Saturday, September 20, 2014

10 ਪੇਟੀਆਂ ਠੇਕਾ ਸ਼ਰਾਬ ਸਮੇਤ ਦੋਸ਼ੀ ਕਾਬੂ

Sat, Sep 20, 2014 at 7:30 PM
ਅਹਿਮਦਗੜ੍ਹ ਤੋਂ ਸਸਤੇ ਭਾਅ ਖਰੀਦ ਕੇ ਲੁਧਿਆਣਾ 'ਚ ਮਹਿੰਗੀ ਵੇਚਦੇ ਸਨ 
ਲੁਧਿਆਣਾ, 20 ਸਤੰਬਰ 2014: (ਸਤ ਪਾਲ ਸੋਨੀ//ਪੰਜਾਬ ਸਕਰੀਨ):
ਲੋਕ ਰੋਜ਼ ਤੌਬਾ ਕਰਦੇ ਹਨ ਕਿ ਬਸ ਅੱਜ ਆਖਿਰੀ ਪੈਗ ਤੇ ਕਲ੍ਹ ਤੋਂ ਬਿਲਕੁਲ ਨਹੀਂ ਪੀਣੀ ਪਰ ਥਾਂ ਥਾਂ ਖੁਲ੍ਹੇ ਠੇਕੇ ਦੇਖ ਕੇ ਮਨ  ਫਿਰ ਡੋਲ ਜਾਂਦਾ ਹੈ। ਠੇਕੇ ਤੇ ਮਿਲਦੀ ਹੈ ਮਹਿੰਗੀ ਸ਼ਰਾਬ ਇਸ ਲਈ ਲੋਕ ਭਾਲਦੇ ਹਨ ਅਜਿਹੇ ਅੱਡੇ ਜਿੱਥੇ ਟੈਕਸ ਚੋਰੀ ਵਾਲੀ ਸ਼ਰਾਬ ਸਸਤੇ ਭਾਅ ਮਿਲ ਜਾਵੇ। ਇਸ ਸਸਤੀ ਸ਼ਰਾਬ ਚੱਕਰ ਵਿੱਚ ਕਈ ਵਾਰ ਕਈ ਲੋਕ ਜਾਨ ਤੋਂ ਵੀ ਹੱਥ ਧੋ ਬੈਠੇ ਸਸਤੀ ਪੀਣ ਦੇ ਚਸਕੇ ਤੋਂ ਬਾਜ ਨਹੀਂ ਆਏ। ਇਸਦਾ ਫਾਇਦਾ ਉਠਾਉਂਦੇ ਹਨ ਸ਼ਰਾਬ ਦੇ ਸਮਗਲਰ। ਜਿਹੜੇ ਸਸਤੀ ਖਰੀਦੀ ਹਨ ਅਤੇ ਫਿਰ ਕੁਝ ਮਹਿੰਗੀ ਵੇਚ ਦੇਂਦੇ ਹਨ ਪਰ ਠੇਕੇ ਨਾਲੋਂ ਇਸਦਾ ਰੇਟ ਵੀ ਕਾਫੀ ਘੱਟ ਹੁੰਦਾ ਹੈ। ਇਸ ਲਈ ਇਸ ਦੀ ਵਿਕਰੀ ਕਾਫੀ ਹੁੰਦੀ ਹੈ। ਚਲਦੇ ਫਿਰਦੇ ਠੇਕੇ ਅਰਥਾਤ ਇਸ ਸ਼ਰਾਬ ਦੇ ਸਮਗਲਰ ਇਸਦੀ ਸਪਲਾਈ ਘਰੋਘਰੀ ਖੁਦ ਕਰ ਦੇਂਦੇ ਹਨ। ਇਹਨਾਂ ਸਮਗਲਰਾਂ ਨੂੰ ਆਪਣੇ ਗਾਹਕਾਂ ਦਾ ਪਤਾ ਹੁੰਦਾ ਹੈ ਇਸ ਲਈ ਨਵੇਂ ਜਾਂ ਬੇਗਾਨੇ ਬੰਦੇ ਨੂੰ ਤਾਂ ਇਹ ਇਸਦੀ ਭਿਣਕ ਵੀ ਨਹੀਂ ਲੱਗਣ ਦੇਂਦੇ ਪਰ ਸੀ.ਆਈ.ਏ 2 ਦੇ ਇੰਚਾਰਜ਼ ਸਬ-ਇੰਸਪੈਕਟਰ ਰਜੇਸ਼ ਕੁਮਾਰ ਦੀ ਅਗਵਾਈ ਹੇਠ ਏ.ਐਸ.ਆਈ ਪਾਖਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਟੀ ਪੁਆਇੰਟ ਨਾਮਧਾਰੀ ਸਮਾਰਕ,ਨਜਦੀਕ ਸਿਵਲ ਹਸਪਤਾਲ ਨਾਕਾਬੰਦੀ ਦੌਰਾਨ ਸ਼ੱਕ ਦੀ ਬਿਨਾਹ 'ਤੇ ਕਾਲੇ ਰੰਗ ਦੀ ਸੈਂਟਰੋ ਕਾਰ ਨੰ: ਪਬ-10-BR -6863 ਨੂੰ ਕਾਬੂ ਕਰ ਹੀ ਲਿਆ। ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 10 ਪੇਟੀਆਂ ਸ਼ਰਾਬ ਠੇਕਾ ਦੇਸੀ (ਰਸਭਰੀ) ਬਰਾਮਦ ਕੀਤੀ । 
ਪੁੱਛ-ਗਿੱਛ ਦੌਰਾਨ ਕਾਰ 'ਦ ਸਵਾਰ ਵਿਅਕਤੀਆਂ ਨੇ ਆਪਣਾ ਨਾਮ  ਸੁਨੀਲ ਕੁਮਾਰ ਉਰਫ ਸੋਨੂੰ  ਵਾਸੀ ਫੀਲਡ ਗੰਜ, ਲੁਧਿਆਣਾ ਅਤੇ ਅਸ਼ਵਨੀ ਕੁਮਾਰ ਉਰਫ ਗੰਜਾ ਵਾਸੀ  ਜੰਮੂ ਕਲੋਨੀ ਦਸਿਆ। ਸਬ-ਇੰਸਪੈਕਟਰ ਰਜੇਸ਼ ਕੁਮਾਰ ਨੇ ਦਸਿਆ ਕਿ ਦੋਸ਼ੀਆਂ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਥਾਨਾ ਡਵੀਜ਼ਨ ਨੰ: 2 ਕਿਸੇ ਨੂੰ ਇਹ ਭਿਣਕ ਤੱਕ ਨਾਹਿੰਨ ਲੱਗਣ ਦੇਂਦੇ।  ਵਿੱਖੇ ਮੁੱਕਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ। ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦਸਿਆ ਕਿ ਉਹ ਇਹ ਸ਼ਰਾਬ ਅਹਿਮਦਗੜ੍ਹ ਤੋਂ ਸਸਤੇ ਭਾਅ 'ਤੇ ਖਰੀਦਕੇ ਲੁਧਿਆਣਾ 'ਚ ਮਹਿੰਗੇ ਭਾਅ ਵੇਚਣ ਜਾ ਰਹੇ ਸਨ। ਸੁਨੀਲ ਕੁਮਾਰ ਉਰਫ ਸੋਨੂੰ ਦੀ ਆਈਸ ਫੈਕਟਰੀ ਹੈ ਅਤੇ ਅਸ਼ਵਨੀ ਕੁਮਾਰ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਜਿਸ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਮੁੱਕਦਮੇ ਦਰਜ਼ ਹਨ।  

No comments: