Wednesday, August 08, 2012

ਮੁੱਖ ਮੰਤਰੀ ਅਮਰੀਕਾ ਯਾਤਰਾ ਦੇ ਦੌਰਾਨ ਗੁਰਦੁਆਰਾ ਵਿਖੇ ਜਾਣਗੇ


ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਗੇ-ਸ੍ਰ.ਸੁਖਬੀਰ ਸਿੰਘ ਬਾਦਲ 
*ਸਾਹਨੇਵਾਲ ਏਅਰਪੋਰਟ ਦਾ ਮੋਹਾਲੀ ਏਅਰਪੋਰਟ ਦੀ ਤਰਜ਼ ਤੇ ਕੀਤਾ ਜਾਵੇਗਾ ਵਿਸਥਾਰ
*ਸ੍ਰ. ਬਾਦਲ ਨੇ 470 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਤਲਵੰਡੀ ਪ੍ਰੋਜੈਕਟ ਦੀ ਕੀਤੀ ਸੁਰੂਆਤ 

ਲੁਧਿਆਣਾ, 7 ਅਗਸਤ 2012(ਰੈਕਟਰ ਕਥੂਰੀਆ )  ਪੰਜਾਬ ਦੇ ਉਪ ਮੁੱਖ ਮੰਤਰੀ  ਸ੍ਰ. ਸੁਖਬੀਰ ਸਿੰਘ ਬਾਦਲ  ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਆਪਣੀ ਅਮਰੀਕਾ ਯਾਤਰਾ ਦੇ ਦੌਰਾਨ ਅਮਰੀਕਾ ਦੇ ਦੱਖਣੀ ਵਿਸਕਾਸਨ ਦੇ ਓਕ ਗਰੀਕ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਵਿਖੇ ਜਾਣਗੇ ਅਤੇ ਦੁੱਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਗੇ।
 ਸ੍ਰ. ਬਾਦਲ ਅੱਜ ਭਨੋਹੜ ਵਿਖੇ 470 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਲੁਧਿਆਣਾ-ਤਲਵੰਡੀ ਭਾਈ 4 ਮਾਰਗੀ ਸੜਕ ਦਾ ਨਿਰੀਖਣ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆ ਦਿੱਤੀ।
 ਸ੍ਰ. ਬਾਦਲ ਨੇ ਅਮਰੀਕਾ ਦੇ ਗੁਰਦੁਆਰੇ ਵਿੱਚ ਨਿਰਦੋਸ਼ ਸਿੱਖਾਂ ਤੇ ਹਮਲੇ ਦੀ ਜਂੋਰਦਾਰ ਨਿਖੇਧੀ ਕਰਦਿਆ ਕਿਹਾ ਕਿ ਇਹ ਸਮੁੱਚੀ ਮਾਨਵਤਾ ਲਈ ਕਲੰਕ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਸਭ ਤੋ ਵੱਡੇ ਲੋਕਤੰਤਰੀ ਅਮਰੀਕਾ ਵਰਗੇ ਦੇਸ਼ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਮਰੀਕਾ ਦੇ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨਾਲ ਦੁੱਖ ਸਾਂਝਾ ਕਰਨਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੀ ਯਾਤਰਾ ਦੌਰਾਨ ਅਮਰੀਕਾ ਦੇ ਉਚ ਅਧਿਕਾਰੀਆਂ ਮਿਲਣਗੇ ਅਤੇ ਉਹਨਾਂ ਤੇ ਘਟਨਾ ਦੀ ਜਾਂਚ ਕਰਨ ਲਈ ਕਹਿਣਗੇ।
 470 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਲੁਧਿਆਣਾ-ਤਲਵੰਡੀ ਰੋਡ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆ ਸ੍ਰ. ਬਾਦਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਹੈ ਜਿਸ ਦੇ ਬਣਨ ਨਾਲ ਟਰੈਫਿਕ ਦੀ ਸਮੱਸਿਆ ਵੱਡੀ ਪੱਧਰ ਤੇ ਹੱਲ ਹੋਵੇਗੀ। ਉਹਨਾਂ ਕਿਹਾ ਕਿ ਇਹ ਸੜਕ ਬਿਲਟ ਉਪਰੇਟ ਅਤੇ ਟਰਾਂਸਫਰ ਦੇ ਅਧਾਰ ਤੇ ਐਸਲ ਟੋਲਵੇਅ ਕੰਪਨੀ ਵੱਲੋਂ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸੜਕ ਤੇ ਮੁੱਲਾਂਪੁਰ, ਜਗਰਾਓ ਅਤੇ ਮੋਗਾ ਸ਼ਹਿਰੀ ਖੇਤਰਾਂ ਵਿੱਚ ਐਲੀਵੇਟਿਡ ਰੋਡ ਬਣਾਈਆਂ ਜਾਣਗੀਆਂ।
 ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਹਨੇਵਾਲ ਏਅਰਪੋਰਟ ਦਾ ਮੋਹਾਲੀ ਏਅਰਪੋਰਟ ਦੀ ਤਰਜ਼ ਤੇ ਵਿਸਥਾਰ ਕਰਨ ਅਤੇ ਮਾਡਰਨ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਏਅਰਪੋਰਟ ਦੇ ਵਿਸਥਾਰ ਤੋ ਬਾਅਦ 320 ਬੋਇੰਗ ਵਰਗੇ ਵੱਡੇ ਜਹਾਜ਼ ਵੀ ਉਡਾਣ ਭਰ ਸਕਣਗੇ।
 ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਨੂੰ 4 ਅਤੇ 6 ਮਾਰਗੀ ਸੜਕਾਂ ਨਾਲ ਜਂੋੜਨ ਲਈ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਲੁਧਿਆਣਾ-ਚੰਡੀਗੜ੍ਹ-ਜਲੰਧਰ, ਅੰਮ੍ਰਿਤਸਰ-ਜੀਰਾ-ਫਿਰੋਜ਼ਪੁਰ-ਬਠਿੰਡਾ ਸੜਕ ਨੂੰ ਪਹਿਲਾਂ ਹੀ ਮੰਨਜੂਰੀ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਰਾਜ ਵਿੱਚ 432 ਕਰੋੜ ਰੁਪਏ ਦੀ ਲਾਗਤ ਨਾਲ 39 ਆਰ.ਓ.ਬੀ. ਅਤੇ 7 ਆਰ.ਯੂ.ਬੀ ਬਣਾਏ ਗਏ ਹਨ ਅਤੇ ਇਸ ਨਾਲ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ, ਜਿਸ ਨੇ ਪਿਛਲੇ 5 ਸਾਲਾਂ ਦੌਰਾਨ ਸਭ ਤੋ ਵੱਧ ਆਰ.ਓ.ਬੀ. ਦੀ ਉਸਾਰੀ ਕੀਤੀ ਹੈ।  
 ਪ੍ਰਵਾਸੀ ਭਰਤੀਆਂ ਨੂੰ ਵੱਡੀ ਪੱਧਰ ਤੇ ਸਹੂਲਤਾਂ ਦੇਣ ਸਬੰਧੀ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਬਾਹਰਲੇ ਮੁਲਕਾਂ ਵਿੱਚ ਵੱਸਦੇ ਸਮੂਹ ਪੰਜਾਬੀ ਪ੍ਰਵਾਸੀ ਭਾਰਤੀਆਂ ਨੂੰ ਖਾਸ ਸ਼ਨਾਖਤ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਪ੍ਰਵਾਸੀ ਭਾਰਤੀ ਕਾਰਡ (ਐਨ.ਆਰ.ਆਈ.) ਕਾਰਡ ਸੁਰੂ ਕਰਨ ਦੇ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀ ਇਹ ਕਾਰਡ ਹਾਸਿਲ ਕਰਨ ਲਈ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਵੈਬਸਾਈਟ ਤੇ ਆਪਣਾ ਬਿਨੈ-ਪੱਤਰ ਦੇ ਸਕਣਗੇ। ਉਹਨਾਂ ਕਿਹਾ ਕਿ ਇਹ ਕਾਰਡ ਪ੍ਰਵਾਸੀ ਭਾਰਤੀਆਂ ਨੂੰ ਸਰਕਾਰੀ ਮੰਤਵ ਲਈ ਸ਼ਨਾਖਤ ਦੇਣ ਤੋ ਇਲਾਵਾ ਮਿਆਰੀ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਪੰਜਾਬ ਵਿੱਚ ਖਰੀਦਦਾਰੀ ਤੇ ਆਕਰਸ਼ਕ ਰਿਆਇਤ ਦੀ ਵਿਵਸਥਾ ਵੀ ਕਰੇਗਾ। ਉਹਨਾਂ ਕਿਹਾ ਕਿ ਪ੍ਰਵਾਸੀ ਭਾਰਆਨ-ਲਾਈਨ ਤੇ ਹੀ ਆਪਣੀ ਸ਼ਿਦਰਜ਼ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਨਿਰਧਾਰਤ ਸਮੇਂ ਅੰਦਰ ਸ਼ਿਕਾਇਤ ਤੇ ਹੋਈ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇਗਾ।
 ਸ੍ਰ. ਬਾਦਲ ਨੇ ਕਿਹਾ ਕਿ ਕਰ ਤੇ ਆਬਕਾਰੀ ਵਿਭਾਗ ਨੂੰ ਨੂੰ ਇਸ ਸਾਲ ਦੇ ਦਸੰਬਰ ਤੱਕ ਪੂਰੀ ਤਰ੍ਹਾਂ ਕੰਪਿਊਟਰਾਈਜ਼ ਕਰ ਦਿੱਤਾ ਜਾਵੇਗਾ ਅਤੇ ਇਹ ਵਿਭਾਗ ਕਾਗਜ਼ ਮੁਕਤ ਵਾਲਾ ਰਾਜ ਦਾ ਪਹਿਲਾਂ ਵਿਭਾਗ ਬਣ ਜਾਵੇਗਾ।
 ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ੍ਰ. ਮਨਪ੍ਰੀਤ ਸਿੰਘ ਇਆਲੀ ਅਤੇ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ(ਦੋਵੇ ਐਮ.ਐਲ.ਏ), ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਅਮਰੀਕ ਸਿੰਘ ਆਲੀਵਾਲ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ, ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਸਨ।  

No comments: