ਜਿਹਨਾਂ ਸ਼ਹੀਦਾਂ ਨੇ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਉਹਨਾਂ ਸ਼ਹੀਦਾਂ ਦਾ ਕੁਝ ਮਕਸਦ ਸੀ. ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਸਮਾਜ ਦੀ ਸਿਰਜਨਾਂ ਦੇ ਕੁਝ ਸੁਪਨੇ ਸਨ. ਇਹਨਾਂ ਸੁਪਨਿਆਂ ਲਈ ਉਹਨਾਂ ਆਪਣੇ ਸਾਰੇ ਨਿਜੀ ਸੁਪਨੇ ਆਪਣੇ ਹਥੀਂ ਤੋੜ ਸੁੱਤੇ ਸਨ. ਸਾਰੀਆਂ ਇਛਾਵਾਂ ਨੂੰ ਤਿਆਗ ਦਿੱਤਾ ਸੀ, ਸਾਰੇ ਸੁੱਖ ਸਾਰੇ ਆਰਾਮ ਛੱਡ ਦਿੱਤੇ ਸਨ. ਜੇ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਅੰਤਾਂ ਦੀ ਗਰੀਬੀ ਵਾਲਾ ਜੀਵਨ ਜੀ ਰਹੇ ਹਨ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕੀ ਅਜੇ ਉਹਨਾਂ ਦੇ ਸੁਪਨਿਆਂ ਦਾ ਸਾਕਾਰ ਹੋਣਾ ਬਾਕੀ ਹੈ. ਅਜੇ ਉਸ ਨਵੇਂ ਨਰੋਏ ਸਮਾਜ ਦੀ ਸਿਰਜਣਾ ਦਾ ਕੰਮ ਅਧੂਰਾ ਹੈ. ਇਹਨਾਂ ਸਤਰਾਂ ਨੂੰ ਲਿਖਣ ਦੀ ਲੋੜ ਪੈ ਹੈ ਇੱਕ ਤਸਵੀਰ ਦੇਖ ਕੇ. ਇਸ ਤਸਵੀਰ ਨੂੰ ਫੇਸਬੁਕ 'ਤੇ ਸਾਂਝੀਆਂ ਕੀਤਾ ਹੈ.
ਗੁਰਪ੍ਰੀਤ ਐਸ ਸਹੋਤਾ-ਲੱਕੀ ਨੇ.ਇਸ ਤਸਵੀਰ ਨੂੰ ਦੇਖ ਕੇ ਕੁਝ ਵੀ ਹੋਰ ਦੱਸਣ ਜਾਂ ਪੁਛਣ ਦੀ ਲੋੜ ਹੀ ਨਹੀਂ ਰਹੀ ਜਾਂਦੀ.ਦੇਸ਼ ਦੀ ਏਸ ਮੌਜੂਦਾ ਹਾਲਤ ਨੂੰ ਕਿਵੇਂ ਸੁਧਾਰਿਆ ਜਾਵੇ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀ ਕੀਤਾ ਜਾਵੇ, ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ
1 comment:
बस एक ही उल्लू काफी है, गुलिस्तां बर्बाद करने को !
हर शाख पे उल्लू बैठा है, अंजाम-ए-गुलिस्तां क्या होगा ?
ਅਖੀਰ ਕੱਦ ਤੱਕ ਚਲਦੀ ਰਹੇਗੀ ਇਹ ਤਰਾਸਦੀ ?
Post a Comment