Showing posts with label Sania Mirza. Show all posts
Showing posts with label Sania Mirza. Show all posts

Monday, September 02, 2013

ਸਾਨੀਆ, ਪੇਸ ਅਤੇ ਬੋਪੰਨਾ ਨੇ ਗੱਡੇ ਜਿੱਤ ਦੇ ਝੰਡੇ

ਟੈਨਿਸ ਪ੍ਰੇਮੀਆਂ ਵਿੱਚ ਉਤਸ਼ਾਹ ਦੀ ਨਵੀਂ ਲਹਿਰ 
ਰੋਜ਼ਾਨਾ ਜਗਬਾਣੀ 'ਚ ਪ੍ਰਕਾਸ਼ਿਤ ਖਬਰ 
ਟੈਨਿਸ ਦੇ ਖੇਤਰ ਵਿੱਚ ਸਾਨੀਆ ਮਿਰਜ਼ਾ ਇੱਕ ਵਾਰ ਫੇਰ ਨਵੀਆਂ ਉਮੀਦਾਂ ਵਾਲੀ ਜੇਤੂ ਖਬਰ ਲੈ ਕੇ ਅਖਬਾਰੀ ਸੁਰਖੀਆਂ ਦਾ ਸ਼ਿੰਗਾਰ ਬਣੀ ਹੈ। ਨਿਊਯਾਰਕ ਡੇਟ ਲਾਈਨ ਨਾਲ ਛਪੀਆਂ ਖਬਰਾਂ ਖੇਡ ਪ੍ਰੇਮੀਆਂ ਨੂੰ ਇੱਕ ਵਾਰ ਫੇਰ ਨਵੇਂ ਉਤਸ਼ਾਹ ਨਾਲ ਭਰ ਰਹੀਆਂ ਹਨ। ਭਾਰਤੀ ਸਟਾਰ ਸਾਨੀਆ ਮਿਰਜ਼ਾ, ਰੋਹਨ ਬੋਪੰਨਾ, ਅਨੁਭਵੀ ਖਿਡਾਰੀ ਲੀਏਂਡਰ ਪੇਸ ਤੇ ਦਿਵਿਜ ਸ਼ਰਨ ਨੇ ਭਾਰਤੀ ਉਮੀਦਾਂ ਨੂੰ ਜਿਊਂਦਾ ਰੱਖਦੇ ਹੋਏ ਯੂ. ਐੱਸ. ਓਪਨ ਦੇ ਡਬਲਜ਼ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿੱਚ ਪਨੀ ਐਂਟਰੀ ਪੱਕੀ ਕਰ ਲਈ ਹੈ। ਕਾਬਿਲ-ਏ-ਜ਼ਿਕਰ ਹੈ ਕਿ ਭਾਰਤ ਦੇ ਸੋਮਦੇਵ ਦੇਵਵਰਮਨ ਤੇ ਮਹੇਸ਼ ਭੂਪਤੀ ਦੀ ਹਾਰ ਤੋਂ ਬਾਅਦ ਭਾਰਤੀ ਉਮੀਦਾਂ ਨੂੰ ਤਕੜਾ ਝਟਕਾ ਲੱਗਾ ਸੀ ਪਰ ਸਾਲ ਦੇ ਆਖਰੀ ਗ੍ਰੈਂਡ ਸਲੈਮ ਵਿਚ ਉਤਰੇ ਹੋਰਨਾਂ ਭਾਰਤੀ ਟੈਨਿਸ ਖਿਡਾਰੀਆਂ ਨੇ ਜਿੱਤ ਵਾਲਾ ਝੰਡਾ ਬੁਲੰਦ ਰੱਖਿਆ।
10ਵੀਂ ਸੀਡ ਸਾਨੀਆ ਤੇ ਚੀਨ ਦੀ ਝੇਂਗ ਜੀ ਦੀ ਜੋੜੀ  ਨੇ ਹੰਗਰੀ ਦੀ ਕੈਟਾਲਿਨ ਮਰੋਸੀ ਤੇ ਅਮਰੀਕਾ ਦੀ ਮੇਗਨ ਮੋਲਟਨ ਲੇਵੀ ਨੂੰ 6-3, 7-5 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਦੀ ਐਂਟਰੀ ਸੁਨਿਸਚਿਤ ਕਰ ਲਈ।  ਦਿਵਿਜ ਸ਼ਰਨ ਤੇ ਉਸ ਦੇ ਜੋੜੀਦਾਰ ਚੀਨੀ ਤਾਈਪੇ ਦੇ ਯੇਨ ਸਨ ਲੂ ਨੇ ਇਸਰਾਈਲ ਦੇ ਜੋਨਾਥਨ ਏਰਲਿਚ ਤੇ ਐਂਡੀ ਰੈਮ ਦੀ ਜੋੜੀ ਨੂੰ 6-4, 5-7, 7-6 ਨਾਲ ਤੇ ਲੀਏੇਂਡਰ ਪੇਸ ਤੇ ਚੈੱਕ ਗਣਰਾਜ ਦੇ ਰਾਡੇਕ ਸਟੇਪਾਨੇਕ ਦੀ ਜੋੜੀ ਨੇ ਜਰਮਨੀ ਦੇ ਡੇਨੀਅਲ ਬ੍ਰਾਂਡਰਸ ਤੇ ਆਸਟਰੀਆ ਦੇ ਫਿਲਿਪ ਓਸਵਾਲਡ ਨੂੰ 4-6, 6-3, 6-4 ਨਾਲ ਹਰਾ ਕੇ ਤੀਸਰੇ ਦੌਰ ਵਿਚ ਪ੍ਰਵੇਸ਼ ਕਰ ਲਿਆ।  ਇਸ ਤੋਂ ਇਲਾਵਾ ਰੋਹਨ ਬੋਪੰਨਾ ਤੇ ਉਸ ਦੇ ਫ੍ਰਾਂਸੀਸੀ ਜੋੜੀਦਾਰ ਐਡੂਅਰਡ ਰੋਜਰ ਵੈਸੇਲਿਨ ਦੀ ਛੇਵਾਂ ਦਰਜਾ ਜੋੜੀ ਨੂੰ 7-6, 7-6 ਨਾਲ ਹਰਾ ਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ। ਹੁਣ ਦੇਖਣਾ ਹੈ ਕਿ ਇਹਨਾਂ ਉਮੀਦਾਂ ਨੂੰ ਬਰਕਰਾਰ ਰੱਖਨ ਵਿੱਚ ਹ ਖਿਡਾਰੀ ਕਿੰਨਾ ਕੁ ਕਾਮਯਾਬ ਰਹਿੰਦੇ ਹਨਇੱਕ ਵਾਰ ਫੇਰ