Showing posts with label Gurwant Singh. Show all posts
Showing posts with label Gurwant Singh. Show all posts

Saturday, March 24, 2018

ਸਫਲਤਾ ਅਤੇ ਖੁਸ਼ੀਆਂ ਦਾ ਖਜ਼ਾਨਾ ਲਈ ਪੀਏਯੂ ਤੁਹਾਨੂੰ ਵੀ ਉਡੀਕ ਰਹੀ ਹੈ

ਹਿੰਮਤ, ਹੋਂਸਲਾ ਅਤੇ ਸਫਲਤਾ ਦੇ ਰਸਤੇ ਦਿਖਾਉਂਦੀ ਦਿਖਾਉਂਦੀ ਪੀਏਯੂ 
ਲੁਧਿਆਣਾ: 24 ਮਾਰਚ 2018: (ਕਾਰਤਿਕਾ ਸਿੰਘ, ਸ਼ੀਬਾ ਸਿੰਘ//ਪੰਜਾਬ ਸਕਰੀਨ ਟੀਮ):: 
ਖੇਤੀ ਅਤੇ ਕਿਸਾਨੀ ਦੇ ਅੰਤ ਦੀ ਦਸਤਕ ਤੇਜ਼ ਹੋ ਰਹੀ ਹੈ। ਲੱਗਦਾ ਹੈ ਭਿਆਨਕ  ਸਮਾਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਇਸ ਲਈ ਕਿਸਾਨ ਮੇਲਿਆਂ ਵਿੱਚ ਵੀ ਕਿਸਾਨੀ ਅਤੇ ਖੇਤੀ ਦੀ ਚਰਚਾ ਲਗਾਤਾਰ ਘਟ ਰਹੀ ਹੈ ਲੇਕਿਨ ਘਰੇਲੂ ਉਦਯੋਗ ਲਗਾਤਾਰ ਖੁਸ਼ਹਾਲੀ ਲਿਆ ਰਹੇ  ਹਨ। ਇਸ ਵਾਰ ਵੀ ਕਿਸਾਨ ਮੇਲੇ ਮੌਕੇ ਪੁਸਤਕਾਂ ਦਾ ਮੇਲਾ ਸੀ, ਅਧਿਆਤਮ ਦਾ ਮੇਲਾ ਸੀ, ਤਰਕਸ਼ੀਲਾਂ ਦਾ ਵਿਚਾਰ ਮੇਲਾ ਸੀ, ਖੁਦਕੁਸ਼ੀਆਂ ਰੋਕਣ ਲਈ ਸਫਲ ਹੋ ਰਹੀ ਮੁਹਿੰਮ ਉਤਸ਼ਾਹ ਦਾ ਮੇਲਾ, ਜਲੇਬੀਆਂ ਅਤੇ ਪਕੌੜਾ  ਸੀ ਪਾਰ ਖੇਤੀ ਅਤੇ ਕਿਸਾਨੀ ਅਲੋਪ ਹੁੰਦੀ ਮਹਿਸੂਸ ਹੋ ਰਹਿ ਸੀ। ਇਸ ਮੇਲੇ ਵਿੱਚ ਅਜਿਹੇ ਸੈਲਫ ਹੈਲਪ ਗਰੁੱਪ ਵੱਡੀ ਗਿਣਤੀ ਵਿੱਚ ਮੌਜੂਦ ਸਨ ਜਿਹਨਾਂ ਨੇ ਪੀਏਯੂ ਕੋਲੋਂ ਟਰੇਨਿੰਗ ਲਈ, ਬਹੁਤ ਹੀ ਥੋਹੜੀ ਜਿਹੀ ਪੂੰਜੀ ਨਾਲ ਆਪੋ ਆਪਣਾ ਕੰਮਕਾਜ ਸ਼ੁਰੂ ਕੀਤਾ ਅਤੇ ਇਸ ਵਿੱਚ ਸਫਲਤਾ ਹਾਸਲ ਕੀਤੀ। ਆਓ ਤੁਹਾਨੂੰ ਮਿਲਵਾਉਂਦੇ ਹਾਂ ਜਗਰਾਓਂ ਦੀ ਅਨੀਤਾ ਗੋਇਲ, ਲੁਧਿਆਣਾ ਦੇ ਗੁਰਵੰਤ ਸਿੰਘ ਅਤੇ ਕੁਝ ਹੋਰਾਂ ਨਾਲ। ਅੱਜ ਇਹ ਲੋਕ ਆਪਣੇ ਪਰਿਵਾਰਾਂ ਸਮੇਤ ਆਰਥਿਕ ਆਜ਼ਾਦੀ ਵੱਲ ਵੱਧ ਰਹੇ ਹਨ। ਨਾ ਇਹਨਾਂ ਨੇ ਕਦੇ ਕੋਈ ਨੌਕਰੀ ਲਭੀ ਅਤੇ ਨਾ ਹੀ ਕਿਸੇ ਸਰਕਾਰ ਤੋਂ ਕੋਈ ਆਸ ਰੱਖੀ। ਆਪਣੀ ਹਿੰਮਤ ਅਤੇ ਲਗਨ ਨਾਲ ਇਹਨਾਂ ਨੇ ਉਹਨਾਂ ਰਾਹਾਂ 'ਤੇ ਕਦਮ ਵਧਾਏ ਜਿਹੜੇ ਚਮਤਕਾਰਾਂ ਵਰਗੀ ਸਥਿਤੀ ਵੱਲ ਲਿਜਾਂਦੇ ਹਨ। ਸਵੇਰੇ ਤੜਕਸਾਰ ਮੇਲੇ 'ਚ ਲੱਗੇ ਆਪਣੇ ਸਟਾਲ ਵਿੱਚ ਪੁੱਜ ਜਾਣਾ ਅਤੇ ਸ਼ਾਮ ਨੂੰ ਪਰਤ ਆਉਣਾ। ਮੇਲੇ ਦੇ ਇਹ ਦੋ ਦਿਨ ਇਹਨਾਂ ਨੂੰ ਇਹਨਾਂ ਦੀ ਹਢ਼ ਭੰਨਵੀਂ ਮਿਹਨਤ ਦਾ ਚੰਗਾ ਫਲ ਦੇ ਕੇ ਜਾਂਦੇ ਹਨ। ਜੇ ਇਹ  ਮੇਲਾ ਲਗਾਤਾਰ ਹਫਤਾ ਕੁ ਜਾਰੀ ਰਹੇ ਤਾਂ ਇਹਨਾਂ ਦੀ ਆਮਦਨ ਹੋਰ ਵੀ ਵੱਧ ਸਕਦੀ ਹੈ। 
ਜਗਰਾਓਂ ਤੋਂ ਆਈ ਅਨੀਤਾ ਗੋਇਲ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਨਾਲ ਇਸ ਮੇਲੇ ਵਿਚ ਆਉਂਦੀ ਹੈ। ਉਹਨਾਂ ਦਾ ਪਰਿਵਾਰ ਵੀ ਇਸ ਕੰਮ ਵਿੱਚ ਉਹਨਾਂ ਨੂੰ ਸਰਗਰਮ ਸਹਿਯੋਗ ਦੇਂਦਾ ਹੈ। ਆਚਾਰ, ਚਟਨੀਆਂ, ਮਸਾਲੇ, ਸ਼ਹਿਦ, ਬਿਸਕੁਟ ਅਤੇ ਛੋਲਿਆਂ ਵਾਲਿਆਂ ਸਪੈਸ਼ਲ ਪਿੰਨੀਆਂ। ਇਹ ਸਭ ਕੁਝ ਉਹਨਾਂ ਦੇ ਬਰਾਂਡ "ਜ਼ਾਇਕਾ"  ਹੇਠ ਬਣਦਾ ਹੈ। ਹਰ ਉਤਪਾਦਨ ਬੇਹੱਦ ਸੁਆਦ ਹੁੰਦਾ ਹੈ ਅਤੇ ਲੋਕ ਇਸ ਦੀ ਉਡੀਕ ਕਰਦੇ ਹਨ। ਸਫਲਤਾ ਦਾ ਇਹ ਚਮਤਕਾਰ ਰਾਤੋ ਰਾਤ ਨਹੀਂ ਹੋਇਆ। ਇਸ ਪਿੱਛੇ ਸਾਲਾਂ ਬੱਧੀ ਕੀਤੇ ਕੰਮ ਦੀ ਸਾਧਨਾ ਹੈ। ਕਦਮ ਕਦਮ 'ਤੇ ਆਈਆਂ ਮੁਸ਼ਕਲਾਂ ਦੀਆਂ ਕਈ ਕਹਾਣੀਆਂ ਹਨ। ਪੀਏਯੂ ਵੱਲੋਂ ਕਈ ਕਈ ਵਾਰ ਮਿਲੇ ਸਹਿਯੋਗ ਦੇ ਫਖਰਯੋਗ ਜ਼ਿਕਰ ਹਨ। ਪਰਿਵਾਰਿਕ ਜ਼ਿੰਮੇਦਾਰੀਆਂਦੇ ਨਾਲ ਨਾਲ ਇਸ ਬਰਾਂਡ ਨੂੰ ਸਫਲਤਾ ਦੇ ਅਸਮਾਨਾਂ ਤੱਕ ਪਹੁੰਚਾਉਣ ਲਈ ਕੀਤੇ ਮਿਹਨਤ ਦੇ ਅਨੁਭਵ ਹਨ। ਜਿਹਨਾਂ ਦਾ ਜ਼ਿਕਰ ਕਰਦਿਆਂ ਕਿ ਵਾਰ ਖੁਸ਼ੀ ਦੇ ਹੰਝੂ ਵੀ ਅੱਖਾਂ 'ਚ ਛਲਕ ਆਉਂਦੇ ਹਨ।  ਇਸਦੇ ਬਾਵਜੂਦ ਚਿਹਰੇ 'ਤੇ ਇਸ ਮਿਹਨਤ ਦੀ ਚਮਕ ਵੀ ਆਉਂਦੀ ਹੈ ਜਿਹੜੀ ਕਿਸੇ ਵੀ ਮੇਕ ਅਪ ਨਾਲ ਨਹੀਂ ਆਇਆ ਕਰਦੀ। ਬਿਨਾ ਕਿਸੇ ਘਿਓ, ਤੇਲ ਜਾਂ ਹੋਰ ਕਿਸੇ ਅਜਿਹੀ ਚੀਜ਼ ਦੇ ਬਣਾਏ ਲਜ਼ੀਜ਼ ਛੋਲੇ ਇੱਕ ਯਾਦਗਾਰੀ ਸੁਆਦ ਦੇਂਦੇ ਹਨ।  ਇਸਦੇ ਨਾਲ ਹੀ ਅਨੀਤਾ ਗੋਇਲ ਹੋਰਨਾਂ ਔਰਤਾਂ ਨੂੰ ਵੀ ਇਸ ਪਾਸੇ ਆਉਣ ਦੀ ਪ੍ਰੇਰਨਾ ਦੇਂਦੀ ਹੈ। ਲੁੜੀਂਦੀ ਸਿਖਲਾਈ ਦੇ ਨਾਲ ਨਾਲ ਸਹੀ ਰਸਤਾ ਵੀ ਦਿਖਾਉਂਦੀ ਹੈ ਜਿਹੜਾ ਉਸਨੇ ਲੰਮੇ ਸਮੇਂ ਤੱਕ ਕੀਤੀ ਬੜੀ ਮਿਹਨਤ ਨਾਲ ਖੁਦ ਲੱਭਿਆ ਸੀ। ਇਸ ਸਫਲਤਾ ਲਈ ਅਨੀਤਾ ਗੋਇਲ ਪੀਏਯੂ ਦੇ ਸਹਿਯੋਗ ਨੂੰ ਕਦੇ ਨਹੀਂ ਭੁੱਲਦੀ।  
ਇਸਦੇ ਨਾਲ ਹੀ ਗੱਲ ਕਰਦੇ ਹਾਂ ਗੁਰਵੰਤ ਸਿੰਘ ਦੀ। ਸਿਆਸੀ ਅਤੇ ਕਾਰੋਬਾਰੀ ਦੁਨੀਆ ਵਿੱਚ ਨਾਮਣਾ ਖੱਟਣ ਵਾਲੇ ਗੁਰਵੰਤ ਸਿੰਘ ਨੂੰ ਕਦੇ ਅੰਨਾ ਹਜ਼ਾਰੇ ਨਾਲ ਦੇਖਿਆ ਜਾਂਦਾ ਸੀ ਅਤੇ ਕਦੇ ਮੇਧਾ ਪਾਟੇਕਰ ਨਾਲ। ਹੁਣ ਉਹ ਆਪਣੇ ਪਰਿਵਾਰ ਸਮੇਤ ਪੀਏਯੂ ਦੇ ਕਿਸਾਨ ਮੇਲੇ ਵਿੱਚ ਹਰ ਵਾਰ ਆਉਂਦੇ ਹਨ। ਪੂਰਾ ਪਰਿਵਾਰ ਉਹਨਾਂ ਦਾ ਸਾਥ ਦੇਂਦਾ ਹੈ। ਛੋਟੀਆਂ ਛੋਟੀਆਂ  ਵੀ ਬੱਚੀਆਂ ਵੀ ਉਹਨਾਂ ਦੀ ਇਸ ਕਿਰਤ ਕਮਾਈ ਵਿੱਚ ਹੱਥ ਵਟਾਉਂਦੀਆਂ ਹਨ। ਕਿਸਾਨ ਮੇਲੇ ਦੇ ਸਟਾਲ 'ਤੇ ਕੰਮ ਕਰਦਿਆਂ ਸਾਰਾ ਸਾਰਾ ਦਿਨ ਧੁੱਪੇ ਖੜੋ ਕੇ ਜਦੋਂ ਚੇਹਰੇ ਦਾ ਰੰਗ ਸਾਂਵਲਾ ਹੋਣ ਲੱਗਦਾ ਹੈ, ਕਿਸਾਨ ਮੇਲੇ ਦੇ ਰਸਤਿਆਂ ਵਿੱਚ ਉੱਡਦੀ ਧੂੜ ਜਦੋਂ ਚਿਹਰਿਆਂ ਉੱਤੇ ਜੰਮ ਜਾਂਦੀ ਹੈ ਉਦੋਂ ਵੀ ਇੱਕ ਚਮਕ ਇਸ ਸਾਰੀ ਟੀਮ ਦੇ ਚਿਹਰਿਆਂ 'ਤੇ ਹੁੰਦੀ ਹੈ। ਕਿਰਤ ਦੀ ਚਮਕ। ਮਿਹਨਤ ਦੀ ਚਮਕ। ਆਪਣੇ ਕੰਮ ਦੀ ਚਮਕ। ਇਹ ਸਾਧਨਾ ਨਾਲ ਮਿਲੀ ਸਫਲਤਾ ਦੀ ਚਮਕ। ਗੁਰਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਵੱਲੋਂ ਸੰਚਾਲਿਤ "ਬੀਜੀ ਦੀ ਰਸੋਈ" ਅਤੇ ਸੈਲਫ ਹੈਲਪ ਗਰੁੱਪ "ਸਾਹਸ" ਵਰਗੇ ਬਰਾਂਡ ਬੜੇ ਹਰਮਨ ਪਿਆਰੇ ਹੋ ਚੁੱਕੇ ਹਨ। ਗੁਰਵੰਤ ਸਿੰਘ ਨੇ ਖੁਦ ਪੀਏਯੂ ਤੋਂ ਟਰੇਨਿੰਗ ਲਈ ਅਤੇ ਫਿਰ ਆਪਣੀ ਪਤਨੀ ਦੇ ਨਾਲ ਨਾਲ ਛੋਟੀਆਂ ਬੱਚੀਆਂ ਨੂੰ ਵੀ ਟਰੇਂਡ ਕੀਤਾ। ਦਲੀਆ ਹੋਵੇ ਜਾਂ ਆਂਵਲੇ ਦਾ ਸ਼ਰਬਤ,  ਰਸੋਈ ਦਾ ਸਮਾਂ ਹੋਵੇ ਜਾਂ ਇਸ ਸਮਾਂ ਨੂੰ ਰੱਖਣ ਵਾਲਾ ਸਟੈਂਡ ਹਰ ਚੀਜ਼ ਬੜੀ ਤੇਜ਼ੀ ਨਾਲ ਵਿਕਦੀ ਹੈ। ਗੁਰਵੰਤ ਸਿੰਘ ਨੇ ਵੀ ਕੋਈ ਘੱਟ ਮੁਸ਼ਕਲਾਂ ਨਹੀਂ ਦੇਖੀਆਂ। ਭਰਾ ਦੀ ਅਚਾਨਕ ਮੌਤ, ਸਾਈਕਲ ਉਤਪਾਦਨ ਦੇ ਕਾਰੋਬਾਰ ਦੀ ਤਬਾਹੀ ਅਤੇ ਹੋਰ ਕਿੰਨਾ ਹੀ ਕੁਝ। ਇਸਦੇ ਬਾਵਜੂਦ ਹਮੇਸ਼ਾਂ ਚੜਦੀਕਲਾ ਵਿੱਚ ਰਹਿਣਾ ਇਹ ਸ਼ਾਇਦ ਗੁਰਵੰਤ ਸਿੰਘ 'ਤੇ ਤਕਦੀਰ ਦੀ ਖਾਸ ਮੇਹਰਬਾਨੀ ਵੀ ਹੈ ਜਿਹੜੀ ਮੁਸ਼ਕਲਾਂ ਦੇ ਨਾਲ ਨਾਲ ਹਿੰਮਤ ਵੀ ਦੇਂਦੀ ਰਹੀ। ਹਰ ਮੁਸ਼ਕਲ ਤੋਂ ਬਾਅਦ ਗੁਰਵੰਤ ਸਿੰਘ ਜ਼ਿਆਦਾ ਮਜ਼ਬੂਤ ਹੋ ਏ ਨਿਕਲਿਆ। ਹਰ ਧੋਖੇ ਮਗਰੋਂ ਮਨੁੱਖਤਾ 'ਤੇ ਉਸਦਾ ਵਿਸ਼ਵਾਸ ਜ਼ਿਆਦਾ ਪੱਕਾ ਹੋਇਆ। 
ਆਪਣੀ ਸਫਲਤਾ ਲਈ ਗੁਰਵੰਤ ਸਿੰਘ ਨੇ ਵੀ ਪੀਏਯੂ ਦੀ ਬਹੁਤ ਸ਼ਲਾਘਾ ਕੀਤੀ। 
ਹੁਣ ਜਦੋਂ ਕਿ ਨਿਰਾਸ਼ਾ, ਮੰਦਹਾਲੀ ਅਤੇ ਖੁਦਕੁਸ਼ੀਆਂ ਦਾ ਮੌਸਮ ਤੇਜ਼ ਹੋ ਰਿਹਾ ਹੈ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਜਿਹੇ ਪਰਿਵਾਰਾਂ ਨੂੰ ਸਫਲਤਾ ਤੋਂ ਮਿਲਦੀ ਖੁਸ਼ੀ ਦੇ ਕਰਿਸ਼ਮੇ ਵਾਂਗ ਸਾਹਮਣੇ ਲਿਆ ਰਹੀ ਹੈ। ਬਿਨਾ ਕਿਸੇ ਰੌਲੇਰੱਪੇ ਦੇ। ਪੀਏਯੂ ਮਗਨ ਹੈ ਇਸ ਨਾਜ਼ੁਕ ਸਮੇਂ ਵਿੱਚ ਵੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ। ਕਿ ਤੁਸੀਂ ਵੀ ਨਵਾਂ ਇਤਿਹਾਸ ਰਚ ਲਈ ਇਸ ਕਾਫ਼ਿਲੇ ਵਿੱਚ ਆਉਣਾ ਚਾਹੁੰਦੇ ਹੋ? ਜੇ ਹਾਂ ਤਾਂ ਦੇਰ ਨਾ ਕਰੋ-ਪੀਏਯੂ ਤੁਹਾਨੂੰ ਵੀ ਉਡੀਕ ਰਹੀ ਹੈ। 

Thursday, July 07, 2016

ਹੁਣ ਔਰਤਾਂ ਲੁਧਿਆਣਾ ਦੇ ਆਟੋ ਰਿਕਸ਼ਾ ਖੇਤਰ ਵਿੱਚ ਵੀ ਆਉਣ ਲਈ ਤਿਆਰ

ਅਨੀਤਾ ਸ਼ਰਮਾ ਅਤੇ ਗੁਰਵੰਤ ਸਿੰਘ ਦੀ ਦੇਖਰੇਖ ਹੇਠ ਟਰੇਨਿੰਗ ਸ਼ੁਰੂ 
ਲੁਧਿਆਣਾ: 7 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):

ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਧੂੰਆਂਧਾਰ ਪ੍ਰਚਾਰ ਦੌਰਾਨ ਬੇਲਣ ਬ੍ਰਿਗੇਡ ਦੀ ਅਨੀਤਾ ਸ਼ਰਮਾ ਅਤੇ ਖੇਤੀ ਵਿਰਾਸਤ ਮਿਸ਼ਨ ਵਾਲੇ ਸੀਪੀਆਈ ਆਗੂ ਗੁਰਵੰਤ ਸਿੰਘ ਇੱਕ ਠੋਸ ਪ੍ਰੋਗਰਾਮ ਲੈ ਕੇ ਅੱਗੇ ਆਏ ਹਨ।  ਇਹਨਾਂ ਨੇ ਇੱਕ ਪ੍ਰਸਿੱਧ ਫਰਮ ਨਾਲ ਗੱਲਬਾਤ ਕਰਕੇ ਉਹਨਾਂ ਲੜਕੀਆਂ ਅਤੇ ਔਰਤਾਂ ਨੂੰ ਇਲੈਕਟ੍ਰਿਕ ਆਟੋ ਰਿਕਸ਼ਾ ਲੈ ਕੇ ਦੇਣ ਦਾ ਫੈਸਲਾ ਕੀਤਾ ਹੈ ਜਿਹੜੀਆਂ ਆਰਥਿਕ ਪੱਖ ਤੋਂ ਕਮਜ਼ੋਰ ਹਨ। ਇਹਨਾਂ ਨੂੰ ਚਲਾਉਣ ਦੀ ਟਰੇਨਿੰਗ ਪੰਜਾਬੀ ਭਵਨ ਨਾਲ ਲੱਗਦੇ ਗੁਰੂ ਨਾਨਕ ਭਵਨ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਇਪਟਾ ਦੇ ਪ੍ਰਦੀਪ ਸ਼ਰਮਾ ਵੀ ਮੌਜੂਦ ਰਹੇ। 
ਬੇਲਨ  ਬ੍ਰਿਗੇਡ ਦੀ ਪ੍ਰਧਾਨ ਅਨੀਤਾ ਸ਼ਰਮਾ ਨੇ ਦੱਸਿਆ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਔਰਤਾਂ ਘਰਾਂ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਕੇ ਪੁਰਸ਼ ਪ੍ਰਧਾਨ ਸਮਾਜ ਵਿੱਚ ਆਪ ਰੋਜਗਾਰ ਕਰਨ  ਕਿਉਂਕਿ ਇੱਕ ਨਾਰੀ ਹੀ ਸਮਾਜ ਨੂੰ ਨਵੀਂ ਦਿਸ਼ਾ  ਦੇ ਸਕਦੀ ਹੈ ਅਤੇ ਜਦੋਂ ਤੱਕ ਸਮਾਜ ਵਿੱਚ ਮਹਿਲਾ ਸਸ਼ਕਤੀਕਰਣ ਨਹੀਂ ਹੁੰਦਾ ਤੱਦ ਤੱਕ ਔਰਤਾਂ ਉੱਤੇ ਇਵੇਂ ਹੀ ਜੁਲਮ ਹੁੰਦੇ ਰਹਿਣਗੇ।  ਇਹਨਾਂ ਦੇ ਰੂਟਾਂ ਨੂੰ ਸ਼ਹਿਰ  ਦੇ ਅਜਿਹੇ ਹਿੱਸਿਆਂ ਨਾਲ  ਜੋੜਿਆ ਜਾਵੇਗਾ ਜਿੱਥੇ ਆਉਣ ਜਾਣ  ਦੇ ਸਾਧਨ ਨਹੀਂ ਹਨ ਅਤੇ ਆਬਾਦੀ ਬਹੁਤ ਜ਼ਿਆਦਾ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਟੋ ਸਿਰਫ ਅਤੇ ਸਿਰਫ ਮਹਿਲਾ ਡਰਾਇਵਰਾਂ ਲਈ ਅਤੇ ਮਹਿਲਾ ਸਵਾਰੀਆਂ ਲਈ ਹੋਵੇਗਾ। 
ਉਨ੍ਹਾਂ ਨੇ ਕਿਹਾ ਕਿ ਬੇਲਨ  ਬ੍ਰਿਗੇਡ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਵਿਖਾਉਣ ਦਾ ਬੀੜਾ ਚੁੱਕਿਆ ਹੈ ਅਤੇ ਇਹ ਉਦੋਂ ਸੰਭਵ ਹੋਵੇਗਾ ਜਦੋਂ ਔਰਤਾਂ ਹਰ ਕੰਮ ਵਿੱਚ ਆਪਣਾ ਅੱਧਾ ਯੋਗਦਾਨ ਦੇਣਗੀਆਂ ਅਤੇ ਆਪਣੇ ਹੱਕ ਲਈ ਸੰਘਰਸ਼ ਕਰਣਗੀਆਂ।  
ਔਰਤਾਂ ਦੇ ਡਰਾਇਵਰ ਰੋਜਗਾਰ ਵਿੱਚ ਪਰਵੇਸ਼  ਕਰਣ  ਦੇ ਬਾਅਦ ਸਮਾਜ ਵਿੱਚ ਕਰਾਇਮ ਘੱਟ ਹੋਵੇਗਾ ਔਰਤਾਂ ਸੁਰੱਖਿਅਤ ਯਾਤਰਾ ਕਰ ਸਕਣਗੀਆਂ।  ਉਨ੍ਹਾਂਨੇ ਕਿਹਾ ਕਿ ਨਾਰੀ ਸਸ਼ਕਤੀਕਰਣ ਉਦੋਂ ਸਫਲ ਹੋਵੇਗਾ ਜਦੋਂ ਹਰ ਨਾਰੀ ਆਪਣੇ ਬੱਚੀਆਂ ਦੇ ਉੱਜਵਲ ਭਵਿੱਖ ਲਈ ਘਰਾਂ ਤੋਂ ਬਾਹਰ ਨਿਕਲ ਕੇ  ਸੜਕਾਂ ਉੱਤੇ ਕੰਮ ਕਰੇਗੀ ਅਤੇ ਜੁਲਮ  ਦੇ ਖਿਲਾਫ ਅਵਾਜ ਬੁਲੰਦ ਕਰੇਗੀ।  ਇਸ ਮੌਕੇ ਉੱਤੇ ਮਾਇਆ ਦੇਵੀ ,  ਪਰਵੀਨ,  ਰੀਟਾ,  ਸ਼ਸ਼ੀ ਕਾਂਤਾ,  ਮੀਨਾ,  ਸੋਨੀਆ,  ਪੂਜਾ,  ਗੁਰਵੰਤ ਸਿੰਘ  ਅਤੇ ਪ੍ਰਦੀਪ ਸ਼ਰਮਾ (ਇਪਟਾ) ਨੇ ਵੀ ਆਪਣੇ ਵਿਚਾਰ ਰੱਖੇ। 

Saturday, April 25, 2015

ਆਪਣੀ ਖੇਤੀ ਨਾਲ ਹੀ ਮਿਲ ਸਕਦੀ ਹੈ ਜ਼ਹਿਰੀਲੇ ਅੰਨ ਤੋਂ ਮੁਕਤੀ-KVM

ਖੇਤੀ ਵਿਰਾਸਤ ਮਿਸ਼ਨ ਨੇ ਦੱਸਿਆ ਆਪਣਾ ਬਾਗ-ਆਪਣੀ ਖੇਤੀ ਦਾ ਸਫਲ ਤਜਰਬਾ  
ਲੁਧਿਆਣਾ: 25 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਇੱਕ ਪੁਰਾਣੀ ਕਹਾਵਤ ਹੈ--ਜੈਸਾ ਅੰਨ ਵੈਸਾ  ਮਨ  ਪਰ ਜਿਹੜਾ ਅਨ  ਅੱਜਕਲ੍ਹ ਮਿਲ ਰਿਹਾ ਹੈ ਉਹ ਤਨ ਅਤੇ ਮਨ  ਦੋਹਾਂ ਲਈ  ਜ਼ਹਿਰੀਲਾ ਹੈ। ਜ਼ਿੰਦਗੀ ਜਿਊਣ ਦਾ ਅਧਿਕਾਰ ਸਾਡੇ ਕੋਲੋਂ ਖੋਹਿਆ ਜਾ ਰਿਹਾ ਹੈ। ਜਿਊਣ ਲਈ  ਮਿਲ ਰਿਹਾ ਅੰਨ ਵੀ ਪ੍ਰਦੂਸ਼ਿਤ, ਪਾਣੀ ਵੀ ਪ੍ਰਦੂਸ਼ਿਤ ਅਤੇ ਹਵਾ ਵੀ ਜ਼ਹਿਰੀਲੀ। ਇਸ ਗੰਭੀਰ ਸੰਕਟ ਵਾਲੀ ਸਥਿਤੀ ਵਿੱਚ ਕੀ ਕੀਤਾ ਜਾਵੇ, ਕਿਵੇਂ ਜਿੰਦਾ ਰਿਹਾ ਜਾਵੇ ਅਤੇ ਕਿਵੇਂ ਬਚਾਇਆ ਜਾਏ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ?   ਇਸ ਗੰਭੀਰ ਵਿਸ਼ੇ ''ਤੇ ਚਰਚਾ ਲਈ ਅੱਜ ਇੱਕ ਵਿਸ਼ੇਸ਼ ਆਯੋਜਨ ਹੋਇਆ ਖੇਤੀ ਵਿਰਾਸਤ ਮਿਸ਼ਨ ਵੱਲੋਂ। ਇੰਜੀਨੀਅਰ ਗੁਰਵੰਤ ਸਿੰਘ ਅਤੇ ਮਿਸ਼ਨ ਦੇ ਕਨਵੀਨਰ ਰਾਜੀਵ ਗੁਪਤਾ ਦੀ ਦੇਖ  ਰੇਖ ਹੇਠ ਹੋਏ ਇਸ ਆਯੋਜਨ ਵਿਚ ਮੁੱਖ ਮਹਿਮਾਣ ਸਨ ਖੇਤੀ ਵਿਰਾਸਤ ਨੂੰ ਇੱਕ ਅੰਦੋਲਨ ਬਣਾਉਣ ਵਾਲੇ ਉਮੇਂਦਰ ਦੱਤ।
ਮਸਲੇ ਦਾ ਹਲ ਦੱਸਿਆ ਗਿਆ--ਆਪਣਾ ਬਾਗ--ਆਪਣੀ ਖੇਤੀ ਪਰ ਕੀ ਇਹ ਸੰਭਵ ਹੈ? ਖੇਤੀ ਵਿਰਾਸਤ ਮਿਸ਼ਨ  ਉਮੇਂਦਰ ਦੁੱਤ ਹੁਰਾਂ ਨੇ ਇਸ ਸੁਪਨੇ ਨੂੰ ਸਾਕਾਰ ਲਈ ਉਲੀਕੀ ਰੂਪਰੇਖਾ ਬਾਰੇ ਦੱਸਿਆ। ਇੰਜੀਨੀਅਰ ਗੁਰਵੰਤ ਸਿੰਘ ਨੇ ਇਸ ਸਬੰਧੀ ਆਪਣੀ ਸਫਲਤਾ ਦਾ ਤਜਰਬਾ ਲੋਕਾਂ ਸਾਹਮਣੇ ਰੱਖਿਆ। ਪ੍ਰਸਿਧ ਚਿੰਤਕ ਅਤੇ ਲੇਖਕ ਸਤਨਾਮ ਚਾਨਾ ਨੇ ਇਸ ਪ੍ਰੋਜੈਕਟ ਨਾਲ ਆਪਣੀ ਇੱਕਜੁੱਟਤਾ ਪ੍ਰਗਟਾਈ।  ਕਾਮਰੇਡ ਰਮੇਸ਼ ਰਤਨ ਨੇ ਆਪਣੀ ਮੌਜੂਦਗੀ ਨਾਲ ਸਿਆਸੀ ਸਹਿਯੋਗ ਅਤੇ ਨੈਤਿਕ ਸਮਰਥਨ  ਵੀ ਜਤਾਇਆ।ਸਨਅਤਕਾਰ ਮੇਵਾ ਸਿੰਘ ਕੁਲਾਰ  ਬਾਰੀਕੀ ਨਾਲ  ਅਮਲੀ  ਕੀਤੀਆਂ। 
ਅੱਜ ਮਹਿੰਗਾਈ ਦੇ ਯੁਗ ਅਤੇ ਬੜੀ ਥੋੜ੍ਹੀ ਜਹੀ ਥਾਂ ਵਿੱਚ ਗੁਜ਼ਾਰਾ ਚਲਾਉਣ ਵਾਲੇ ਜਮਾਨੇ ਵਿੱਚ ਆਪਣੇ ਖੇਤ ਜਾਂ ਆਪਣੇ ਬਾਗ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਹੀਲਾ ਵਸੀਲਾ ਦੱਸਣ ਵਾਲੇ ਇਸ ਖਾਸ ਪ੍ਰੋਗਰਾਮ  ਵਿੱਚ ਕਾਮਰੇਡ  ਰਤਨ, ਜਲੰਧਰ ਤੋਂ ਆਏ ਉਘੇ ਚਿੰਤਕ ਅਤੇ ਲੇਖਕ ਸਤਨਾਮ ਚਾਨਾ ਦੇ ਨਾਲ ਨਾਲ ਉਘੇ ਸਨਅਤਕਾਰ ਮੇਵਾ ਸਿੰਘ ਕੁਲਾਰ ਸਮੇਤ ਕਈ ਪ੍ਰਮੁਖ ਸ਼ਖਸੀਅਤਾਂ ਮੌਜੂਦ ਸਨ।
ਮੁੱਖ ਮਹਿਮਾਣ ਉਮੇਂਦਰ ਦੱਤ ਹੁਰਾਂ ਸੀਡੀ ਦੇ  ਜਰੀਏ ਇਸ ਨਵੀਂ ਸੁਰੱਖੀਅਤ ਖੇਤੀ ਅਤੇ ਬਾਗਬਾਨੀ ਦੀਆਂ ਤਕਨੀਕਾਂ ਸਮਝਾਈਆਂ। ਮਹਿਮਾਨਾਂ ਵੱਲੋਂ ਪੁਛੇ ਗਏ ਸੁਆਲਾਂ ਦੇ ਜੁਆਬ ਵੀ ਵਿਸਥਾਰ ਨਾਲ ਦਿੱਤੇ।