Wednesday, May 06, 2015

ਮੋਗਾ ਕਾਂਡ ਦੇ ਖਿਲਾਫ਼ ਲੁਧਿਆਣਾ ਵਿੱਚ ਖੱਬੇਪੱਖੀਆਂ ਦਾ ਰੋਸ ਐਕਸ਼ਨ

4 ਖੱਬੇਪੱਖੀ ਪਾਰਟੀਆਂ ਨੇ ਕੀਤੀ ਨਿਜੀ ਟਰਾਂਸਪੋਰਟ ਦੇ ਕੌਮੀਕਰਣ ਦੀ ਮੰਗ 
ਲੁਧਿਆਣਾ: 6 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਫਿਰ ਲੁਧਿਆਣਾ ਦੀਆਂ ਸੜਕਾਂ ਭ੍ਖੀਆਂ ਹੋਈਆਂ ਸਨ।  ਗਰਮੀ ਅਤੇ ਕੜਕਦੀ ਧੁੱਪ ਨਾਲ ਨਹੀਂ ਬਲਕਿ ਲੋਕਾਂ ਦਾ ਰੋਹ ਬਣ ਕੇ ਗੂੰਜ ਰਹੇ ਆਕਾਸ਼ ਗੁੰਜਾਊ ਨਾਅਰਿਆਂ ਦੇ ਜੋਸ਼ ਨਾਲ। ਜਦੋਂ ਕਿਰਤੀ ਲੋਕ ਸੜਕਾਂ ਤੇ ਕਿਰਤ ਕਰ ਰਹੇ ਸਨ ਅਤੇ ਪੂੰਜੀਪਤੀ ਅਮੀਰ ਆਪਣੇ ਘਰਾਂ, ਦਫਤਰਾਂ ਅਤੇ ਆਲੀਸ਼ਾਨ ਕਾਰਾਂ ਦੇ ਏਅਰ ਕੰਡੀਸ਼ਨਰਾਂ ਵਿੱਚ ਬੈਠੇ ਸਨ ਉਦੋਂ ਚਾਰ ਖੱਬੇ ਪੱਖੀ ਪਾਰਟੀਆਂ ਦੇ ਕਾਮਰੇਡ ਆਪੋ ਆਪਣੇ ਆਗੂਆਂ ਸਮੇਤ ਮੋਗਾ ਕਾਂਡ ਦੇ ਖਿਲਾਫ਼ ਰੋਹ ਪ੍ਰਗਟ ਕਰ ਰਹੇ ਸਨ। ਇਹ ਪਾਰਟੀਆਂ ਸਨ ਸੀਪੀਆਈ, ਸੀਪੀਐਮ, ਸੀਪੀਈਮ-ਪੰਜਾਬ ਅਤੇ ਸੀਪੀਆਈ(ਐਮ ਐਲ) ਲਿਬਰੇਸ਼ਨ। 
ਪਹਿਲਾਂ ਇਹਨਾਂ ਚੋਹਾਂ ਪਾਰਟੀਆਂ ਦੇ ਵਰਕਰ ਅਤੇ ਆਗੂ ਚਤਰ ਸਿੰਘ ਪਾਰਕ ਵਿੱਚ ਇਕੱਤਰ ਹੋਏ। ਸ਼ੁਰੂ ਵਿੱਚ ਵਰਕਰਾਂ ਦੀ ਗਿਣਤੀ ਘੱਟ ਸੀ ਪਰ ਦੁਪਹਿਰ ਤਿੱਖੀ ਹੋਣ ਦੇ ਨਾਲ ਨਾਲ ਇਹ ਗਿਣਤੀ ਵੀ ਵਧਦੀ ਗਈ। ਕਾਮਰੇਡ ਗੁਰਨਾਮ ਸਿਧੂ ਨੇ ਦੱਸਿਆ ਕੀ ਸਿਰਫ ਮੋਗਾ ਕਾਂਡ ਹੀ ਨਹੀਂ ਬਲਕਿ ਹੋਰਨਾਂ ਕਈ ਮਾਮਲਿਆਂ ਵਿੱਚ ਵੀ ਕੁੜੀਆਂ ਦੀ ਹਾਲਤ ਬੜੀ ਚਿੰਤਾ ਜਨਕ ਬਣੀ ਹੋਈ ਹੈ। ਉਹਨਾਂ ਕਈ ਕੁੜੀਆਂ ਦੇ ਨਾਮ ਪਤੇ ਦੱਸ ਕੇ ਬਾਕਾਇਦਾ ਹਵਾਲੇ ਵੀ ਦਿੱਤੇ। ਕਾਮਰੇਡ ਸਿਧੋ ਵੱਲੋਂ ਦਿੱਤੇ ਹਵਾਲਿਆਂ ਦੀ ਆਵਾਜ਼ ਸੁਣ ਕੇ ਝੱਟ ਪੱਟ ਖੁਫੀਆ ਏਜੰਸੀਆਂ ਦੇ ਕਾਰਕੁੰਨ ਰੈਲੀ ਵਾਲੀ ਥਾਂ ਦੇ ਨੇੜੇ ਆ ਗਏ ਅਤੇ ਉਹਨਾਂ ਦੀਆਂ ਤਸਵੀਰਾਂ ਵੀ ਖਿੱਚੀਆਂ। 
ਇਸੇ ਤਰਾਂ ਸੀਪੀਐਮ-ਪੰਜਾਬ ਦੇ ਖੰਨਾ ਤੋਂ ਕਾਮਰੇਡ ਜਗਤਾਰ ਸਿੰਘ ਦੀ ਤਕਰੀਰ ਵੇਲੇ ਵੀ ਹੋਈਆਂ ਜਿਹਨਾਂ ਇਸ ਥੋਹੜੇ ਇਕਠ 'ਤੇ ਚਿੰਤਾ ਪ੍ਰਗਟਾਈ ਸੀ। ਕਾਮਰੇਡ ਗੁਲਜ਼ਾਰ ਗੋਰੀਆ  ਨੇ ਪਾਰਕ ਵਾਲੀ ਥਾਂ 'ਤੇ ਹੀ ਆਪਣੇ ਮਾੜੇ ਤਜਰਬਿਆਂ ਬਾਰੇ ਦੱਸਿਆ ਕਿ ਕਿਵੇਂ ਓਰਬਿਟ ਵਾਲੇ ਪੈਪਸੂ ਰੋਡਵੇਜ਼ ਦੀਆਂ ਬਸਾਂ ਵਾਲੇ ਡਰਾਈਵਰਾਂ ਨੂੰ ਕੁਟਾਪਾ ਚਾੜ੍ਹਦੇ ਸਨ। ਪੁਲਿਸ ਅਤੇ ਖੁਫੀਆ ਏਜੰਸੀਆਂ ਵਾਲੇ ਤਿੱਖੀ ਨਜਰ ਦੇ ਬਾਵਜੂਦ ਆਖਿਰੀ ਪਲਾਂ ਤੀਕ ਇਹ ਪਤਾ ਨਾ ਲਾ ਸਕੇ ਕਿ ਰੋਸ ਮਾਰਚ ਦਾ ਰੂਟ ਪੁਲ ਦੇ ਉੱਪਰੋਂ ਹੈਂ ਕੀ ਥੱਲਿਓਂ।  ਉਹਨਾਂ ਨੂੰ ਪੁਤਲਾ ਸਾੜਣ ਦਾ ਐਕਸ਼ਨ ਦਾ ਪਤਾ ਵੀ ਮੌਕੇ ਤੇ ਹੀ ਲੱਗਿਆ। 
ਰੋਸ ਮਾਰਚ ਚਤਰ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਪੁਲ ਉੱਪਰੋਂ ਦੀ ਹੁੰਦਾ ਹੋਇਆ ਬਸ ਅੱਡੇ ਤੱਕ ਗਿਆ ਅਤੇ ਬਸ ਅੱਡੇ ਦੇ ਸਾਹਮਣੇ ਬਣੇ ਚੋਂਕ ਵਿੱਚ ਭਾਰੀ ਰੋਸ ਵਖਾਵੇ ਮਗਰੋਂ ਪੁਤਲਾ ਵੀ ਫਿਇਕਿਆ ਗਿਆ। ਇਸ ਮੌਕੇ ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਦੇਵ ਰਾਜ ਨੇ ਮੋਗਾ ਕਾਂਡ ਦੇ ਖਿਲਾਫ਼ ਜੋਸ਼ੀਲਾ ਭਾਸ਼ਣ ਦੇਂਦੀਆਂ ਦੱਸਿਆ ਕਿ ਕਿਸ ਤਰਾਂ ਅਜੇ ਪੰਜਾਬ ਵਿੱਚ ਗੁੰਡਾ ਰਾਜ ਹੋ ਗਿਆ ਹੈ। ਇਹਨਾਂ ਬੁਲਾਰਿਆਂ ਨੇ ਓਰਬਿਟ ਦੇ ਨਾਲ ਜੁਝਾਰ ਬਸ ਤੇ ਵੀ ਪਾਬੰਦੀ ਦੀ ਮੰਗ ਕੀਤੀ। ਡਾਕਟਰ ਅਰੁਣ ਮਿੱਤਰਾ ਨੇ ਦੱਸਿਆ ਕਿ ਰੋਡਵੇਜ਼ ਨੂੰ ਖੁਦ ਘਾਟੇ ਵਿੱਚ ਲਿਜਾ ਕੇ ਅਤੇ ਪੰਜਾਬ ਦਾ ਸਾਰਾ ਪੈਸਾ ਓਰਬਿਟ ਰਹਿਣ ਆਪਣੀਆਂ ਜੇਬਾਂ ਵਿੱਚ ਪਾਉਣਾ ਬਾਦਲ ਪਰਿਵਾਰ ਦੀ ਸਾਜ਼ਿਸ਼ ਸੀ। ਉਹਨਾਂ ਇਸ ਸਬੰਧ ਵਿੱਚ ਹਰਿਆਣਾ ਅਤੇ ਹਿਮਾਚਲ ਵਰਗੇ ਗੁਆਂਢੀ ਰਾਜਨ ਦੀਆਂ ਟ੍ਰਾੰਸਪੋਰਟਾਂ ਦਾ ਹਵਾਲਾ ਵੀ ਦਿੱਤਾ। ਇਸ ਮੌਕੇ ਸਾਰੀਆਂ ਨਿਜੀ ਟ੍ਰਾੰਸਪੋਰਟਾਂ ਦੇ ਕੌਮੀਕਰਣ ਦੀ ਗੱਲ ਵੀ ਕਹੀ ਗਈ। 
ਇਸ ਮੌਕੇ ਕਾਮਰੇਡ ਰਮੇਸ਼ ਰਤਨ, ਕਾਮਰੇਡ ਦੇਵਰਾਜ, ਕਾਮਰੇਡ ਡੀ ਪੀ ਮੌੜ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਗੁਰਵਿੰਦਰ ਯੁਵਰਾਜ, ਕਾਮਰੇਡ ਜਤਿੰਦਰ, ਕਾਮਰੇਡ ਕੇਵਲ ਕ੍ਰਿਸ਼ਨ, ਕਾਮਰੇਡ ਕੇਵਲ ਸਿੰਘ, ਕਾਮਰੇਡ ਅਵਤਾਰ ਸਿੰਘ ਅਤੇ ਕਈ ਹੋਰਾਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। 

No comments: