Monday, April 18, 2011

ਇਸ ਨੇੜਤਾ ਨਾਲ ਵਧ ਤੋਂ ਵਧ ਲੋਕ-ਵਧ ਤੋਂ ਵਧ ਲੋਕਾਂ ਦੀ ਮਦਦ ਕਰਨਗੇ

ਲੁਧਿਆਣਾ: ਕੋਈ ਵੇਲਾ ਸੀ ਜਦੋਂ ਥੈਲੇਸੀਮਿਆ ਵਰਗੀ ਬਿਮਾਰੀ ਦੇ ਸ਼ਿਕਾਰ ਛੋਟੇ ਛੋਟੇ ਮਾਸੂਮ ਬੱਚੇ ਇਲਾਜ ਖੁਣੋਂ ਦਮ ਤੋੜ ਜਾਂਦੇ ਸਨ. ਕਦੇ ਉਹਨਾਂ ਨੂੰ ਲੋੜ ਵੇਲੇ ਖੂਨ ਨਹੀਂ ਸੀ ਮਿਲਦਾ ਅਤੇ ਕਦੇ ਖੂਨ ਚੜ੍ਹਾਉਣ ਲਈ ਹਸਪਤਾਲ ਵਿੱਚ ਦਾਖਲ ਹੋਣਾ ਮੁਸ਼ਕਿਲ ਹੁੰਦਾ ਸੀ. ਹੋਲੀ ਹੋਲੀ ਜਾਗਰੂਕਤਾ ਆਈ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ ਦੇਸ਼ ਵਿੱਚ ਵੀ ਕਈ ਸੰਸਥਾਵਾਂ ਬਣ ਗਈਆਂ ਅਤੇ ਸੂਬਿਆਂ ਵਿੱਚ ਵੀ. ਪੰਜਾਬ ਵਿੱਚ ਅਜਿਹੇ ਮਰੀਜ਼ਾਂ ਦੀ ਜਿੰਦਗੀ ਬਚਾਉਣ ਲਈ ਜਿੱਥੇ  ਸਲਾਮ ਜ਼ਿੰਦਗੀ ਫਾਊਂਡੇਸ਼ਨ ਵਰਗੀਆਂ ਫਖਰਯੋਗ  ਸੰਸਥਾਵਾਂ ਨੇ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਉਥੇ ਸ਼ਹਿਰ ਵਿਚ ਚੱਲ ਰਹੇ ਨਿਊ ਅਗਰਵਾਲ ਪੀਰਖਾਨਾ ਟਰੱਸਟ ਵਰਗੀਆਂ ਧਾਰਮਿਕ ਸੰਸਥਾਵਾਂ ਨੇ ਵੀ ਇਸ ਸ਼ੁਭ ਕਾਰਜ ਵਿੱਚ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ.ਇਹਨਾਂ ਦੋਹਾਂ ਸੰਸਥਾਵਾਂ ਨੇ ਜਦੋਂ  ਪਿਛਲੇ ਸਾਲ ਅਗਸਤ ਮਹੀਨੇ ਦੌਰਾਨ 29ਵਾਂ ਖੂਨ ਦਾਨ ਕੈਂਪ ਲਾਇਆ ਤਾਂ ਲੋਕ ਵੀ ਵਧ ਚੜ੍ਹ ਕੇ ਅੱਗੇ ਆਏ. ਕੈਂਪ ਦਾ ਉਦਘਾਟਨ ਪੀਰਖਾਨਾ ਦੇ ਗੱਦੀ ਨਸ਼ੀਨ ਬੰਟੀ ਬਾਬਾ ਵੱਲੋਂ ਕੀਤਾ ਗਿਆ. ਇਸ ਕੈੰਪ ਨੇ ਆਮ ਲੋਕਾਂ ਦੇ ਨਾਲ ਨਾਲ ਸੰਸਥਾਵਾਂ ਨੂੰ ਵੀ ਇਸ ਮਕਸਦ ਲਈ ਉਤਸ਼ਾਹਿਤ ਕੀਤਾ. ਵਿਦਿਅਕ ਅਦਾਰੇ ਵੀ ਇਸ ਖੂਨਦਾਨ ਲਈ ਬੜੇ ਜੋਸ਼ੋ ਖ਼ਰੋਸ਼ ਨਾਲ ਅੱਗੇ ਆਏ.  
ਸਲਾਮ ਜਿੰਦਗੀ ਦਾ ਇੱਕ ਪ੍ਰੋਗਰਾਮ
ਇਸ ਮੌਕੇ ਕੈਂਪ ਵਿਚ ਆਪਣੇ ਸਕੂਲ ਇੰਡੀਅਨ ਪਬਲਿਕ ਸਕੂਲ ਲੁਹਾਰਾ ਤੋਂ ਖੂਨਦਾਨੀ ਵਲੰਟੀਅਰਾਂ ਦੀ ਟੀਮ ਲੈ ਕੇ ਪੁੱਜੇ ਪ੍ਰਿੰਸੀਪਲ ਸੁਰਿੰਦਰ ਗਰਗ ਨੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ. ਖੂਨਦਾਨ ਕੈਂਪ ਮੌਕੇ 130 ਯੂਨਿਟ ਖੂਨ ਇਕੱਤਰ ਕਰਨ ਦਾ ਕੰਮ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਆਈ ਡਾ. ਅਮਰਜੀਤ ਕੌਰ ਅਤੇ ਉਹਨਾਂ ਦੇ ਨਾਲ ਹੀ ਡਾ. ਪੁਨੀਤ ਦੀ ਟੀਮ ਨੇ ਕੀਤਾ/ ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਜੀਤ ਸੈਣੀਕੌਂਸਲਰ ਰਾਕੇਸ਼ ਸ਼ਰਮਾਦਲੀਪ ਥਾਪਰਰਵੀ ਗੋਇਲਪ੍ਰੇਮ ਬਾਂਸਲਵਿਨੋਦ ਗੋਇਲਅਨਿਲ ਧਮੀਜਾ ਅਤੇ ਗੁਰਮਿੰਦਰ ਸਿੰਘ ਸਮੇਤ ਕਈ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ. ਏਸੇ ਤਰਾਂ ਪੀਰਖਾਨਾ ਵੱਲੋਂ ਅੱਖਾਂ ਦਾ ਕੈੰਪ ਵੀ ਲਗਾਇਆ ਗਿਆ ਅਤੇ ਕਈ ਹੋਰ ਉਪਰਾਲੇ ਵੀ ਕੀਤੇ ਗਏ. 
ਜਦੋਂ ਇਹ ਕੈੱਪ ਨਹੀਂ ਵੀ ਲੱਗਦੇ ਉਦੋਂ ਵੀ ਇਹ ਧਾਰਮਿਕ ਸੰਸਥਾਨ ਸਰਗਰਮ ਰਹਿੰਦਾ ਹੈ ਕਦੇ ਕਿਸੇ ਲੋੜਵੰਦ ਮਰੀਜ਼ ਨੂੰ ਦਵਾਈ ਲਈ ਕੇ ਦੇਣ ਲਈ , ਕਦੇ ਕਿਸੇ ਸਕੂਲ ਵਿੱਚ ਲੋੜਵੰਦ ਬੱਚੇ ਦੀ ਫੀਸ ਜਮਾਂ ਕਰਾਉਣ ਲਈ ਅਤੇ ਕਦੇ ਕਿਸੇ ਗਰੀਬ ਘਰ ਦੀ ਧੀ ਧਿਆਣੀ ਦੇ ਵਿਆਹ ਦੀ ਰਸਮ ਤੇ ਆਉਂਦਾ ਖਰਚਾ ਅਦਾ ਕਰਨ ਲਈ. 
ਇਸ ਅਸਥਾਨ ਤੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਸ਼ਾਮਿਲ ਹਨ. ਪੀਰਖਾਨਾ ਦੇ ਗੱਦੀ ਨਸ਼ੀਨ ਬੰਟੀ ਬਾਬਾ ਆਖਦੇ ਹਨ  ਕੀ ਤੁਹਾਡਾ ਮਜ਼ਹਬ ਕੋਈ ਵੀ ਹੋਵੇ, ਤੁਹਾਡੀ ਪਾਰਟੀ ਕੋਈ ਵੀ ਹੋਵੇ, ਤੁਹਾਡੀ ਪੋਜੀਸ਼ਨ ਕੋਈ ਵੀ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ. ਪੀਰਖਾਨਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਰ ਉਹਨਾਂ ਨੂੰ ਸਭ ਤੋਂ ਪਹਿਲਾਂ ਗਲੇ ਲਗਾਇਆ ਜਾਵੇਗਾ ਜਿਹੜੇ ਕਿਸੇ ਨਾ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ ਹਨ. ਧਾਰਮਿਕ ਅਤੇ ਸਮਾਜਿਕ ਸੰਸਥਾਨਾਂ ਵਿੱਚ ਵਧ ਰਹੀ ਨੇੜਤਾ ਇੱਕ ਅਜਿਹਾ ਸ਼ੁਭ ਸ਼ਗਨ ਹੈ ਜਿਸ ਨਾਲ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਆਸਾਂ ਉਮੀਦਾਂ  ਇੱਕ ਵਾਰ ਫੇਰ ਮਜਬੂਤ ਹੋਈਆਂ ਹਨ. ਇਸ ਨੇੜਤਾ ਨਾਲ ਵਧ ਤੋਂ ਵਧ ਲੋਕ ਵਧ ਤੋਂ ਵਧ ਲੋਕਾਂ ਦੀ ਮਦਦ ਕਰਨਗੇ.
ਵੱਖ ਵੱਖ  ਗਾਇਕ, ਵੱਖ ਵੱਖ ਕਲਾਕਾਰ ਪ੍ਰਸਿਧ ਕਵਾਲ ਇਸ ਅਸਥਾਨ ਤੇ ਸਜਦਾ ਕਰਨ ਲਈ ਦੂਰੋਂ ਦੂਰੋਂ ਪਹੁੰਚਦੇ ਹਨ. ਗੀਤ ਸੰਗੀਤ ਦੀ ਇਸ ਮਸਤੀ ਵਿੱਚ ਲੋਕ ਇੱਕ ਵਾਰ ਆਪਣਾ ਆਪ ਭੁੱਲ ਜਾਂਦੇ ਹਨ ਅਤੇ ਜੁੜਦੇ ਹਨ ਸਿਰਫ ਉਸ ਨਾਲ ਜਿਹੜਾ ਸਭ ਥਾਂ ਹੈ ਅਤੇ ਸਭ ਦੀ ਸੁਣਦਾ ਹੈ. ਬਿਨਾ ਕਿਸੇ ਵਿਤਕਰੇ ਦੇ ਬਿਨਾ ਕਿਸੇ ਦੇਰ ਦੇ. ਪੇਰ੍ਖਾਨਾ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਵੀ ਬੰਟੀ ਬਾਬਾ ਇਹੀ ਸਮਝਾਉਂਦੇ ਹਨ ਸੱਚੇ ਇਨਸਾਨ ਬਾਨੋ. ਹਰ ਧਰਮ ਦਾ ਆਦਰ ਕਰੋ, ਕਦੇ ਕਿਸੇ ਦਾ ਦਿਲ ਨਾ ਦੁਖਾਓ. --ਵਿਸ਼ਾਲ ਗਰਗ ( ਫੋਟੋ: ਸੰਜੈ ਸੂਦ)


ਉਦਾਸੀ ਨੂੰ ਵੀ ਆਨੰਦ ਵਿੱਚ ਬਦਲਣ ਦਾ ਭੇਦ ਸਮਝਾਉਂਦੇ ਨੇ ਬੰਟੀ ਬਾਬਾ


No comments: