Showing posts with label Khalsa College. Show all posts
Showing posts with label Khalsa College. Show all posts

Tuesday, November 12, 2013

ਖਾਲਸਾ ਕਾਲਜ ਅੰਮ੍ਰਿਤਸਰ ਪ੍ਰੋਗਰਾਮ

*‘ਮਾਰੀਆਚੀ’, ਪੰਜਾਬੀ ਸੰਗੀਤ ਤੇ ਗਿੱਧੇ ਦਾ ਸ਼ਾਨਦਾਰ ਦਿਲਕਸ਼ ਸੁਮੇਲ                             Mon, Nov 11, 2013 at 8:00 PM
*ਖਾਲਸਾ ਕਾਲਜ ਤੇ ਆਰਟ ਗੈਲਰੀ ’ਚ ਬਿਖੇਰਿਆ  ਕਲਾਕਾਰਾਂ ਨੇ ‘ਜਲਵਾ’
*ਅਮਰੀਕਾ-ਪੰਜਾਬ ਦੇ ਕਲਾਕਾਰਾਂ ਦਾ ਇਕ ਮੰਚ ’ਤੇ ਹੋਇਆ ‘ਸੁਰ-ਸੰਗਮ’ : ਸ: ਛੀਨਾ
ਅੰਮ੍ਰਿਤਸਰ, 11 ਨਵੰਬਰ 2013: ( ਗਜਿੰਦਰ ਸਿੰਘ ਕਿੰਗ// ਪੰਜਾਬ ਸਕਰੀਨ): ਅਮਰੀਕਾ ਦੇ ਮੈਕਸੀਕਨ ਸੰਗੀਤ ‘ਮਾਰੀਆਚੀ’ ਅਤੇ ਪੰਜਾਬੀ ਸੰਗੀਤ ਤੇ ਗਿੱਧੇ ਦਾ ਇਕ ਅਨੋਖਾ ਸੰਗਮ ਅੱਜ ਖਾਲਸਾ ਕਾਲਜ ਅਤੇ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) ਵਿਖੇ ਵੇਖਣ ਨੂੰ ਮਿਲਿਆ। ਨਿਊਯਾਰਕ ਸਥਿਤ ਸਿਰਫ਼ ਔਰਤ ਕਲਾਕਾਰਾਂ ਦੇ ਵਿਸ਼ੇਸ਼ ਬੈਂਡ ‘ਫ਼ਲੋਰ ਡੇ ਟੋਲੋਆਚੇ’ ਦੇ ਕਲਾਕਾਰਾਂ ਨੇ ਕਾਲਜ ਦੇ ਸੁੰਦਰ ਸਿੰਘ ਮਜੀਠੀਆ ਹਾਲ ’ਚ ਸੰਗੀਤ ਦੀ ਸਾਂਝ ਪਾਈ ਤੇ ਫ਼ਿਰ ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨਾਲ ਮਿਲਕੇ ਆਰਟ ਗੈਲਰੀ ਵਿਖੇ ਆਪਣੀ ਕਲਾ ਦੇ ਅਦਭੁਤ ਸੁਮੇਲ ਦਾ ਪ੍ਰਦਰਸ਼ਨ ਕੀਤਾ।

ਅਮਰੀਕਾ ਦੇ ਇੰਨ੍ਹਾਂ ਕਲਕਾਰਾਂ ਨੇ ਆਪਣੇ ਸੰਗੀਤ ਦੇ ਹੁਨਰ ਨਾਲ ਪੰਜਾਬੀ ਸਰੋਤਿਆਂ ਨੂੰ ਕੀਲ ਕੇ ਰੱਖਿਆ ਅਤੇ ਉਹ ਪੰਜਾਬੀ ਨਾਚ ਅਤੇ ਗਾਇਕੀ ਇੰਨ੍ਹੇ ਪ੍ਰਸੰਨ ਹੋਏ ਕਿ ਪ੍ਰੋਗਰਾਮ ਤੋਂ ਬਾਅਦ ਪੰਜਾਬੀ ਧੁਨਾਂ ’ਤੇ ਝੂਮਣ ਲੱਗੇ। ਨਾਰਥ ਅਮਰੀਕਾ ਤੇ ਪੰਜਾਬ ਦੀ ਇਸ ਸੱਭਿਆਚਾਰਕ ਸਾਂਝ ਦੀ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਇਕ ਅਲੱਗ ਹੀ ਝਲਕ ਦਰਸ਼ਕਾਂ ਨੂੰ ਵੇਖਣ ਨੂੰ ਮਿਲੀ। ਇਹ ਪਹਿਲਾ ਮੌਕਾ ਸੀ ਕਿ ਅਮਰੀਕਾ ਦੇ ਇਸ ਪ੍ਰਸਿੱਧ ਸੰਗੀਤ ਕਿਸਮ ਨੂੰ ਪੰਜਾਬੀ ਨਾਚ ਨਾਲ ‘ਫ਼ਿਊਜ਼ਨ’ ਦੇ ਤੌਰ ’ਤੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ।

    (  ) - ਖਾਲਸਾ ਕਾਲਜ ਦੇ ਸਮਾਗਮ ’ਚ ਮੁੱਖ ਮਹਿਮਾਨ ਪਾਸਪੋਰਟ ਆਫ਼ਿਸਰ (ਅੰਮਿ੍ਰਤਸਰ ਖ਼ੇਤਰ) ਸ: ਜਸਵੰਤ ਸਿੰਘ ਸੋਢੀ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਤੇ ਵਿਸ਼ੇਸ਼ ਮਹਿਮਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪਿ੍ਰੰਸੀਪਲ ਡਾ. ਦਲਜੀਤ ਸਿੰਘ ਨੇ ਅਮਰੀਕਾ ਤੋਂ ਆਏ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸ: ਸੋਢੀ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਤੇ ਪੰਜਾਬ ਦੇ ਕਲਾਕਾਰ ਇਕ ਸਟੇਜ਼ ’ਤੇ ਇਕੱਠੇ ਪੇਸ਼ਕਾਰੀ ਕਰ ਰਹੇ ਹਨ। ਇਸ ਤਰ੍ਹਾਂ ਦੇ ਅੰਤਰ ਸੱਭਿਆਚਾਰ ਪ੍ਰੋਗਰਾਮ ਮੁਲਕਾਂ ’ਚ ਸਬੰਧ ਸੁਧਾਰਣ ਲਈ ਸਹਾਈ ਸਿੱਧ ਹੋਣ ਤੋਂ ਇਲਾਵਾ ਲੋਕਾਂ ’ਚ ਇਕ-ਦੂਜੇ ਪ੍ਰਤੀ ਮਿਲਵਰਤਨ ਦੀ ਭਾਵਨਾ ਨੂੰ ਵੀ ਉਜਾਗਰ ਕਰਦੇ ਹਨ।

ਸ: ਛੀਨਾ ਜੋ ਕਿ ਆਰਟ ਗੈਲਰੀ ਵਿਖੇ ਮੁੱਖ ਮਹਿਮਾਨ ਸਨ, ਨੇ ਕਿਹਾ ਕਿ ਦੋ ਅਲੱਗ ਸੱਭਿਆਚਾਰਾਂ ਦੀ ਸਾਂਝ ਨੂੰ ਇਕ ਮੰਚ ’ਤੇ ਪੇਸ਼ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਸੰਗੀਤ ਦੇ ਜ਼ਜ਼ਬੇ ਤੇ ਕਲਾਕਾਰਾਂ ਦੀ ਮਿਹਨਤ ਸਦਕਾ ਇਹ ਸੁਮੇਲ ਕਾਮਯਾਬ ਹੋ ਸਕਿਆ। ਉਨ੍ਹਾਂ ਨੇ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ।

ਅਮਰੀਕਾ ਦੇ ਇਸ ਬੈਂਡ ’ਚ 9 ਕਲਾਕਾਰਾਂ ਨੇ ਪਰੰਪਰਿਕ ਸੰਗੀਤ ਸਾਜ਼ਾਂ ਨਾਲ ਪੇਸ਼ਕਾਰੀ ਦਰਸ਼ਕਾਂ ਸਾਹਮਣੇ ਪ੍ਰਗਟ ਕੀਤੀ, ਜਦ ਕਿ ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੇ ਕਿੱਸਾ ਕਾਵਿ ਹੀਰ-ਰਾਂਝਾ, ਸੱਸੀ-ਪੁਨੂੰ, ਸੋਹਣੀ-ਮਹੀਵਾਲ ਅਤੇ ਮਿਰਜਾ-ਸਾਹਿਬਾ ਸਬੰਧਿਤ ਵਿਲੱਖਣ ਅਦਾਕਾਰੀ ਦਾ ਜਲਵਾ ਬਿਖੇਰਿਆ। ਅਮਰੀਕਾ ਦੇ ਦਿੱਲੀ ਸਥਿਤ ਸਫ਼ਾਰਤਖ਼ਾਨੇ ’ਚ ਅਮਰੀਕਨ ਸੈਂਟਰ ਦੁਆਰਾ ਸਪਾਂਸਰਡ ਇਸ ਸਮਾਗਮ ਦੌਰਾਨ ਇਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ।

ਪਿੰ੍ਰਸੀਪਲ ਡਾ. ਦਲਜੀਤ ਸਿੰਘ ਅਤੇ ਪਿ੍ਰੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਇਸ ਅਦਭੁਤ ਸੰਗੀਤ ਸੁਮੇਲ ’ਚ ਸ਼ਮੂਲੀਅਤ ਕਰਕੇ ਬਹੁਤ ਖੁਸ਼ ਹਨ। ਜ਼ਿਕਰਯੋਗ ਹੈ ਕਿ ‘ਮਾਰੀਆਚੀ’ ਸੰਗੀਤ ਦੇ ਇਸ ਬੈਂਡ ’ਚ ਕਿਊਬਾ, ਡੋਮਿਨੀਕਨ ਰਿਪਬਲਿਕ, ਜਰਮਨੀ, ਮੈਕਸੀਕੋ ਅਤੇ ਪੂਈਰਿਟੋ ਰਿਕੋ ਦੇ ਵਸਨੀਕ ਸ਼ਾਮਿਲ ਸਨ। ਅਮਰੀਕੀ ਸਫ਼ਾਰਤਖ਼ਾਨੇ ਦੇ ਸੱਭਿਆਚਾਰਕ ਮਾਮਲਿਆਂ ਦੇ ਮੁੱਖੀ ਜੋਸ਼ੂਆ ਪੋਲੋਚਿਕ ਤੋਂ ਇਲਾਵਾ ਇਸ ਪੋ੍ਰਗਰਾਮ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ: ਅਜ਼ਮੇਰ ਸਿੰਘ ਹੇਰ, ਮੈਂਬਰ ਸਾਹਿਬਾਨ, ਅਧਿਆਪਕ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ। ਆਰਟ ਗੈਲਰੀ ਵਿਖੇ ਸ਼ਾਮਿਲ ਪ੍ਰਮੁੱਖ ਸ਼ਖਸ਼ੀਅਤਾਂ ’ਚ ਡਾ. ਪੀ. ਐੱਸ. ਗਰੋਵਰ, ਡਾ. ਸੁਖਬੀਰ ਕੌਰ ਮਾਹਲ, ਡੀ. ਐੱਸ. ਰਟੌਲ, ਹਾਜ਼ਰ ਸਨ।   

Thursday, October 17, 2013

ਯੂਨੀਵਰਸਿਟੀ ਯੂਥ ਫੈਸਟੀਵਲ

Wed, Oct 16, 2013 at 9:42 PM
ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ: 16 ਅਕਤੂਬਰ 2013: (ਰੈਕਟਰ ਕਥੂਰੀਆ ): ਖ਼ਾਲਸਾ ਕਾਲਜ ਚਵਿੰਡਾ ਦੇਵੀ ਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਆਯੋਜਿਤ ‘ਜ਼ੋਨਲ ਯੂਥ ਫੈਸਟੀਵਲ-2013’’ਚਵੱਖਵੱਖ ਸੱਭਿਆਚਾਰਕ ਪ੍ਰਤੀਯੋਗਤਾਵਾਂ ’ਚ ਸ਼ਮੂਲੀਅਤ ਕਰਦਿਆਂ ਗਰੁੱਪ ਡਾਂਸ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜਦਾ ਨਾਮ ਰੌਸ਼ਨ ਕੀਤਾ।
                  ਇਹ ਪਹਿਲੀ ਵਾਰ ਸੀ ਕਿ ਕਾਲਜ ਨੇ ਯੂਨੀਵਰਸਿਟੀ ਪੱਧਰ ਦੇ ਫ਼ੈਸਟੀਵਲ ’ਚ ਭਾਗ ਲਿਆ ਅਤੇ ਸਫ਼ਲਤਾ ਦੇ ਝੰਡੇ ਗੱਡੇ।ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਵਿਦਿਆਰਥੀਆਂਅਤੇ ਅਧਿਆਪਕਾਂ ਖਾਸ ਕਰਕੇ ਪ੍ਰੋ: ਰਣਪ੍ਰੀਤ ਸਿੰਘ ਦੁਆਰਾ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖਾਲਸਾਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨਸਿੰਘ ਛੀਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਸਟਾਫ਼ ਸਟਾਫ਼ ਦੁਆਰਾ ਕਰਵਾਏ ਅਭਿਆਸ ਅਤੇਵਿਦਿਆਰਥੀਆਂ ਦੁਆਰਾ ਵਿਖਾਈ ਗਈ ਦਿਲਚਸਪੀ ਅਤੇ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ।
 ਇਸ ਸਫ਼ਲਤਾ ’ਤੇ ਸ: ਛੀਨਾ ਨੇ ਆਪਣੇ ਜਾਰੀ ਸੁਨੇਹੇ ’ਚ ਕਿਹਾ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਆਉਣ ਵਲੇ ਸਮੇਂ ’ਚਇਹ ਕਾਲਜ ਇਲਾਕੇ ਦਾ ਸ਼੍ਰੋਮਣੀ ਕਾਲਜ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੁਆਰਾ ਕੀਤੇ ਸ਼ਲਾਘਾਯੋਗ ਪ੍ਰਦਰਸ਼ਨਨੇ ਇਹ ਸਾਬਿਤ ਕਰ ਦਿੱਤਾ ਕਿ ਹੌਂਸਲੇ ਪੱਖੋਂ ਪੇਂਡੂ ਖੇਤਰ ਦੇ ਵਿਦਿਆਰਥੀ ਕਿਸੇ ਤਰ੍ਹਾਂ ਵੀ ਵਿੱਦਿਅਕ ਤੇ ਕਲਾ ਦੇ ਗੁਣਾਂ ਤੋਂਘੱਟ ਨਹੀਂ। ਉਨ੍ਹਾਂ ਇਸਦੀ ਮਿਸਾਲ ‘ਜ਼ੋਨਲ ਯੂਥ ਫੈਸਟੀਵਲ’ ’ਚ ਪਹਿਲੀ ਵਾਰ ਪ੍ਰਵੇਸ਼ ਕਰਕੇ ਕਾਇਮ ਕੀਤੀ ਹੈ।   

Tuesday, September 17, 2013

ਅੰਮ੍ਰਿਤਸਰ ਵਿਖੇ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ

55 ਤੋਂ ਵੱਧ ਨੇ ਭਾਗ ਲਿਆ: 20 ਨੂੰ ਕੀਤਾ ਗਿਆ ਮੈਡਲਾਂ ਨਾਲ ਸਨਮਾਨਿਤ
ਦਸਤਾਰ ਮੁਕਾਬਲੇ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਮੈਡਲ ਤੇ ਧਾਰਮਿਕ ਪੁਸਤਕਾਂ ਦੇ ਸਨਮਾਨਿਤ ਕਰਦੇ ਹੋੲ ਸ.ਸੰਤੋਖ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ, ਮਾਸਟਰ ਬਲਦੇਵ ਸਿੰਘ ਇੰਚਾਰਜ ਪ੍ਰਚਾਰ ਵਹੀਰ, ਪ੍ਰਿੰਸੀਪਲ ਰੁਪਿੰਦਰ ਸਿੰਘ ਤੇ ਸੁਪ੍ਰਿੰਟੈਂਡੈਂਟ ਸ.ਸੁਖਬੀਰ ਸਿੰਘ ਆਦਿ
ਅੰਮ੍ਰਿਤਸਰ; 17 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ. ਸਤਬੀਰ ਸਿੰਘ ਜੀ ਦੇ ਉਧਮ ਉਪਰਾਲੇ ਸਦਕਾ ਧਰਮ ਪ੍ਰਚਾਰ ਕਮੇਟੀ ਵਲੌਂ ਕਾਲਜਾਂ ਦੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਮਿਤੀ 17 ਸਤੰਬਰ 2013 ਨੂੰ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਕਾਲਜ ਤ੍ਰੈ-ਸ਼ਤਾਬਦੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕੁੱਲ 55 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚੋਂ 20 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜੋ ਮਾਝਾ ਜ਼ੋਨ ਦੇ ਕਾਲਜਾਂ ਦੇ ਦਸਤਾਰ ਸਜਾਉਣ ਸਬੰਧੀ  ਹੋ ਰਹੇ ਮੁਕਾਬਲੇ ਵਿੱਚ ਭਾਗ ਲੈਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ੍ਰ. ਸੰਤੋਖ ਸਿੰਘ ਜੀ, ਧਰਮ ਪ੍ਰਚਾਰ ਲਹਿਰ ਦੇ ਇੰਚਾਰਜ ਸ੍ਰ. ਬਲਦੇਵ ਸਿੰਘ ਜੀ ਵਿਦਿਆਰਥੀਆਂ ਦੀ ਚੋਣ ਕਰਨ ਲਈ ਉਚੇਚੇ ਤੌਰ ਤੇ ਪੁੱਜੇ ਸਨ। ਇਸ ਮੌਕੇ ਸ੍ਰ. ਸੰਤੋਖ ਸਿੰਘ ਜੀ ਵਲੌਂ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਾਨਤਾ ਅਤੇ ਦਸਤਾਰ ਸਜਾਉਣ ਦੇ ਢੰਗ ਤਰੀਕਿਆਂ ਸਬੰਧੀ ਜਾਣੂ ਕਰਵਾਇਆ। ਅਗਲੇਰੇ ਹੋਣ ਵਾਲੇ ਮੁਕਾਬਲੇ ਲਈ ਚੁਣੇ ਗਏ 20 ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵਲੌਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਅਤੇ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਸਿੱਖ ਧਰਮ ਸਬੰਧੀ ਕਿਤਾਬਾਂ ਦੇ ਸੈੱਟ ਦਿੱਤੇ ਗਏ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ: ਰੁਪਿੰਦਰ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਜਣ ਵਾਲੇ ਜੱਜ ਸਾਹਿਬਾਨ ਨੂੰ ਜੀ ਆਇਆਂ ਕਿਹਾ ਗਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਤੇ ਕਾਲਜ ਦੇ ਸੁਪ੍ਰਿੰਟੈਂਡੈਂਟ ਸ੍ਰ. ਸੁਖਬੀਰ ਸਿੰਘ ਜੀ, ਸ੍ਰ. ਗੁਰਜੀਤ ਸਿੰਘ(ਕਮਰਸ), ਸ੍ਰ. ਗੁਰਜੰਟ ਸਿੰਘ ਜੀ, ਸ੍ਰ. ਗੁਰਜੀਤ ਸਿੰਘ ਜੀ(ਕੰਪਿਊਟਰ), ਸ੍ਰ. ਅਮਨਪ੍ਰੀਤ ਸਿੰਘ(ਮੈਥ), ਸ੍ਰ. ਕੁਲਬੀਰ ਸਿੰਘ ਜੀ, ਬੀਬੀ ਰਵਿੰਦਰ ਕੌਰ ਜੀ, ਸ੍ਰ. ਲਖਵਿੰਦਰ ਸਿੰਘ ਜੀ, ਸ੍ਰ. ਗੁਰਜਿੰਦਰ ਸਿੰਘ ਜੀ, ਸ੍ਰ. ਰਜਿੰਦਰ ਸਿੰਘ ਜੀ, ਸ੍ਰ. ਜਤਿੰਦਰ ਪਾਲ ਸਿੰਘ ਜੀ, ਸ੍ਰ. ਅਮਰਜੀਤ ਸਿੰਘ ਜੀ, ਸ੍ਰ. ਸੰਦੀਪ ਸਿੰਘ ਜੀ  ਵੀ ਹਾਜਰ ਸਨ।