Wednesday, February 19, 2014

ਪਾਰਟੀ ਉਮੀਦਵਾਰ ਦੀ ਜਿੱਤ ਲਈ ਨੌਜਵਾਨ ਦਿਨ ਰਾਤ ਇੱਕ ਕਰਨਗੇ-ਗਰਚਾ

ਚੋਣਾਂ ਨੇੜੇ ਆਉਂਦਿਆਂ ਹੀ ਭਖਿਆ ਸਿਆਸੀ ਜੰਗ ਦਾ ਮੈਦਾਨ
ਲੁਧਿਆਣਾ:19 ਫਰਵਰੀ 2014: (ਸੋਨੀ//ਰਵੀ ਨੰਦਾ//ਪੰਜਾਬ ਸਕਰੀਨ): 
ਪੰਜਾਬ ਦੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਦੀਆਂ ਨੀਤੀਆਂ ਪੰਜਾਬ ਤੇ ਪੰਜਾਬੀਆਂ ਹਿਤੇਸ਼ੀ ਹੋਣ ਦੇ ਨਾਲ ਨਾਲ ਵਿਕਾਸ ਪੱਖੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਲੀਆਂ ਹਨ। ਸੂਬੇ ਵਿੱਚ ਹਰ ਪਾਸੇ ਤੇਜੀ ਨਾਲ ਚੱਲਦੇ ਵਿਕਾਸ ਕਾਰਜ ਪੰਜਾਬ ਦੇ ਸੁਨਿਹਰੀ ਭਵਿੱਖ ਦਾ ਸੰਦੇਸ਼ ਹਨ। 
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਸਥਾਨਕ ਅਸ਼ੋਕ ਨਗਰ ਵਿਖੇ ਨੌਜਵਾਨਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਗਰਚਾ ਨੇ ਆਉਂਦੀਆਂ ਲੋਕਸਭਾ ਚੋਣਾਂ ਸਬੰਧੀ ਕਿਹਾ ਕਿ ਪਾਰਟੀ ਵਰਕਰਾਂ ਵਲੋਂ ਹੁਣ ਤੋਂ ਹੀ ਪੂਰੀ ਤਨਦੇਹੀ ਨਾਲ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਦੀ ਜਿੱਤ ਲਈ ਕੰਮ ਕਰਨਗੇ।
ਇਸ ਮੌਕੇ ਤੇ ਨੌਜਵਾਨ ਅਕਾਲੀ ਆਗੂ ਸੰਜੀਵ ਕੁਮਾਰ ਬੈਕਟਰ, ਸ੍ਰੀ ਕਿਸ਼ੋਰ ਕੁਮਾਰ ਸਹਿਦੇਵ, ਮਹਿੰਦਰ ਸਿੰਘ ਸੰਧੂ, ਰਾਜੀਵ ਕੁਮਾਰ ਸ਼ਰਮਾ, ਅਬਿਤਾਬ ਕੁਮਾਰ ਸਹਿਜਪਾਲ, ਅਸ਼ੋਕ ਕੁਮਾਰ ਸਹੋਤਾ, ਇੰਦਰਪਾਲ ਸਿੰਘ ਜੱਸਲ, ਸਨਦੀਪ ਸਿੰਘ ਖਾਲਸਾ, ਸੁਸ਼ੀਲ ਕੁਮਾਰ ਸਹਿਦੇਵ, ਸੁਖਜਿੰਦਰ ਸਿੰਘ ਗਰਚਾ, ਪੰਡਿਤ ਰਜਿੰਦਰ ਪ੍ਰਸ਼ਾਦ ਕਹੋਲ, ਮਨਜੀਤ ਸਿੰਘ ਮਨੀ, ਵਿੱਕੀ ਗੋਇਲ, ਵਰਿੰਦਰ ਕੁਮਾਰ ਸ਼ਰਮਾ, ਹਰਦੇਵ ਸਿੰਘ ਹੈਰੀ, ਰਵੀ ਕੁਮਾਰ ਬੈਕਟਰ, ਰੋਹਿਤ ਜੋਸ਼ੀ, ਸੋਢੀਰਾਮ ਜਨਾਗਰ, ਅਨਿਲ ਕੁਮਾਰ ਬਾਂਸਲ, ਹਰਦੀਪ ਸਿੰਘ ਹੈਰੀ, ਰਾਹਤ ਕੁਮਾਰ, ਤਜਿੰਦਰ ਸਿੰਘ, ਸੁਖਰਾਜ ਸਿੰਘ, ਮਨਦੀਪ ਸਿੰਘ ਮਨੀ, ਰਾਜਵੀਰ ਸਿੰਘ ਰਾਜੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

No comments: