਼ਾਹ ਜ਼ਫਰ ਦੀ ਇਸ ਗਜ਼ਲ ਨੂੰ ਗਾਇਆ ਸੀ ਮੋਹੰਮਦ ਰਫੀ ਨੇ. ਅੱਜ ਅਚਾਨਕ ਹੀ ਇਸਦੀ ਯਾਦ ਉਦੋਂ ਆਈ ਜਦੋਂ ਮੈਨੂ ਇੱਕ ਨੌਜਵਾਨ ਸ਼ਾਇਰ ਯੂਵੀ ਦਾ ਇੱਕ ਮੈਸੇਜ ਆਇਆ. ਉਸਦੀ ਗੱਲ ਵਿੱਚ ਸਚਮੁਚ ਵਜ਼ਨ ਸੀ. ਪਹਿਲੀ ਨਜ਼ਰੇ ਮਜ਼ਾਕੀਆ ਜਿਹਾ ਨਜਰ ਆਉਣ ਵਾਲਾ ਮਾਮਲਾ ਅਸਲ ਵਿੱਚ ਲੋੜ ਤੋਂ ਵਧ ਗੰਭੀਰ ਜਾਪ ਰਿਹਾ ਸੀ. ਉਸਨੇ ਪੁਛਿਆ ਸੀ "ਹਕ਼"............ਜੇ ਹਕ਼ ਦੀ ਗੱਲ ਕਰੀਏ ਤਾਂ 'ਹਕ਼' ਤਾਂ ਮੁਰਦੇ ਦਾ ਵੀ ਹੁੰਦਾ ਹੈ ਉਸ "2 ਗਜ਼ ਜ਼ਮੀਨ" ਤੇ , ਜਿਸ ਨੂੰ ਪਾਉਣ ਲਈ ਉਸ ਨੂੰ "ਮਰਨਾ" ਪਿਆ !!!!! ਫਨੀ ਜਾਂ ਸੀਰੀਅਸ !!!! ਇਸ ਮੁੱਦੇ ਤੇ ਟਿੱਪਣੀ ਕਰਦਿਆਂ ਕਈ ਤਰਾਂ ਦੇ ਜੁਆਬ ਆਏ ਜਿਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ ਯੂਵੀ ਦੇ ਪੇਜ ਤੇ ਜਾ ਕੇ. ਪਰ ਜਿਥੋਂ ਤੱਕ ਉਸ ਵੱਲੋਂ ਉਠਾਏ ਮੁੱਦੇ ਦਾ ਸੁਆਲ ਹੈ ਉਸ ਬਾਰੇ ਕਾਫੀ ਕੁਝ ਕਿਹਾ ਜਾ ਸਕਦਾ ਹੈ ਸੁਣਿਆ ਜਾ ਸਕਦਾ ਹੈ. ਸੰਨ 1972 ਵਿੱਚ ਤੁਲਸੀ ਰਾਮਸੇ ਦੀ ਇੱਕ ਡਰਾਉਣੀ ਫਿਲਮ ਵੀ ਆਈ ਸੀ ਦੋ ਗਜ਼ ਜ਼ਮੀਨੇ ਕੇ ਨੀਚੇ. ਉਹ ਫਿਲਮ ਡਰਾਉਣੀ ਸੀ ਜਾਂ ਨਹੀਂ ਇਹ ਮੈਂ ਨਹੀਂ ਜਾਣਦਾ ਦੋ ਗਜ ਜ਼ਮੀਨ ਦੀ ਪ੍ਰਾਪਤੀ ਦਾ ਮਾਮਲਾ ਸਚਮੁਚ ਇੱਕ ਡਰਾਉਣਾ ਜਿਹਾ ਮਾਮਲਾ ਹੈ. ਕਈ ਵਾਰ ਅਜਿਹੇ ਮਾਮਲੇ ਦੇਖੇ ਜਦੋਂ ਕਈਆਂ ਕੋਲ ਆਪਣੇ ਸਜਨਾਂ ਮਿਤਰਾਂ ਅਤੇ ਸਨੇਹੀਆਂ ਦੇ ਅੰਤਿਮ ਸੰਸਕਾਰ ਲਈ ਵੀ ਪੈਸੇ ਨਹੀਂ ਸਨ. ਕਈ ਅਜਿਹੇ ਮਹਾਨ ਵਿਅਕਤੀ ਜੋ ਆਪਣੇ ਵਿਚਾਰਾਂ ਲਈ ਸ਼ਹੀਦ ਹੋ ਗਏ ਉਹਨਾਂ ਨੂੰ ਵੀ ਆਪਣੇ ਜੱਦੀ ਪੁਸ਼ਟੀ ਜਾਂ ਫੇਰ ਮਨ ਚਾਹੇ ਅਸਥਾਨਾਂ ਤੇ ਇਸ ਆਖਰੀ ਮਕਸਦ ਲਈ ਦੋ ਗਜ ਜ਼ਮੀਨ ਨਸੀਬ ਨਾ ਹੋ ਸਕੀ. ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜ਼ਰੂਰ ਦਸਣਾ. --ਰੈਕਟਰ ਕਥੂਰੀਆ
1 comment:
gal tan vaise rector ji sochan wali hai, hai vi ghambir te dooje paase hasso heeni vi kio ke maran wale nu aine jiddo jehad karni pai is 2 gajj lai ke ohnu marna piya ohnu paun lai. zindagi di sachi vi eho hai te akheer ek insaan di aukkat vi aine ku hai ke usda kabza sirf 2 gajj te hi reh janda hai maut ton baad.thanx fo sharing.
Post a Comment