ਕੀਤੀ ਹਰ ਮਜ਼ਦੂਰ ਲਈ ਦਸ ਦਸ ਲੱਖ ਰੁਪਏ ਮੁਆਵਜ਼ੇ ਦੀ ਮੰਗ
ਲੁਧਿਆਣਾ: 10 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨੀਂ ਲੁਧਿਆਣਾ ਦੇ ਨਿਊ ਪੰਜਾਬੀ ਬਾਗ ਟਿੱਬਾ ਰੋਡ ਵਿਖੇ ਪਲਸਤਰ ਕਰ ਰਹੇ ਤਿੰਨ ਉਸਾਰੀ ਮਜ਼ਦੂਰਾਂ ਦੀ ਦਰਦਨਾਕ ਮੌਤ ਦਾ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਨੇ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਅੱਜ ਪਾਰਟੀ ਨੇ ਲੁਧਿਆਣਾ ਦਫਤਰ ਵਿਖੇ ਪਾਰਟੀ ਦੇ ਜ਼ਿਲਾ ਸਕੱਤਰੇਤ ਦੀ ਮੀਟਿੰਗ ਵਿੱਚ ਇਹਨਾਂ ਮੌਤਾਂ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਮੌਤਾਂ ਲਈ ਨਗਰਨਿਗਮ ਲੁਧਿਆਣਾ ਅਤੇ ਬਿਜਲੀ ਬੋਰਡ ਵੀ ਪੂਰੀ ਤਰਾਂ ਜ਼ਿੰਮੇਵਾਰ ਹੈ।
ਪਾਰਟੀ ਨੇ ਕਿਹਾ ਕਿ ਅਜਿਹੀਆਂ ਮੌਤਾਂ ਦਾ ਆਏ ਦਿਨ ਹੋਣਾ ਪਰਸ਼ਾਸਨ ਦੀ ਮਜ਼ਦੂਰਾਂ ਪ੍ਰਤੀ ਮੁਜਰਮਾਨਾ ਲਾਪਰਵਾਹੀ ਦਾ ਪਤਾ ਦੇਂਦਾ ਹੈ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ਅਸੀਂ ਇਸ ਤਰਾਂ ਦੀ ਲਾਪਰਵਾਹੀ ਨੂੰ ਜਾਰੀ ਨਹੀਂ ਰਹਿਣ ਦਿਆਂਗੇ।
ਇਸਦੇ ਨਾਲ ਹੀ ਪਾਰਟੀ ਨੇ ਕਿਹਾ ਕਿ ਇਸ ਹਿਰਦੇਵੇਧਕ ਘਟਨਾ ਦਾ ਸ਼ਿਕਾਰ ਹੋਏ ਹਰ ਇੱਕ ਪਰਿਵਾਰ ਨੂੰ ਘਟੋਘੱਟ ਦਸ ਦਸ ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਜਾਏ।
ਇਸ ਮੀਟਿੰਗ ਵਿੱਚ ਜ਼ਿਲਾ ਸਕੱਤਰ ਕਾਮਰੇਡ ਡੀ ਪੀ ਮੌੜ, ਰਮੇਸ਼ ਰਤਨ, ਚਮਕੌਰ ਸਿੰਘ , ਐਮ ਐਸ ਭਾਟੀਆ ਅਤੇ ਕਾਮਰੇਡ ਗੁਰਨਾਮ ਸਿੱਧੂ ਵੀ ਮੌਜੂਦ ਰਹੇ।
No comments:
Post a Comment