Showing posts with label UP. Show all posts
Showing posts with label UP. Show all posts

Tuesday, October 05, 2021

ਲਖੀਮਪੁਰ ਖੀਰੀ ਜਾ ਰਿਹਾ 'ਆਪ' ਪੰਜਾਬ ਦਾ ਵਫ਼ਦ ਯੂ.ਪੀ. ਪੁਲੀਸ ਦੀ ਹਿਰਾਸਤ 'ਚ

ਲਖੀਮਪੁਰ ਖੀਰੀ ਘਟਨਾ ਨਾਲ ਭਾਜਪਾ ਗੁੰਡਾਗਰਦੀ ਦੀ ਪੁਸ਼ਟੀ ਕੇ-ਰਾਘਵ


ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ, ਅਮਰਜੀਤ ਸੰਦੋਆ ਨੂੰ ਨਿਘਾਸਨ ਅਤੇ ਕੁਲਤਾਰ ਸੰਧਵਾਂ ਨੂੰ ਸਿੰਦੋਲੀ ਪੁਲੀਸ ਨੇ ਰੋਕਿਆ

ਚੰਡੀਗੜ੍ਹ: 5 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::

ਲਖੀਮਪੁਰ ਖੀਰੀ 'ਚ ਸਰਕਾਰੀ ਗੁੰਡਾਗਰਦੀ ਦੀ ਭੇਂਟ ਚੜ੍ਹੇ 'ਸ਼ਹੀਦ' ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਖੀਮਪੁਰ ਖੀਰੀ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੂੰ ਉਤਰ ਪ੍ਰਦੇਸ਼ ਪੁਲੀਸ ਅਤੇ ਪ੍ਰਸ਼ਾਸਨ ਨੇ ਨਿਗਿਆਸਾ ਪੁਲੀਸ ਨਾਕੇ 'ਤੇ ਰੋਕ ਕੇ ਹਿਰਾਸਤ 'ਚ ਲੈ ਲਿਆ ਹੈ।
'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਜਾ ਰਹੇ ਇਸ ਵਫ਼ਦ 'ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ ਸ਼ਾਮਲ ਸਨ, ਜਿਨ੍ਹਾਂ 'ਚੋਂ ਕੁਲਤਾਰ ਸਿੰਘ ਸੰਧਵਾਂ ਨੂੰ ਲਖਨਊ 'ਚੋਂ ਨਿਕਲਦਿਆਂ ਹੀ ਪੁਲੀਸ ਨੇ ਹਿਰਾਸਤ 'ਚ ਲੈ ਲਿਆ ਸੀ।
'ਆਪ' ਦੇ ਵਫ਼ਦ ਨੇ ਪਹਿਲਾਂ ਪਿੰਡ ਬਣਵਾਰੀ ਪੁਰ 'ਚ ਮ੍ਰਿਤਕ ਕਿਸਾਨ ਦੇ ਘਰ ਪਹੁੰਚਣਾ ਸੀ, ਉਸ ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਨਿਘਾਸਨ ਥਾਣਾ ਪੁਲੀਸ ਵੱਲੋਂ ਲਾਏ ਨਾਕੇ 'ਤੇ ਰੋਕ ਲਿਆ ਗਿਆ। ਜਿੱਥੇ ਰਾਘਵ ਚੱਢਾ ਅਤੇ ਦੂਸਰੇ ਆਗੂਆਂ ਦੀ ਪੁਲੀਸ ਅਤੇ ਸਿਵਲ ਅਧਿਕਾਰੀਆਂ ਨਾਲ ਕਾਫ਼ੀ ਤਕਰਾਰ ਹੋਈ, ਜਿਸ ਉਪਰੰਤ 'ਆਪ' ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਮੌਕੇ ਰਾਘਵ ਚੱਢਾ ਨੇ ਕਿਹਾ, ''ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜ੍ਹਿਆ ਸੀ ਕਿ ਜਰਮਨੀ ਦੇ ਤਾਨਾਸ਼ਾਹ ਓਡੋਲਫ਼ ਹਿਟਲਰ ਦੇ ਰਾਜ ਵਿੱਚ ਲੋਕਾਂ ਨੂੰ ਇੱਕ ਗੈਸ ਚੈਂਬਰ ਵਿੱਚ ਸੁੱਟ ਕੇ ਜ਼ਹਿਰੀਲੀ ਗੈਸ ਛੱਡ ਕੇ ਮਾਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਅੱਜ ਦੇਸ਼ ਵਿੱਚ ਵੀ ਕਿਸਾਨਾਂ ਨੂੰ ਕੁਚਲ ਕੇ ਮਾਰਨ ਦੇ ਯਤਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਜਦੋਂ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਭਾਜਪਾ ਦੀ ਗੁੰਡਾਗਰਦੀ ਬਾਰੇ ਲੋਕਾਂ ਦੇ ਮਨ 'ਚ ਬਚੀ ਥੋੜੀ ਬਹੁਤੀ ਸ਼ੰਕਾ ਵੀ ਦੂਰ ਹੋ ਗਈ ਹੈ ਕਿਉਂਕਿ ਭਾਜਪਾ ਦੇ ਗੁੰਡਿਆਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਨੇ ਹੀ ਕਿਸਾਨਾਂ ਨੂੰ ਕੁਚਲਿਆ ਅਤੇ ਫਿਰ ਉਥੋਂ ਭੱਜ ਗਿਆ ਸੀ।
ਰਾਘਵ ਚੱਢਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦਰਿੰਦਿਆਂ ਨੇ ਕਿਸਾਨਾਂ ਨੂੰ ਕੁਚਲਣ ਦਾ ਜ਼ੁਲਮ ਕੀਤਾ, ਉਨ੍ਹਾਂ ਨੂੰ ਉਤਰ ਪ੍ਰਦੇਸ਼ ਪੁਲੀਸ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟੇ, ਜਦੋਂ ਕਿ ਦੂਜੀ ਮੰਗ ਹੈ ਕੇਂਦਰੀ ਗ੍ਰ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਕਿਉਂਕਿ ਉਸ ਦੇ ਕੁਰਸੀ 'ਤੇ ਰਹਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਜਾ ਸਕਦੀ। ਤੀਜੀ ਮੰਗ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀੜਤ ਕਿਸਾਨ ਪਰਿਵਾਰਾਂ ਕੋਲ ਜਾ ਕੇ ਮੁਆਫ਼ ਮੰਗਣ ਅਤੇ ਦੁੱਖ ਦਾ ਪ੍ਰਗਟਾਵਾ ਕਰਨ। ਇਸ ਦੇ ਨਾਲ ਹੀ ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ ਦੀ ਗਰੰਟੀ ਦਾ ਐਲਾਨ ਕਰਨ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਲਖਨਊ ਵਿੱਚ ਜਿਸ ਸਮਾਗਮ ਵਿੱਚ ਗਏ ਉਥੋਂ ਲਖੀਮਪੁਰ ਦੀ ਦੂਰੀ ਮਹਿਜ 120 ਕਿਲੋਮੀਟਰ ਹੈ, ਪਰ ਪ੍ਰਧਾਨ ਮੰਤਰੀ ਮੋਦੀ ਉਥੇ ਨਹੀਂ ਗਏ।
ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਲੰਮੇ ਸਮੇਂ ਤੋਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਇਸ ਅੰਦੋਲਨ ਵਿੱਚ ਸੱਤ ਸੌ ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ, ਬਾਵਜੂਦ ਇਸ ਦੇ ਭਾਜਪਾ ਵਾਲੇ ਹਿੰਸਾਂ 'ਤੇ ਉਤਾਰੂ ਹਨ ਅਤੇ ਕਿਸਾਨਾਂ ਦਾ ਕਤਲੇਆਮ ਕਰ ਰਹੇ ਹਨ।
'ਆਪ' ਵਫ਼ਦ ਦੇ ਆਗੂਆਂ ਨੇ ਕਿਹਾ ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੁੰਦੇ, ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਜਾਰੀ ਰੱਖੇਗੀ।
ਸੰਧਵਾਂ ਨੂੰ ਸੀਤਾਪੁਰ ਪੁਲੀਸ ਨੇ ਹਿਰਾਸਤ 'ਚ ਲਿਆ
ਮੰਗਲਵਾਰ ਨੂੰ ਸਵੇਰੇ ਲਖਨਊ ਤੋਂ ਲਖੀਮਪੁਰ ਖੀਰੀ ਜਾ ਰਹੇ 'ਆਪ' ਦੇ ਵਫ਼ਦ ਦੇ ਵਿਧਾਇਕ ਅਤੇ  ਸੂਬਾ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੂੰ ਸੀਤਾਪੁਰ ਜ਼ਿਲ੍ਹੇ 'ਚ ਇਟਰੀਆ ਪਿੰਡ 'ਚ ਲਾਏ ਨਾਕੇ 'ਤੇ ਪੁਲੀਸ ਵੱਲੋਂ ਰੋਕਿਆ ਗਿਆ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲੋਂ ਜਦੋਂ ਸੰਧਵਾਂ ਨੇ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਦੋਵਾਂ ਧਿਰਾਂ ਵਿਚਾਕਰ ਤਕਰਾਰ ਹੋ ਗਿਆ,  ਜਿਸ ਉਪਰੰਤ ਸੰਧਵਾਂ ਨੂੰ ਸਿੰਦੋਲੀ ਥਾਣਾ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਉਨ੍ਹਾਂ ਨਾਲ 'ਆਪ' ਦੀ ਯੂ.ਪੀ. ਇਕਾਈ ਦੇ ਲਖਨਊ ਜ਼ਿਲ੍ਹਾ ਸਕੱਤਰ ਅਫ਼ਰੋਜ਼ ਆਲਮ ਅਤੇ 'ਆਪ' ਪੰਜਾਬ ਦੀ ਸ਼ੋਸ਼ਲ ਮੀਡੀਆ ਟੀਮ ਦੇ ਮੈਂਬਰ ਪ੍ਰਿੰਸ ਖੋਸਲਾ ਵੀ ਮੌਜ਼ੂਦ ਸਨ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਜਪਾ ਨੇ ਦੇਸ਼ 'ਚ ਅਣਐੈਲਾਨੀ ਐਮਰਜੈਂਸੀ ਲਾਈ ਹੋਈ ਹੈ ਅਤੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਜਾ ਰਹੀ ਹੈ।
 

ਲਖੀਮਪੁਰ ਖੇੜੀ ਦੀ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਰੋਹ ਪ੍ਰਚੰਡ

ਲਖੀਮਪੁਰ ਖੇੜੀ ਘਟਨਾ ਨੂੰ ਦੱਸਿਆ ਦਰਦਨਾਕ ਹਾਦਸਾ 

ਕਈ ਥਾਂਈਂ ਪੁਤਲੇ ਸਾੜੇ ਅਤੇ ਰੋਹ ਭਰੇ ਰੋਸ ਮੁਜ਼ਾਹਰੇ ਕੀਤੇ 

ਲਖੀਮਪੁਰ ਖੀਰੀ ਘਟਨਾ ਪਿੱਛੇ ਭਾਜਪਾ ਦੇ ਗੁੰਡਿਆਂ ਦਾ ਹੱਥ-ਸੁਰੇਸ਼ ਗੋਇਲ 

ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਗਹਿਰੀ ਸ਼ਾਜਿਸ ਦਾ ਹਿੱਸਾ- ਗਰੇਵਾਲ/ਸਿੱਧੂ 

ਦੋਸ਼ੀ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ:ਬੱਗਾ


ਲੁਧਿਆਣਾ: 5 ਅਕਤੂਬਰ 2021: (ਪ੍ਰਦੀਪ ਸ਼ਰਮਾ ਇਪਟਾ//ਪੰਜਾਬ ਸਕਰੀਨ)::

ਲਖੀਮਪੁਰ ਖੇੜੀ ਵਿੱਚ ਕਿਸਾਨਾਂ ਦੇ ਕਤਲਾਂ ਵਿਰੁੱਧ ਆਮ ਆਦਮੀ ਪਾਰਟੀ ਦਾ ਰੋਹ ਪ੍ਰਚੰਡ ਹੋ ਕੇ ਸਾਹਮਣੇ ਆਇਆ ਹੈਪਰ ਇਸਦੇ ਨਾਲ ਹੀ ਆਪਣੇ ਪ੍ਰੈਸ ਬਿਆਨ ਵਿਛ੍ਕ ਆਮ ਆਦਮੀ ਪਾਰਟੀ ਨੇ ਇਸ ਨੂੰ ਇੱਕ ਦਰਦਨਾਕ ਹਾਦਸਾ ਦੱਸਿਆ ਹੈ। ਇਸ ਨੂੰ ਲੈ ਕੇ ਆਪ ਵੱਲੋ ਥਾਂ ਥਾਂ ਰੋਜ਼ ਮੁਜ਼ਾਹਰੇ ਕੀਤੇ ਗਏ ਅਤੇ ਯੋਗੀ ਦੇ ਨਾਲ ਨਾਲ ਮੋਦੀ ਦੇ ਵੀ ਪੁਤਲੇ ਸਾੜੇ ਗਏ।  ਇਹ ਪਾਰਟੀ ਇਸ ਮਾਮਲੇ ਵਿੱਚ ਬਾਕੀ ਪਾਰਟੀਆਂ ਨੂੰ ਪਿਛੇ ਛੱਡਣ ਦੇ ਰੋਂ ਵਿਚ ਲੱਗਦੀ ਹੈ। ਜਿੰਨੀਆਂ ਥਾਂਵਾਂ ਤੇ ਵੀ ਆਪ ਵੱਲੋਂ ਪੁਤਲੇ ਸਾਡੇ ਗਈ ਉੰਨਾਂ ਸਾਰੀਆਂ ਥਾਂਵਾਂ ਤੇ ਹੀ ਆਮ ਆਦਮੀ ਪਾਰਟੀ ਗੈਰ ਮੈਂਬਰਾਂ ਦੀ ਭੀੜ ਇਕੱਠੀ ਕਰਨ ਵਿੱਚ ਵੀ ਸਫਲ ਰਹੀ। ਆਪ ਨੇ ਇਸ ਵਹਿਸ਼ੀ ਘਟਨਾ ਨੂੰ ਕੇਂਦਰ ਸਰਕਾਰ ਅਤੇ ਬੀਜੇਪੀ ਦੇ ਖਿਲਾਫ ਗੁੱਸਾ ਕੇਂਦਰਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

ਲਖੀਮਪੁਰ ਖੇੜੀ ਵਿਖੇ ਹੋਏ ਇਸ ਵਹਿਸ਼ੀ ਘਟਨਾ ਪਿੱਛੇ ਭਾਜਪਾ ਦੇ ਗੁੰਡਿਆਂ ਦਾ ਹੱਥ ਹੈ ਅਤੇ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਗਹਿਰੀ ਸ਼ਾਜਿਸ ਦਾ ਹਿੱਸਾ ਹੈ ਅਤੇ ਆਮ ਆਦਮੀ ਪਾਰਟੀ ਇਸ ਘਟਨਾ ਦੀ ਨਿਖੇਧੀ ਕਰਦੀ ਹੈ ਅਤੇ ਕੜੇ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਲੋਕ ਸਭਾ ਇੰਚਾਰਜ ਅਮਨਦੀਪ ਸਿੰਘ ਮੋਹੀ, ਜਿਲ੍ਹਾ ਪ੍ਰਧਾਨ ਸ਼ਹਿਰੀ ਸੁਰੇਸ਼ ਗੋਇਲ ਦਿਹਾਤੀ ਜਿਲ੍ਹਾ ਪ੍ਰਧਾਨ ਹਾਰਭੂਪਿੰਦਰ ਸਿੰਘ ਧਰੋੜ, ਦਿਹਾਤੀ ਕੋ-ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ, ਜਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ ਨੇ ਕੀਤਾ , ਅੱਜ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ ਹਲਕਿਆਂ ਵਿੱਚ ਵਿਰੋਧ ਸਵਰੂਪ ਯੋਗੀ ਅਤੇ ਮੋਦੀ ਦੇ ਪੁਤਲੇ ਫੂਕੇ ਗਏ, ਅਤੇ ਯੋਗੀ ਅਤੇ ਮੋਦੀ ਦਾ ਰੱਜ ਕੇ ਜਲੂਸ ਕਢਿਆ ਗਿਆ, ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਹਲਕਾ ਉੱਤਰੀ ਵਿੱਚ ਜਲੰਧਰ ਬਾਈ ਪਾਸ ਚੌਂਕ,

ਸੁਰੇਸ਼ ਗੋਇਲ ਦੀ ਅਗਵਾਈ ਹੇਠ ਹਲਕਾ ਕੇਂਦਰੀ ਦਾ ਜੋਧੇਵਾਲ ਬਸਤੀ ਚੌਂਕ,ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਹਲਕਾ ਪੂਰਬੀ ਦੇ ਸਮਰਾਲਾ ਚੌਂਕ, ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕਾ ਆਤਮ ਨਗਰ ਦੇ ਅਰੋੜਾ ਪੈਲੇਸ ਚੌਂਕ,ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਹਲਕਾ ਦੱਖਣੀ ਦੇ ਬਾਗੀ ਸਟੈਂਡ ਸ਼ਿਮਲਪੁਰੀ, ਜਗਦੀਪ ਸਿੰਘ , ਨਾਨਕ ਸਿੰਘ ਅਤੇ ਹੋਰ ਪੱਛਮੀ ਦੇ ਆਗੂਆਂ ਦੀ ਅਗਵਾਈ ਹੇਠ ਨਵੀ ਕਚਹਿਰੀ ਦੇ ਗੇਟ, ਜਿਲ੍ਹਾ ਲੁਧਿਆਣਾ ਆਮ ਆਦਮੀ ਪਾਰਟੀ ਵਲੋਂ ਅਲੱਗ ਅਲੱਗ ਹਲਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਇਸ ਮੌਕੇ ਜਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਪਰ ਇਸ ਤਰਾਂ ਦੇ ਕਾਤਲਾਨਾ ਹਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਇਸ ਘਟਨਾ ਲਈ ਜਿੰਮੇਵਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਅਤੇ ਇਸ ਦੰਗਈ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਤੌਰ ਤੇ ਮੰਤਰੀ ਪਦ ਤੋਂ ਹਟਾਇਆ ਜਾਵੇ। 

ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ ਅਤੇ ਦਿਹਾਤੀ ਕੋ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਪੂਰੀ ਤਰਾਂ ਨਾਲ ਕਿਸਾਨਾਂ ਦੇ ਨਾਲ ਹੈ ਅਤੇ ਭਵਿੱਖ ਵਿੱਚ ਵੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜੀ ਰਹੇਗੀ। ਭਾਜਪਾ ਦਾ ਤਾਨਾਸ਼ਾਹੀ ਰਵੱਈਆ ਦੇਸ਼ ਲਈ ਖਤਰਨਾਕ ਹੈ ਅਤੇ ਅਸੀਂ ਇਸ ਰਵੱਈਏ ਦਾ ਸਖਤ ਵਿਰੋਧ ਕਰਦੇ ਹਾਂ। ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਨਿਆਨ ਦੇਣਾ ਚਾਹੀਦਾ ਹੈ ਅਤੇ ਕਾਲੇ ਕਾਨੂੰਨ  ਤੁਰੰਤ ਰੱਦ ਕਰਨੇ ਚਾਹੀਦੇ ਹਨ। ਜਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਭਾਜਪਾ ਦੇ ਮੰਤਰੀ ਦੇ ਪੁੱਤਰ ਦੇ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਜਿੰਨੀ ਦੇਰ ਤਕ ਇਸ ਕੇਸ ਦਾ ਫ਼ੈਸਲਾ ਨਹੀਂ ਹੋ ਜਾਂਦਾ ਓਨੀ ਦੇਰ ਤੱਕ ਮੰਤਰੀ ਨੂੰ ਉਸ ਦੇ ਪਦ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਕਿਉਂ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਹੋਣ ਦੇ ਨਾਤੇ ਓੁਹ ਜਾਂਚ ਏਜੰਸੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਨਰਿੰਦਰ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਹਨ ਜਿਸ ਕਾਰਨ ਉਹ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਰਹੇ ਹਨ ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਵਿੱਚ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

Friday, March 10, 2017

ਐਗਜ਼ਿਟ ਪੋਲ ਦੇ ਸ਼ੋਰ ਸ਼ਰਾਬੇ ਮਗਰੋਂ ਅਸਲੀ ਚੋਣ ਨਤੀਜੇ ਸ਼ਨੀਵਾਰ 11 ਮਾਰਚ ਨੂੰ

ਬਹੁਤ ਸਾਰੇ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਵਧਣ ਦੀ ਸੰਭਾਵਨਾ 
ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ: 9 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਭਾਵੇਂ ਜਿੱਤਣਾ ਤਾਂ ਪਾਰਟੀਆਂ ਜਾਂ ਲੀਡਰਾਂ ਨੇ ਹੀ ਹੈ ਪਰ ਨਤੀਜਿਆਂ ਉੱਤੇ ਨਜ਼ਰਾਂ ਸਭਨਾਂ ਦੀਆਂ ਹਨ। ਇਸ ਵਾਰ ਫੇਰ ਆਮ ਸਾਧਾਰਨ ਵਿਅਕਤੀ ਨੂੰ ਲੱਗਦਾ ਹੈ ਕਿ ਜਿੱਤ ਜਾਂ ਹਰ ਉਸਦੀ ਹੋਣੀ ਹੈ। ਸ਼ਨੀਵਾਰ 11 ਮਾਰਚ ਦਾ ਦਿਨ ਛਾਲਾਂ ਮਾਰਦਾ ਆ ਰਿਹਾ ਹੈ। ਇਸਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਦਿਲ ਦੀਆਂ ਧੜਕਣਾਂ ਵੀ ਵੱਧ ਰਹੀਆਂ ਹਨ। ਸ਼ਨੀਵਾਰ ਨੂੰ ਨਤੀਜਿਆਂ ਵਾਲੇ ਦਿਨ ਸਾਰੀ ਸਥਿਤੀ ਸਪਸ਼ਟ ਹੋ ਜਾਣੀ ਹੈ। ਐਗਜ਼ਿਟ ਪੋਲਾਂ ਦੀਆਂ ਕਿਆਸਰਾਈਆਂ ਅਤੇ ਸਿਆਸੀ ਦਾਅਵਿਆਂ ਦੀ ਹਕੀਕਤ ਸਾਹਮਣੇ ਆ ਜਾਣੀ ਹੈ।   
ਟੀਵੀ ਚੈਨਲਾਂ ਅਤੇ ਇੰਟਰਨੈੱਟ ਉਤੇ ਨਤੀਜਿਆਂ ਦੀ ਚਰਚਾ ਸਿਖਰਾਂ 'ਤੇ ਹੈ।  ਜਿੱਤ ਹਾਰ ਦੇ ਅੰਦਾਜ਼ੇ ਪੱਕੀਆਂ ਰਿਪੋਰਟਾਂ ਵਾਂਗ ਨਸ਼ਰ ਕੀਤੇ ਜਾ ਰਹੇ ਹਨ।  ਪੰਜ ਰਾਜਾਂ 'ਚ ਵੋਟਾਂ ਦਾ ਕੰਮ ਖਤਮ ਹੁੰਦੇ ਸਾਰ ਹੀ ਐਗਜ਼ਿਟ ਪੋਲ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਅੰਕੜੇ ਕਿੰਨੇ ਸਹੀ ਹੁੰਦੇ ਹਨ, ਇਹ ਗੱਲ ਤਾਂ ਯਕੀਨੀ ਤੌਰ 'ਤੇ ਨਹੀਂ ਕਹੀ ਜਾ ਸਕਦੀ, ਪਰ ਇਨ੍ਹਾਂ ਅੰਕੜਿਆਂ ਨੇ ਵੋਟਾਂ ਦੀ ਗਿਣਤੀ ਤੋਂ ਡੇਢ ਕੁ ਦਿਨ ਪਹਿਲਾਂ ਲੋਕਾਂ 'ਚ ਕਾਫੀ ਉਤਸੁਕਤਾ ਤੇ ਉਤੇਜਨਾ ਪੈਦਾ ਕਰ ਦਿੱਤੀ ਹੈ। ਕਾਬਿਲੇ ਜ਼ਿਕਰ ਹੈ ਕਿ 100-200 ਲੋਕਾਂ ਕੋਲੋਂ ਪੁਛੇ ਸੁਆਲਾਂ ਅਤੇ ਉਹਨਾਂ  ਦੇ ਜੁਆਬਾਂ ਨੂੰ ਅਧਾਰ ਬਣਾ ਕੇ ਲੱਖਾਂ ਵੋਟਰਾਂ ਦੇ "ਨਤੀਜੇ" ਐਗਜ਼ਿਟ ਪੋਲ ਦੇ ਨਾਮ 'ਤੇ ਦੱਸ ਦਿੱਤੇ ਜਾਂਦੇ ਹਨ। ਅਜਿਹੇ ਅਨੁਮਾਨ ਕਈ  ਵਾਰ ਗਲਤ ਵੀ ਨਿਕਲੇ ਹਨ ਪਰ ਫੇਰ ਵੀ ਪੂੰਜੀਵਾਦੀ ਸਿਸਟਮ ਦਾ ਇਹ ਰੁਝਾਨ ਹਰਮਨ ਪਿਆਰਾ ਹੋ ਰਿਹਾ ਹੈ। ਇਹਨਾਂ ਰਿਪੋਰਟਾਂ ਮੁਤਾਬਿਕ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਦੀ ਹਾਲਤ ਬਹੁਤ ਬੁਰੀ ਦੱਸੀ ਜਾ ਰਹੀ ਹੈ, ਜਦਕਿ ਬਾਕੀ ਰਾਜਾਂ 'ਚ ਭਾਜਪਾ ਦਾ ਹੱਥ ਉੱਪਰ ਦੱਸਿਆ ਜਾ ਰਿਹਾ ਹੈ। ਹਕੀਕਤ ਦਾ ਪਤਾ ਲਾਉਣ ਲਈ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਣ ਜਾ ਰਹੀ ਹੈ ਜਦੋਂ ਕਿ ਦੁਪਹਿਰ ਤੱਕ ਸਭ ਕੁਝ ਸਪਸ਼ਟ ਹੋ ਜਾਵੇਗਾ। 
ਦੇਸ਼ ਦੀ ਸਿਆਸਤ ਦਾ ਕੇਂਦਰ ਇਸ ਵੇਲੇ ਯੂਪੀ ਦੇ ਚੋਣ ਨਤੀਜੇ ਹਨ। ਸਭ ਤੋਂ ਜ਼ਿਆਦਾ 403 ਵਿਧਾਨ ਸਭਾ ਸੀਟਾਂ ਵਾਲੇ ਉੱਤਰ ਪ੍ਰਦੇਸ 'ਚ ਭਾਜਪਾ ਦੇ ਬਹੁਮਤ ਨਾਲ ਸਰਕਾਰ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ, ਜ਼ਿਆਦਾਤਰ ਸਰਵੇ ਭਾਜਪਾ ਨੂੰ ਯੂ ਪੀ 'ਚ ਬਹੁਮਤ ਮਿਲਣ ਜਾਂ ਉਸ ਦੇ ਕਰੀਬ ਪਹੁੰਚਣ ਦੀ ਗੱਲ ਕਰ ਰਹੇ ਹਨ। 
ਸੀ ਵੋਟਰ ਦੇ ਮੁਤਾਬਕ ਭਾਜਪਾ ਨੂੰ 155 ਤੋਂ 167 ਸੀਟਾਂ ਮਿਲ ਸਕਦੀਆਂ ਹਨ, ਜਦਕਿ ਸਮਾਜਵਾਦੀ ਪਾਰਟੀ ਨੂੰ 135 ਤੋਂ 147 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਦਕਿ ਬਸਪਾ ਨੂੰ 81 ਤੋਂ 93 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਹੋਰਨਾਂ ਹਿੱਸੇ 8 ਤੋਂ 20 ਸੀਟਾਂ ਆਉਣ ਦਾ ਅਨੁਮਾਨ ਹੈ। ਅਜਿਹੀ ਹਾਲਤ ਵਿਛਕ ਸਪਾ, ਕਾਂਗਰਸ ਅਤੇ ਬਸਪਾ ਦੇ ਗਠਜੋੜ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਜੇ ਭਾਜਪਾ ਪੂਰਨ ਬਹੁਮਤ ਲੈ ਜਾਂਦੀ ਹੈ ਤਾਂ ਇਹਨਾਂ ਨਤੀਜਿਆਂ ਨੂੰ ਵੀ ਨੋਟਬੰਦੀ ਸਮੇਤ ਮੋਦੀ ਸਰਕਾਰ ਦੀਆਂ ਨੀਤੀਆਂ ਉੱਤੇ ਮੋਹਰ ਸਮਝਿਆ ਜਾਵੇਗਾ ਅਤੇ ਨੇੜ ਭਵਿੱਖ ਵਿੱਚ ਅਜਿਹਾ ਬਹੁਤ ਕੁਝ ਹੋਰ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਆਵੇਗਾ। 
ਟਾਈਮਜ਼ ਨਾਓ-ਬੀ ਐੱਮ ਆਰ ਸਰਵੇ ਮੁਤਾਬਕ ਯੂ ਪੀ 'ਚ ਭਾਜਪਾ 210 ਤੋਂ 230 ਸੀਟਾਂ ਹਾਸਲ ਕਰ ਸਕਦੀ ਹੈ, ਜਦਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਨੂੰ 110 ਤੋਂ 130 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ ਬਸਪਾ ਨੂੰ ਮਹਿਜ 67 ਤੋਂ 74 ਸੀਟਾਂ 'ਤੇ ਸਿਮਟਣਾ ਪੈ ਸਕਦਾ ਹੈ।
ਐਗਜ਼ਿਟ ਪੋਲ ਦੇ ਅੱਜ ਨਸ਼ਰ ਹੋਏ ਨਤੀਜਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਥੇ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਉਸ ਨੂੰ 403 ਵਿਚੋਂ 164- 210 ਵਿਚਾਲੇ ਸੀਟਾਂ ਮਿਲਣ ਦੀ ਉਮੀਦ ਹੈ। ਜੇ ਉਸ ਨੂੰ 210 ਸੀਟਾਂ ਮਿਲਦੀਆਂ ਹਨ ਤਾਂ ਉਹ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਾਏਗੀ। ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਭਗਵਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਰ ਸੰਭਾਵਨਾ ’ਤੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗੇ। ਬਸਪਾ ਨਾਲ ਗੱਠਜੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਐਗਜ਼ਿਟ ਪੋਲ ਦੇ ਪੰਜ ਸੂਬਿਆਂ ਵਿਚੋਂ ਚਾਰ ਵਿੱਚ ਬਹੁਮੱਤ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਕਿ  ਅੰਤਿਮ ਨਤੀਜੇ ਵੀ ਇਨ੍ਹਾਂ ਅਨੁਸਾਰ ਹੀ ਰਹਿਣਗੇ।
ਨਿਊਜ਼ ਐਕਸ-ਐੱਮ ਆਰ ਸੀ ਸਰਵੇ ਮੁਤਾਬਕ ਭਾਜਪਾ 185 ਸੀਟਾਂ ਨਾਲ ਬਹੁਮਤ ਦੇ ਕਰੀਬ ਦੱਸੀ ਜਾ ਰਹੀ ਹੈ, ਜਦਕਿ ਸਪਾ-ਕਾਂਗਰਸ ਨੂੰ 120 ਅਤੇ ਬਸਪਾ ਨੂੰ 90 ਸੀਟਾਂ ਮਿਲਣ ਦਾ ਅਨੁਮਾਨ ਹੈ। ਏ ਬੀ ਪੀ ਨਿਊਜ਼ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 164 ਤੋਂ 176 ਸੀਟਾਂ ਮਿਲ ਸਕਦੀਆਂ ਹਨ, ਜਦਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਨੂੰ 169 ਸੀਟਾਂ ਮਿਲਣ ਦੀ ਸੰਭਾਵਨਾ ਹੈ। ਬਸਪਾ ਨੂੰ 60 ਤੋਂ 72 ਸੀਟਾਂ ਨਾਲ ਕਾਫੀ ਪਿੱਛੇ ਦਿਖਾਇਆ ਗਿਆ ਹੈ।
ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ ਗੋਆ ਤੇ ਮਨੀਪੁਰ ਦੀ ਸੱਤਾ ਮਿਲ ਰਹੀ ਹੈ, ਜਦਕਿ ਉੱਤਰਾਖੰਡ 'ਚ ਕਾਂਗਰਸ ਨਾਲ ਉਸ ਦਾ ਬਹੁਤ ਫਸਵਾਂ ਮੁਕਾਬਲਾ ਹੈ, ਜਿੱਥੇ ਇੱਕ ਸੀਟ ਦਾ ਹੇਰ-ਫੇਰ ਕਿਸੇ ਵੀ ਪਾਰਟੀ ਦਾ ਗਣਿਤ ਵਿਗਾੜ ਸਕਦਾ ਹੈ।
ਉੱਤਰ ਪ੍ਰਦੇਸ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਸੂਬੇ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਮਹਿਜ਼ 9 ਸੀਟਾਂ 'ਤੇ ਹੀ ਤਸੱਲੀ ਕਰਨੀ ਪੈ ਸਕਦੀ ਹੈ। ਇੱਥੇ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਸਕਦੀ ਹੈ। ਸਰਵੇ ਮੁਤਾਬਕ ਆਪ ਨੂੰ 117 'ਚੋਂ 63 ਸੀਟਾਂ ਮਿਲਣਗੀਆਂ, ਜਦਕਿ ਕਾਂਗਰਸ 45 ਸੀਟਾਂ 'ਤੇ ਹੀ ਸਿਮਟ ਸਕਦੀ ਹੈ। ਅਕਾਲੀ ਦਲ-ਭਾਜਪਾ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਦਿਆਂ ਸਭ ਤੋਂ ਵੱਡੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਉੱਤਰਾਖੰਡ 'ਚ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਤੇ ਭਾਜਪਾ ਵਿਚਾਲੇ ਸਿਰਫ ਇੱਕ ਸੀਟ ਦਾ ਫਰਕ ਸੀ। ਇਸ ਵਾਰ ਵੀ ਤਸਵੀਰ ਅਜਿਹੀ ਹੀ ਨਜ਼ਰ ਆ ਰਹੀ ਹੈ। ਸੀ ਵੋਟਰ ਮੁਤਾਬਕ 70 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਤੇ ਕਾਂਗਰਸ ਨੂੰ 32-32 ਸੀਟਾਂ ਮਿਲਣ ਦਾ ਅਨੁਮਾਨ ਹੈ। ਪੰਜ ਸੀਟਾਂ ਹੋਰਨਾਂ ਦੇ ਖਾਤੇ 'ਚ ਜਾਣਗੀਆਂ।