Tuesday, July 10, 2018

ਛੁੱਟੀਆਂ ਮੁੱਕਣ ਮਗਰੋਂ ਕਰਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ

ਨਿਰਦੋਸ਼ ਸਕੂਲ ਨੇ ਕੀਤਾ ਵਿਸ਼ੇਸ਼ ਧਾਰਮਿਕ ਆਯੋਜਨ 
ਲੁਧਿਆਣਾ: 10 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਇਥੋਂ ਦੇ ਨਿਰਦੋਸ਼ ਸਕੂਲ ਵਿੱਚ ਅੱਜ ਛੁੱਟੀਆਂ ਮਗਰੋਂ ਸਕੂਲ ਦੋਬਾਰਾ ਖੁਲਣ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਅਤੇ ਇਸਦੇ ਨਾਲ ਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਵੀ ਹੋਇਆ। ਇਸ ਮੌਕੇ ਪ੍ਰਸਿੱਧ ਲੇਖਿਕਾ ਅਤੇ ਭਗਤੀ ਸੰਗੀਤ ਦੀ ਗਾਇਕਾ ਜਸਮੀਤ ਕੁਕਰੇਜਾ ਮੁੱਖ ਮਹਿਮਾਨ ਸੀ। ਸਕੂਲ ਦੇ ਪ੍ਰਬੰਧਕਾਂ ਨੇ ਪਾਠ ਅਤੇ ਕੀਰਤਨ ਮਗਰੋਂ ਮਸਾਲੇ ਪੀਸਣ ਵਾਲੀ ਇੱਕ ਮਸ਼ੀਨ ਦਾ ਉਦਘਾਟਨ ਵੀ ਕੀਤਾ ਜਿਹੜੀ ਕਿ ਹਯਾਤ ਰਿਜੈਂਸੀ ਦੇ ਸਹਿਯੋਗ ਨਾਲ ਲਗਾਈ ਗਈ ਹੈ। ਇਸ ਮੌਕੇ ਸਕੂਲ ਦਾ ਸਟਾਫ ਅਤੇ ਸਕੂਲ ਦੇ ਬੱਚੇ ਵੀ ਸ਼ਾਮਲ ਸਨ। ਸਕੂਲ ਦੇ ਕਮਜ਼ੋਰ ਵਰਗਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਸਕੂਲ ਇੰਨਰਵੀਲ ਕਲੱਬ ਵੱਲੋਂ ਚਲਾਇਆ ਜਾਂਦਾ ਹੈ।  ਇਸ ਵਿੱਚ ਮੰਦਬੁਧੀ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸਕੂਲ ਦੇ ਕਲਰਕ ਕਿਸ਼ੋਰ ਨੂੰ 50 ਹਜ਼ਾਰ ਰੁਪਏ ਵੀ ਦਿੱਤੇ ਗਏ ਤਾਂਕਿ ਉਹ ਆਪਣੀ ਬੱਚੀ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ ਭੇਜ ਸਕੇ। ਇਸੇ ਸਕੂਲ ਦੇ ਇਕਸ਼ਿਤ ਸ਼ਰਮਾ ਵੱਲੋਂ ਗੁਜਰਾਤ ਵਿੱਚ ਹੋਈਆਂ ਨੈਸ਼ਨਲ ਖੇਡਾਂ ਵਿੱਚ 50 ਮੀਟਰ ਵਾਲੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। 

No comments: