Tuesday, September 04, 2018

ਪੌਦੇ ਲਗਾਉਣ ਮਗਰੋਂ ਖੂਨ ਦਾਨ ਵਿੱਚ ਵੀ LIC ਦਾ ਅਹਿਮ ਯੋਗਦਾਨ

101 ਯੂਨਿਟ ਖੂਨਦਾਨ ਕਰਕੇ  ਦਿੱਤੀ ਕਈਆਂ ਨੂੰ ਨਵੀਂ ਜ਼ਿੰਦਗੀ 
ਲੁਧਿਆਣਾ: 4 ਸਤੰਬਰ 2018: (ਪੰਜਾਬ ਸਕਰੀਨ ਟੀਮ)::
ਭਾਰਤੀ ਜੀਵਨ ਬੀਮਾ ਨਿਗਮ ਦੀ 62ਵੀਂ ਮਾਣਯੋਗ ਵਰ੍ਹੇਗੰਢ ਨੂੰ ਬੜੇ ਹੀ ਜੋਸ਼ੋਖਰੋਸ਼ ਮਨਾਉਂਦਿਆਂ ਹੋਇਆਂ ਅੱਜ ਐਲ ਆਈ ਸੀ ਦੇ ਡਵੀਯਨਲ ਦਫਤਰ ਦੁਗਰੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਇਸ ਡਵੀਯਨਲ ਦੇ ਸੀਨੀਅਰ ਡਵੀਯਨਲ ਮੈਨੇਜਰ ਐਲ ਸੇ ਪੀਪਲ ਨੇ ਦੱਸਿਆ ਕਿ ਐਲ ਆਈ ਸੀ ਨੇ ਇਹਨਾਂ 62 ਸਾਲਾਂ ਵਿੱਚ ਜੀਵਨ ਬੀਮੇ ਦਾ ਸੁਨੇਹਾ ਘਰ ਘਰ ਪਹੁੰਚਾਉਣ ਅਤੇ ਲੋਕਾਂ ਦਾ ਪੈਸੇ ਲੋਕਾਂ ਦੀ ਭਲਿਆ ਲਈ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਸ਼੍ਰੀ ਪੀਪਲ ਨੇ ਇਹ ਵੀ ਕਿਹਾ ਕਿ ਪਿਛਲੇ 18 ਸਾਲਾਂ ਤੋਂ ਜੀਵਨ ਬੀਮਾ ਦੇ ਖੇਤਰ ਵਿੱਚ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਆਉਣ ਦੇ ਬਾਵਜੂਦ ਵੀ ਐਲ ਆਈ ਸੀ ਨੇ ਚੰਗਾ ਨਾਮਣਾ ਖੱਟਿਆ ਹੈ ਅਤੇ ਆਰਥਿਕ ਖੇਤਰ ਵਿੱਚ ਆਪਣੀ ਉਚਾਈ ਵਾਲੀ ਰਫਤਾਰ ਦਸ ਗਰਾਫ ਕਾਇਮ ਰੱਖਿਆ ਹੈ। ਅੱਜ ਐਲ ਆਈ ਸੀ ਕੋਲ 29 ਕਰੋੜ ਤੋਂ ਵੀ ਵੱਧ ਪਾਲਸੀ ਧਾਰਕ ਹਨ। ,ਇਸਦੇ ਨਾਲ ਹੀ 25 ਲੱਖ ਕਰੋੜ ਤੋਂ ਵੀ ਵੱਧ ਲਾਈਫ ਫ਼ੰਡ ਅਤੇ 28 ਲੱਖ ਕਰੋੜ ਤੋਂ ਵੀ ਜ਼ਿਆਦਾ ਸੰਪਤੀਆਂ ਹਨ। ਐਲ ਆਈ ਸੀ ਵੱਲੋਂ ਪਾਲਸੀਆਂ ਦੇ ਭੁਗਤਾਨ ਅਤੇ ਲੋਕਾਂ ਦੀ ਮੁਸੀਬਤ ਵੇਲੇ ਉਹਨਾਂ ਦੇ ਕੰਮ ਆਉਣ ਵਾਲਾ ਰਿਕਾਰਡ ਵੀ ਬਹੁਤ ਚੰਗਾ ਹੈ। ਇਹਨਾਂ ਸਾਰੇ ਉੱਦਮ ਉਪਰਾਲਿਆਂ ਨੂੰ ਕਾਇਮ ਰੱਖਦਿਆਂ ਐਲ ਆਈ ਸੀ ਨੇ ਅੱਜ ਆਪਣੇ ਖੂਨਦਾਨ ਕੈਂਪ ਦੌਰਾਨ 62 ਯੂਨਿਟਾਂ ਦੇ ਨਿਸ਼ਾਨੇ ਨੂੰ ਪੂਰਾ ਕਰਦਿਆਂ 101 ਯੂਨਿਟ ਖੂਨ ਇਕੱਤਰ ਕਰਕੇ ਸਿਵਲ ਹਸਪਤਾਲ ਲੁਧਿਆਣਾ ਨੂੰ ਦਿੱਤਾ। 
ਇਸ ਖੂਨਦਾਨ ਕੈਂਪ ਵਿੱਚ ਐਲ ਆਈ ਸੀ ਦੇ ਕਰਮਚਾਰੀਆਂ, ਅਧਿਕਾਰੀਆਂ, ਆਮ ਨਾਗਰਿਕਾਂ ਅਤੇ ਹੋਰਨਾਂ ਨੇ ਵੀ ਹਿੱਸਾ ਲਿਆ। 

No comments: