Friday, September 25, 2015

ਲੁਧਿਆਣਾ: ਫੜੋ-ਫੜੀ ਦੇ ਬਾਵਜੂਦ ਜਾਰੀ ਹੈ ਜੁਰਮਾਂ ਦਾ ਸਿਲਸਿਲਾ

ਨਸ਼ੇ ਦੀ ਤੋੜ ਪੂਰੀ ਕਰਨ ਲਈ ਹੁੰਦੀਆਂ ਹਨ ਜ਼ਿਆਦਾਤਰ ਵਾਰਦਾਤਾਂ 
ਲੁਧਿਆਣਾ: 25 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
--ਵੀਡੀਓ ਵੀ ਦੇਖੋ 
ਪੁਲਿਸ ਲਗਾਤਾਰ ਲੁੱਟਾਂ ਖੋਹਾਂ  ਕ੍ਰਿਮਿਨਲ ਅਨਸਰਾਂ 'ਤੇ ਆਪਣਾ ਦਬਾਅ ਬਣਾਉਣ ਵਿੱਚ ਸਰਗਰਮ ਹੈ ਪਰ ਇਸਦੇ ਬਾਵਜੂਦ ਓਹ ਜੁਰਮਾਂ ਤੋਂ ਬਾਜ਼ ਨਹੀਂ ਆਉਂਦੇ। ਦਿਲਚਸਪ ਗੱਲ ਹੈ ਕਿ ਫੜੇ ਜਾਣ ਤੇ ਮੀਡੀਆ ਤੋਂ ਮੂੰਹ ਲੁਕਾਉਣ ਦੀ ਵਾਲੇ ਇਹ ਅਨਸਰ ਜੁਰਮ ਕਰਨ ਲੱਗਿਆਂ ਇਸ ਗੱਲ ਦਾ ਕੋਈ ਵਿਚਾਰ ਨਹੀਂ ਕਰਦੇ ਕਿ ਜੇ ਫੜੇ ਗਏ  ਤਾਂ ਇਸ  ਕੀ ਮੂੰਹ ਦਿਖਾਵਾਂਗੇ। 
ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਸਾਹਮਣੇ ਲਿਆਂਦਾ ਗਿਆ ਗਿਰੋਹ ਵੀ ਕੁਝ  ਅਜਿਹਾ ਹੀ ਸੀ। ਸ਼ਹਿਰ ਦੇ ਪੌਸ਼ ਇਲਾਕਿਆਂ ਵਿਚ ਲੁੱਟ ਖੋਹ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਕ ਖਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਜਦ ਕਿ ਉਸਦੇ ਦੋ ਸਾਥੀਆਂ ਦੀ ਪੁਲਿਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ ਡੀ ਸੀ ਪੀ ਸ: ਪਰਮਜੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਥਾਣਾ ਪੀ ਏ ਯੂ ਦੇ ਐਸ ਐਚ ਓ ਸ੍ਰੀ ਸੁਰਿੰਦਰ ਕੁਮਾਰ ਚੋਪੜਾ ਨੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਰੋਹਿਨ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਜੋਸ਼ੀ ਨਗਰ, ਅਭਿਸ਼ੇਕ ਵਰਮਾ ਉਰਫ਼ ਅਭੀ ਪੁੱਤਰ ਰਾਜੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜ ਮਾûਰ ਉਰਫ਼ ਰਾਜੂ ਭਈਆ ਵਾਸੀ ਦੀਪ ਜਗਰ ਵਜੋਂ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਦੀ ਉਮਰ 22 ਤੋਂ 25 ਸਾਲ ਦੇ ਵਿਚਾਲੇ ਹਨ। ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੇ ਦੋ ਸਾਥੀ ਅਮਨਦੀਪ ਸਿੰਘ ਉਰਫ਼ ਗਿਆਨੀ ਅਤੇ ਨਿਤਿਨ ਉਰਫ਼ ਨਿੱਕ ਅਜੇ ਫਰਾਰ ਹਨ।  ਪੁਲਿਸ ਉਨ੍ਹਾਂ ਦੀ ਭਾਲ ਵੀ ਕਰ ਰਹੀ ਹੈ। ਉਮੀਦ ਹੈ ਓਹ ਛੇਤੀ ਹੀ ਪੁਲਿਸ ਦੇ ਸ਼ਿਕੰਜੇ ਵਿੱਚ ਹੋਣਗੇ।  
ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 15 ਹਜ਼ਾਰ ਦੀ ਨਕਦੀ, ਹੀਰੇ ਦੇ ਜੇਵਰ, ਚਾਕੂ, ਰਾਡਾਂ, ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਸਿਵਲ ਲਾਈਨ, ਸ਼ਹੀਦ ਭਗਤ ਸਿੰਘ ਨਗਰ ਅਤੇ ਸਰਾਭਾ ਨਗਰ ਦੇ ਨੇੜਲੇ ਇਲਾਕਿਆਂ ਵਿਚ ਸਰਗਰਮ ਸਨ ਅਤੇ ਇੱਥੇ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਏਨੇ ਸ਼ਾਤਰ ਹਨ ਮੋਟਰਸਾਈਕਲ ਦੀ ਨੰਬਰ ਪਲੇਟ ਬਦਲ ਬਦਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨਸ਼ਾ ਕਰਨ ਦੇ ਵੀ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਵਾਰਦਾਤਾਂ ਕਰਦੇ ਕਰਿਆ ਸਨ। ਪੁਲਿਸ ਨੇ ਬੀਤੀ ਸ਼ਾਮ ਇਨ੍ਹਾਂ ਨੂੰ ਸੁਨੇਤ ਪੁਲੀ ਤੋਂ ਉਸ ਵਕਤ ਗਿ੍ਫ਼ਤਾਰ ਕੀਤਾ, ਜਦੋਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ  ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਵੀ ਸੰਭਾਵਨਾ ਹੈ। ਦੇਖਣਾ ਇਹ ਹੈ ਕੀ ਅਜਿਹੇ ਜੁਰ੍ਮਾਨ ਵਿੱਚ ਪੱਕੀ ਠੱਲ ਕਦੋਂ ਪੈਂਦੀ ਹੈ?

No comments: