Wednesday, November 18, 2026

ਲਾਹੌਰ ਕਾਲਜ ਫ਼ਾਰ ਵਿੱਮਨ ਵਿਚ ਨੌਵੀਂ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ

H S Dilgeer on Wednesday 18th November 2026 at 19:21

ਇਸ ਮੌਕੇ ਲਾਹੌਰ ਵੱਡੀ ਗਿਣਤੀ ਵਿਚ ਪੁੱਜੇ ਵਿਦਵਾਨ, ਕਲਾਕਾਰ ਅਤੇ ਖੋਜੀ 


ਲਾਹੌਰ:18 ਨਵੰਬਰ 2026: >>ਪੰਜਾਬ ਸਕਰੀਨ ਪੰਜਾਬੀ ਡੈਸਕ>>

ਅੱਜ ਇੱਥੇ ਲਾਹੌਰ ਵਿਚ ਲਾਹੌਰ ਕਾਲਜ ਫ਼ਾਰ ਵਿੱਮਨ ਯੂਨੀਵਰਸਿਟੀ ਵਿਚ ਨੌਵੀਂ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਕੀਤੀ ਗਈ। ਇਸ ਦਾ ਵਿਸ਼ਾ ਸੀ: ਪੰਜਾਬੀ ਜ਼ੁਬਾਨ, ਅਦਬ, ਫ਼ਨ ਅਤੇ ਸਕਾਫ਼ਤ (ਪੰਜਾਬੀ ਬੋਲੀ, ਸਾਹਿਤ, ਕਲਾ ਅਤੇ ਸਭਿਆਚਾਰ)। ਇਸ ਮੌਕੇ ਤੇ ਅਕਲੀਅਤਾਂ (ਘਟਗਿਣਤੀਆਂ) ਦੇ ਵਜ਼ੀਰ ਸ ਰਮੇਸ਼ ਸਿੰਘ ਅਰੋੜਾ ਅਤੇ ਵਜ਼ੀਰੇ ਤਾਲੀਮ ਰਾਣਾ ਸਿਕੰਦਰ ਹਯਾਤ ਨੇ ਪੰਜਾਬ ਸਰਕਾਰ ਵੱਲੋਂ ਸ਼ਮੂਲੀਅਤ ਕੀਤੀ। 


ਇਸ ਕਾਨਫ਼ਰੰਸ ਵਿਚ
ਵੱਖ-ਵੱਖ ਮੁਲਕਾਂ ਤੋਂ ਵੱਡੀ ਗਿਣਤੀ ਵਿਚ ਸਾਹਿਤਕਾਰ, ਖੋਜੀ ਤੇ ਵਿਦਵਾਨ ਪੁੱਜੇ ਹੋਏ ਸਨ। ਇਨ੍ਹਾਂ ਵਿਚ  ਡਾ ਹਰਜਿੰਦਰ ਸਿੰਘ ਦਿਲਗੀਰ (ਡਾਇਰੈਕਟਰ ਗੁਰੂ ਨਾਨਕ ਰਿਸਰਚ ਇੰਸਟੀਚਿਊਟ) ਬ੍ਰਿਿਮੰਘਮ ਇੰਗਲੈਂਡ, ਐਚੀਸਨ ਕਾਲਜ ਦੇ ਆਨਰੇਰੀ ਐਨਵਾਏ ਤੇ ਲੇਖਕ ਡਾ, ਤਰੁਣਜੀਤ ਸਿੰਘ ਬੁਤਾਲੀਆ ਅਮਰੀਕਾ, ਇੰਗਲੈਂਡ ਤੋਂ ਸ ਜੋਗਾ ਸਿੰਘ ਅਤੇ ਸ ਤਿਰਬੇਦੀ ਸਿੰਘ, ਪ੍ਰੋ. ਡਾ ਨਬੀਲਾ ਰਹਿਮਾਨ (ਪ੍ਰਿੰਸੀਪਲ ਓਰੀਐਟਲ ਕਾਲਜ ਤੇ ਸਾਬਕਾ ਵਾਈਸ ਚਾਂਸਲਰ), ਡਾ ਗ਼ਜ਼ਨਫ਼ਰ (ਬਾਬਾ ਗੁਰੂ ਨਾਨਕ ਯੂਨੀਵਰਸਿਟੀ), ਡਾ ਮਦਨ ਸਿੰਘ ਬਾਬਾ ਗੁਰੂ ਨਾਨਕ ਯੂਨੀਵਰਸਿਟੀ), ਮੁਦੱਸਰ ਬੱਟ (ਚੇਅਰਮੈਨ ਪੰਜਾਬ ਹਾਉਸ ਅਤੇ ਭੁਲੇਖਾ ਅਖ਼ਬਾਰ), ਦਿਆਲ ਸਿੰਘ ਫ਼ਾਊਂਡੇਸ਼ਨ ਤੋਂ ਡਾ. ਰੱਜ਼ਾਕ ਸ਼ਾਹਿਦ, ਡਾ ਕਲਿਆਣ ਸਿੰਘ (ਗਵਰਨਮੈਂਟ ਕਾਲਜ ਯੂਨੀਵਰਸਿਟੀ) ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ।

ਕਾਨਫ਼ਰੰਸ ਦੀ ਸ਼ਰੂਆਤ ਪ੍ਰੋ. ਡਾ ਮੁਜਾਹਿਦਾ ਬੱਟ (ਹੈਡ ਪੰਜਾਬੀ ਡਿਪਾਰਟਮੈਂਟ) ਲਾਹੋਰ ਕਾਲਜ ਫ਼ਾਰ ਵਿੱਮਨ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਾਨਫ਼ਰੰਸ ਦੇ ਮਕਸਦ ਬਾਰੇ ਚਾਨਣਾ ਪਾਇਆ। ਇਸ ਮਗਰੋਂ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੀ-ਨੋਟ ਐਡਰੈਸ ਪੇਸ਼ ਕੀਤਾ ਜਿਸ ਵਿਚ ਗ਼ਾਜ਼ੀ ਇਲਮ ਦੀਨ ਦੀ ਸ਼ਹੀਦੀ ਅਤੇ ਰਾਜਪਾਲ ਦੇ ਪਰਵਾਰ ਬਾਰੇ ਵਿੱਲਖਣ ਜਾਣਕਾਰੀ ਦਿੱਤੀ।  ਡਾ. ਤਰੁਣਜੀਤ ਸਿੰਘ ਬੁਤਾਲੀਆ ਨੇ ਸਿੱਖ ਮੁਸਲਿਮ ਸਬੰਧਾਂ ਬਾਰੇ ਪੇਪਰ ਪੇਸ਼ ਕੀਤਾ। 

ਇਸ ਕਾਨਫ਼ਰੰਸ ਵਿਚ ਇਕ ਇਤਿਹਾਸਕ ਕਦਮ ਵੀ ਉਠਾਇਆ ਗਿਆ। ਇਸ ਮੌਕੇ ਤੇ ਪਾਕਿਸਤਾਨ ਵਿਚ ਘਟ ਗਿਣਤੀਆਂ ਵਿਚੋਂ ਪਹਿਲੀ  ਬੀਬੀ ਨੇ ਪੀ-ਐਚ.ਡੀ. ਦੀ ਡਿਗਰੀ ਦੀ ਪੇਸ਼ਕਾਰੀ ਕੀਤੀ। ਅੱਜ ਉਸ ਦਾ ਵਾਇਵਾ ਲੈਣ ਵਾਸਤੇ ਡਾ. ਨਵੀਦ ਅਹਿਮਦ ਸ਼ਹਿਜ਼ਾਦ ਮੁਖੀ ਡਾਇਰੈਕਟੋਰੇਟ ਆਫ਼ ਪੰਜਾਬੀ ਕਲਚਰ, ਲੈਂਗੁਏਜ ਐਂਡ ਲਿਟਰੇਚਰ, ਡਾ ਨਬੀਲਾ ਰਹਿਮਾਨ (ਪ੍ਰਿੰਸੀਪਲ ਓਰੀਐਟਲ ਕਾਲਜ ਤੇ ਸਾਬਕਾ ਵਾਈਸ ਚਾਂਸਲਰ) ਅਤੇ ਡਾ ਹਰਜਿੰਦਰ ਸਿੰਘ ਦਿਲਗੀਰ (ਡਾਇਰੈਕਟਰ ਗੁਰੂ ਨਾਨਕ ਰਿਸਰਚ ਇੰਸਟੀਚਿਊਟ) ਅਤੇ ਸਤਵੰਤ ਕੋਰ ਦੇ ਸੁਪਰਵਾਈਜ਼ਰ ਪ੍ਰੋ. ਡਾ ਮੁਜਾਹਿਦਾ ਬੱਟ (ਹੈਡ ਪੰਜਾਬੀ ਡਿਪਾਰਟਮੈਂਟ) ਲਾਹੋਰ ਕਾਲਜ ਫ਼ਾਰ ਵਿੱਮਨ ਹਾਜ਼ਰ ਸਨ। ਡਾ ਸਤਵੰਤ ਕੌਰ ਨੇ ਆਪਣੀ ਪੇਸ਼ਕਾਰੀ ਕਾਨਫ਼ਰੰਸ ਵਿਚ ਵੀ ਕੀਤੀ। ਸਤਵੰਤ ਕੋਰ ਦੇ ਮਾਤਾ ਜੀ, ਭਰਜਾਈ, ਚਚੇਰੇ ਭੈਣ ਭਰਾ ਅਤੇ ਹੋਰ ਰਿਸ਼ਤਦਾਰ ਤੇ ਨਾਤੇਦਾਰ ਪੁੱਜੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਗੁਲਾਬ ਦੇ ਫੁੱਲਾਂ ਦਾ ਮੀਂਹ ਵਸਾ ਦਿੱਤਾ। ਪਾਕਿਸਤਾਨ ਦੇ ਇਤਿਹਾਸ ਵਿਚ ਅਜਿਹੀ ਸ਼ਾਨ ਨਾਲ ਪੀ-ਐਚ.ਡੀ. ਅੱਜ ਤਕ ਕਿਸੇ ਨੂੰ ਨਹੀਂ ਦਿੱਤੀ ਗਈ।

ਇਸ ਕਾਨਫ਼ਰੰਸ ਵਿਚ 75 ਤੋਂ ਵਧ ਸਕਾਲਰਾਂ ਨੇ ਆਪਣੇ ਰਿਸਰਚ ਪੇਪਰ ਪੇਸ਼ ਕੀਤੇ।

ਕਾਨਫ਼ਰੰਸ ਦੀ ਕਾਮਯਾਬੀ ਵਾਸਤੇ ਵਾਇਸ ਚਾਂਸਲਰ ਪ੍ਰੋ. ਡਾ ਉਜ਼ਮਾ ਕੁਰੈਸ਼ੀ ਦੀ ਸਰਪ੍ਰਸਤੀ ਅਤੇ ਡਾ ਮੁਜਾਹਿਦਾ ਬੱਟ ਦੀ ਅਗਵਾਈ ਹੇਠ ਡਾ ਕਲਿਆਣ ਸਿੰਘ, ਤਸੱਵੁਰ ਅਲੀ ਅਤੇ ਸਟਾਫ਼ ਨੇ ਦਿਨ ਰਾਤ ਇਕ ਕਰ ਦਿੱਤਾ। 

ਇਸ ਕਾਨਫ਼ਰੰਸ ਦੀ ਕਮਾਲ ਇਹ ਸੀ ਕਿ ਜਿੰਨਾ ਚਿਰ ਸਮਾਗਮ ਚਲਦਾ ਰਿਹਾ ਕੋਈ ਵੀ ਉਠ ਕੇ ਨਹੀਂ ਗਿਆ ਅਤੇ ਕਮਾਲ ਦੀ ਖ਼ਾਮੋਸ਼ੀ ਨਾਲ ਵਿਿਦਆਰਥੀਆਂ, ਫ਼ੈਸਰ ਤੇ ਸਾਰੇ ਮਹਿਮਾਨਾਂ ਨੇ ਸਾਰਾ ਪ੍ਰੋਗਰਾਮ ਸੁਣਿਆ। 

ਪ੍ਰੋਗਰਾਮ ਦੇ ਅਖ਼ੀਰ ਵਿਚ ਡਾ ਮੁਜਾਹਿਦਾ ਬੱਟ ਤੇ ਡਾ ਹਰਜਿੰਦਰ ਸਿੰਘ ਦਿਲਗੀਰ ਨੇ ਮਹਿਮਾਨਾਂ ਨੂੰ ਟਰਾਫ਼ੀਆਂ ਭੇਟ ਕੀਤੀਆਂ।


No comments: