Showing posts with label Food. Show all posts
Showing posts with label Food. Show all posts

Monday, July 03, 2023

ਫ਼ੂਡ ਪ੍ਰੋਸੈਸਿੰਗ ਵਿੱਚ ਪੰਜਾਬ ਫਿਰ ਵੱਡੀ ਛਲਾਂਗ ਲਈ ਤਿਆਰ

Monday 3rd July 2023 at 1:22 PM

ਪੀ ਏ ਯੂ ਦੀਆਂ ਤਿੰਨ ਮਹਿਲਾ ਵਿਗਿਆਨੀਆਂ ਨੂੰ ਮਿਲਿਆ ਵਿਸ਼ੇਸ਼ ਪ੍ਰੋਜੈਕਟ 

ਲੁਧਿਆਣਾ: 3 ਜੁਲਾਈ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਫੂਡ ਪ੍ਰੋਸੈਸਿੰਗ ਇੱਕ ਤੇਜ਼ੀ ਨਾਲ ਵੱਧ ਰਿਹਾ ਕਾਰੋਬਾਰੀ ਰੁਝਾਨ ਹੈ ਜਿਸ ਅਧੀਨ ਸਾਫ਼ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਭੋਜਨ ਤਿਆਰ ਕੀਤਾ ਜਾਂਦਾ ਹੈ। ਇਸਨੂੰ ਰਸਾਇਣਕ ਪਲਾਂਟ ਵਿੱਚ ਜਾਂ ਇਸਦੇ ਬਿਲਕੁਲ ਹੀ ਨੇੜੇ ਭੋਜਨ ਬਣਾਉਣ ਦੀ ਪ੍ਰਕਿਰਿਆ ਅਧੀਨ ਵਿਕਸਿਤ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ, ਖਾਣ ਪੀਣ ਦੀਆਂ ਵਸਤੂਆਂ ਨੂੰ ਸਾਫ਼ ਵੀ ਕੀਤਾ ਜਾਂਦਾ ਹੈ ਅਤੇ ਕੱਟ ਕੇ ਪ੍ਰੋਸੈਸ ਵੀ ਕੀਤਾ ਜਾਂਦਾ ਹੈ। ਇਸਤੋਂ ਬਾਅਦ ਇਸਦੀ ਪੀਂਘ ਅਤੇ ਪਕਾਉਣ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਨਾਲ ਭੋਜਨ  ਦੀ ਕੁਆਲਿਟੀ ਬਹੁਤ ਹੀ ਉੱਚ ਗੁਣਵੱਤਾ ਤੱਕ ਵੱਧ ਜਾਂਦੀ ਹੈ ਅਤੇ ਇਸਨੂੰ ਲੰਬੇ ਸਮੇਂ ਲਈ ਸੰਭਾਲਿਆ ਜਾ ਸਕਦਾ ਹੈ। 

ਫੂਡ ਪ੍ਰੋਸੈਸਿੰਗ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹਨ: ਗੁਣਵੱਤਾ ਅਤੇ ਅਨੁਕੂਲਤਾ ਦੀ ਪਾਲਣਾ ਜੋ ਕਿ ਸਥਾਨਕ ਅਤੇ ਦੂਰ ਦੁਰਾਡੇ ਦੀਆਂ ਥਾਂਵਾਂ ਦੀਆਂ ਭੂਗੋਲਿਕ ਲੋੜਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪ੍ਰੋਸੈਸ ਕੀਤਾ ਗਿਆ ਭੋਜਨ ਜਿਥੇ ਮੁਕੰਮਲ ਤੌਰ 'ਤੇ ਸਾਫ ਸੁਥਰਾ ਬਣ ਜਾਂਦਾ ਹੈ ਉੱਥੇ ਇਸਦੀ ਸ਼ੈਲਫ-ਲਾਈਫ ਵੀ ਵੱਧ ਜਾਂਦੀ ਹੈ। ਇਹ ਸਾਰਾ ਪ੍ਰੋਸੈਸ ਭੋਜਨ ਦੇ ਨੁਕਸਾਨ ਨੂੰ ਵੀ  ਘੱਟ ਕਰਦਾ ਹੈ ਅਤੇ ਸ਼ੈਲਫ ਲਾਈਫ ਵੀ ਹੈਰਾਨਕੁੰਨ ਹੱਦ ਤੱਕ ਵਧਾਉਂਦਾ ਹੈ। 

ਇਸ ਸਾਰੀ ਪ੍ਰਕ੍ਰਿਆ ਅਧੀਨ ਭੋਜਨ ਦਾ ਰਸਾਇਣਕ, ਭੌਤਿਕ ਅਤੇ ਗੁਣਾਤਮਕ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਹੈ। ਇਸਦੀ ਸਹੀ ਵਰਤੋਂ, ਸੰਭਾਲ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਧੋ ਢੁਆਈ ਦਾ ਪ੍ਰਬੰਧ ਪੂਰੀ ਤਰ੍ਹਾਂ ਵਿਚਾਰਿਆ ਜਾਂਦਾ ਹੈ।  ਫੂਡ ਪ੍ਰੋਸੈਸਿੰਗ ਪ੍ਰਕਿਰਿਆਵਾਂ ਦੀਆਂ ਕੁਝ ਉਦਾਹਰਣਾਂ ਵਿੱਚ ਹੋਰ ਵੀ ਕਈ ਗੱਲਾਂ ਸ਼ਾਮਲ ਹੁੰਦੀਆਂ ਹਨ। 

ਭੋਜਨ ਦੇ ਮਸਾਲਿਆਂ ਨੂੰ ਪੀਸਣਾ ਅਤੇ ਮਿਲਾਉਣਾ ਵੀ ਮੁੱਖ ਹੁੰਦਾ ਹੈ। ਇਸਦੇ ਨਾਲ ਹੀ ਫਲਾਂ ਅਤੇ ਸਬਜ਼ੀਆਂ ਦੀ ਤਾਜ਼ਗੀ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਕਟਾਈ ਕਰਨਾ ਵੀ ਬੜੀ ਬਾਰੀਕੀ ਦਾ ਕੰਮ ਹੁੰਦਾ ਹੈ। ਇਸੇ ਤਰ੍ਹਾਂ ਦੁੱਧ ਨੂੰ ਪੇਸਚਰਾਈਜ਼ ਕਰਨਾ ਜਾਂ ਉਬਾਲਣਾ ਅਤੇ ਦੁੱਧ ਦੇ ਵੱਖ ਵੱਖ ਉਤਪਾਦ ਬਣਾਉਣਾ। ਅਨਾਜ ਅਤੇ ਹੋਰ ਅਨਾਜ ਮਿਲਾਉਣਾ, ਪੀਸਣਾ, ਜਾਂ ਦਾਣੇ ਬਣਾਉਣਾ। ਮੀਟ ਉਤਪਾਦਾਂ ਨੂੰ ਪ੍ਰੋਸੈਸ ਕਰਨਾ, ਪੀਸਣਾ, ਜਾਂ ਸਮੋਕ ਕਰਨਾ ਵਗੈਰਾ। ਸਮੋਕ ਵਾਲੀ ਪ੍ਰਕ੍ਰਿਆ ਵਿੱਚੋਂ ਗੁਜ਼ਰਨ ਤੋਂ ਬਾਅਦ ਇਸਦੀ ਕੁਆਲਿਟੀ ਹੋਰ ਵੀ ਵਿਕਸਿਤ ਹੋ ਜਾਂਦੀ ਹੈ। 


ਇਸ ਨਾਲ ਭੋਜਨ ਵਪਾਰਕ ਪੱਖੋਂ ਉੱਚੇ ਬ੍ਰਾਂਡਾਂ ਵਿਚ ਵੀ ਸ਼ਾਮਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਬਿਸਕੁਟ ਪਕਾਉਣਾ ਜਾਂ ਸੁਕਾਉਣਾ, ਸਨੈਕਸ, ਚਿਪਸ, ਨੂਡਲਜ਼, ਅਤੇ ਹੋਰ ਭੋਜਨ ਸਮੱਗਰੀ ਵੀ ਬਣਾਈ ਜਾਂਦੀ ਹੈ। ਭੋਜਨ ਦੀ ਸਹੀ ਪੈਕਿੰਗ, ਜਿਵੇਂ ਕਿ ਡੱਬੇ, ਪਲਾਸਟਿਕ ਦੇ ਪੈਕੇਟ ਫੂਡ ਪ੍ਰੋਸੈਸਿੰਗ ਉਦਾਹਰਣਾਂ ਦੀ ਵਰਤੋਂ ਤਾਜ਼ੇ ਅਨਾਜ ਉਤਪਾਦਾਂ ਤੋਂ ਲੈ ਕੇ ਸੁਪਰ ਮਾਰਕੀਟਾਂ ਵਿੱਚ ਪਾਏ ਜਾਣ ਵਾਲੇ ਭੋਜਨ ਤੱਕ ਵੀ ਕੀਤੀ ਜਾਂਦੀ ਹੈ। ਫੂਡ ਪ੍ਰੋਸੈਸਿੰਗ ਪ੍ਰਕਿਰਿਆਵਾਂ ਦਾ ਉਦੇਸ਼ ਸਮੱਗਰੀ ਨੂੰ ਸੁਰੱਖਿਅਤ ਰੱਖਣਾ ਅਤੇ ਭੋਜਨ ਦੀ ਉਪਯੋਗਤਾ, ਸੁਆਦ, ਸੁਰੱਖਿਆ ਅਤੇ ਸੁਆਦ ਨੂੰ ਵਧਾਉਣਾ ਹੈ। ਇਸ ਨੂੰ ਵਪਾਰਕ ਪੱਖੋਂ ਅਪਨਾਉਣ ਦਾ ਰੁਝਾਨ ਲਗਾਤਾਰ ਦੁਨੀਆ ਭਰ ਵਿਚ ਵੱਧ ਰਿਹਾ ਹੈ। ਪੀ ਏ ਯੂ ਨੇ ਸੈਲਫ ਹੈਲਪ ਗਰੁੱਪਾਂ ਅਧੀਨ ਬਹੁਤ ਸਾਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ 'ਤੇ ਖੜੇ ਕੀਤਾ ਹੈ। ਅੰਬ ਦੀ ਚਟਨੀ ਤੋਂ ਲੈ ਕੇ ਅਚਾਰ ਤੱਕ ਬਾਜ਼ਾਰ ਵਿਚ ਪਹੁੰਚਦਾ ਹੈ ਜਿਹੜਾ ਛੇਤੀ ਕੀਤਿਆਂ ਖਰਾਬ ਨਹੀਂ  ਹੁੰਦਾ। ਇਹ ਬਹੁਤ ਸਾਰੀਆਂ ਆਈਟਮਾਂ ਪੰਜਾਬ ਦੇ ਛੋਟੇ ਛੋਟੇ ਪਿੰਡਾਂ ਵਿੱਚੋਂ ਨਿਕਲ ਕੇ ਚੰਡੀਗੜ੍ਹ ਅਤੇ ਦਿੱਲੀ ਦੇ ਬਾਜ਼ਾਰਾਂ ਵਿਚ ਵੀ ਪਹੁੰਚਦਿਆਂ ਹਨ ਅਤੇ ਮੇਲਿਆਂ ਵਿੱਚ ਵੀ। 

ਹੁਣ ਇਸ ਖੇਤਰ ਵਿਚ ਹੋਰ ਵੀ ਲੰਬੀ ਛਲਾਂਗ ਲੱਗਣ ਵਾਲੀ ਹੈ ਪੰਜਾਬ ਵਿੱਚੋਂ। ਪੀ.ਏ.ਯੂ. ਦੇ ਭੋਜਨ ਪ੍ਰੋਸੈਸਿੰਗ ਮਾਹਿਰਾਂ ਨੂੰ ਸਬਜ਼ੀਆਂ ਅਤੇ ਫ਼ਲਾਂ ਲਈ ਇਸ ਦਿਸ਼ਾ ਵਿੱਚ ਹੀ ਇੱਕ ਵਿਸ਼ੇਸ਼ ਪ੍ਰੋਜੈਕਟ ਹਾਸਲ ਹੋਇਆ ਹੈ। 

ਪੀ.ਏ.ਯੂ. ਦੇ ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸਥਿਤ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਡਾ. ਸੰਧਿਆ, ਡਾ. ਮਨਿੰਦਰ ਕੌਰ ਅਤੇ ਡਾ. ਗੁਰਵੀਰ ਕੌਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਵਿਸ਼ੇਸ਼ ਖੋਜ ਪ੍ਰੋਜੈਕਟ ਨਾਲ ਨਿਵਾਜਿਆ ਹੈ। ਇਹ ਪ੍ਰੋਜੈਕਟ ਫਲਾਂ ਅਤੇ ਸਬਜੀਆਂ ਵਿੱਚ ਮਾਈਕ੍ਰੋਬਾਇਲ ਸੁਰੱਖਿਆ ਅਤੇ ਗੁਣਵੱਤਾ ਵਧਾਉਣ ਲਈ ਪਲਾਜਮਾ ਪ੍ਰਣਾਲੀ ਵਿਕਸਿਤ ਕਰਨ ਲਈ ਕਾਰਜ ਕਰੇਗਾ। 

ਇਸ ਪ੍ਰੋਜੈਕਟ ਵਿੱਚ ਕੁੱਲ 39.5 ਲੱਖ ਰੁਪਏ ਦੀ ਇਮਦਾਦ ਖੋਜ ਲਈ ਹਾਸਲ ਹੋਵੇਗੀ। ਬੀਤੇ ਦਿਨੀਂ ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਪ੍ਰੋਗਰਾਮ ਸਲਾਹਕਾਰ ਕਮੇਟੀ ਵੱਲੋਂ ਬਾਕਾਇਦਾ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪ੍ਰੋਜੈਕਟ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਹੋਰ ਵਿਕਸਿਤ ਖੋਜ ਕੀਤੀ ਜਾਵੇਗੀ।  

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਇਹਨਾਂ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, October 18, 2021

ਬਾਰਬੀਕਿਊ ਵੱਲੋਂ ਲੁਧਿਆਣਾ ਵਿੱਚ ਨਵਾਂ ਆਊਟਲੈਟ

 18th October 2021 at 3.45 PM

ਇੱਕ ਡੰਗ-ਦੋ ਜਣੇ-ਕੀਮਤ 1700/- ਰੁਪਏ-ਦਾਅਵਾ ਕੌਮਾਂਤਰੀ ਸੁਆਦ ਵਾਲਾ 


ਲੁਧਿਆਣਾ
: 18 ਅਕਤੂਬਰ 2021: (ਪੰਜਾਬ ਸਕਰੀਨ ਡੈਸਕ):: 

ਕੋਈ ਸ਼ੱਕ ਨਹੀਂ ਕਿ ਅਜੇ ਵੀ ਲੋਕਾਂ ਦਾ ਵੱਡਾ ਤਬਕਾ ਦੋ ਵਕਤ ਦੀ ਦਾਲ ਰੋਟੀ ਕਮਾਉਣ ਤੋਂ ਬੇਬਸ ਜਿਹਾ ਮਹਿਸੂਸ ਕਰ ਰਿਹਾ ਹੈ। ਕੋਵਿਡ ਨੇ ਬਹੁਗਿਣਤੀ ਲੋਕਾਂ ਦੇ ਕੰਮਕਾਜ ਬੰਦ ਕਰ ਦਿੱਤੇ ਹਨ। ਮੱਧ ਵਰਗੀ ਲੋਕ  ਬੁਰੀ ਤਰ੍ਹਾਂ ਚਿੰਤਿਤ ਹਨ ਕਿ ਹੁਣ ਕੀ ਕਰੀਏ? ਮਿਹਨਤ ਮਜ਼ਦੂਰੀ ਕਰ ਕੇ ਵੀ ਗੁਜ਼ਾਰੇ ਜਿੰਨੀ ਆਮਦਨ ਨਹੀਂ ਜੁੜਦੀ। ਅਜਿਹੇ ਲੋਕਾਂ ਲਈ ਮਜਬੂਰੀ ਹੈ ਕਿ ਜੋ ਵੀ ਅਤੇ ਜਿਹੋਜਿਹ ਵੀ ਮਿਲੇ ਉਹ ਪਤ ਭਰਨ ਤੇ ਸੌਂ ਜਾਣ। ਸੁਆਦ ਦੀਆਂ ਗੱਲਾਂ ਤਾਂ ਇਹ ਵਿਚਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। 

ਦੂਜੇ ਪਾਸੇ ਕਾਰਪੋਰੇਟ ਵਰਗ ਅਕਸਰ ਅਜਿਹੀਆਂ ਪਹਿਲਕਦਮੀਆਂ ਕਰਦਾ ਰਹਿੰਦਾ ਹੈ ਜਿਹੜੀਆਂ ਉਹਨਾਂ ਲੋਕਾਂ ਨੂੰ ਹੁਲਾਰਾ ਦੇਂਦੀਆਂ ਹਨ ਜਿਹਨਾਂ ਦੀ ਜੇਬ ਵਿਚਲੇ ਪੈਸੇ ਅੱਗ ਲਾਇਆਂ ਵੀ ਨਹੀਂ ਮੁੱਕਦੇ। ਅਜਿਹੇ ਸਰਦੇ ਪੁੱਜਦੇ ਲੋਕਾਂ ਦਾ ਮੁੱਖ ਮਸਲਾ ਸਿਰਫ ਨਿੱਤ ਦੀ ਦਾਲ ਰੋਟੀ, ਬਿਜਲੀ ਦਾ ਬਿੱਲ ਜਾਂ ਬੱਚਿਆਂ ਦੀ ਫੀਸ ਵਰਗੀਆਂ ਸਮੱਸਿਆਵਾਂ ਕਦੇ ਵੀ ਨਹੀਂ ਹੁੰਦੀਆਂ। ਉਹਨਾਂ ਦਾ ਮੁੱਖ ਮਸਲਾ ਹੁੰਦਾ ਹੈ ਸੁਆਦ। ਜਿਊਣ ਦਾ ਸੁਆਦ ਆਉਣਾ ਚਾਹੀਦਾ ਹੈ ਪੈਸੇ ਭਾਵੇਂ ਜਿੰਨੇ ਮਰਜ਼ੀ ਖਰਚ ਹੋ ਜਾਣ। ਖਾਣਪੀਣ ਦੇ ਮਾਮਲੇ ਚ ਵੀ ਨਜ਼ਰ ਮਾਰੀਏ ਤਾਂ ਘਰ ਵਿਚ ਇਹਨਾਂ ਲੋਕਾਂ ਲਈ ਉਹ ਗੱਲ ਕਦੇ ਨਹੀਂ ਬਣਦੀ ਅਤੇ ਬਾਜ਼ਾਰ ਵਿੱਚ ਜੋ ਜੋ ਕੁਝ ਵੀ ਉਪਲਬਧ ਹੁੰਦਾ ਹੈ ਉਸਨੂੰ ਉਹ ਪੁਰਾਣਾ ਕਰ ਚੁੱਕੇ ਹੁੰਦੇ ਹਨ। ਹਰ ਰੋਜ਼ ਨਵਾਂ ਸੁਆਦ ਇਹਨਾਂ ਦੀ ਤਲਾਸ਼ ਹੁੰਦੀ ਹੈ ਬੜੀ ਸ਼ਿੱਦਤ ਵਾਲੀ ਤਲਾਸ਼। 

ਅਜਿਹੇ ਲੋਕਾਂ ਲਈ ਨਵਾਂ ਸੁਆਦ ਅਤੇ ਨਵਾਂ ਅੰਦਾਜ਼ ਲੈ ਕੇ ਆਏ ਹਨ ਬਾਰ-ਬਿ-ਕਿਊ ਵਾਲੇ।  ਜ਼ਿਕਰਯੋਗ ਹੈ ਕਿ ਬਾਰ-ਬੀ-ਕਿਊ ਖਾਣ ਪੀਣ ਦੇ ਖੇਤਰ ਵਿੱਚ ਨਾਮੀ ਗਰਾਮੀ ਟਿਕਾਣਾ ਹੈ ਜਿੱਥੇ ਜਾ ਕੇ ਤੁਹਾਨੂੰ ਮਿਲ ਸਕਦਾ ਹੈ ਮਨਮਰਜ਼ੀ ਦਾ ਸੁਆਦ ਅਤੇ ਇਸ ਸਬੰਧ ਵਿੱਚ ਆਈਟਮਾਂ ਵੀ ਕਾਫੀ ਹਨ। ਤੁਹਾਨੂੰ ਲੱਗੇਗਾ ਤੁਸੀਂ ਆਪਣੇ ਹੱਥੀਂ, ਆਪਣੇ ਮਨ ਪਸੰਦ ਅੰਦਾਜ਼ ਨਾਲ ਆਪਣੀ ਮਰਜ਼ੀ ਦਾ ਜ਼ਾਇਕਾ ਲੈ ਰਹੇ ਹੋ। 

ਬਾਰ-ਬਿ-ਕਿਊ ਸੰਸਥਾ ਅਸਲ ਵਿੱਚ ਇੱਕ ਅਜਿਹੀ ਚੇਨ ਹੈ ਜਿਸਦਾ ਰੈਸਟੂਰੈਂਟ ਤੁਹਾਨੂੰ ਹਰ ਥਾਂ ਮਿਲ ਜਾਵੇਗਾ। ਬਾਰਬੀਕਿਊ ਨੇਸ਼ਨ ਵੱਲੋਂ ਲੁਧਿਆਣਾ ਵਿੱਚ ਦੂਜੇ ਅਤੇ ਪੰਜਾਬ  ਵਿੱਚ ਆਪਣੇ ਨੌਵੇਂ ਰੇਸਟੁਰੇਂਟ  ਦੇ ਲਾਂਚ ਦਾ ਐਲਾਨ ਇੱਕ ਅਜਿਹਾ ਹੀ ਐਲਾਨ ਸੀ। ਇਸਤੋਂ ਇਹ ਵੀ ਸਾਬਿਤ ਹੁੰਦਾ ਕਿ ਲੁਧਿਆਣਾ ਵੀ ਆਰਥਿਕ ਤਰੱਕੀ ਵਿੱਚ ਛਾਲਾਂ ਮਾਰਦਾ ਅੱਗੇ ਵੱਧ ਰਿਹਾ ਹੈ ਅਤੇ ਲੋਕ ਬਥੇਰੇ ਪੈਸੇ ਕਮਾ ਰਹੇ ਹਨ। ਡੀਜ਼ਲ ਪੈਟਰੋਲ ਜੇ 100/- ਰੁਪਏ ਲੀਟਰ ਵਾਲੇ ਰੇਟ ਤੋਂ ਵੀ ਪਾਰ ਜਾ ਰਿਹਾ ਹੈ ਤਾਂ ਜਾਣ ਦਿਓ। ਰਸੋਈ ਗੈਸ ਹਜ਼ਾਰ ਰੁਪਏ ਦਾ ਸਲੰਡਰ ਹੋ ਰਿਹਾ ਹੈ ਤਾਂ ਹੋਣ ਦਿਓ। ਤੁਸੀਂ ਅਰਾਮ ਨਾਲ ਦੋ ਜਣੇ 1700 ਰੁਪਏ ਨਾਲ ਇੱਕ ਵਾਰ ਦੇ ਖਾਣੇ ਦਾ ਆਨੰਦ ਲੈ ਸਕਦੇ ਹੋ। ਵੈਸ਼ਨੋ ਅਤੇ ਗੈਰ ਵੈਸ਼ਨੋ ਭੋਜਨ ਵਿਚ ਥੋਹੜਾ ਬਹੁਤ ਅੰਤਰ ਵੀ ਹੋ ਸਕਦਾ ਹੈ। 

ਇਸ ਖੇਤਰ ਵਿੱਚ ਭਾਰਤ ਦੇ ਨਾਮੀ ਗ੍ਰਾਮੀ ਟਿਕਾਣਿਆਂ ਵਿਛਕਾਂ ਇੱਕ ਰੇਸਟੋਰੇਂਟ ਲੜੀ ਬਾਰਬੀਕਿਊ ਨੇਸ਼ਨ ਵੱਲੋਂ ਲੁਧਿਆਣਾ ਵਿੱਚ ਦੂਜਾ ਅਤੇ ਪੰਜਾਬ   ਵਿੱਚ ਆਪਣਾ ਨੌਵਾਂ  ਰੇਸਟੋਰੇਂਟ  ਖੋਹਲਿਆ ਗਿਆ ਹੈ। ਇਹ ਰੇਸਟੋਰੇਂਟ 4200 ਵਰਗ ਫੀਟ ਵਿੱਚ ਬਣਿਆ ਹੈ ਅਤੇ ਬੂਲੇਵਾਰਡ ਮੋਲ, ਮੌਲ ਰੋਡ , ਸਿਵਿਲ ਲਾਈਨਜ਼ ਵਿੱਚ ਸਥਿਤ ਹੈ।  ਇਸ ਰੈਸਟੂਰੈਂਟ ਦਾ ਉਦਘਾਟਨ ਐਨ ਜੀ ਓ ਰਾਉਂਡ ਟੇਬਲ ਇੰਡੀਆ ਦੇ ਬੱਚਿਆਂ ਦੁਆਰਾ ਕੀਤਾ ਗਿਆ। ਬਾਰਬੀਕਿਊ ਨੇਸ਼ਨ ਦਾ ਨਵਾਂ ਆਉਟਲੈਟ  ਫੂਡੀਜ ਨੂੰ ਸ਼ਾਹੀ ਡਾਇਨਿੰਗ ਦਾ ਅਨੁਭਵ ਪ੍ਰਦਾਨ ਕਰੇਗਾ। 

ਦਾਅਵੇ ਬਹੁਤ ਲੰਮੇ ਚੋੜੇ ਹਨ। ਬਾਰਬੀਕਿਊ ਨੇਸ਼ਨ ਨੇ  ਉੱਤਮ ਸਵਾਦ ਅਤੇ ਬੇਮਿਸਾਲ ਸਰਵਿਸ ਦਾ ਲੰਬਾ ਸਫਰ ਤੈਅ ਕੀਤਾ ਹੈ ਅਤੇ ਕੇਜ਼ੁਅਲ ਡਾਇਨਿੰਗ  ਦੇ ਕੰਸੈਪਟ ਨੂੰ ਦੇਸ਼ ਵਿੱਚ ਇੱਕ ਨਵੀਂ ਉਂਚਾਈ ਉੱਤੇ ਪਹੁੰਚਾ ਦਿੱਤਾ ਹੈ। ਡੂ ਇਟ ਯੌਰਸੇਲਫ਼ ਅਤੇ ਅਨਲਿਮਿਟੇਡ ਸਟਾਰਟਰਸ ਦੇ ਯੂਨਿਕ ਕਾਂਸੇਪਟ ਵਲੋਂ ਬਾਰਬੀਕਿਊ ਨੇਸ਼ਨ ਨੇ ਫ਼ਾਇਨ ਡਾਇਨਿੰਗ ਦੀ ਵੱਧਦੀ ਹੋਈ ਮਾਰਕਿਟ ਅਤੇ ਫੂਡੀਜ਼  ਦੇ ਦਿਲ ਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। 

ਇਹ ਨਵਾਂ ਰੇਸਟੋਰੇਂਟ 4200 ਸਕਵਏਰ ਫੀਟ ਉੱਤੇ ਬਣਿਆ  ਹੈ ਅਤੇ  ਇਸਦਾ ਆਕਰਸ਼ਨ  ਬਾਰਬੀਕਿਊ ਨੇਸ਼ਨ ਦਾ ਨਵੀਨਤਮ ਥੀਮ ਅਤੇ ਡੇਕੋਰ ਹੈ। ਬਾਰਬੀਕਿਊ ਨੇਸ਼ਨ ਦੇ 154 ਵੇ ਰੇਸਤੂੰਰੇਂਟ ਵਿੱਚ ਇੱਕੋ ਸਮੇਂ ਵਿੱਚ 90 ਲੋਕਾਂ ਨੂੰ ਸਰਵ ਕੀਤਾ ਜਾ ਸਕਦਾ ਹੈ। ਇਸ ਰੇਸਟੋਰੇਂਟ  ਦੇ ਲਾਂਚ  ਦੇ ਨਾਲ ਹੀ ਲੁਧਿਆਣਵੀ  ਫੂਡੀਜ ਹੁਣ ਆਪਣੇ ਸਵਾਦ ਅਤੇ ਪਸੰਦ  ਦੇ ਅਨੁਸਾਰ ਸੰਸਾਰ ਭਰ  ਦੇ ਕੁਜ਼ੀਨ ਅਤੇ ਪ੍ਰਸ਼ਟਭੂਮੀ  ਦੇ  ਤਰ੍ਹਾਂ ਤਰ੍ਹਾਂ  ਦੇ ਨਾਨ ਵੇਜਿਟੇਰਿਅਨ ਅਤੇ ਵੇਜਿਟੇਰਿਅਨ ਡਿਸ਼ੇਜ ਦਾ ਆਨੰਦ ਉਠਾ ਸਕਣਗੇ ਅਤੇ ਨਾਲ ਹੀ ਇਸ ਸਭ ਨੂੰ ਲਾਇਵ ਬਣਦੇ ਹੋਏ ਵੀ  ਵੇਖ ਸੱਕਦੇ ਹਨ। 

ਇਥੇ ਇਹ ਚਰਚਾ ਵੀ ਜ਼ਰੂਰੀ ਹੈ ਕਿ ਪੰਜਾਬੀ  ਆਪਣੇ ਫੂਡ ਪ੍ਰੇਮ ਲਈ ਜਾਣ ਜਾਂਦੇ ਹਨ।  ਨਾਨ ਵੈਜ ਅਤੇ ਵੇਜ ਸਨੈਕਸ ਨੂੰ ਆਪਣੇ ਆਪ ਗਰਿਲ ਕਰਕੇ ਖਾਣ ਦੇ ਕੰਸੇਪਟ ਦਾ ਪਾਇਨਿਅਰ ਬਾਰਬੀਕਿਊ ਨੇਸ਼ਨ ਰੇਸਟੋਰੇਂਟ ਹੈ। ਬਾਰਬੀਕਿਊ ਨੇਸ਼ਨ ਰੇਸਟੋਰੇਂਟ ਕੈਜੁਅਲ ਡਾਇਨਿੰਗ ਵਿੱਚ ਭਾਰਤ ਦਾ ਸਭ ਤੋਂ ਵੱਡਾ  ਅਤੇ ਆਗੂ ਬਰਾਂਡ ਹੈ। ਇਹ ਇੱਕ ਫਿਕਸ ਪ੍ਰਾਇਸ ਫਿਕਸਡ ਮੇਂਨਿਊ ਰੈਸਟੋਰੇਂਟ ਹੈ।  ਇਸਦੇ ਮੈਨਿਊ ਵਿੱਚ ਮੇਡਿਟੇਰੇਨਿਅਨ  , ਅਮੇਰਿਕਨ ,  ਓਰਿਏੰਟਲ  , ਏਸ਼ੀਅਨ ਅਤੇ ਭਾਰਤੀ ਕੂਜੀਨ ਸ਼ਾਮਿਲ  ਹੈ। ਗਾਹਕ ਤਰ੍ਹਾਂ ਤਰ੍ਹਾਂ ਦੀਆਂ ਸੌਸ ਅਤੇ ਮੈਰਿਨੇਡਸ ਵਿੱਚ ਸਟਾਰਟਰਸ ਨੂੰ ਗਰਿਲ ਕਰਣ ਦਾ ਅਨੁਭਵ ਲੈ ਸੱਕਦੇ ਹਨ। 

ਬਾਰਬੀਕਿਊ ਨੇਸ਼ਨ ਦਾ ਐਮਬੀਐਂਸ ਆਧੁਨਿਕ ਅਤੇ ਊਰਜਾ ਨਾਲ ਭਰਪੂਰ ਹੈ । ਇੱਥੇ  ਦੇ ਟੇਬਲ ਆਪਣੇ ਗਰਿਲਸ ਦੇ ਨਾਲ ਇੱਕ ਲਾਇਵ  ਕਿਚਨ ਦਾ ਅਹਿਸਾਸ ਦਿੰਦੇ ਹਨ।  ਇੱਥੇ ਦੀ ਸਭ ਤੋਂ ਵੱਡੀ ਖਾਸਿਅਤ ਹੈ ਕਿ ਇੱਥੇ ਅਨਲਿਮਿਟੇਡ ਫੂਡ ਦਾ ਪ੍ਰਾਵਧਾਨ ਹੈ। ਗਾਹਕ ਨਾਨ ਵੇਜਿਟੇਰਿਅਨ ਸਟਾਰਟਰਸ ਵਿੱਚ  ਅੰਗਾਰਾ ਚਿਕਨ ਟਿੱਕਾ , ਤਨਦੂਰੀ ਟੰਗੜੀ ,ਕੋਸਟਲ ਬਾਰਬਿਕਿਉ  ਫਿਸ਼, ਚਿਲੀ ਗਾਰਲਿਕ ਪ੍ਰੌਂਜ਼ ਅਤੇ ਵੇਜਿਟੇਰਿਅਨ ਸਟਾਰਟਰ ਵਿੱਚ  ਤੰਦੂਰੀ ਪਨੀਰ ਟਿੱਕਾ, ਕਾਜੁਨ  ਮਸ਼ਰੂਮ ,ਅਫਗਾਨੀ  ਸੋਯਾ  ਚਾਪ  ਅਤੇ ਸਮੋਕਡ ਸ਼ੰਮੀ ਕਬਾਬ ਦਾ ਲੁਤਫ ਉਠਾ ਸੱਕਦੇ ਹਨ। ਮੇਨ ਕੋਰਸ ਵਿੱਚ  ਚਿਕੇਨ ਦਮ ਬਿਰਯਾਨੀ, ਮਟਨ ਰੋਗਨ ਜੋਸ਼ , ਹਾਂਡੀ  ਮੁਰਗ , ਪਨੀਰ ਬੱਟਰ ਮਸਾਲਾ ,ਕੜਾਈ ਪਨੀਰ  ਵੇਜ, ਡਰਾਈ ਫਰੂਟ ਮਲਾਈ ਕੋਫਤਾ ਕਰੀ  ਅਤੇ ਵੇਜ ਹਾਂਡੀ ਲ ਬਿਰਿਆਨੀ ਸ਼ਾਮਿਲ ਹਨ। ਮਿੱਠੇ ਦੇ ਸ਼ੌਕੀਨ ਲੋਕਾਂ ਲਈ ਡੇਜਰਟ ਮੇਂਨਿਊ ਵਿੱਚ ਅੰਗੂਰੀ ਗੁਲਾਬ ਜਾਮੁਨ , ਕੇਸਰੀ  ਫਿਰਨੀ , ਚਾਕਲੇਟ ਬਰਾਊਨੀ ਅਤੇ ਚੋਕਲੇਟ ਸੇਲਿਬ੍ਰੇਸ਼ਨ ਪੇਸਟਰੀ ,ਅਤੇ ਵੱਖ ਵੱਖ ਸਵਾਦ, ਫਲੇਵਰਸ ਅਤੇ ਕਾਂਬਿਨੇਸ਼ੰਸ ਵਿੱਚ ਬੇਮਿਸਾਲ ਕੁਲਫੀਆਂ ਵੀ ਸ਼ਾਮਿਲ ਹਨ। 

ਉਦਘਾਟਨ ਦੇ ਇਸ ਮੌਕੇ ਉੱਤੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ  ਓਪ੍ਰੇਸ਼ਨਜ਼ ਨੋਰਥ , ਬਾਰਬੀਕਿਊ ਨੇਸ਼ਨ ਹਾਸਪਿਟੈਲਿਟੀ ਲਿਮਿਟੇਡ, ਸੰਦੀਪ ਪਾਂਡੇ ਵੀ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਲੁਧਿਆਣਾ ਵਿੱਚ ਦੂਜਾ ਅਤੇ ਪੰਜਾਬ  ਵਿਚ ਆਪਣਾ ਨੌਵਾਂ ਰੇਸਟੁਰੇਂਟ ਖੋਲ੍ਹਦੇ  ਹੋਏ ਬਹੁਤ ਹੀ ਜ਼ਿਆਦਾ ਰੁਮਾਂਚ ਦਾ ਅਨੁਭਵ ਹੋ ਰਿਹਾ ਹੈ। ਇੱਥੇ  ਦੇ ਫੂਡੀਜ ਸਾਡੇ ਖਾਣ ਦੀ ਪਰੀਖਿਆ ਅਤੇ ਸਟੀਕ ਸਮੀਖਿਆ ਦੇਣਗੇ।  ਇੱਥੇ  ਹੋਣਾ ਸਾਡੇ ਲਈ ਗਰਵ ਦੀ ਗੱਲ ਹੈ। ਇਸ ਨਵੇਂ ਆਉਟਲੇਟ ਵਿੱਚ  ਨਵੇਂ  ਗਾਹਕਾਂ ਨੂੰ ਗਰਿਲ ਯੌਰ ਫੂਡ ਦਾ ਵਿਲੱਖਣ ਅਨੁਭਵ ਲੈਣ ਲਈ ਬਹੁਤ ਖੁਸ਼ੀ ਨਾਲ  ਸਵਾਗਤ ਕਰਦੇ ਹਾਂ। ਇਸ ਨਵੇਂ ਰੇਸਟੋਰੇਂਟ ਵਿੱਚ ਸਾਰਿਆਂ ਨੂੰ ਸਵਾਦਿਸ਼ਟ ਮੇਨਿਊ  ਦੇ ਨਾਲ ਉੱਤਮ ਸਰਵਿਸ ਦੇਣਾ ਹੀ ਸਾਡਾ ਮੁਢਲਾ ਉਦੇਸ਼ ਹੈ। 

ਬਾਰਬਿਕਿਊ ਨੇਸ਼ਨ ਦੁਆਰਾ ਸਮਾਇਲ ਕਲੱਬ ਨਾਮਕ ਇੱਕ ਲੋਇਲਟੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ  ਦੇ ਤਹਿਤ ਗਾਹਕ ਪਾਇੰਟਸ ਇੱਕਠੇ ਕਰਕੇ ਆਕਰਸ਼ਕ ਆਫ਼ਰਜ਼  ਪਾ ਸੱਕਦੇ ਹਨ। 

ਇਸ ਹੇਪਿਨੇਸ ਗਿਫਟ  ਕਾਰਡਸ  ਦੇ ਸਮਾਈਲ ਪਾਇੰਟਸ ਦਾ ਉਦੇਸ਼ ਗਾਹਕਾਂ  ਦੇ ਚਿਹਰੇ ਉੱਤੇ ਸਮਾਈਲ ਲਿਆਉਣਾ ਹੈ। 

ਲੁਧਿਆਣਾ ਦਾ ਇਹ ਨਵਾਂ ਅੱਡਾ ਟਿਕਾਣਾ ਹੈ- ਬਾਰਬੀਕਿਊ  ਨੇਸ਼ਨ ਹਾਸਪਿਟੈਲਿਟੀ ਲਿਮਿਟੇਡ ,ਪਲੋਟ -105 ,3rd ਫਲੋਰ, ਬੂਲੇਵਾਰਡ ਮੋਲ,ਮਾਲ ਰੋਡ ,ਰਖ ਬਾਗ,ਸਿਵਿਲ ਲਾਈਨਜ਼ ,ਲੁਧਿਆਣਾ ,ਪੰਜਾਬ - 141001

ਨਾਨ  ਵੇਜ ਅਤੇ ਵੇਜ ਖਾਣ  ਨੂੰ ਆਪਣੇ ਆਪ ਗਰਿਲ ਕਰਕੇ ਖਾਣ   ਦੇ ਕਾਂਸੇਪਟ ਯਾਨੀ ਕਿ ਡੂ ਇਟ ਯੋਰਸੇਲਫ ਕਾਂਸੇਪਟ ਦਾ ਭਾਰਤ ਵਿੱਚ ਪਾਇਨਿਅਰ ਬਾਰਬੀ ਕਿਊ ਨੇਸ਼ਨ ਰੇਸਟੋਰੇਂਟ ਹੈ .ਇਸਦਾ ਪਹਿਲਾ  ਰੇਸਟੋਰੇਂਟ ਮੁਂਬਈ ਵਿੱਚ 2006 ਵਿੱਚ ਖੁੱਲ੍ਹਾਖੁੱਲ੍ਹਾ ਸੀ . ਬਾਰਬੀਕਿਊ ਨੇਸ਼ਨ ਦਾ ਵਿਜਨ ਹੈ ਡਾਇਨਿੰਗ ਦਾ ਉੱਤਮ ਅਤੇ ਸੰਪੂਰਣ ਅਨੁਭਵ ਬਹੁਤ ਹੀ ਕਿਫਾਇਤੀ ਦਾਮ ਵਿੱਚ। ਉੱਤਮ ਸਰਵਿਸ ਅਤੇ ਗਾਹਕ ਸੇਟਿਸਫੇਕਸ਼ਨ ਦੀ ਫਿਲਾਸਫੀ  ਦੇ ਕਾਰਨ ਹੀ 2008 ਤੱਕ ਸੰਪੂਰਣ ਭਾਰਤ  ਦੇ ਖੇਤਰਾਂ ਜਿਵੇਂ ਮੁਂਬਈ ,   ਦਿੱਲੀ ਏਨਸੀਆਰ ,  ਚੰਡੀਗਢ ,  ਉੱਤਰ ਪ੍ਰਦੇਸ਼ ,  ਰਾਜਸਥਾਨ ,  ਪੱਛਮ  ਬੰਗਾਲ ,  ਮਹਾਰਾਸ਼ਟਰ ,  ਕਰਨਾਟਕ ,  ਆਂਧ੍ਰ  ਪ੍ਰਦੇਸ਼ ਅਤੇ ਤਮਿਲਨਾਡੁ ਵਿੱਚ ਇਸ ਚੇਨ ਦਾ ਵਿਸਥਾਰ ਹੋ ਗਿਆ ਸੀ। ਇਹ ਕਾਂਸੇਪਟ ਅਤੇ ਫਿਲਾਸਫੀ ਭਾਰਤੀ ਗਾਹਕਾਂ ਦੇ ਮਨ ਨੂੰ ਬਹੁਤ ਭਾਈ ।ਸਾਲ 2015 ਵਿੱਚ ਲਾਇਵ ਕਾਊਂਟਰਸ ਨੂੰ ਵੀ ਰੇਸਟੋਰੇਂਟਸ ਵਿੱਚ ਸ਼ਾਮਿਲ ਕੀਤਾ ਗਿਆ ਜਿੱਥੇ ਗਾਹਕਾਂ ਨੂੰ ਉਨ੍ਹਾਂ ਦੀ ਪਸੰਦ ਦੀ ਡਿਸ਼ੇਸ ਬਣਾਕੇ ਦਿੱਤੀ ਜਾਣ ਲੱਗੀ । 

"ਗਾਹਕ ਹੀ  ਸਰਵੋਪਰਿ"  ਦੇ ਸਿੱਧਾਂਤ ਉੱਤੇ ਚਲਦੇ ਹੋਏ ਬਾਰਬੀ ਕਿਊ ਨੇਸ਼ਨ ਸਮੇਂ ਸਮੇਂ ਉੱਤੇ  ਰੋਚਕ ਫੂਡ  ਫੇਸਟਿਵਲਸ ਦਾ ਪ੍ਰਬੰਧ ਕਰਦਾ ਹੈ ਜਿਵੇਂ ਕਿ ਬਾਲੀਵੁਡ ਫੂਡ ਫੇਸਟਿਵਲ ਅਤੇ ਆਪਣੇ ਗਾਹਕਾਂ ਲਈ ਨਵੇਂ - ਨਵੇਂ ਸਵਾਦਿਸ਼ਟ ਡਿਸ਼ੀਜ ਪੇਸ਼ ਕਰਦਾ ਹੈ  ।  ਅੱਜ ਬਾਰਬੀਕਿਊ ਨੇਸ਼ਨ ਭਾਰਤ ਵਿੱਚ 154  ਅਤੇ  ਅੰਤਰ ਰਾਸ਼ਟਰੀ 160 ਆਉਟਲੇਟਸ ਵਿੱਚ ਆਪਣੇ ਸਵਾਦ ਅਤੇ ਸਰਵਿਸ  ਦੇ ਜਾਦੂ ਵਲੋਂ ਗਾਹਕਾਂ ਦਾ ਦਿਲ ਜਿੱਤ ਰਿਹਾ ਹੈ।  

ਚੰਗਾ ਹੋਵੇ ਜੇ ਕੌਮਾਂਤਰੀ ਸਾਖ ਵਾਲਾ ਇਹ  ਸੰਸਥਾਨ ਆਪਣੇ ਕਿਫਾਇਤੀ ਦਾਮ ਵਾਲੇ ਦਾਅਵੇ ਨੂੰ ਹੋਰ ਸੁਧਾਰੇ ਅਤੇ ਉਹਨਾਂ ਲੋਕਾਂ ਲਈ ਵੀ ਇਥੇ ਆਉਣਾ ਆਸਾਨ ਬਣਾਵੇ ਜਿਹਨਾਂ ਜੋੜਿਆਂ ਲਈ 1700/-ਰੁਪਏ ਇੱਕ ਡੰਗ ਲਈ ਖਰਚਣੇ ਕੋਈ ਛੋਟੀ ਗੱਲ ਨਹੀਂ ਹੁੰਦੀ? ਥੋੜਾ ਜਿਹਾ ਘਾਟੇ ਖਾ ਕੇ ਇਸ ਨਾਲ ਜ਼ਿਆਦਾ ਗ੍ਰਾਹਕ ਖਿੱਚੇ ਜਾ ਸਕਣਗੇ ਜਿਹਨਾਂ ਨਾਲ ਮਹਿਸੂਸ ਹੁੰਦਾ ਘਾਟਾ ਵੱਡੇ ਮੁਨਾਫ਼ੇ ਵਿਚ ਬਦਲ ਜਾਵੇਗਾ ਬਾਕੀ ਅੱਗੋਂ ਬੰਧਕਾਂ ਅਤੇ ਸੰਚਾਲਕਾਂ ਦੀ ਮਰਜ਼ੀ। 

ਆਪਣੇ ਵਿਚਾਰ ਇਸ ਪਤੇ ਤੇ ਈਮੇਲ ਕਰ ਸਕਦੇ ਹੋ-medialink32@gmail.com

ਵਾਟਸਅਪ ਨੰਬਰ ਹੈ-919925322407

Wednesday, April 29, 2015

ਤੇਜ਼ੀ ਨਾਲ ਬਦਲ ਰਹੇ ਹਨ ਖਾਣ-ਪੀਣ ਦੇ ਅੰਦਾਜ਼

Wed, Apr 29, 2015 at 5:36 PM
ਲੁਧਿਆਣਾ ਨੂੰ ਮਿਲਿਆ ਪਹਿਲਾ ਅਤੇ ਇੱਕ ਮਾਤਰ ਦੱਖਣੀ ਰੈਂਸਟੋਰੈਂਟ 
ਲੁਧਿਆਣਾ: 29 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਪਿਛਲੇ ਕੁਝ ਸਾਲਾਂ ਤੋਂ ਖਾਣ-ਪੀਣ ਵੀ ਲੋਕਾਂ ਦੇ ਲਾਈਫ਼ ਸਟਾਇਲ ਦੀ ਤਰ੍ਹਾਂ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸਦੇ ਚੱਲਦੇ ਹੁਣ ਲੁਧਿਆਣਵੀਂ ਵੀ ਨਵੇਂ-ਨਵੇਂ ਤਜ਼ਰਬਿਆਂ ਨੂੰ ਮਹੱਤਵ ਦੇਣ ਲੱਗੇ ਹਨ। ਇਸੇ ਬਦਲਾਅ ਅਤੇ ਬਦਲਦੀ ਸ਼ੈਲੀ ਦੇ ਚੱਲਦਿਆਂ ਸ਼ਹਿਰ ’ਚ ਪਹਿਲਾਂ ਅਤੇ ਸਿਰਫ਼ ਇੱਕ ਮਾਤਰ ਖਾਣ ਪੀਣ ਦਾ ਅਨਾਨਤਮ ਰੈਸਟੋਰੈਂਟ ਪੇਸ਼ ਕੀਤਾ ਗਿਆ ਹੈ, ਜਿਸ ’ਚ ਲੋਕ ਸਵੇਰ ਦਾ ਖਾਣਾ, ਦੁਪਹਿਰ ਦਾ ਖਾਣਾ ਅਤੇ ਨਾਲ ਹੀ ਰਾਤ ਦਾ ਖਾਣਾ ਵੀ ਵੱਖ-ਵੱਖ ਚੋਣ ਦੇ ਨਾਲ ਲੈ ਸਕਦੇ ਹਨ। ਇਸ ਰੈਸਟੋਰੈਂਟ ’ਚ ਫਾਈਨ ਡਾਈਨਿੰਗ ਦੇ ਨਾਲ-ਨਾਲ ਸਟ੍ਰੀਟ ਫੂਡ ਦਾ ਆਨੰਦ ਲੋਕਾਂ ਨੂੰ ਨਵੀਂ ਸੋਚ ਦੇਵੇਗਾ।

ਰੈਸਟੋਰੈਂਟ ਦੇ ਉਦਘਾਟਨ ਮੌਕੇ ਰੈਸਟੋਰੈਂਟ ਪ੍ਰਬੰਧਕ ਨਿਰਦੇਸ਼ਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਰੈਸਟੋਰੈਂਟ ’ਚ ਸਾਊਥ ਇੰਡੀਅਨ (ਦੱਖਣੀ ਭਾਰਤੀ) ਰਵਾਇਤ ਅਨੁਸਾਰ ਸ਼ਾਕਾਹਾਰੀ ਭੋਜਨ ਦੇ ਨਾਲ ਨਾਲ ਸਟਰੀਟ ਫੂਡ ਨੂੰ ਵੀ ਪੇਸ਼ ਕੀਤਾ ਜਾ ਰਿਹਾ ਹੈ, ਜੋ ਆਪਣੀ ਤਰ੍ਹਾਂ ਦਾ ਪਹਿਲਾਂ ਰੈਸਟੋਰੈਂਟ ਹੋਵੇਗਾ, ਜਿੱਥੇ ਲੋਕ ਪੂਰੇ ਦੱਖਣੀ ਭਾਰਤੀ ਖਾਣੇ ਦਾ ਆਨੰਦ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਸਵੇਰੇ ਸਾਢੇ 8 ਵਜੇ ਖੁੱਲ੍ਹੇਗਾ। ਜਿਸ ’ਚ ਛੋਲੇਂ ਭਟੂਰੇ, ਪਾਣੀ-ਪੁਰੀ, ਮਸਕਾ ਪਾਓ, ਚਟਨੀ ਸੈਂਡਵਿਚ ਦੇ ਨਾਲ ਕਈ ਹੋਰ ਪ੍ਰਕਾਰ ਦੇ ਭੋਜਨ ਪੇਸ਼ ਕੀਤੇ ਜਾਣਗੇ। ਇੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਵਾਸੀਆਂ ਨੂੰ ਨਵੀਂ ਸੋਚ ਦੇਣਾ ਚਾਹੁੰਦੇ ਸੀ, ਕਿਉਂਕਿ ਕਈ ਸਾਲਾਂ ’ਚ ਸ਼ਹਿਰ ਦੇ ਖਾਣ-ਪੀਣ ’ਚ ਕਈ ਤਜ਼ਰਬੇ ਸਾਹਮਣੇ ਆ ਚੁੱਕੇ ਹਨ, ਜਿਸਨੂੰ ਲੋਕਾਂ ਨੇ ਅਪਣਾਇਆ ਵੀ ਹੈ, ਪ੍ਰੰਤੂ ਮੈਂ ਹਮੇਸ਼ਾ ਸੋਚਦਾ ਸੀ ਕਿ ਇੱਕ ਛੱਤ ਦੇ ਥੱਲੇ ਬੈਠ ਕੇ ਫਾਈਨ ਡਾਈਨਿੰਗ ਅਨੁਭਵ ਨੂੰ ਲੋਕ ਮਹਿਸੂਸ ਕਰਨ ਅਤੇ ਉਸਦਾ ਭਰਪੂਰ ਆਨੰਦ ਲਏ, ਪ੍ਰੰਤੂ ਮੈਂ ਹਮੇਸ਼ਾਂ ਸੋਚਦਾ ਸੀ ਇੱਕ ਛੱਤ ਥੱਲੇ ਫਾਈਨ ਡਾਈਨਿੰਗ ਅਤੇ ਸਟਰੀਟ ਫੂਡ ਦੇ ਅਨੁਭਵ ਦਾ ਮਿਸ਼ਰਨ ਕਿਵੇਂ ਹੋਵੇਗਾ। ਇੰਨ੍ਹੇ ਤਜ਼ਰਬੇ ਹੋਣ ਤੋਂ ਬਾਅਦ ਵੀ ਲੁਧਿਆਣਾ ਵਾਸੀਆਂ ਦੀ ਮਾੜੀ ਕਿਸਮਤ ਹੈ ਕਿ ਉਹ ਹਮੇਸ਼ਾਂ ਸਾਦਾ ਖਾਣਾ ਖਾਂਦੇ ਆ ਰਹੇ ਹਨ। ਥੋੜ੍ਹੀ ਦੇਰ ਦੇ ਲਈ ਆਪ ਸੋਚਿਆ ਕਿ ਆਪ ਇੱਕ ਰੈਸਟੋਰੈਂਟ ’ਚ ਬੈਠਿਆ ਜਾਵੇ ਅਤੇ ਪਾਲਕ ਪੱਤਾ ਚਾਟ, ਪਾਪੜੀ ਚਾਟ ਵਰਗੇ ਭੋਜਨ ਦਾ ਆਨੰਦ ਉਠਾਇਆ ਜਾਵੇ, ਕਿਵੇਂ ਲੱਗੇਗਾ ਨਵਾਂ ਅਨੁਭਵ। ਇਸੇ ਸੋਚ ਦੇ ਨਾਲ ਲੁਧਿਆਣਾ ਵਾਸੀਆਂ ਦੇ ਲਈ ਤੰਦਰੁਸਤ ਸ਼ਾਕਾਹਾਰੀ ਪਾਕਿ ਅਨੁਭਵ ਦੀ ਚੋਣ ਪੇਸ਼ ਕੀਤੀ ਹੈ, ਜਿਸ ’ਚ ਲੋਕਾਂ ਨੂੰ ਸ਼ੁੱਧ ਸ਼ਾਕਾਹਾਰੀ ਭੋਜਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਵੇੈਸੇ ਲੁਧਿਆਣੇ ਦੇ ਕੋਲ ਸਪਾਈਸ ਕਿਊਬ ਅਤੇ ਦੋ ਹੋਰ ਸ਼ਾਕਾਹਾਰੀ ਰੈਸਟੋਰੈਂਟ ਹਨ, ਪ੍ਰੰਤੂ ਅਨਾਨਤਮ ਸਭ ਤੋਂ ਵੱਖਰੀ ਪਛਾਣ ਬਣਾਏਗਾ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਰੋਡ ’ਤੇ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ’ਚ ਲੋਕਾਂ ਨੂੰ ਪਾਰਕਿੰਗ ਦੀ ਸੁਵਿਧਾ ਤਾਂ ਮਿਲੇਗੀ, ਨਾਲ ਹੀ ਰੈਸਟੋਰੈਂਟ ’ਚ ਸ਼ੱੁਧ ਸ਼ਾਕਾਹਾਰੀ ਦੱਖਣੀ ਭਾਰਤੀ ਭੋਜਨ ਬਿਲਕੁਲ ਰਿਵਾਜੀ ਤਰੀਕੇ ਨਾਲ ਪਕਾਇਆ ਜਾਵੇਗਾ, ਪ੍ਰੰਤੂ ਉਸਨੂੰ ਪਰੋਸਿਆ ਮਹਾਂਨਗਰੀ ਮਾਹੌਲ ਅਤੇ ਤਰੀਕੇ ਨਾਲ ਹੀ ਜਾਵੇਗਾ, ਜਿਸਦੀ ਕਿ ਲੁਧਿਆਣਾ ’ਚ ਖਾਸ ਸਮੰਗ ਹੈ। ਸਟਰੀਰ ਫੂਡ ਦਾ ਸਵਾਦ ਅਤੇ ਆਧੁਨਿਕ ਰੈਸਟੋਰੈਂਟ ਦਾ ਮਿਸ਼ਰਨ ਹੋਵੇਗਾ ਅਨਾਨਤਮ।

ਪੱਤਰਕਾਰ ਮਿਲਣੀ ਤੋਂ ਪਹਿਲਾਂ ਰੀਬਨ ਕੱਟ ਕੇ ਰੈਸਟੋਰੈਂਟ ਦਾ ਉਦਘਾਟਨ ਕੀਤਾ ਗਿਆ। ਜਿਸ ’ਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਰੀਤੀ ਰਿਵਾਜਾਂ ਅਨੁਸਾਰ ਪੂਜਾ ਕੀਤੀ। ਦੱਖਣੀ ਭਾਰਤੀ ਪਾਕਿ ਕਲਾ ਦੇ ਮਾਹਿਰ ਲੋਕਾਂ ਦੀ ਟੀਮ ਦੇ ਨਾਲ ਰੈਸਟੋਰੈਂਟ ਨੇ ਲੋਕਾਂ ਨੂੰ ਖਾਣ-ਪੀਣ ਦਾ ਨਵਾਂ ਅਨੁਭਵ ਦੇਣ ਦਾ ਵਾਅਦਾ ਕੀਤਾ ਹੈ। ਸ਼ੌਫ਼ ਰਾਧੇ ਸ਼ਿਆਮ ਨੇ ਦੱਸਿਆ ਕਿ ਰੈਸਟੋਰੈਂਟ ’ਚ ਸਾਡੇ ਮੈਨਿਊ ’ਚ ਮਾਲਾਬਾਰ ਸਰਟੂ, ਡੋਸਾ ਵੱਡਾ, ਇਡਲੀ ਦੇ ਨਾਲ ਨਾਲ ਅੰਗੂਰ ਦੇ ਰਸ ਦੀਆਂ ਲਈ ਕਿਸਮਾਂ ਮਿਲਣਗੀਆਂ। ਇਸਦੇ ਨਾਲ ਹੀ ਸਟਰੀਟ ਫੂਡ ’ਚ ਬੇਲਪੁੀ, ਮੁੰਬਈ ਦਾ ਵੱਡਾ ਪਾਓ ਅਤੇ ਕਈ ਤਰ੍ਹਾਂ ਦੇ ਭੋਜਨ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਹੋਣਗੇ।