Monday, July 25, 2016

ਪੰਜਾਬ ’ਚ ਅਮਨ, ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ

ਜਾਮਾ ਮਸਜਿਦ ਪੁੱਜੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਨੁਮਾਇੰਦਿਆਂ ਵੱਲੋਂ ਭਰੋਸਾ 
ਲੁਧਿਆਣਾ: 25 ਜੁਲਾਈ  2016: (ਪੰਜਾਬ ਸਕਰੀਨ ਬਿਊਰੋ)::
ਉੱਪਰਲੀ ਫੋਟੋ ਵਿੱਚ ਜਾਮਾ ਮਸਜਿਦ ਲੁਧਿਆਣਾ ਵਿਖੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨਾਲ ਮੁਲਾਕਾਤ ਦੇ ਦੌਰਾਨ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਜਿਲਾ ਭਾਜਪਾ ਦੇ ਉਪ ਪ੍ਰਧਾਨ ਸੰਜੇ ਕਪੂਰ, ਪੁਸ਼ਪਿੰਦਰ ਸਿੰਗਲ, ਮੌਲਾਨਾ ਉਸਮਾਨ ਰਹਿਮਾਨੀ ਅਤੇ ਰਵਿੰਦਰ ਵਰਮਾ।
ਹੇਠਲੀ ਤਸਵੀਰ ਵਿੱਚ  ਰਾਜ ਮੰਤਰੀ ਮਦਨ ਲਾਲ ਬੱਗਾ, ਪਿ੍ਰਤਪਾਲ ਸਿੰਘ, ਜਗਦੀਸ਼ ਬਜਾਜ, ਗੁਰਪ੍ਰੀਤ ਗੋਗੀ, ਮੇਅਰ ਹਰਚਰਣ ਸਿੰਘ ਗੋਹਲਵੜੀਆ, ਵਿਧਾਇਕ ਸਿਮਰਜੀਤ ਸਿੰਘ ਬੈਂਸ।
ਲੁਧਿਆਣਾ ਵਿੱਚ ਮੁਸਲਮਾਨ ਟਰੱਕ ਡਰਾਇਵਰਾਂ ਦੇ ਨਾਲ ਹੋਈ ਬਦਸਲੂਕੀ ਅਤੇ ਫਗਵਾੜਾ ’ਚ ਹੋਈ ਫਿਰਕੂ ਘਟਨਾ ਦੀ ਨਿੰਦਿਆ ਕਰਦੇ ਹੋਏ ਅੱਜ ਇੱਥੇ ਫੀਲਡਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਲੋਂ ਅਮਨ,  ਸ਼ਾਂਤੀ ਅਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਜਾਰੀ ਕੀਤੀ ਗਈ । ਇਸ ਮੌਕੇ ’ਤੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤੀਕ ਪਾਰਟੀਆਂ  ਦੇ ਨੁਮਾਇੰਦੀਆਂ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨਾਲ ਮੁਲਾਕਾਤ ਕਰ ਜਾਮਾ ਮਸਜਿਦ ਵਲੋਂ ਆਪਸੀ ਭਾਈਚਾਰੇ ਨੂੰ ਬਣਾਏ ਰੱਖਣ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਭਰੋਸਾ ਦਵਾਇਆ ਕਿ ਪੰਜਾਬ  ਦੇ ਸਾਰੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਅਤੇ ਦਲਿਤ ਭਾਈਚਾਰੇ ਦੇ ਲੋਕ ਕਿਸੇ ਵੀ ਸ਼ਰਾਰਤੀ ਤੱਤ  ਦੇ ਬਹਕਾਵੇ ’ਚ ਆ ਕੇ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਭੰਗ ਨਹੀਂ ਹੋਣ ਦੇਣਗੇ।  ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਅਤੇ ਪੂਰਾ ਪੰਜਾਬ ਆਪਸੀ ਭਾਈਚਾਰੇ ਦੀ ਜਿੰਦਾ ਮਿਸਾਲ ਹੈ, ਜਿਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਜਿੰਮੇਵਾਰੀ ਦੇ ਨਾਲ ਆਪਣਾ ਫਰਜ ਨਿਭਾਏਗੀ । ਇਸ ਮੌਕੇ ’ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹੀਰਾ ਸਿੰਘ  ਗਾਬੜੀਆ ,  ਨਗਰ ਨਿਗਮ ਲੁਧਿਆਣਾ  ਦੇ ਮੇਅਰ ਹਰਚਰਣ ਸਿੰਘ  ਗੋਹਲਵੜੀਆ, ਜਿਲਾ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਗੋਗੀ , ਰਾਜ ਮੰਤਰੀ  ਮਦਨ ਲਾਲ ਬੱਗਾ ,  ਟੀਮ ਇੰਸਾਫ ਦੇ ਮੁੱਖੀ ਅਤੇ ਵਿਧਾਇਕ ਸਿਮਰਨਜੀਤ ਸਿੰਘ  ਬੈਂਸ ,  ਗੁਰਦੁਆਰਾ ਦੁੱਖ ਨਿਵਾਰਣ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ , ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ਼ , ਆਮ ਆਦਮੀ ਪਾਰਟੀ  ਦੇ ਲੁਧਿਆਣਾ ਆਬਰਜਵਰ ਅਮਰੀਸ਼ ਤਿਰਖਾ,  ਜਿਲਾ ਭਾਜਪਾ ਉਪ-ਪ੍ਰਧਾਨ ਪੁਸ਼ਪਿੰੰਦਰ ਸਿੰਗਲ ਅਤੇ ਸੰਜੈ ਕਪੂਰ ,  ਬਲਜਿੰਦਰ ਸਿੰਘ  ਬਿੰਦਰਾ , ਬਿਲਾਲ ਖਾਨ ,  ਬਬਲੂ ਕੁਰੈਸ਼ੀ ,  ਸਿਰਾਜ ਅਲੀ ,  ਮੁਹੰਮਦ  ਸਿਰਾਜ ,  ਨੌਸ਼ਾਦ ਅੰਸਾਰੀ  ,  ਮੁਹੰਮਦ  ਸਾਦ ਕੁਰੈਸ਼ੀ  ,  ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪਰਾਸ਼ਰ  ਪੱਪੀ ,  ਸੁਨਿਆਰ ਰਾਜਪੂਤ ਮਹਾਂਸਭਾ  ਦੇ ਪ੍ਰਧਾਨ ਰਵਿੰਦਰ ਵਰਮਾ ,  ਬਾਬਾ ਅਜੀਤ ਸਿੰਘ ਸਾਬਕਾ ਚੇਅਰਮੈਨ ਵਪਾਰ ਬੋਰਡ ਪੰਜਾਬ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵਿਸ਼ੇਸ਼ ਰੂਪ ’ਚ ਜਾਮਾ ਮਸਜਿਦ ਲੁਧਿਆਣਾ ਵਿਖੇ ਮੌਜੂਦ ਸਨ।


No comments: