Sunday, August 10, 2014

ਲੁਧਿਆਣਾ ਵਿੱਚ ਨਾਮਧਾਰੀ ਵਿਵਾਦ ਹੋਰ ਭਖਿਆ

11 ਅਗਸਤ ਨੂੰ ਬੈਠਣਗੇ 11 ਨਾਮਧਾਰੀ ਭੁੱਖ ਹੜਤਾਲ ਦੀ ਅਗਲੀ ਲੜੀ ਵੱਜੋਂ 
ਲੁਧਿਆਣਾ:10 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸੰਤ ਸੰਤੋਖ ਸਿੰਘ 95 ਸਾਲ ਦੀ ਉਮਰ ਵਿੱਚ ਵੀ ਜੋਸ਼ 
ਬਹੁਤ  ਹੀ ਸਬਰ, ਸੰਤੋਖ ਅਤੇ ਸ਼ਾਂਤੀ ਨਾਲ ਪਹਿਲੀ ਅਗਸਤ ਤੋਂ ਚੱਲ ਰਹੀ ਤੋਂ ਲਗਾਤਾਰ ਚੱੱਲ ਰਹੀ ਨਾਮਧਾਰੀ ਭੁੱਖ ਹੜਤਾਲ ਅੱਜ ਦਸਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਭੁੱਖ ਹੜਤਾਲ ਤੇ ਬੈਠੇ ਸਰੀਰਾਂ ਦੀ ਸਿਹਤ ਕਾਫੀ ਠੀਕ ਹੈ ਅਤੇ ਉਹਨਾਂ ਦਾ ਮਨੋਬਲ ਵੀ ਕਾਇਮ ਹੈ। ਸਟੇਜ ਤੋਂ ਹੁੰਦੇ ਕਥਾ-ਕੀਰਤਨ ਅਤੇ ਵਿਆਖਿਆ ਨਾਲ ਉਹਨਾਂ ਦੇ ਚਿਹਰਿਆਂ 'ਤੇ ਇੱਕ ਨਵਾਂ ਜਾਹੋ ਜਲਾਲ ਆ ਜਾਂਦਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਕਲ੍ਹ 11 ਅਗਸਤ ਨੂੰ ਭੁੱਖ ਹੜਤਾਲ 'ਤੇ ਬੈਠਣ ਵਾਲਿਆਂ ਵਿੱਚ ਸਮਾਣਾ ਤੋਂ ਆਏ ਬਹੁਤ ਹੀ ਬਿਰਧ ਸੰਤ ਸੰਤੋਖ ਸਿੰਘ ਵੀ ਸ਼ਾਮਿਲ ਹੋਣਗੇ ਜਿਹਨਾਂ ਦੀ ਉਮਰ ਇਸ ਸਮੇਂ 95 ਸਾਲਾਂ ਦੀ ਹੈਦੇ ਬਹੁਤ ਰੋਕਣ ਦੇ ਬਾਵਜੂਦ ਵੀ ਉਹ ਇਸ ਭੁੱਖ ਹੜਤਾਲ ਲਈ ਬਜਿੱਦ ਹਨ। ਇਸੇ ਤਰਾਂ ਜਲੰਧਰ ਤੋਂ ਬਹੁਤ ਹੀ ਬਿਰਧ ਮਹਿਲਾ ਮਾਤਾ ਸਵਰਨ ਕੌਰ ਪਰਸੋੰ ਸ਼ੁੱਕਰਵਾਰ ਨੂੰ ਸੰਗਤ ਵਿੱਚ ਆਏ ਸਨ। ਉਹ ਵੀ ਭੁੱਖ ਹੜਤਾਲ ਦੀ ਜ਼ਿੱਦ ਕਰ ਰਹੇ ਸਨ। ਹੁਣ  ਸੋਮਵਾਰ 11 ਅਗਸਤ ਨੂੰ ਸੰਤ ਸੰਤੋਖ ਸਿੰਘ ਦੇ ਨਾਲ ਸੰਤ ਸੁਆਮੀ ਜੀ (ਗੁਰਦਾਸਪੁਰ), ਸੰਤ ਛਿੰਦਰ ਸਿੰਘ (ਪਿੰਡ ਝੱਲ), ਬੀਬੀ ਰਾਜਿੰਦਰ ਕੌਰ ਕਟਾਣੀ, ਸੰਤ ਨਿਰਮਲ ਸਿੰਘ (ਸ਼ਾਹਪੁਰ), ਬੀਬੀ ਰਾਜਿੰਦਰ ਕੌਰ (ਸ੍ਰੀ ਭੈਣੀ ਸਾਹਿਬ), ਬੀਬੀ ਰਜਵੰਤ ਕੌਰ (ਮਾਛੀਆਂ ਖੁਰਦ), ਬੀਬੀ ਦਲਜੀਤ ਕੌਰ (ਅੰਮ੍ਰਿਤਸਰ), ਹਰਭੇਜ ਸਿੰਘ ਸ਼ਿਵਪੁਰੀ (MP), ਸੰਤ ਸਵਿੰਦਰ ਸਿੰਘ (ਬਟਾਲਾ) ਅਤੇ ਬੀਬੀ ਬਲਜਿੰਦਰ ਕੌਰ ((ਬਟਾਲਾ)
ਐਕਸ਼ਨ ਕਮੇਟੀ ਨੇ ਦੱਸਿਆ ਕਿ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਹੁਣ ਤਾਂ ਭੈਣੀ ਸਾਹਿਬ ਦੀ ਸੰਗਤ ਵੀ ਆਉਣ ਲੱਗ ਪਈ ਹੈ। ਕਮੇਟੀ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਕਸਦ ਲੈ ਕਈ ਨਾਮ ਵੀ ਸਾਡੇ ਕੋਲ ਪੁੱਜ ਚੁੱਕੇ ਹਨ। 
ਸ੍ਰੀ ਭੈਣੀ ਸਾਹਿਬ ਤੋਂ ਵੀ ਜੱਥੇ ਆਉਣ ਦਾ ਦਾਅਵਾ 
ਦਿਲਚਸਪ ਗੱਲ ਹੈ ਕੀ ਜਿੱਥੇ ਭੁੱਖ ਹੜਤਾਲ ਵਿੱਚ ਬੈਠਣ ਲੈ ਲੋਕ ਸ੍ਰੀ ਭੈਣੀ ਸਾਹਿਬ ਤੋਂ ਪੁੱਜਣ ਲੱਗ ਪਾਏ ਹਨ ਉਸੀ ਤਰਾਂ ਕਥਾ ਕੀਰਤਨ ਦੇ ਮਾਮਲੇ ਵਿੱਚ ਵੀ ਹੋ ਰਿਹਾ ਹੈ। ਅੱਜ ਸਟੇਜ ਤੋਂ ਕਥਾ ਕੀਰਤਨ ਕਰਨ ਵਾਲੇ ਜੱਥੇਦਾਰ ਗੁਰਦੀਪ ਸਿੰਘ ਵੀ ਸ੍ਰੀ ਭੈਣੀ ਸਾਹਿਬ ਤੋਂ ਆਏ ਹਨ। 
ਅੱਜ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਪਿਛਲੇ ਦਿਨਾਂ ਦੌਰਾਨ ਹੋਈਆਂ ਸਰਗਰਮੀਆਂ ਦੀ ਪੜਚੋਲ ਕੀਤੀ ਗਈ ਅਤੇ ਆਓੁਣ ਵਾਲੇ ਸਮੇਂ ਦੀ ਰੂਪ-ਰੇਖਾ ਬਾਰੇ ਵੀ ਵਿਚਾਰ ਕੀਤਾ ਗਿਆ।
ਇਸ ਇਤਰਤਾ ਵਿਚ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਸਾਡਾ ਸੰਘਰਸ਼ ਪੰਥ ਅਤੇ ਨੂੰ ਜੋੜਨ ਲਈ ਹੈ ਪੰਥ ਨੂੰ ਇਕ ਕਰਕੇ ਪ੍ਰਫੁਲਿਤ ਕਰਨ ਲਈ ਹੈ। ਸਾਡੀ ਭੁੱਖ ਹੜਤਾਲ ਕੇਵਲ ਏਕਤਾ ਲਈ ਹੈ ਕਿਸੇ ਤੋਂ ਜਾਇਦਾਦ ਗੁਰਦੁਆਰਾ ਖੋਹਣ ਲਈ ਨਹੀਂ ਹੈ।
ਅਸੀਂ ਨਾ ਕਦੇ ਕਬਜ਼ੇ ਕੀਤੇ ਹਨ ਤੇ ਨਾ ਹੀ ਕਰਨੇ ਹਨ 
ਭੈਣੀ ਸਾਹਿਬ ਦੇ ਪੁਜਾਰੀ ਧੜੇ ਨੂੰ ਅਸੀ ਬੇਨਤੀ ਕਰਦੇ ਹਾਂ ਕੇ ਜਿਹੜਾ ਇਹ ਸਰਕਾਰ ਜਾਂ ਪ੍ਰਸ਼ਾਸ਼ਨ ਕੋਲ ਰੋਲਾ ਪਾਉਂਦੇ ਹਨ ਕਿ ਇਹ ਭੈਣੀ ਸਾਹਿਬ ਤੇ ਕਬਜਾ ਕਰਨ ਦੇ ਚਾਹਵਾਨ ਹਨ, ਅਸੀ ਇਹਨਾਂ ਨੂੰ ਸ਼ੱਪਸਟ ਕਰ ਦੇਣਾ ਚਾਹੁੰਦੇ ਹਾਂ ਕੇ ਕਬਜਾ ਤਾਂ ਜਦ ਚਾਹੇ ਅਸੀ ਕਰ ਸਕਦੇ ਹਾਂ ਤੁਸੀ ਸਦਾ ਨਹੀਂ ਭੈਣੀ ਸਾਹਿਬ ਬੈਠੇ ਰਹਿੰਦੇ, ਇਹ ਗੱਲ ਸਭ ਨੂੰ ਪਤਾ ਹੈ ਕਿ ਅੱਜ ਤੱਕ ਕਬਜੇ ਕੋਣ ਕਰਦਾ ਆਇਆ ਹੈ। ਕਬਜਿਆਂ ਵਾਲਾ ਕੰਮ ਤੁਹਾਨੂੰ ਮੁਬਾਰਕ ਹੋਵੇ। ਅਸੀ ਇਹ ਕੰਮ ਨਾ ਕਦੇ ਕੀਤਾ ਹੈ ਨਾ ਹੀ  ਕਰਨਾ ਚਾਹੁੰਦੇ ਹਾਂ। ਸਾਡੀ ਤਾਂ ਇਕੋ ਇਕ ਸੋਚਣੀ ਹੈ ਕੇ ਨਾਮਧਾਰੀ ਪੰਥ ਇਕ ਹੋਵੇ ਇਸ ਵਿਚ ਦੁਬਿਦਾ ਨਾ ਹੋਵੇ ਜਿਹੜੇ ਘਰ ਘਰ ਲੜਾਈ ਝਗੜੇ ਪਏ ਹੋਏ ਹਨ ਨਾਮਧਾਰੀ ਪੰਥ ਦੇ ਦੋ ਫਾੜ ਹੋਣ ਕਰਕੇ ਉਹ ਜੋ ਝਗੜੇ ਪਏ ਹੋਏ ਹਨ ਉਹ  ਵੀ ਸਾਰੇ ਖਤਮ ਹੋ ਜਾਣ ਅਤੇ ਨਾਮਧਾਰੀ ਪੰਥ ਸੁਖੀ ਵਸੇ। ਜਿਹੜਾ ਸਮਾਂ ਜਾਂ ਪੈਸੇ ਨਾਮਧਾਰੀ ਪੰਥ ਦੇ ਲੜਾਈ ਝਗੜੇ ਤੇ ਲਗ ਰਹੇ ਹਨ ਉਹੀ ਪੈਸਾ ਤੇ ਸਮਾਂ ਨਾਮਧਾਰੀ ਪੰਥ ਦੀ ਤਰੱਕੀ ਵਾਸਤੇ ਲਗੇ ਅਤੇ ਸਾਰਾ ਨਾਮਧਾਰੀ ਪੰਥ ਸੁਖੀ ਵਸੇ
ਅੱਜ ਸੂਬਾ ਭਗਤ ਸਿੰਘ ਮੱਦੀਪੁਰ ਜੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਸ਼ਾਸਨ ਤੇ ਭੈਣੀ ਸਾਹਿਬ ਵਾਲਿਆਂ ਨੂੰ ਪੰਥਕ ਏਕਤਾ ਜਲਦ ਤੋਂ ਜਲਦ ਕਰਾਓਨ ਦੀ ਅਪੀਲ ਕੀਤੀ ਤਾਂ ਜੋ ਨਾਮਧਾਰੀ ਪੰਥ ਵਿੱਚ ਪੈਦਾ ਹੋਏ ਵਿਵਾਦ ਨੂੰ ਸੁਲਝਾਇਆ ਜਾ ਸਕੇ।
ਖੂਹ ਦੇ ਪਾਣੀ ਦਾ ਸੰਕਟ ਜਾਰੀ  
ਨਾਮਧਾਰੀ ਮਰਿਯਾਦਾ ਵਿੱਚ ਬਹੁਤ ਹੀ ਜ਼ਰੂਰੀ ਮੰਨੇ ਜਾਂਦੇ  ਖੂਹ ਦੇ ਪਾਣੀ ਦਾ ਸੰਕਟ ਜਾਰੀ ਹੈ। ਕਦੇ ਇਹ ਪਾਣੀ ਜਲੰਧਰ ਤੋਂ ਮੰਗਵਾਇਆ ਜਾਂਦਾ ਹੈ ਅਤੇ ਕਦੇ ਕਿਤਿਓਂ। ਅੱਜ ਇਹ ਪਾਣੀ ਦੋਰਾਹਾ ਨਾਲ ਲੱਗ ਦੇ ਸਾਹਿਤਕਾਰਾਂ ਦੇ ਪਿੰਡ ਰਾਮਪੁਰ ਵਿੱਚ ਸਥਿਤ ਡੇਰਾ ਬਾਬਾ ਸਰਵਨ ਦਾਸ ਦੇ ਡੇਰਿਓਂ ਲਿਆਂਦਾ ਗਿਆ। ਪਾਣੀ ਦੇ ਇਸ ਸੰਕਟ ਨੇ ਜਿੱਥੇ ਹੜਤਾਲੀ ਨਾਮਧਾਰੀਆਂ ਲਈ ਔਖ ਪੈਦਾ ਕੀਤੀ ਹੈ ਉੱਥੇ ਪ੍ਰਸ਼ਾਸਨ ਅਤੇ ਸ੍ਰੀ ਭੈਣੀ ਸਾਹਿਬ ਦੇ ਪ੍ਰਬੰਧਕਾਂ 'ਤੇ ਵੀ ਸੁਆਲ ਖੜੇ ਕੀਤੇ ਹਨ।
ਸੰਗਤਾਂ ਵਿੱਚ ਉਤਸ਼ਾਹ
ਇਹਨਾਂ ਸਾਰੀਆਂ ਔਕੜਾਂ ਦੇ ਬਾਵਜੂਦ ਸੰਗਤ ਵਿੱਚ ਭੁਖ ਹੜਤਾਲ ਦੇ ਸਮਰਥਨ ਵਾਸਤੇ ਉਤਸ਼ਾਹ ਦਿਨੋ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਰਾਏਸਰ,  ਬਲਵਿੰਦਰ ਸਿੰਘ ਡੁਗਰੀ, ਡਾ. ਸੁਖਦੇਵ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਬਿਲੂ ਲੁਧਿਆਣਾ, ਗੁਰਮੇਲ ਸਿੰਘ ਬਰਾੜ, ਸੂਬਾ ਅਮਰੀਕ ਸਿੰਘ, ਨਵਤੇਜ ਸਿੰਘ ਲੁਧਿਆਣਾ, ਹਰਭਜਨ ਸਿੰਘ ਫੋਰਮੈਨ, ਪਲਵਿੰਦਰ ਸਿੰਘ ਕੁੱਕੀ, ਅਰਵਿੰਦਰ ਸਿੰਘ ਲਾਡੀ, ਬਸੰਤ ਸਿੰਘ, ਗੁਰਦੀਪ ਸਿੰਘ, ਗੁਰਦੀਪ ਸਿੰਘ ਦਸੂਆ, ਹਰਬੰਸ ਸਿੰਘ ਮਾਛੀਵਾੜਾ, ਬੀਬੀ ਰਾਜਪਾਲ ਕੋਰ, ਬੀਬੀ ਸਤਨਾਮ ਕੌਰ, ਬੀਬੀ ਭੰਗਵਤ ਕੌਰ  ਆਦਿ ਹਾਜ਼ਰ ਸਨ। ਲੋਕ ਮਰਨ ਵਰਤ ਲਈ ਵੀ ਆਪਣੇ ਨਾਮ ਲਿਖਵਾ ਰਹੇ ਹਨ। 

No comments: