55 ਤੋਂ ਵੱਧ ਨੇ ਭਾਗ ਲਿਆ: 20 ਨੂੰ ਕੀਤਾ ਗਿਆ ਮੈਡਲਾਂ ਨਾਲ ਸਨਮਾਨਿਤ
ਅੰਮ੍ਰਿਤਸਰ; 17 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ. ਸਤਬੀਰ ਸਿੰਘ ਜੀ ਦੇ ਉਧਮ ਉਪਰਾਲੇ ਸਦਕਾ ਧਰਮ ਪ੍ਰਚਾਰ ਕਮੇਟੀ ਵਲੌਂ ਕਾਲਜਾਂ ਦੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਮਿਤੀ 17 ਸਤੰਬਰ 2013 ਨੂੰ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਕਾਲਜ ਤ੍ਰੈ-ਸ਼ਤਾਬਦੀ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕੁੱਲ 55 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚੋਂ 20 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜੋ ਮਾਝਾ ਜ਼ੋਨ ਦੇ ਕਾਲਜਾਂ ਦੇ ਦਸਤਾਰ ਸਜਾਉਣ ਸਬੰਧੀ ਹੋ ਰਹੇ ਮੁਕਾਬਲੇ ਵਿੱਚ ਭਾਗ ਲੈਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ੍ਰ. ਸੰਤੋਖ ਸਿੰਘ ਜੀ, ਧਰਮ ਪ੍ਰਚਾਰ ਲਹਿਰ ਦੇ ਇੰਚਾਰਜ ਸ੍ਰ. ਬਲਦੇਵ ਸਿੰਘ ਜੀ ਵਿਦਿਆਰਥੀਆਂ ਦੀ ਚੋਣ ਕਰਨ ਲਈ ਉਚੇਚੇ ਤੌਰ ਤੇ ਪੁੱਜੇ ਸਨ। ਇਸ ਮੌਕੇ ਸ੍ਰ. ਸੰਤੋਖ ਸਿੰਘ ਜੀ ਵਲੌਂ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਾਨਤਾ ਅਤੇ ਦਸਤਾਰ ਸਜਾਉਣ ਦੇ ਢੰਗ ਤਰੀਕਿਆਂ ਸਬੰਧੀ ਜਾਣੂ ਕਰਵਾਇਆ। ਅਗਲੇਰੇ ਹੋਣ ਵਾਲੇ ਮੁਕਾਬਲੇ ਲਈ ਚੁਣੇ ਗਏ 20 ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵਲੌਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਅਤੇ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਸਿੱਖ ਧਰਮ ਸਬੰਧੀ ਕਿਤਾਬਾਂ ਦੇ ਸੈੱਟ ਦਿੱਤੇ ਗਏ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ: ਰੁਪਿੰਦਰ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਜਣ ਵਾਲੇ ਜੱਜ ਸਾਹਿਬਾਨ ਨੂੰ ਜੀ ਆਇਆਂ ਕਿਹਾ ਗਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਤੇ ਕਾਲਜ ਦੇ ਸੁਪ੍ਰਿੰਟੈਂਡੈਂਟ ਸ੍ਰ. ਸੁਖਬੀਰ ਸਿੰਘ ਜੀ, ਸ੍ਰ. ਗੁਰਜੀਤ ਸਿੰਘ(ਕਮਰਸ), ਸ੍ਰ. ਗੁਰਜੰਟ ਸਿੰਘ ਜੀ, ਸ੍ਰ. ਗੁਰਜੀਤ ਸਿੰਘ ਜੀ(ਕੰਪਿਊਟਰ), ਸ੍ਰ. ਅਮਨਪ੍ਰੀਤ ਸਿੰਘ(ਮੈਥ), ਸ੍ਰ. ਕੁਲਬੀਰ ਸਿੰਘ ਜੀ, ਬੀਬੀ ਰਵਿੰਦਰ ਕੌਰ ਜੀ, ਸ੍ਰ. ਲਖਵਿੰਦਰ ਸਿੰਘ ਜੀ, ਸ੍ਰ. ਗੁਰਜਿੰਦਰ ਸਿੰਘ ਜੀ, ਸ੍ਰ. ਰਜਿੰਦਰ ਸਿੰਘ ਜੀ, ਸ੍ਰ. ਜਤਿੰਦਰ ਪਾਲ ਸਿੰਘ ਜੀ, ਸ੍ਰ. ਅਮਰਜੀਤ ਸਿੰਘ ਜੀ, ਸ੍ਰ. ਸੰਦੀਪ ਸਿੰਘ ਜੀ ਵੀ ਹਾਜਰ ਸਨ।
No comments:
Post a Comment