Wednesday, February 27, 2013

ਸ. ਜਗਜੀਤ ਸਿੰਘ ਆਨੰਦ ਅਭਿਨੰਦਨ ਸਮਾਰੋਹ 3 ਮਾਰਚ ਨੂੰ

ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ 
ਫੋਟੋ ਧੰਨਵਾਦ ਸਹਿਤ ਸੀਰਤ 
ਲੁਧਿਆਣਾ : 27 ਫਰਵਰੀ (*ਡਾ. ਗੁਲਜ਼ਾਰ ਸਿੰਘ ਪੰਧੇਰ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸ. ਜਗਜੀਤ ਸਿੰਘ ਆਨੰਦ ਅਭਿਨੰਦਨ ਸਮਾਰੋਹ 03 ਮਾਰਚ, 2013 ਨੂੰ ਬਾਅਦ ਦੁਪਹਿਰ 2 ਵਜੇ ਪੰਜਾਬੀ ਭਵਨ ਕਰਵਾਇਆ ਜਾ ਰਿਹਾ ਹੈ। ਇਹ ਅਭਿਨੰਦਨ ਗ੍ਰੰਥ ਅਮਰੀਕਾ ਨਿਵਾਸੀ ਸ. ਰੂਪ ਸਿੰਘ ਰੂਪਾ ਜੀ ਵਲੋਂ ਮਿਲੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਸਿਆ ਕਿ ਇਹ ਅਭਿਨੰਦਨ ਗ੍ਰੰਥ 3 ਮਾਰਚ ਨੂੰ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਡਾ. ਸ. ਸ. ਜੌਹਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦੀ ਪ੍ਰਧਾਨਗੀ ਹੇਠ ਭੇਟਾ ਕੀਤਾ ਜਾ ਰਿਹਾ ਹੈ।
Courtesy Photo
ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਹਰਚਰਨ ਸਿੰਘ ਗੋਹਲਵੜੀਆ, ਮੇਅਰ ਨਗਰ ਨਿਗਮ ਲੁਧਿਆਣਾ ਹੋਣਗੇ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ. ਰੂਪ ਸਿੰਘ ਰੂਪਾ ਸ਼ਾਮਲ ਹੋਣਗੇ। ਇਸ ਮੌਕੇ ਸ. ਸੁਵਰਨ ਸਿੰਘ ਵਿਰਕ ਅਤੇ ਡਾ. ਰਜਨੀਸ਼ ਬਹਾਦਰ ਸਿੰਘ (ਸੰਪਾਦਕ ਅਭਿਨੰਦਨ ਗ੍ਰੰਥ) ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨਗੇ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਸ. ਜਗਜੀਤ ਸਿੰਘ ਆਨੰਦ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ. ਆਨੰਦ ਜਿੱਥੇ ਇਕ ਉੱਘੇ ਰਾਜਨੀਤੀਵਾਨ, ਰੋਜ਼ਾਨਾ ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ, ਠੁੱਕ ਵਾਲੇ ਵਾਰਤਕ ਲੇਖਕ ਅਤੇ ਪੰਜਾਬੀ ਸਾਹਿਤ ਅਕਾਡਮੀ ਨਾਲ ਲੰਬਾ ਸਮਾਂ ਜੁੜੇ ਰਹਿਣ ਵਾਲੇ ਵਿਦਵਾਨ ਹਨ ਉਥੇ ਸਾਡੇ ਸਮਿਆਂ ਦੇ ਉੱਘੇ ਚਿੰਤਕ ਵੀ ਹਨ। ਉਹਨਾਂ ਕਿਹਾ ਕਾਮਰੇਡ ਜਗਜੀਤ ਸਿੰਘ ਆਨੰਦ ਦਾ ਸਾਰਾ ਜੀਵਨ ਸੰਘਰਸ਼ਾਂ ਭਰਿਆ ਹੈ। 
ਅਕਾਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਕਾਡਮੀ ਵਲੋਂ ਸ. ਜਗਜੀਤ ਸਿੰਘ ਆਨੰਦ ਅਭਿਨੰਦਨ ਸਮਾਰੋਹ ਵਿਚ ਸਮੁੱਚੇ ਪੰਜਾਬੀ ਪਿਆਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।
ਡਾ.ਪੰਧੇਰ


*ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹੋਏ ਡਾ. ਗੁਲਜ਼ਾਰ ਸਿੰਘ ਪੰਧੇਰ 
ਉਘੇ ਲੇਖਕ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ 
ਪ੍ਰੈਸ ਸਕੱਤਰ ਵੀ ਹਨ।

ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ-ਜਤਿੰਦਰ ਪਨੂੰਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ

ਸ. ਜਗਜੀਤ ਸਿੰਘ ਆਨੰਦ ਅਭਿਨੰਦਨ ਸਮਾਰੋਹ 3 ਮਾਰਚ ਨੂੰ


No comments: