Thursday, October 30, 2014

ਜ਼ੁਬਾਨ ਤੇ ਆਇਆ ਅਕਾਲੀ ਵਰਕਰਾਂ ਦੇ "ਦਿਲ ਦਾ ਦਰਦ"

ਲੋਕਾਂ ਦੇ ਕੰਮ ਹੋਣਗੇ ਤਾਂ ਹੀ ਓਹ ਪਾਰਟੀ ਨਾਲ ਜੁੜਨਗੇ 
ਨੌਜਵਾਨ ਆਗੂਆਂ ਨੇ ਕਿਹਾ ਜਾਰੀ ਹੋਣ ਸਾਰੇ ਵਿਭਾਗਾਂ ਨੂੰ ਹਦਾਇਤਾਂ 
ਲੁਧਿਆਣਾ: 30 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜਿੱਥੇ ਕਾਂਗਰਸ ਪਾਰਟੀ ਦੀ ਗੁਟਬੰਦੀ ਆਮ ਜਨਤਾ ਅਤੇ ਮੀਡਿਆ ਦੇ ਸਾਹਮਣੇ ਇੱਕ ਤਮਾਸ਼ਾ ਬਣ ਕੇ ਸਾਹਮਣੇ ਆਈ ਹੈ ਉੱਥੇ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਦਿਲ ਦੀ ਗੱਲ ਆਖਣ ਵਾਸਤੇ ਖੁਦ ਇੱਕ ਜਮਹੂਰੀ  ਮੌਕਾ ਪ੍ਰਦਾਨ ਕੀਤਾ ਹੈ। ਸਰਕਟ ਹਾਊਸ ਵਿੱਚ ਜੱਥੇਦਾਰ ਮਦਨ ਲਾਲ ਬੱਗਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਰਕਰਜ਼ ਮੀਟਿੰਗ ਵਿੱਚ  ਵਰਕਰਾਂ ਆਪਣੇ ਦਿਲ ਦਾ ਗੁਬਾਰ ਕਢਿਆ ਪਰ ਬੜੇ ਹੀ ਸਲੀਕੇ ਨਾਲ। ਨੌਜਵਾਨ ਵਰਕਰਾਂ ਨੇ ਅੱਜਕਲ੍ਹ ਦੇ ਮਾਹੌਲ ਵਿੱਚ ਬਣੇ ਸਿਸਟਮ ਦੀ ਗੱਲ ਕਰਦਿਆਂ ਸਾਫ਼ ਸਾਫ਼ ਕਿਹਾ ਕਿ ਹੁਣ ਅਕਾਲੀ ਲੀਡਰਸ਼ਿਪ ਨੂੰ  ਹੈ ਕਿ ਆਹਿਰ ਵਰਕਰਾਂ ਦਾ ਝੁਕਾਅ ਪਾਰਟੀ ਵੱਲ ਕਿਓਂ ਘਟ ਰਿਹਾ ਹੈ? ਹਰਿਆਣਾ ਦੇ ਨਤੀਜੇ ਅਤੇ ਭਾਜਪਾ ਦੇ ਰੁੱਖ ਨੂੰ ਦੇਖਦਿਆਂ ਇਹ ਇੱਕ ਅਹਿਮ ਮੀਟਿੰਗ ਸੀ ਜਿਸ ਵਿੱਚ ਆਪਣੇ ਬਲਬੂਤੇ ਖੁਲ੍ਹ ਕੇ ਆਉਣ ਦਾ ਸਾਫ਼ ਇਸ਼ਾਰਾ ਮਿਲ ਰਿਹਾ ਸੀ। ਪਾਰਟੀ ਨੂੰ ਮਜਬੂਤ ਕਰਨ ਲਈ ਅਜਿਹੀਆਂ ਮੀਟਿੰਗਾਂ ਉੱਪਰੋਂ ਆਈ ਨੀਤੀ ਦਾ ਹੀ ਭਾਗ ਜਾਪਦੀਆਂ ਹਨ। 

ਬਚਪਨ ਵਿੱਚ ਹੀ ਅਕਾਲੀ ਦਲ ਦੀਆਂ ਸਰਗਰਮੀਆਂ ਵਿੱਚ ਖੁਲ੍ਹ ਕੇ ਭਾਗ ਲੈਣ ਵਾਲੇ ਇੱਕ ਬਹੁਤ ਹੀ ਸੀਨੀਅਰ ਨੌਜਵਾਨ ਗੁਰਪ੍ਰੀਤ ਸਿੰਘ ਮਿੰਕੂ (ਧਰਮਪੁਰਾ) ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ 15-16 ਸਾਲਾਂ ਦੇ ਲੰਮੇ ਅਰਸੇ ਦੌਰਾਨ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਵਾਰਡ ਪਧਰ ਦੇ ਵਰਕਰਾਂ ਨੂੰ ਵੀ ਮਾਣ ਸਤਿਕਾਰ ਨਾਲ ਬੁਲਾ ਕੇ ਉਹਨਾਂ ਦੀ ਗਲ ਸੁਣੀ ਜਾ ਰਹੀ ਹੈ। ਜੇ ਪਹਿਲਾਂ ਅਜਿਹਾ ਹੋ ਜਾਂਦਾ ਤਾਂ ਅਕਾਲੀ ਦਲ ਦੇ ਆਧਾਰ ਨੂੰ ਖੋਰਾ ਲੱਗਣਾ ਹੀ ਨਹੀਂ ਸੀ। ਉਹਨਾਂ ਦੱਸਿਆ ਕਿਵ੍ਰ੍ਕ੍ਰਾਂ ਦੀ ਸੁਣਵਾਈ ਨਾ ਹੋਣ ਕਾਰਨ ਹੀ ਵਰਕਰ ਪਾਰਟੀ ਤੋਂ ਪਿਛੇ ਹਟੇ। ਉਹਨਾਂ ਇਹ ਵੀ ਕਿਹਾ ਕਿ ਜੇ ਸ਼੍ਰੀ ਬੱਗਾ ਵੱਲੋਂ ਇਹ ਮੀਟਿੰਗ ਬੁਲਾ ਕੇ ਸਾਡੀ ਗੱਲ ਨਾ ਸੁਣੀ ਜਾਂਦੀ ਤਾਂ ਅਸੀਂ ਵੀ ਇੱਕ ਤਰਾਂ ਨਾਲ ਕਿਨਾਰਾ ਕਰ ਕੇ ਹੀ ਬੈਠੇ ਸਾਂ। 

ਇਸੇ ਤਰਾਂ ਚੌਧਰੀ ਹਰਨਾਮ ਸਿੰਘ ਛਤਵਾਲ, ਜਸਪਾਲ ਸਿੰਘ, ਬਲਜੀਤ ਸਿੰਘ ਛਤਵਾਲ, ਕੁਲਵਿੰਦਰ ਸਿੰਘ ਵਿਰਦੀ ਅਤੇ ਮਨਪ੍ਰੀਤ ਸਿੰਘ ਮੰਨਾ ਨੇ ਵੀ ਆਪੋ ਆਪਣੇ ਵਿਚਾਰ ਦੱਸੇ। ਇਹਨਾਂ ਸਾਰੀਆਂ ਦਾ ਅੰਦਾਜ਼ ਵ੍ਖੋਵੱਖ ਹੋਣ ਦੇ ਬਾਵਜੂਦ ਬੜਾ ਹੀ ਪ੍ਰੇਮ ਅਤੇ ਸਨਮਾਣ ਵਾਲਾ ਸੀ। ਕਿਸੇ ਨੇ ਕਿਸੇ ਨੁਨ੍ਕੋਈ ਗਲਤ ਸ਼ਬਦ ਨਹੀਂ ਆਖਿਆ। ਸਭ ਕੁਝ ਹੀ ਸਵੈ ਅਨੁਸ਼ਾਸਨ ਵਿੱਚ ਚੱਲਿਆ। ਨੌਜਵਾਨ ਆਗੂ ਬਲਜੀਤ ਸਿੰਘ ਛਤਵਾਲ ਨੇ ਚੇਤੇ ਕਰਾਇਆ ਕੀ ਪੁਰਾਣੇ ਵਰਕਰਾਂ ਨੂੰ ਭੁਲਾਉਣਾ ਠੀਕ ਨਹੀਂ।  ਜਿਹੜੇ ਅੱਜ ਦੀ ਮੀਟਿੰਗ ਵਿੱਚ ਨਹੀਂ ਜਾਂ ਜਿਹਨਾਂ ਨੂੰ ਸੁਨੇਹਾ ਹੀ ਨਹੀਂ ਮਿਲਿਆ ਉਹਨਾਂ ਸਾਰਿਆਂ ਨੂੰ ਅਗਲੀ ਮੀਟਿੰਗ ਵਿੱਚ ਜਰੂਰ ਬੁਲਾਇਆ ਜਾਵੇ।  ਅੱਜ ਅਸੀਂ ਉਹਨਾਂ ਜੇਹਲਾਂ ਕੱਟਣ ਵਾਲੇ ਟਕਸਾਲੀ ਆਗੂਆਂ ਦੀ ਕਮਾਈ ਦੇ ਸਿਰ ਤੇ ਹੀ ਰਾਜ ਕਰ ਰਹੇ ਹਾਂ। 
ਇਸੇ ਤਰਾਂ ਇੱਕ ਹੋਰ ਨੌਜਵਾਨ ਆਗੂ ਮਨਪ੍ਰੀਤ ਸਿੰਘ ਮੰਨਾ ਨੇ ਬੜੇ ਹੀ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਲੋਕ ਆਪੋ ਆਪਣੇ ਕੰਮਾਂ ਕਾਰਨ ਲੀਡਰਾਂ ਨਾਲ ਜੁੜਦੇ ਹਨ ਜੇ ਉਹਨਾਂ ਦੇ ਕੰਮ ਹੋਣਗੇ ਤਾਂ ਉਹ ਪਾਰਟੀ ਨਾਲ ਜੁੜੇ ਰਹਿਣਗੇ ਵਰਨਾ ਉਹ ਕੰਮ ਕਰਾਉਣ ਵਾਲੇ ਕਿਸੇ ਹੋਰ ਲੀਡਰ ਵੱਲ ਤੁਰ ਪੈਣਗੇ ਇਸ ਲਈ ਲੋਕਾਂ ਦੇ ਕੰਮ ਕਰਾਉਣ ਲਈ ਸਾਰੇ ਥਾਣਿਆਂ ਅਤੇ ਅਤੇ ਹੋਰ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਜਾਨ ਕੀ ਅਕਾਲੀ ਆਗੂਆਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣ। ਉਹਨਾਂ ਕਿਹਾ ਕਿ ਜਾਇਜ਼ ਕੰਮ ਤਾਂ ਹੋ ਹੀ ਜਾਂਦੇ ਹਨ ਪਰ ਨਜਾਇਜ਼ ਕੰਮਾਂ ਵਾਲੀਆਂ ਨੂੰ ਵੀ ਨਾਂਹ ਨਹੀਂ ਕੀਤੀ ਜਾ ਸਕਦੀ। ਉਹਨਾ  ਲੈ ਵੀ ਕੋਈ ਰਸਤਾ ਕਢਿਆ ਜਾਣਾ ਚਾਹਿਦਾ ਹੈ। 

No comments: