Saturday, June 15, 2019

ਲੋਕਲ ਬਾਡੀ ਵਿਭਾਗ ਵਿੱਚ ਕੋਈ ਕਨੂੰਨ ਜਾਂ ਨਿਯਮ ਨਹੀਂ-ਬੇਲਣ ਬ੍ਰਿਗੇਡ

Jun 15, 2019, 2:50 PM
ਕਿਵੇਂ ਬਿਲਡਿੰਗ ਬ੍ਰਾਂਚ ਵਿੱਚ ਲਏ ਦਿੱਤੇ ਬਿਨਾਂ ਹੀ ਨਕਸ਼ੇ ਪਾਸ ਹੋ ਜਾਣਗੇ
ਲੁਧਿਆਣਾ: 15 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਤਾਂ ਉਦੋਂ ਲੋਕਾਂ ਨੂੰ ਉਮੀਦ ਸੀ ਕਿ ਬਹੁਤ ਕੁਝ ਬਦਲੇਗਾ। ਸਮਾਰਟ ਫੋਨ ਮਿਲਣਗੇ। ਵਧੀਆ ਨੌਕਰੀਆਂ ਅਤੇ ਹੋਰ ਵੀ ਬਹੁਤ ਕੁਝ। ਗੀਤ ਸੰਗੀਤ ਦੇ ਜਾਦੂ ਨੇ ਇਸ ਪ੍ਰਚਾਰ ਨੂੰ ਲੋਕਾਂ ਦੇ ਦਿਲਾਂ ਤੱਕ ਉਤਾਰ ਦਿੱਤਾ ਸੀ। ਇਸ ਪ੍ਰਚਾਰ ਤੋਂ ਮੋਹਿਤ ਹੋਈ ਬੇਲਣ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਨੂੰ ਵੀ ਲੱਗਿਆ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਨਸ਼ੇ ਸੱਚਮੁੱਚ ਖਤਮ ਹੋ ਜਾਣਗੇ। ਕਿੱਤੇ ਵੱਜੋਂ ਮੰਨੀ ਪ੍ਰਮੰਨੀ ਆਰਕੀਟੈਕਟ ਅਨੀਤਾ ਸ਼ਰਮਾ ਨੇ ਆਪਣੇ ਸਾਰੇ ਸੁਪਨੇ ਇਸ ਉਮੀਦ ਤੋਂ ਕੁਰਬਾਨ ਕਰ ਦਿੱਤੇ। ਨਾ ਬੇਲਣ ਬ੍ਰਿਗੇਡ ਨੂੰ ਸੰਭਾਲਿਆ ਨਾ ਹੀ ਆਪਣੇ ਕੰਮਕਾਜ ਨੂੰ ਅਤੇ ਨਾ ਹੀ ਘਰ ਨੂੰ। ਉਸ ਨੂੰ ਵੀ ਲੱਗਿਆ ਸੀ ਕਿ ਚਾਹੁੰਦਾ ਹੈ ਪੰਜਾਬ-ਕੈਪਟਨ ਦੀ ਸਰਕਾਰ। ਹੁਣ ਅਨੀਤਾ ਸ਼ਰਮਾ ਅਤੇ ਟੀਮ ਦੇ ਸਾਰੇ ਮੈਂਬਰ ਨਿਰਾਸ਼ ਹਨ। ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਹੋਰ ਤਾਂ ਹੋਰ ਨਕਸ਼ਿਆਂ ਵਾਲਾ ਕਿੱਤਾ ਵੀ ਖੜੋਤ ਵਿੱਚ ਆ ਗਿਆ। ਅਨੀਤਾ ਸ੍ਰਮ ਅਤੇ ਬੇਲਣ ਬ੍ਰਿਗੇਡ ਟੀਮ ਦੇ ਮੈਂਬਰਾਂ ਨੇ ਬਹੁਤ ਹੀ ਦੁਖੀ ਹਿਰਦੇ ਨਾਲ ਕਿਹਾ ਹੈ ਕਿ ਆਮ ਲੋਕਾਂ ਦੀ ਬਸ ਹੋ ਗਈ ਹੈ ਹੁਣ।  
ਨਗਰਨਿਗਮ ਦੇ ਕੰਮ ਕਾਜ ਅਤੇ ਵਰਕਿੰਗ ਸਟਾਈਲ ਬਾਰੇ ਵੀ ਬਹੁਤ ਗਿਲੇ ਸ਼ਿੱਕਵੇ ਹਨ। ਮੈਡਮ ਅਨੀਤਾ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਿੱਚ ਲੱਗਦਾ ਹੈ ਕਿ ਕੋਈ ਵੀ ਬੁੱਧੀਜੀਵੀ ਅਤੇ ਸਮਝਦਾਰ ਨੇਤਾ ਨਹੀਂ ਹੈ, ਤਾਂਹੀ ਤਾਂ ਪੰਜਾਬ ਸਰਕਾਰ ਦੇ ਲੋਕਲ ਬਾਡੀ ਵਿਭਾਗ ਵਿੱਚ ਕੋਈ ਲਾ ਐਂਡ ਆਰਡਰ ਵਰਗੀ ਚੀਜ਼ ਨਹੀਂ ਹੈ। ਹਰ ਰੋਜ ਹੀ ਇੱਥੇ ਨਿਯਮ ਕਨੂੰਨ ਬਦਲਦੇ ਰਹਿੰਦੇ ਹਨ ਜਿਸਦੇ ਨਾਲ ਲੱਗਦਾ ਹੈ ਕਿ ਉਹ ਹਿਸਾਬ ਹੋ ਗਿਐ ਜਿਸਕੀ ਲਾਠੀ-ਉਸਕੀ ਭੈਂਸ।   
ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਲ ਬਾਡੀ ਵਿਭਾਗ ਵਿੱਚ ਕੋਈ ਕਨੂੰਨ ਜਾਂ ਨਿਯਮ ਨਹੀਂ ਹੈ। ਲੁਧਿਆਣਾ ਸ਼ਹਿਰ ਦੇ ਨਗਰ ਨਿਗਮ ਵਿੱਚ ਪਹਿਲਾਂ ਨਕਸ਼ੇ ਹੱਥ ਨਾਲ ਤਿਆਰ ਕਰਨ ਤੋਂ ਬਾਅਦ ਫਾਈਲ ਬਣਾ ਕੇ ਜ਼ਾਤੀ ਤੌਰ ਤੇ ਹੀ ਖੁਦ ਜਾ ਕੇ ਬਿਲਡਿੰਗ ਬ੍ਰਾਂਚ ਵਿੱਚ ਪਾਸ ਕਰਾਏ ਜਾਂਦੇ ਸਨ। ਇਸ ਤਰਾਂ ਹਰ "ਸਮਝਦਾਰ" ਵਿਅਕਤੀ ਰਿਸ਼ਵਤ ਲੈ ਦੇ ਕੇ ਨਕਸ਼ੇ ਪਾਸ ਕਰਵਾ ਲੈਂਦਾ ਸੀ। ਪਿਛਲੇ ਸਾਲ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਨੂੰਨ ਪਾਸ ਕੀਤਾ ਸੀ ਕਿ ਹੁਣ ਨਕਸ਼ੇ ਆਨਲਾਈਨ  ਹੀ  ਪਾਸ ਹੋਣਗੇ।  ਸਾਲ ਤੋਂ ਉੱਤੇ ਹੋ ਗਿਆ ਜਦੋਂ ਨਕਸ਼ੇ ਆਨਲਾਈਨ ਜਮਾਂ ਹੋਣ ਲੱਗੇ ਤਾਂ ਜਨਤਾ ਨੇ ਸੁਖ ਦਾ ਸਾਹ ਲਿਆ ਕਿ ਹੁਣ ਬਿਲਡਿੰਗ ਬ੍ਰਾਂਚ ਵਿੱਚ ਕੁਝ ਲਏ ਦਿੱਤੇ ਬਿਨਾਂ ਹੀ ਨਕਸ਼ੇ ਪਾਸ ਹੋ ਜਾਣਗੇ।  ਪਰ ਹੁਣ ਫੇਰ ਨਵੇਂ ਲੋਕਲ ਬਾਡੀ ਮੰਤਰੀ ਜੀ ਨੇ ਕਿਹਾ ਕਿ ਆਨਲਾਈਨ ਸਿਸਟਮ  ਦੇ ਨਾਲ ਨਾਲ ਨਕਸ਼ੇ ਬਾਈ  ਹੈਂਡ ਫਾਈਲ ਰਾਹੀਂ ਵੀ ਜਮਾਂ ਕਰਵਾਏ ਜਾ ਸਕਦੇ ਹਨ।  
ਅਨੀਤਾ ਸ਼ਰਮਾ ਨੇ ਅੱਗੇ ਦੱਸਿਆ ਕਿ ਇਹ ਕਿਸ ਤਰਾਂ ਦਾ ਸਰਕਾਰੀ ਸਿਸਟਮ ਹੈ ਇੱਕ ਮੰਤਰੀ  ਆਉਂਦਾ ਹੈ ਸਾਰਾ ਕੰਮ ਆਨਲਾਈਨ ਕਰਨਾ ਚਾਹੁੰਦਾ ਹੈ ਤਾਂਕਿ ਰਿਸ਼ਵਤਖੋਰੀ ਉੱਤੇ ਰੋਕ ਲੱਗੇ ਅਤੇ ਦੂਸਰਾ ਮੰਤਰੀ ਕੁਰਸੀ ਸੰਭਾਲਦੇ ਹੀ ਆਰਡਰ ਕਰਦਾ ਹੈ ਕਿ ਨਕਸ਼ੇ ਫਾਈਲ ਬਣਾ ਕੇ ਮੈਨਿਉਅਲ ਵੀ ਪਾਸ ਕੀਤੇ ਜਾ ਸਕਣਗੇ।  ਨਕਸ਼ੇ ਪਾਸ ਕਰਵਾਉਣ ਦੇ ਇਸ ਖੇਲ ਨੂੰ ਵੇਖਕੇ ਅਜਿਹਾ ਲੱਗਦਾ ਹੈ ਕਿ ਹੁਣ ਤੱਕ ਸਰਕਾਰੀ ਕੰਮ ਨੇਤਾਵਾਂ ਦੁਆਰਾ ਬਿਨਾਂ ਦਿਮਾਗ ਦੇ ਹੀ ਕੀਤੇ ਜਾ ਰਹੇ ਹਨ।

No comments: