Monday, March 23, 2015

ਦੇਸ਼ ਅਤੇ ਦੁਨੀਆ ਵਿੱਚ ਥਾਂ ਥਾਂ ਦਿੱਤੀ ਗਈ ਸ਼ਹੀਦਾਂ ਨੂੰ ਸ਼ਰਧਾਂਜਲੀ

ਹੁਸੈਨੀਵਾਲਾ, ਖਟਕੜਕਲਾਂ ਅਤੇ ਹੋਰਨਾਂ ਥਾਵਾਂ ਤੇ ਵੀ ਹੋਏ ਵਿਸ਼ੇਸ਼ ਆਯੋਜਨ
ਲੁਧਿਆਣਾ: 23 ਮਾਰਚ 2015: (ਪੰਜਾਬ ਸਕਰੀਨ ਬਿਊਰੋ): ਸ਼ਹੀਦ ਭਗਤ ਸਿੰਘ ਦੇ ਪ੍ਰਸੰਸਕਾਂ ਅਤੇ ਉਹਨਾਂ ਦੇ ਵਿਚਾਰਾਂ ਦਾ  ਸਮਰਥਨ ਕਰਨ ਵਾਲਿਆਂ ਨੇ ਅੱਜ ਦੇਸ਼ ਅਤੇ ਦੁਨੀਆ  ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਦੇ ਨਾਲ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਅਹਿਦ ਵੀ ਕੀਤੇ ਗਏ। ਸੰਨ 1947 ਤੋਂ ਲੈ ਕੇ ਹੁਣ ਤੱਕ ਦਾ ਲੇਖਾ ਜੋਖਾ ਕਰਦਿਆਂ ਵੱਖ ਵੱਖ ਰਾਜਸੀ ਬੁਲਾਰਿਆਂ ਨੇ ਦੇਸ਼ ਦੀਆਂ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੂੰ ਇਸ ਮੁੱਦੇ ਤੇ ਆਪਣਾ ਨਿਸ਼ਾਨਾ ਵੀ ਬਣਾਇਆ।
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਅੱਜ ਲੁਧਿਆਣਾ ਵਿੱਚ ਵੀ ਬੜੀ ਸ਼ਰਧਾ ਅਤੇ ਸਨਮਾਨ ਨਾਲ ਮਨਾਇਆ ਗਿਆ। ਜਗਰਾਓਂ ਪੁਲ 'ਤੇ ਸਥਿਤ ਸ਼ਹੀਦਾਂ ਦੀ ਯਾਦਗਾਰ 'ਤੇ ਲੋਕ ਤੜਕਸਾਰ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ। ਹਾਰਾਂ  ਅਤੇ ਫੁੱਲਾਂ ਨਾਲ ਭਰੀ ਹੋਈ ਇਹ ਯਾਦਗਾਰ ਅੱਜ ਸਾਰੇ ਦਲਾਂ ਅਤੇ ਸੰਗਠਨਾਂ ਲਈ  ਖਾਸ ਖਿਚਦਾ ਕੇਂਦਰ ਬਣੀ ਹੋਇਆ ਸੀ।

ਸੀਪੀਆਈ ਅਤੇ ਸੀਪੀਐਮ ਨੇ ਵੀ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਲੁਧਿਆਣਾ: ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਰਧਾਂਜਲੀ ਭੇੱਟ ਕਰਨ ਦੇ ਲਈ ਉਹਨਾਂ ਦੇ ਸਹੀਦੀ ਦਿਨ ਤੇ ਉਹਨਾਂ ਦੇ ਬੁੱਤਾਂ ਤੇ ਇੱਕਤਰ ਹੋਏ ਭਾਰਤੀ ਕਮਿਉਨਿਸਟ ਪਾਰਟੀ (ਭਾਕਪਾ) ਅਤੇ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ (ਮਾਕਪਾ) ਲੁਧਿਆਣਾ ਦੇ ਸੈੱਕੜੇ ਕਾਰਕੁਨਾਂ ਨੇ ਧਰਮ ਨਿਰਪੱਖਤਾ ਅਤੇ ਲੋਕਤੰਤਰ ਦੀ ਰਾਖੀ ਅਤੇ  ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਅਤੇ ਜਨਤਾ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇੱ ਵਿੱਚ ਸੰਘਰਸ ਕਰਨ ਦਾ ਐਲਾਨ ਕੀਤਾ ਤਾਂ ਜੋ ਅਰਮ ਸਹੀਦਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਤੇ ਬੋਲਦਿਆਂ ਪਾਰਟੀਆਂ  ਦੇ ਆਗੂਆਂ  ਨੇ ਕਿਹਾ ਕਿ ਘਰ ਵਾਪਸੀ ਦੇ ਨਾਮ ਥੱਲੇ ਜਬਰਨ ਧਰਮ ਪਰਿਵਰਤਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸਦੇ ਨਾਲ ਸਾਡੇ ਧਰਮ ਨਿਰਪੱਖ ਢਾਂਚੇ ਨੂੰ ਸੱਟ ਵੱਜੀ ਹੈ ਅਤੇ ਸੰਵਿਧਾਨ ਦੀਆਂ ਧਾਰਾਵਾਂ ਦੀ ਆਰ ਐਸ ਐਸ ਵਲੋੱ ਸਰਕਾਰ ਦੀ ਸੈ ਤੇ ਉਲੰਘਣਾ ਕੀਤੀ ਜਾ ਰਹੀ ਹੈ। ਇਤਿਹਾਸੰ ਨੂੰ  ਹਿੰਦੂਤਵ ਦੇ ਹਿਸਾਬ ਦੇ ਨਾਲ ਤੋੜਨ ਮਰੋੜਨ ਦੇ ਨਾਲ ਸਮਾਜ ਵਿੱਚ ਵੰਡੀਆਂ ਪੈਣ ਦਾ ਖਤਰਾ ਵੱਧ ਜਾਏਗਾ। ਸੁੱਰਖਿਆ ਵਰਗੇ ਸੰਵੇਦਨ-ੀਲ ਖੇਤਰ ਵਿੱਚ ਵਿਦੇਸੀ ਕੰਪਨੀਆਂ ਨੂੰ ਖੁਲ੍ਹੀ ਛੁੱਟੀ ਦੇਣਾ ਘਾਤਕ ਕਦਮ ਹੈ। ਸਿਹਤ ਸੇਵਾਵਾਂ ਦੇ ਬਜਟ ਵਿੱਚ 20 ਪ੍ਰਤੀਸਤ ਕਟੌਤੀ ਕਰਨਾ ਦੇਸ ਦੀ ਗਰੀਬ ਜਨਤਾ ਨਾਲ ਕੋਝਾ ਮਜਾਕ ਹੈ। ਪਰ ਲੋਕਾਂ ਨੇ ਇਹਨਾਂ ਕੁਚਾਲਾਂ ਨੂੰ ਸਮਝ ਲਿਆ ਹੈ, ਉਹਨਾਂ ਨੇ ਕਿਹਾ। ਦਿੱਲੀ ਵਿੱਚ ਇਸੇ ਕਰ ਕੇ ਲੋਕਾਂ ਨੇ ਭਾਜਪਾ ਨੂੰ  ਪੂਰੀ ਤਰਾਂ ਛੰਡ ਕੇ ਰੱਖ ਦਿੱਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਇਸਦੇ ਉਲਟ ਹੁਣ ਕਿਸਾਨਾਂ ਤੋੱ ਜਮੀਨ ਲੈਣ ਦੇ ਕਾਨੂੰਨ ਨੂੰ ਹੀ ਬਦਲ ਦਿੱਤਾ ਹੈ। ਇਸਦੇ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ। ਬੁਲਾਰਿਆਂ ਨੇ  ਸੂਬਾਈ ਸਰਕਾਰ ਵਲੋੱ ਨਸਿਆਂ, ਰੇਤਾ ਤੇ ਭੂ ਮਾਫੀਆ ਨੂੰ  ਖੁਲ੍ਹ ਦੇਣ ਦੀ ਨਿੰਦਾ ਕੀਤੀ ਗਈ।
ਇਸ ਮੌਕੇ ਤੇ ਜਿਹਨਾਂ ਹੋਰਾਂ ਨੇ ਸੰਬੋਧਨ ਕੀਤਾ ਉਹ ਹਨ ਕਾਮਰੇਡ ਓ ਪੀ ਮਹਿਤਾ, ਡਾ ਅਰੁਣ ਮਿੱਤਰਾ, ਕਾਮਰੇਡ ਅਮਰਜੀਤ ਮੱਟੂ, ਕਾਮਰੇਡ ਸੁਖਮਿੰਦਰ ਲੋਟੇ, ਕਾਮਰੇਡ ਰਮੇਸ਼ ਰਤਨ, ਜਗਦੀਸ ਰਾਮ, ਦੇਵ ਰਾਜ,   ਗੁਲਜਾਰ ਪੰਧੇਰ, ਗੁਰਨਾਮ ਸਿੱਧੂ, ਵਿਜੈ ਕੁਮਾਰ, ਰਾਮਾਧਾਰ ਸਿੰਘ, ਮਨਜੀਤ ਸਿੰਘ ਬੂਟਾ, ਗੁਰਨਾਮ ਗਿੱਲ, ਆਨੋਦ ਕੁਮਾਰ, ਰਾਮਾਧਾਰ ਸਿੰਘ, ਫਿਰੋਜ ਮਾਸਟਰ, ਕਾਮੇਸਵਰ, ਕਾਮਰੇਡ ਸੁਰਿੰਦਰ ਕੁਮਾਰ, ਸੁਬੇਗ ਸਿੰਘ, ਅਮਰਨਾਥ ਕੂਮ ਕਲਾਂ, ਮਿਸ ਜਯੋਤਸਨਾ, ਕੁਲਵੰਤ ਕੌਰ, ਰਾਮਾਧਾਰ ਸਿੰਘ, ਜਗਦੀਸ ਰਾਮ ਆਦਿ। ਕੁਮਾਰੀ ਜਿਓਤਸਨਾ ਨੇ ਭਰੂਣ ਹੱਤਿਆ ਦੇ ਨਾਲ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਨਸ਼ਿਆਂ ਦੇ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ। ਇਸ ਜੋਸ਼ੀਲੀ ਮੁਟਿਆਰ ਨੇ ਕਿਹਾ ਕਿ ਸਮਾਜ ਨੂੰ ਅਜਿਹੀਆਂ ਸ਼ਰਮਨਾਕ ਬੁਰਾਈਆਂ ਤੋਂ ਮੁਕਤ ਕਰਕੇ ਹੀ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਾਂਗੇ।

No comments: