Wednesday, August 11, 2010

ਇੱਕ ਨਜ਼ਰ ਵਿੱਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੀਂ ਸਫਬੰਦੀ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ. ਮੀਡੀਆ ਦੀਆਂ ਖਬਰਾਂ ਮੁਤਾਬਿਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕੁਝ ਪਰਿਵਾਰਿਕ ਰਿਸ਼ਤੇਦਾਰ ਇਹਨਾਂ ਚੋਣਾਂ  ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਮਨ ਬਣਾ ਚੁੱਕੇ ਹਨ. ਖਬਰ ਤੇ ਯਕੀਨ ਜਿਹਾ ਤਾਂ ਨਹੀਂ ਆਉਂਦਾ ਪਰ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਟ੍ਰਿਬਿਊਨ ਟਰਸਟ ਦੀ ਵੱਕਾਰੀ ਅਖਬਾਰ ਪੰਜਾਬੀ ਟ੍ਰਿਬਿਊਨ ਨੇ. ਚੰਡੀਗੜ੍ਹ ਡੇਟਲਾਈਨ ਨਾਲ ਪ੍ਰਕਾਸ਼ਿਤ ਦਵਿੰਦਰ ਪਾਲ ਦੀ ਖਬਰ ਵਿੱਚ ਕਿਹਾ ਹੈ ਕਿ ਦੂਜੇ ਪਾਸੇ   ਇਹ ਵੀ ਤਕਦੀਰ ਦਾ ਪੁੱਠਾ ਗੇੜ ਹੈ ਕਿ ਇੱਕ ਦੂਜੇ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਬਾਦਲ ਤੇ ਰੋਡੇ ਪਰਿਵਾਰ ਅਚਾਨਕ ਇੱਕ ਦੂਜੇ ਦੇ ਕਰੀਬ ਆ ਗਏ ਹਨ. ਖਬਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੀ ਜਸਬੀਰ ਸਿੰਘ ਰੋਡੇ ਦੇ ਨੇੜਲਿਆਂ ਚੋਂ ਮੰਨੇ ਜਾਂਦੇ ਹਨ ਤੇ ਪਿਛਲੇ ਸਮੇਂ ਦੌਰਾਨ ਕਈ ਥਾਈਂ ਦਮਦਮੀ ਟਕਸਾਲ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦੀ ਖੁੱਲੀ ਹਮਾਇਤ ਕੀਤੀ ਹੈ. ਇਸ ਪੂਰੀ ਖਬਰ ਨੂੰ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਏਸੇ ਸੁਰ ਦੀ ਖਬਰ ਪੰਜਾਬ ਸਪੈਕਟ੍ਰਮ ਨੇ ਵੀ ਪ੍ਰਕਾਸ਼ਿਤ ਕੀਤੀ ਹੈ.
ਦੋਂ ਕਿਰਨਬੀਰ ਸਿੰਘ ਕੰਗ ਨੂੰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਵਜੋਂ ਸੰਗਠਨ ਦੀ ਜਿੰਮੇਵਾਰੀ ਸੰਭਾਲੀ ਗਈ ਸੀ ਤਾਂ ਉਦੋਂ ਲੀਡਰਾਂ 'ਚ ਵੀ ਜੋਸ਼ ਸੀ ਅਤੇ ਵਰਕਰਾਂ ਚ ਵੀ. ਕਿਰਨਬੀਰ ਸਿੰਘ ਕੰਗ ਨੇ ਆਉਂਦਿਆਂ ਸਾਰ ਕੰਮ ਵੀ ਏਸੇ ਜੋਸ਼ ਅਤੇ ਜਜ਼ਬੇ ਨਾਲ ਕੀਤਾ. ਉਹਨਾਂ ਦੇ ਅਖਬਾਰੀ ਬਿਆਨਾਂ ਦੀ ਬੋਲੀ ਤੋਂ ਇੰਝ ਲੱਗਦਾ ਸੀ ਜਿਵੇਂ ਕੋਈ ਕਾਮਰੇਡੀ ਪਿਛੋਕੜ ਵਾਲਾ ਜੋਸ਼ੀਲਾ ਯੂਥ ਅਕਾਲੀ ਦਲ ਵਿੱਚ ਆ ਗਿਆ ਹੋਵੇ. ਬੜੇ ਚਿਰਾਂ ਮਗਰੋਂ ਕੋਈ ਖਾੜਕੂ ਸੁਰ ਸੁਣਾਈ ਦਿੱਤੀ ਸੀ. ਫਿਰ ਅੰਦਰ ਖਾਤੇ ਕੀ ਹੋਇਆ ਕੀ ਨਹੀਂ ਇਸਦਾ ਕੋਈ ਜ਼ਿਆਦਾ ਚਰਚਾ ਵੀ ਨਹੀਂ ਹੋਇਆ ਅਚਾਨਕ ਹੀ ਕਿਰਨਬੀਰ ਸਿੰਘ ਦੇ ਅਸਤੀਫੇ ਦੀ ਖਬਰ ਆ ਗਈ. ਇਸ ਗੱਲ ਨੂੰ 23 ਮਹੀਨੇ ਬੀਤ ਚੁੱਕੇ ਹਨ. ਲੱਗਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹੋਣਗੀਆਂ ਤੇ ਜਾਂ ਫੇਰ ਉਹਨਾਂ ਦੀ ਥਾਂ ਤੇ ਅਜੇ ਤੱਕ ਢੁਕਵੀਂ ਸ਼ਖਸੀਅਤ ਵਾਲਾ ਬੰਦਾ ਲਭ ਨਹੀਂ ਸਕਿਆ. ਇਸ ਮਾਮਲੇ ਨੂੰ ਪ੍ਰਕਾਸ਼ਿਤ ਕੀਤਾ ਹੈ ਜਗਬਾਣੀ ਨੇ ਜਲੰਧਰ ਡੇਟਲਾਈਨ ਨਾਲ ਜਿਸ ਨੂੰ ਪੂਰਾ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ ਜਾਂ ਫੇਰ ਇਸ ਖਬਰ ਨਾਲ ਛਪੀ ਤਸਵੀਰ ਤੇ. 
ਸੇ ਦੌਰਾਨ ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ. ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਦਿੱਤੇ ਗਏ 800 ਕਰੋੜ ਰੁਪਏ ਦੇ ਪੈਕੇਜ ਨੂੰ ਰਲੀਜ਼ ਕਰਵਾ ਕੇ ਹੀ ਏਥੋਂ ਜਾਣਗੇ. ਏਸ੍ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਉਹਨਾਂ ਨੂੰ ਬਾਰ ਬਾਰ ਟਕਰਾਓ ਲਈ ਉਕਸਾ ਰਿਹਾ ਹੈ ਪਰ ਓਹ ਚੰਡੀਗੜ੍ਹ ਵਾਸੀਆਂ ਨੂੰ ਬਿਲਕੁਲ  ਕੋਈ ਤਕਲੀਫ਼ ਨਹੀਂ ਆਉਣ ਦੇਣਗੇ. ਇਸ ਖਬਰ ਨੂੰ ਵਿਸਥਾਰ ਨਾਲ ਪੜ੍ਹਨ ਲਈ ਏਥੇ ਕਲਿੱਕ ਕਰੋ.
ਕਾਮਨਵੈਲਥ ਖੇਡਾਂ ਦੇ ਆਯੋਜਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਆਵਾਜ਼ ਹੋਰ ਤਿੱਖੀ ਹੋਣ ਤੋਂ ਬਾਅਦ ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਐਮ ਐਸ ਗਿੱਲ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਦੋਸ਼ਾਂ ਦੀ ਜਾਂਚ ਕਰਾਉਣ ਲਈ ਤਿਆਰ ਹੈ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਜਾਂਚ 15 ਅਕਤੂਬਰ ਤੋਂ ਬਾਅਦ ਕਿਸੇ ਵੀ ਵੇਲੇ ਕਰਵਾ ਲਈ ਜਾਵੇ. ਉਹਨਾਂ ਕਿਹਾ ਕਿ ਇਸ ਵੇਲੇ ਸਾਰਾ ਧਿਆਨ ਖਿਡਾਰੀਆਂ ਵੱਲ ਦਿੱਤਾ ਜਾਣਾ ਚਾਹੀਦਾ ਹੈ.ਉਹਨਾਂ ਇਹ ਵਾਅਦਾ ਵੀ ਕੀਤਾ ਕਿ ਇਸ ਮਾਮਲੇ ਚ ਕੁਝ ਵੀ ਲੁਕਾਇਆ ਨਹੀਂ ਜਾਵੇਗਾ. ਇਸ ਸੰਬੰਧੀ ਪੂਰਾ ਵੇਰਵਾ ਤੁਸੀਂ ਪੰਜਾਬੀ ਟ੍ਰਿਬਿਊਨ ਵਿੱਚ ਵੀ ਪੜ੍ਹ ਸਕਦੇ ਹੋ ਅਤੇ ਜੱਗ ਬਾਣੀ ਵਿੱਚ ਵੀ.ਤੁਸੀਂ ਇਸ ਤਸਵੀਰ ਤੇ ਕਲਿੱਕ ਕਰ ਵੀ ਪੂਰੀ ਖਬਰ ਪੜ੍ਹ ਸਕਦੇ ਹੋ.  
ਪੰਜਾਬ ਸਰਕਾਰ ਨੇ ਮਲੇਸ਼ੀਆ ਸਰਕਾਰ ਦਾ ਦਾਅਵਾ ਰੱਦ ਕਰਦਿਆਂ ਕਿਹਾ ਹੈ ਕਿ ਵਿਦੇਸ਼ੀ ਧਰਤੀ ਤੋਂ ਅੱਤਵਾਦ ਚਲਾਉਣ ਦੇ ਸਬੂਤ ਜਲਦੀ ਹੀ ਕੇਂਦਰੀ ਏਜੰਸੀਆਂ ਰਾਹੀਂ ਮਲੇਸ਼ੀਆ ਨੂੰ ਭੇਜ ਦਿੱਤੇ ਜਾਣਗੇ. ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਵਿਅਕਤੀ ਗਿਰਫਤਾਰ ਕੀਤੇ ਗਏ ਹਨ ਉਹਨਾਂ ਨੇ ਤਫਤੀਸ਼ ਦੌਰਾਨ ਜੋ ਕੁਝ ਵੀ ਦਸਿਆ ਉਸਦੀਆਂ ਤਾਰਾਂ ਮਲੇਸ਼ੀਆ ਦੀ ਧਰਤੀ ਨਾਲ ਜੁੜਦੀਆਂ ਹਨ.  ਇਸ ਖਬਰ ਨੂੰ ਅਹਿਮੀਅਤ ਨਾਲ ਪ੍ਰਕਾਸ਼ਿਤ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਇਹ ਵੀ ਦਸਿਆ ਹੈ ਕਿ ਭਾਰਤ ਤੋਂ ਮਲੇਸ਼ੀਆ ਗਏ ਕੁਲ ਵਿਅਕਤੀਆਂ ਵਿੱਚੋਂ 40 ਹਜ਼ਾਰ ਵਿਅਕਤੀ ਅਜੇ ਵੀ ਲਾਪਤਾ ਹਨ. ਇਹੋ ਜਿਹੀਆਂ ਕਈ ਗੱਲਾਂ ਕਰਨ ਹੀ ਮਲੇਸ਼ੀਆ ਸਰਕਾਰ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਦੀ ਨੀਤੀ ਵਿੱਚ ਵੱਡੀ ਤਬਦੀਲੀ ਦਾ ਐਲਾਨ ਵੀ ਕਰ ਦਿੱਤਾ ਹੈ. ਪੂਰੀ ਖਬਰ ਪੜ੍ਹਨ ਲਈ ਏਥੇ ਕਲਿੱਕ ਕਰੋ. ਤੁਹਾਨੂੰ ਅੱਜ ਦੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜਣਾ. --ਰੈਕਟਰ ਕਥੂਰੀਆ 

No comments: