Monday, May 02, 2016

ਮਾਤਾ ਚੰਦ ਕੌਰ ਦੇ ਕਤਲ 'ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਤਾੜਣਾ

SIT ਮਾਤਾ ਚੰਦ ਕੋਰ ਜੀ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦਿਵਾਵੇਗੀੇ-ਗੋਸ਼ਾ
ਲੁਧਿਆਣਾ: 2 ਮਈ 2016: (ਪੰਜਾਬ ਸਕਰੀਨ ਬਿਊਰੋ):
ਮਾਤਾ ਚੰਦ ਕੌਰ ਦੇ ਕਤਲ ਮਗਰੋਂ ਲੱਗ ਰਹੇ ਰੋਸ ਧਰਨਿਆਂ ਤੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ: ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਇਕ ਹੰਗਾਮੀ ਮਟਿੰਗ ਹੋਈ । ਜਿਸ ਵਿੱਚ ਉਹਨਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਵਾਗ ਨਾਮਧਾਰੀ ਸੰਗਤਾਂ ਨਾਲ ਚਟਾਨ ਵਾਗ ਖੜਾ ਹੈ ਅੱਤੇ ਡਿਪਟੀ ਸੀ.ਐਮ. ਸਾਹਿਬ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਨੁਸਾਰ  SIT ਅਰਥਾਤ ਵਿਸ਼ੇਸ਼ ਜਾਂਚ ਟੀਮ ਕਾਤਲਾਂ ਨੂੰ ਫੜਨ ਲਈ ਪੁਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।
ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਦੂਜੇ ਪਾਸੇ ਕੁਝ ਸੱਤਾ ਦੇ ਲਾਲਚੀ ਐਚ.ਐਸ ਹੰਸਪਾਲ ਵਰਗੇ ਵਿਅਕਤੀਆਂ ਨੇ ਇਸ ਕਤਲ ਉਪਰ ਆਪਣੀਆ ਰਾਜਨੀਤਕ ਰੋਟੀਆ ਸੇਕਣੀਆ ਸ਼ੁਰੂ ਕਰ ਦਿੱਤੀਆ ਹਨ। ਉਹਨਾਂ ਕਿਹਾ ਕਿ ਹੰਸਪਾਲ ਆਪਣੇ ਕੁਝ ਸਾਥੀਆਂ ਨਾਲ ਮਿਲ ਕਿ ਮਾਤਾ ਚੰਦ ਕੋਰ ਜੀ ਦੇ ਸੰਸਕਾਰ ਅੱਤੇ ਭੋਗ ਮੌਕੇ ਵੀ ਅਤੇ ਹੁਣ ਵੀ ਲਗਾਤਾਰ ਅਜਿਹੇ ਬਿਆਨ ਦੇ ਰਹੇ ਹਨ ਤਾਂ ਜੋ ਪੰਜਾਬ ਵਿੱਚ ਚੱਲ ਰਹੇ ਅਮਨ ਸ਼ਾਤੀ ਦੇ ਮਹੋਲ ਨੂੰ ਭੰਗ ਕੀਤਾ ਜਾ ਸਕੇ। ਅਜ ਉਹ ਉੱਸੇ ਹੀ SIT ਉਪਰ ਉਗਲ ਖੜੀ ਕਰ ਰਹੇ ਹਨ ਜਿਸ ਨੇ ਇਹਨਾਂ ਨੂੰ ਲੁਧਿਆਣਾ ਸਿਟੀ ਸੈਂਟਰ ਘੋਟਾਲੇ ਵਿੱਚੋ ਅਕਾਲੀ ਸਰਕਾਰ ਦੌਰਾਨ ਹੀ ਕਲੀਨ ਚਿੱਟ ਦਿਤੀ ਸੀ। 
ਸ਼੍ਰੀ ਗੋਸ਼ਾ ਨੇ ਅੱਜ ਦੇ ਨੋਜਵਾਨਾਂ ਨੂੰ ਹੰਸਪਾਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਚ.ਐਸ ਹੰਸਪਾਲ ਦਾ ਨਾਮ ਸਿੱਖ ਇਤਿਹਾਸ ਵਿਚ ਕਾਲੇ ਅੱਖਰਾ ਨਾਲ ਲਿਖਿਆ ਹੋਇਆ ਹੈ। ਕਿਓਂਕਿ ਇਸ ਨੇ 1984 ਦੇ ਸਿੱਖ ਕਤਲੇਆਮ ਦੇ ਮੁੱਖ ਤੋਰ ਤੇ ਮਨੇ ਜਾਂਦੇ ਦੋਸੀ ਜਗਦੀਸ਼ ਟਾਈਟਲਰ ਨੂੰ ਬਚਾਉਣ ਲਈ ਗਵਾਹਾਂ ਨੂੰ ਕਰੋੜਾ ਰੁਪਏ ਦਾ ਲਾਲਚ ਦੇ ਕੇ ਖ੍ਰੀਦਣ ਦੀ ਕੋਸਿਸ਼ ਕੀਤੀ ਸੀ ਜਿਸ ਤੋ ਸਾਰਾ ਸਿੱਖ ਸਮਾਜ ਭਲੀ ਭਾਤੀ ਜਾਣੂ ਹੈ ਕਿ ਹੁਣ ਵੀ ਹੰਸਪਾਲ ਵਲੋ  ਰਾਜਨੀਤਕ ਰੋਟੀਆ ਸੇਕਣ ਲਈ  ਹੀ ਭੋਲੀ ਭਾਲੀ ਸੰਗਤ ਨੂੰ ਲੈ ਕਿ ਜਗਾ ਜਗਾ ਰੋਸ ਧਰਨੇ ਦਿੱਤੇ ਜਾ ਰਹੇ ਹਨ।  ਉਹਨਾਂ ਪੁਛਿਆ-ਕਿਤੇ ਇਹ ਸਟੰਟ ਹੰਸਪਾਲ ਵਲੋ ਅਸਲ ਦੋਸੀਆ ਨੂੰ ਬਚਾਉਣ ਲਈ ਤਾ ਨਹੀ ਵਰਤਿਆ ਜਾ ਰਿਹਾ? ਮੈ ਪੰਜਾਬ ਸਰਕਾਰ ਤੋ ਮੰਗ ਕਰਦਾ ਹਾ ਕਿ ਐਚ.ਐਸ ਹੰਸਪਾਲ ਦੇ ਸਮਾਗਮਾਂ ਉਪਰ ਪੂਰੀ ਤਰਾ ਪਾਬੰਦੀ ਲਗਾਈ ਜਾਵੇ ਤਾ ਜੋ ਪੰਜਾਬ ਦਾ ਮਾਹੋਲ ਖਰਾਬ ਹੋਣ ਤੋ ਬਚਾਇਆ ਜਾ ਸਕੇ।
ਇਸ ਮੋਕੇ ਤੇ ਪ੍ਰਿਤਪਾਲ ਸਿੰਘ, ਚਰਨਪ੍ਰੀਤ ਸਿੰਘ, ਜਸਬੀਰ ਦੁਆ ਜੀ, ਕਰਨਬੀਰ ਸਿੰਘ, ਗਗਨਦੀਪ ਸਿੰਘ ਗਿਆਸਪੁਰੀਆ, ਹਰਮਿੰਦਰ ਗਿਆਸਪੁਰੀਆ, ਨੀਤੀ ਚਨਦੋਕ, ਅਮ੍ਰਿਤਪਾਲ ਸਿੰਘ ਰਾਜਨ, ਪ੍ਰਮਿੰਦਰ ਗੁਜਰਾਲ, ਸਿਮਰ ਚਨਦੋਕ, ਕਮਲਪ੍ਰੀਤ ਬੰਟੀ, ਮਨਿੰਦਰ ਲਾਡੀ, ਮਨਿੰਦਰ ਵਦਾਵਨ ਹਾਜਰ ਸਨ।
ਮਾਤਾ ਚੰਦ ਕੌਰ ਦੇ ਕਤਲ ਦੀ ਵਹਿਸ਼ੀਆਨਾ ਘਟਨਾ ਤੋਂ ਬਾਅਦ ਚੱਲ ਰਹੇ ਘਟਨਾਕ੍ਰਮ ਬਾਰੇ ਸੰਗਤ ਦੇ ਵੱਖ ਵੱਖ ਹਿੱਸਿਆਂ ਨਾਲ ਗੱਲਬਾਤ ਦੌਰਾਨ ਸ਼ੱਕ, ਸਹਿਮ ਅਤੇ ਦਹਿਸ਼ਤ ਦੀ ਰਲੀ ਮਿਲੀ ਭਾਵਨਾ ਮਹਿਸੂਸ ਕੀਤੀ ਗਈ।  ਆਮ ਸੰਗਤ  ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੋਈ।  ਕੁਝ ਲੋਕਾਂ ਨੇ ਕਿਸੇ ਵਿਦੇਸ਼ੀ ਸੁਰੱਖਿਆ ਏਜੰਸੀ ਦੇ ਗਾਰਡ ਰੱਖਣ ਦੀ ਗੱਲ ਕੀਤੀ ਤਾਂ ਕਿਸੇ ਨੇ ਸਕਿਓਰਿਟੀ ਦਾ ਮੂਲੋਂ ਹੀ ਵਿਰੋਧ ਕੀਤਾ।  ਕਾਬਿਲੇ ਜ਼ਿਕਰ ਹੈ ਕਿ ਠਾਕੁਰ ਉਦੈ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਹੈ ਦੂਜੇ ਪਾਸੇ ਠਾਕੁਰ ਦਲੀਪ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਸੁਰੱਖਿਆ ਛਤਰੀ ਦੀ ਕੋਈ ਲੋੜ ਨਹੀਂ ਕਿਓਂਕਿ ਸਤਿਗੁਰੂ ਦੇ ਪਿਆਰਿਆਂ ਨੂੰ ਇਸਦੀ ਕੋਈ ਜਰੂਰਤ ਨਹੀਂ ਹੁੰਦੀ। ਉਹ ਹਾਲ ਹੀ ਵਿੱਚ ਕੁੰਭ ਦੇ ਮੇਲੇ ਵਿੱਚ ਵੀ ਜਾ ਕੇ ਆਏ। ਇਸੇ ਦੌਰਾਨ ਸੰਗਤਾਂ ਚੋਂ ਕੁਝ ਲੋਕਾਂ ਨੇ ਕਿਹਾ ਕਿ ਸਾਰਾ ਧਿਆਨ ਮੁੱਖ ਮੁੱਦੇ ਵੱਲ ਕੇਂਦ੍ਰਿਤ ਹੋਣਾ ਚਾਹਿਦਾ ਹੈ ਕਿ ਆਖਿਰ ਇਸ ਕਤਲ ਤੋਂ ਲਾਭ ਕਿਸਨੂੰ ਸੀ? ਇਸ ਸੁਆਲ ਦਾ ਜੁਆਬ ਹੀ ਅਸਲੀ ਦੋਸ਼ੀਆਂ ਨੂੰ ਬੇਨਕਾਬ ਕਰ ਸਕਦਾ ਹੈ। ਸੰਗਤ ਦੇ ਇਸ ਹਿੱਸੇ ਨੇ ਕਿਹਾ-
1) ਮਾਤਾ ਚੰਦ ਕੌਰ ਜੀ ਦੀ ਹੱਤਿਆ ਦਾ ਸਭ ਤੋਂ ਵੱਡਾ ਨੁਕਸਾਨ ਨਾਮਧਾਰੀ ਪੰਥ ਨੂੰ ਹੋਇਆ ਹੈ।
2) ਰੋਸ ਮਾਰਚ ਮਾਤਾ ਜੀ ਦੇ ਕਾਤਲਾਂ ਨੂੰ ਪਕੜਾਣ ਵਿੱਚ ਸਹਾਈ ਨਹੀ ਹੋਣਗੇ। ਸਗੋਂ ਭੈਣੀ ਸਾਹਿਬ ਕਾਬਜ ਧਿਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਸੇਵਕ ਕਰਤਾਰ ਸਿੰਘ, ਲਾਡੀ ਡਰਾਇਵਰ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕਰਨ ਦੇਣ ਕਿਉਕਿ ਭੈਣੀ ਸਾਹਿਬ ਦੀ ਕਾਬਜ਼ ਧਿਰ ਪੁਲਿਸ ਨੂੰ ਅਪਣਾ ਕੰਮ ਕਰਨ ਨਹੀ ਦੇ ਰਹੀ।
3) ਮਾਤਾ ਚੰਦ ਕੌਰ ਜੀ ਪੰਥਕ ਏਕਤਾਂ ਦੀ ਆਖਰੀ ਉਮੀਦ ਸਨ।
4) ਸਿਆਸੀ ਲੋਕ ਮਾਤਾ ਜੀ ਦੇ ਹੱਤਿਆ ਬਾਰੇ ਸਿਆਸੀ ਬਿਆਨ ਦੇ ਕੇ ਪੂਰਾ ਲਾਭ ਉਠਾਉਣਾ ਚਾਹੁੰਦੇ ਹਨ।
5) ਭੋਲੀ ਭਾਲੀ ਸੰਗਤ ਨੂੰ ਗੁੰਮਰਾਹ ਕਰਕੇ ਰੋਸ ਮਾਰਚਾਂ ਵਿੱਚ ਹਿੱਸਾ ਲੈਣ ਲਈ ਉਕਸਾਂਦੇ ਹਨ। ਜੱਦ ਕਿ ਅਸਲੀਅਤ ਵਿੱਚ ਭੈਣੀ ਸਾਹਿਬ ਦੇ ਕਾਬਜ ਧਿਰ ਸੰਗਤ ਨੂੰ ਠਾਕੁਰ ਦਲੀਪ ਸਿੰਘ ਜੀ ਦੇ ਵਿਰੁੱਧ ਵਰਤ ਰਹੈ ਹਨ।
6) ਕੁੱਝ ਬੰਦੇ ਆਪਣੇ ਨਿਜੀ ਸਵਾਰਥਾਂ ਲਈ ਨਾਮਧਾਰੀ ਪੰਥ ਨੂੰ ਇਕੱਠਾ ਨਹੀ ਹੋਣ ਦੇਣਾ ਚਾਹੁੰਦੇ।
7) ਕਰੋੜਾਂ ਅਰਬਾਂ ਦੀ ਜਾਇਦਾਦ ਜੋ ਸੰਗਤ ਦੀ ਹੈ, ਉਸਨੂੰ ਕੁੱਝ ਬੰਦੇ ਨਿਜੀ ਸਵਾਰਥਾਂ ਲਈ  ਦੁਰਪ੍ਰਯੋਗ ਕਰ ਰਹੇ ਹਨ।
8) ਜਾਇਦਾਦ ਹਥਿਆਉਣ ਲਈ ਪਿਛਲੇ 7 ਸਾਲ ਤੋਂ ਠਾਕੁਰ ਉਦੈ ਸਿੰਘ ਜੀ ਦੀ ਜਨਮ ਮਾਤਾ ਬੇਬੇ ਦਲੀਪ ਕੌਰ ਜੀ ਨੂੰ ਸ਼੍ਰੀ ਭੈਣੀ ਸਾਹਿਬ ਅਤੇ ਬਾਕੀ ਗੁਰਦੁਆਰਿਆ ਅੰਦਰ ਨਹੀ ਜਾਣ  ਦਿੱਤਾ ਜਾਂਦਾ।
9) ਸੰਨ 2006 ਅਤੇ ਸੰਨ 2008 ਵਿੱਚ ਮਾਤਾ ਚੰਦ ਕੌਰ ਜੀ ਨਾਮਧਾਰੀ ਪੰਥ  ਇਕੱਠਾ ਕਰਨ ਵਿੱਚ ਕਾਮਯਾਬ ਹੋਏ ਪਰ ਸਵਾਰਥੀ ਲੋਕਾਂ ਨੇ ਇਹ ਇਕੱਠ ਜਿਆਦਾ ਦੇਰ ਨਹੀ ਚਲੱਣ ਦਿੱਤਾ। ਮਾਤਾ ਜੀ ਦੀ ਆਖੀਰਲੇ ਦੱਮ ਤੱਕ ਦਿਲੀ ਖੁਆਹਿਸ਼ ਸੀ ਕਿ ਨਾਮਧਾਰੀ ਪੰਥ ਇਕੱਠਾ ਹੋ ਜਾਵੇ।
10) ਮਾਤਾ ਚੰਦ ਕੌਰ ਜੀ ਦੀ ਹੱਤਿਆ ਉਨ੍ਹਾਂ ਲੋਕਾਂ ਨੇ ਹੀ ਕੀਤੀ ਜਾਂ ਕਰਵਾਈ ਹੈ ਜੋ ਪੰਥ ਨੂੰ ਪਾੜਣਾ ਚਾਹੁੰਦੇ ਹਨ।
11) ਠਾਕੁਰ ਦਲੀਪ ਸਿੰਘ ਜੀ ਨੇ ਤਾਂ ਆਪਣੀ ਗੱਦੀ, ਪੈਸਾ, ਜਾਇਦਾਦ, ਗੁਰਦੁਆਰੇ ਆਦਿ ਆਦਿ ਪੰਥ ਦੀ ਏਕਤਾ ਲਈ ਕੁਰਬਾਨੀ ਕਰ ਦਿੱਤੀ। ਉਨ੍ਹਾਂ ਦੀ ਸੰਗਤ ਨੇ ਇਸ ਕੁਰਬਾਨੀ ਦੇ ਬਦਲੇ ਵਿੱਚ ਕੁੱਝ ਨਹੀ ਮੰਗਿਆ।

No comments: