Showing posts with label FCI. Show all posts
Showing posts with label FCI. Show all posts

Sunday, November 07, 2021

ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿਧੀਆਂ ਅਦਾਇਗੀਆਂ ਕਰੋ

ਲੁਧਿਆਣਾ ਵਿੱਚ ਹੋਈ ਪੱਲੇਦਾਰ ਸੰਘਟਰਸ਼ ਕਮੇਟੀ ਪੰਜਾਬ ਦੀ ਮੀਟਿੰਗ 


ਲੁਧਿਆਣਾ
: 7 ਨਵੰਬਰ 2021: (ਐਮ ਐਸ ਭਾਟੀਆ//ਪੰਜਾਬ ਸਕਰੀਨ)::

ਪੱਲੇਦਾਰ ਸੰਘਰਸ਼ ਕਮੇਟੀ ਪੰਜਾਬ ਆਪਣੀਆਂ ਮੰਗਾਂ ਨੂੰ ਲੈ ਕੇ ਫਿਰ ਸਰਗਰਮ ਹੈ। ਪੰਜਾਬ ਦੀਆਂ ਪ੍ਰਮੁੱਖ ਪੱਲੇਦਾਰ ਮਜ਼ਦੂਰ ਯੂਨੀਅਨਾਂ ਨੇ ਇੱਕ ਸਾਂਝੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਸਥਿਤ ਸੀਪੀਆਈ ਦਫਤਰ ਲੁਧਿਆਣਾ ਵਿੱਚ ਹੋਈ। ਇਸ ਮੀਟਿੰਗ ਵਿਚ ਕਈ ਅਹਿਮ ਨੁਕਤੇ ਵਿਚਾਰੇ ਗਏ। ਮੀਟਿੰਗ ਦੀ ਪ੍ਰਧਾਨਗੀ ਮਾਲੇਰਕੋਟਲਾ ਦੇ ਪੱਲੇਦਾਰ ਆਗੂ ਖੁਸ਼ੀ ਮੋਹੰਮਦ ਨੇ ਕੀਤੀ। 

ਮੀਟਿੰਗ ਵਿੱਚ  ਪੰਜਾਬ ਪੱਲੇਦਾਰ ਯੂਨੀਅਨ ਏਟਕ, ਗੱਲਾਂ ਮਜ਼ਦੂਰ ਯੂਨੀਅਨ ਪੰਜਾਬ, ਐਫ ਸੀ ਆਈ ਅਤੇ ਪੰਜਾਬ ਫ਼ੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਫ਼ੂਡ ਗ੍ਰੇਨ ਐਂਡ ਅਲਾਈਡ ਵਰਕਟਜ਼ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ-ਇੰਟਕ ਸਮੇਤ ਕਈ ਪ੍ਰਮੁੱਖ ਯੂਨੀਅਨਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੱਲੇਦਾਰ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਏਕਤਾ ਬਣਾ ਕੇ ਸੰਘਰਸ਼ਾਂ ਨੂੰ ਹੋਰ ਤਿੱਖਿਆਂ ਕਰਨ ਦਾ ਫੈਸਲਾ ਵੀ ਕੀਤਾ ਗਿਆ। 

ਮੀਟਿੰਗ ਵਿੱਚ ਸੂਬਾ ਪ੍ਰਧਾਨ ਤੋਂ ਇਲਾਵਾ ਹਰਦੇਵ ਸਿੰਘ ਗੋਲਡੀ-ਅੰਮ੍ਰਿਤਸਰ, ਅਮਰ ਸਿੰਘ ਭੱਟੀਆਂ-ਜਨਰਲ ਸਕੱਤਰ-ਏਟਕ, ਸ਼ਮਸ਼ੇਰ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ-ਪ੍ਰਧਾਨ ਪੰਜਾਬ (ਇੰਟਕ), ਗੁਰਬਖਸ਼ ਸਿੰਘ ਮੀਤ ਪ੍ਰਧਾਨ, ਕਰਮ ਦਿਓਲ ਅਹਿਮਦਗੜ੍ਹ-ਸੂਬਾ ਪ੍ਰਧਾਨ (ਆਜ਼ਾਦ ਯੂਨੀਅਨ), ਰਾਮਪਾਲ ਮੂਨਕ-ਜਨਰਲ ਸਕੱਤਰ (ਆਜ਼ਾਦ ਯੂਨੀਅਨ), ਸਾਹਿਬ ਸਿੰਘ ਮੀਤ ਸਕੱਤਰ, ਜਰਨੈਲ ਸਿੰਘ ਜੈਲਾ- ਸੰਗਰੂਰ ਇੰਟਕ, ਮੋਹਨ ਸਿੰਘ ਮੰਜੋਲੀ--ਚੇਅਰਮੈਨ ਅਸੰਗਠਿਤ (ਇੰਟਕ), ਸੁਖਦੇਵ ਸਿੰਘ ਰੋਪੜ ਐਕਟਿੰਗ ਪ੍ਰਧਾਨ-ਪੰਜਾਬ ਇੰਟਕ ਆਦਿ ਸਾਰਿਆਂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀਆਂ ਫ਼ੂਡ ਏਜੰਸੀਆਂ ਵਿੱਚੋਂ ਠੇਕੇਦਾਰੀਆਂ ਵਾਲਾ ਸਿਸਟਮ ਖਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ। 

ਚੇਤੇ ਰਹੇ ਕਿ ਚੋਣਾਂ ਤੋਂ ਪਹਿਲਾਂ ਮਿਤੀ 9 ਸਤੰਬਰ 2016 ਨੂੰ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਠੇਕੇਦਾਰੀ ਸਿਸਟਮ ਖਤਮ ਕਰ ਕੇ ਪੱਲੇਦਾਰਾਂ ਨੂੰ ਸਿਧਿ ਅਦਾਇਗੀ ਦਿੱਤੀ ਜਾਇਆ ਕਰੇਗੀ ਪਰ ਸਰਕਾਰ ਬਣਨ ਤੋਂ ਬਾਅਦ ਠੇਕੇਦਾਰੀ ਸਿਸਟਮ ਹੋਰ ਵੀ ਮਜ਼ਬੂਤ ਹੋਇਆ ਹੈ। 

ਇਸ ਮੌਕੇ ਬੂਟਾ ਸਿੰਘ ਰਾਏਕੋਟ, ਸੱਜਣ ਸਿੰਘ ਰਾਏਕੋਟ, ਕੁਲਦੀਪ ਸਿੰਘ ਝਬਾਲ, ਸਤਨਾਮ ਸਿੰਘ ਪ੍ਰਧਾਨ, ਸਰਵਜੀਤ ਸਿੰਘ ਮਲੇਰਕੋਟਲਾ, ਗੁਰਮੀਤ ਸਿੰਘ ਖੰਨਾ, ਮੁਹੰਮਦ ਰਫੀ ਮਲੇਰਕੋਟਲਾ, ਬਲਜੀਤ ਸਿੰਘ ਜਗਰਾਓਂ, ਦੇਸਾ ਸਿੰਘ ਮੁਕਤਸਰ, ਲਾਡੀ ਸਿੰਘ ਮੁਕਤਸਰ, ਜਰਨੈਲ ਸਿੰਘ ਜੈਲੀ-ਮੂਨਕ, ਯਾਦਵਿੰਦਰ ਸਿੰਘ, ਕਰਮਜੀਤ ਸਿੰਘ ਬਲੂਰ, ਜਗਦੇਵ ਸਿੰਘ ਪ੍ਰਧਾਨ-ਦਿੜਬਾ, ਸੁਨੀਲ ਸਿੰਘ ਸਮੇਤ ਕਈ ਸਾਥੀ ਸ਼ਾਮਲ ਹੋਏ। 

ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿਧੀਆਂ ਅਦਾਇਗੀਆਂ ਕਰੋ 

Saturday, April 26, 2014

ਐੱਫ. ਸੀ. ਆਈ. ਅਧਿਕਾਰੀਆਂ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਕਿਸਾਨਾਂ ਅਤੇ ਆੜਤੀਆਂ ਤੋਂ ਉਨ੍ਹਾਂ ਦੀ ਮੁਸ਼ਕਿਲਾਂ ਬਾਰੇ ਪੁੱਛਿਆ
ਖੰਨਾ/ਲੁਧਿਆਣਾ, 26 ਅਪ੍ਰੈੱਲ 2014: 
(ਪੰਜਾਬ ਸਕਰੀਨ ਬਿਊਰੋ):
ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਉੱਚ ਅਧਿਕਾਰੀਆਂ ਦੇ ਵਫਦ ਵੱਲੋਂ ਖੰਨਾ ਦੀ ਦਾਣਾ ਮੰਡੀ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਇਸ ਵਫਦ ਦੀ ਅਗਵਾਈ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ੍ਰੀ ਸੀ. ਵਿਸ਼ਵਨਾਥ ਵੱਲੋਂ ਕੀਤੀ ਗਈ, ਜਦਕਿ ਉਨ੍ਹਾਂ ਨਾਲ ਸ੍ਰੀ ਸੁਧੀਰ ਗਰਗ, ਐਗਜੀਕਿਊਟਿਵ ਡਾਇਰੈਕਟਰ (ਉਤਰੀ), ਸ੍ਰ. ਡੀ. ਐੱਸ. ਗਰੇਵਾਲ ਸਕੱਤਰ ਖੁਰਾਕ ਵਿਭਾਗ, ਪੰਜਾਬ ਸਰਕਾਰ, ਸ੍ਰੀ ਕੁਮਾਰ ਰਾਹੁਲ ਜਨਰਲ ਮੈਨੇਜਰ ਭਾਰਤੀ ਖੁਰਾਕ ਨਿਗਮ ਖੇਤਰੀ ਦਫ਼ਤਰ ਚੰਡੀਗੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਵਫਦ ਵੱਲੋਂ ਖਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਕੇ 'ਤੇ ਹਾਜ਼ਰ ਕਿਸਾਨਾਂ ਅਤੇ ਆੜਤੀਆਂ ਤੋਂ ਉਨ੍ਹਾਂ ਦੀ ਮੁਸ਼ਕਿਲਾਂ ਬਾਰੇ ਪੁੱਛਿਆ ਗਿਆ। ਵਫਦ ਨੂੰ ਸਥਾਨਕ ਆਟਾ ਚੱਕੀਆਂ ਅਤੇ ਵਪਾਰੀਆਂ ਦੇ ਨੁਮਾਇੰਦਿਆਂ ਨੇ ਵੀ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ। ਉਨ੍ਹਾਂ ਵੱਲੋਂ ਸਾਰੀਆਂ ਖਰੀਦ ਏਜੰਸੀਆਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।