Friday, July 06, 2018

ਸੰਸਦ ਮੈਬਰ ਰਵਨੀਤ ਸਿੰਘ ਬਿੱਟੂ ਨੇ ਵੀ ਕਰਾਇਆ ਡੋਪ ਟੈਸਟ

"ਨਸ਼ਿਆਂ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਸਮੂਹਿਕ ਲੜਾਈ ਲੜਨੀ ਚਾਹੀਦੀ ਹੈ"
ਲੁਧਿਆਣਾ: 6 ਜੁਲਾਈ 2018: (ਪੰਜਾਬ ਸਕਰੀਨ):: 
ਡੋਪ ਟੈਸਟ ਦੇ ਰੌਲੇ ਗੌਲੇ ਵਿੱਚ ਚਿੱਟੇ ਦੇ ਖਿਲਾਫ਼ ਕਾਲੇ ਹਫਤੇ ਵਾਲਾ ਜੋਸ਼ ਅਤੇ ਚਰਚਾ ਭਾਵੇਂ ਠੰਡਾ ਜਿਹਾ ਪੈ ਗਿਆ ਲੱਗਦਾ ਹੈ ਪਰ ਨਸ਼ਿਆਂ ਦੇ ਖਿਲਾਫ਼ ਮਾਹੌਲ ਨਿਰੰਤਰ ਤਿਆਰ ਹੋ ਰਿਹਾ ਹੈ। 
ਕਈ ਸਿਆਸੀ ਆਗੂ ਮੋਹਰੀ ਹੋ ਕੇ ਡੋਪ ਟੈਸਟ ਕਰਵਾ ਰਹੇ ਹਨ ਅਤੇ ਕਈ ਇਸਤੋਂ ਦੂਰ ਰਹਿਣ ਵਾਲੇ ਵੀ ਹੋਣਗੇ। 
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਮੁਕਤ ਸਮਾਜ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਉਹਨਾਂ ਦੀ ਪਾਰਟੀ ਵੀ ਭਰਵਾਂ ਹੁੰਗਾਰਾ ਦੇ ਰਹੀ ਹੈ। ਅੱਜ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਡੋਪ ਟੈਸਟ ਦੀ ਮੁਹਿੰਮ ਨੂੰ ਹੁੰਗਾਰਾ ਭਰਿਆ। ਉਹਨਾਂ ਅੱਜ ਸਿਵਲ ਹਸਪਤਾਲ ਲੁਧਿਆਣਾ ਵਿੱਚ ਜਾ ਕੇ ਆਪਣਾ ਡੋਪ ਟੈਸਟ ਕਰਵਾਇਆ।  ਡੋਪ ਟੈਸਟ ਮਗਰੋਂ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਸਮੂਹਿਕ ਲਡ਼ਾਈ ਲਡ਼ਨੀ ਚਾਹੀਦੀ ਹੈ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਰੇ ਸਮਾਜ ਨੂੰ ਇਸ ਪਾਸੇ ਭਰਵਾਂ ਹੁੰਗਾਰਾ ਭਰਨਾ ਚਾਹੀਦਾ ਹੈ।
ਹੁਣ ਦੇਖਣਾ ਹੈ ਕਿ ਡੋਪ ਟੈਸਟ ਵਾਲਾ ਵਰਤਾਰਾ ਸਮਾਜ ਨੂੰ ਨਸ਼ਾ ਮੁਕਤ ਕਰਨ ਵਿੱਚ ਕਿੰਨਾ ਕੁ ਯੋਗਦਾਨ ਪਾਉਂਦਾ ਹੈ।  

No comments: