Tuesday, June 07, 2016

ਪਰਲ ਕੰਪਨੀ ਦੀਆਂ ਜਾਇਦਾਦਾਂ ਜਬਤ ਕਰਨ ਦੀ ਮੰਗ

Date: 2016-06-06 20:43
8 ਜੂਨ ਨੂੰ ਲੁਧਿਆਣਾ ਦੇ ਭਾਈ ਚਤਰ ਸਿੰਘ ਪਾਰਕ 'ਚ ਰੱਖੀ ਚੇਤਾਵਨੀ ਰੈਲੀ
ਲੁਧਿਆਣਾ: 6 ਜੂਨ 2016: (ਪੰਜਾਬ ਸਕਰੀਨ ਬਿਊਰੋ):
ਪਰਲ ਕੰਪਨੀ ਦੇ ਖਿਲਾਫ਼ 23 ਮਈ ਨੂੰਗੁਰਦਾਸਪੁਰ ਵਿੱਚ ਦਿਤੇ ਧਰਨੇ ਦੀ ਫਾਈਲ ਫੋਟੋ 
ਪਰਲ ਕੰਪਨੀ ਦੀ ਲੁੱਟ ਦਾ ਸ਼ਿਕਾਰ ਹੋਏ ਪੀੜਤਾਂ ਦੀ ਜੱਥੇਵੰਦੀ ਇਨਸਾਫ ਦੀ ਅਵਾਜ ਆਰਗੇਨਾਈਜੇਸ਼ਨ ਅਕਾਲੀ ਭਾਜਪਾ ਸਰਕਾਰ ਨੂੰ ਨੀਂਦ ਚੋਂ ਜਗਾਉਣ ਲਈ ਲੁਧਿਆਣਾ ਭਾਈ ਚਤਰ ਸਿੰਘ ਪਾਰਕ ਵਿਖੇ 8 ਜੂਨ ਨੂੰ ਚੇਤਾਵਨੀ ਕਰੇਗੀ ਜਿਸ ਵਿੱਚ ਸੂਬੇ ਦੇ 25 ਲੱਖ ਪੀੜਤ ਪਰਿਵਾਰਾਂ ਦੇ ਮੈਂਬਰ ਹਿੱਸਾ ਲੈਣਗੇ। ਇਸਤੋਂ ਬਿਨ੍ਹਾਂ ਆਰਗੇਨਾਈਜੇਸ਼ਨ ਦੀ ਇਨਸਾਫ ਪ੍ਰਾਪਤੀ ਦੀ ਲੜਾਈ ਨੂੰ ਵੱਖ ਵੱਖ ਜੱਥੇਵੰਦੀਆਂ ਦੇ ਆਗੂਆਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਾਬਕਾ ਰਾਜ ਸਭਾ ਮੈਂਬਰ ਵੀ ਸਹਿਯੋਗ ਦਿੰਦੇ ਹੋਏ ਚੇਤਾਵਨੀ ਰੈਲੀ ਨੂੰ ਸਬੋਧਨ ਕਰਨਗੇ। ਏਹ ਜਾਣਕਾਰੀ ਆਰਗੇਨਾਈਜੇਸ਼ਨ ਦੇ ਆਗੂ ਲਲਿਤ ਕੁਮਾਰ ਨੇ ਪੱਤਰਕਾਰਾਂ ਨੂੰ ਦਿੱਤੀ ਅਤੇ ਮੀਡੀਆਂ ਨੂੰ ਅਪੀਲ ਵੀ ਕੀਤੀ ਕਿ ਇਨਸਾਫ ਦੀ ਇਸ ਲੜਾਈ ਵਿੱਚ ਲੋਕਤੰਤਰ ਦਾ ਚੌਥਾ ਥੰਮ ਉਨ੍ਹਾਂ ਦਾ ਸਹਿਯੋਗ ਦੇਵੇ। ਉਨ੍ਹਾਂ ਦੱਸਿਆ ਕਿ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਨੇ ਪੰਜਾਬ ਦੇ 25 ਲੱਖ ਅਤੇ ਭਾਰਤ ਭਰ ਦੇ 6 ਕਰੋੜ ਪਰਿਵਾਰਾਂ ਨਾਲ ਅਰਬਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਸਾਰਦਾ ਚਿਟ ਫੰਡ ਮਾਮਲੇ ਵਿੱਚ ਦਖਲ ਦਿੰਦਿਆਂ ਜਿਸ ਪ੍ਰਕਾਰ ਅਦਾਲਤ ਰਾਹੀਂ ਪੀੜਤਾਂ ਦੀ ਮੱਦਦ ਕਰਨ ਲਈ ਉਸ ਕੰਪਨੀ ਦੀਆਂ ਜਾਇਦਾਦਾਂ ਜਬਤ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਕਵਾਏ ਸਨ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵੀ ਅਜਿਹਾ ਹੀ ਕਰਕੇ ਪਰਲ ਕੰਪਨੀ ਦੀਆਂ ਜਾਇਦਾਦਾਂ ਜਬਤ ਕਰਵਾ ਕੇ ਲੋਕਾਂ ਦੇ ਅਰਬਾਂ ਰੁਪਏ ਵਾਪਸ ਕਰਵਾ ਕੇ ਪੀੜਤਾਂ ਨੂੰ ਇਨਸਾਫ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀ ਕਰਦੀ ਤਾਂ ਉਸ ਤੋਂ ਸਾਫ ਹੈ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਧੋਖੇਬਾਜ ਪਰਲ ਕੰਪਨੀ ਦੀ ਮਨੇਜਮੈਂਟ ਨਾਲ ਮਿਲੀ ਹੋਈ ਹੈ ਅਤੇ ਇਸ ਠੱਗੀ ਦਾ ਵੱਡਾ ਹਿੱਸਾ ਸਰਕਾਰ ਦੇ ਨੁੰਮਾਇੰਦਿਆਂ ਤੱਕ ਰਿਸਵਤ ਦੇ ਰੂਪ ਵਿੱਚ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੀਂਦ ‘ਚੋਂ ਜਗਾਉਣ ਅਤੇ ਇਨਸਾਫ ਲਈ ਜੱਥੇਵੰਦੀ ਵੱਲੋਂ 8 ਜੂਨ ਨੂੰ ਭਾਈ ਚਤਰ ਸਿੰਘ ਪਾਰਕ ਵਿੱਚ ਵਿਸ਼ਾਲ ਚੇਤਾਵਨੀ ਰੈਲੀ ਰੱਖੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਰਾਹੀਂ ਸੂਬੇ ਭਰ ਦੇ 25 ਲੱਖ ਪੀੜਤ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਸਖਤ ਫੈਸਲਾ ਕਰਨ ਲਈ ਮਜਬੂਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਹੁਣ ਵੀ ਅਸਰ ਨਾ ਹੋਇਆ ਤਾਂ ਉਨ੍ਹਾਂ ਦੀ ਜੱਥੇਵੰਦੀ ਜੁਲਾਈ ਮਹੀਨੇ ਵਿੱਚ ਦਿੱਲੀ ਵਿਖੇ 6 ਕਰੋੜ ਪਰਿਵਾਰਾਂ ਨਾਲ ਨਾਲ ਲੈ ਕੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਸਰਕਾਰਾਂ ਦੀ ਕਬਰ ਪੁੱਟਣ ਦੀ ਕਾਰਵਾਈ ਸੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪਰਲ ਕੰਪਨੀ ਤੋਂ ਵਿਸ਼ਵ ਕੱਬਡੀ ਕੱਪ ਲਈ ਕਰੋੜਾਂ ਦੇ ਫੰਡ ਲੈਣ ਵਾਲੀ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੀ ਜੱਥੇਵੰਦੀ ਨਾਲ ਜੁੜੇ 25 ਲੱਖ ਪਰਿਵਾਰਾਂ ਤੇ ਮੈਂਬਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਜਾ ਕੇ ਇਸ ਭਿ੍ਰਸਟ ਸਰਕਾਰ ਦਾ ਚੇਹਰਾ ਨੰਗਾਂ ਕਰਨਗੇ ਅਤੇ ਲੋਕਾਂ ਨੂੰ ਇਸ ਗਠਜੋੜ ਦੇ ਵਿਰੋਧ ਵਿੱਚ ਵੋਟ ਪਾਉਣ ਲਈ ਪ੍ਰੇਰਤ ਕਰਨਗੇ। ਸ੍ਰੀ ਲਲਿਤ ਕੁਮਾਰ ਨੇ ਕਿਹਾ ਕਿ ਹੁਣ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਉਸ ਨੇ ਇੱਕ ਭਿ੍ਰਸਟ ਕੰਪਨੀ ਦਾ ਸਾਥ ਦੇਣਾ ਹੈ ਜਾਂ ਪੀੜਤ ਲੋਕਾਂ ਨੂੰ ਇਨਸਾਫ ਦੇ ਕੇ ਉਨ੍ਹਾਂ ਦਾ ਸਾਥ ਲੈਣਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਇਸ ਚੇਤਾਵਨੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। 
ਲਲਿਤ ਕੁਮਾਰ : 9041707101

No comments: