Friday, July 11, 2025

ਵਤਰੁਖ ਫਾਊਂਡੇਸ਼ਨ ਨੇ ਰਾਮਪੁਰ ਵਿਖੇ ਵਣ ਮਹੋਤਸਵ ਮਨਾਇਆ

 From Vatrukh Foundation on 11th July 2025 at 13:58 Regarding Tree Planting//Van Mahotsav 

ਪਿੰਡ ਵਿੱਚ ਲਗਭਗ 500 ਰੁੱਖ ਲਗਾਏ ਗਏ


ਲੁਧਿਆਣਾ: 11 ਜੁਲਾਈ 2025: (ਕਾਰਤਿਕਾ ਕਲਿਆਣੀ ਸਿੰਘ/ /ਪੰਜਾਬ ਸਕਰੀਨ ਡੈਸਕ)::
ਇਹ ਧਰਤੀ ਫੁੱਲਾਂ ,  ਫਲਾਂ ਅਤੇ ਰੁੱਖਾਂ ਨਾਲ ਸ਼ਿੰਗਾਰੀ ਹੋਈ ਹੁੰਦੀ ਸੀ। ਵਿਕਾਸ ਦੇ ਨਾਂਅ ਹੇਠ ਇਹਨਾਂ ਰੁੱਖਾਂ ਨੂੰ ਵੱਢ ਵੱਢ ਕੇ ਮੁਕਾ ਦਿੱਤਾ ਗਿਆ। ਸੀਮਿੰਟ ,  ਕੰਕਰੀਟ ਅਤੇ ਪੱਥਰਾਂ ਦੇ ਜੰਗਲ ਨੇ ਨਾ ਸਿਰਫ ਤਾਪਮਾਨ ਵਧਾਇਆ ਬਲਕਿ ਸਾਹ ਲਾਇ ਜੋਗੀ ਆਕਸੀਜ਼ਨ ਵੀ ਮੁਕਾ ਦਿੱਤੀ। ਕਹਿੰਦੇ ਨੇ ਦਸ ਬਾਰਾਂ ਫੁੱਟ ਦਾ ਨਿੰਮ ਵਾਲਾ ਇੱਕ ਦਰਖਤ ਘਰ ਦੇ ਦਰਵਾਜ਼ੇ ਜਾਨ ਵਿਹੜੇ ਵਿੱਚ ਲੱਗਿਆ ਹੋਵੇ ਤਾਂ ਉਹ ਤਿੰਨ ਏਅਰ ਕੰਡੀਸ਼ਨਰਾਂ ਜਿੰਨੀ ਕੁਦਰਤ ਠੰਡਕ ਦੇਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਹੋਸ਼ਿਆਰਪੂਰ ਅਤੇ ਪਠਾਨਕੋਟ ਵਿੱਚ ਕਈ ਇਲਾਕੇ ਅਜਿਹੇ ਹਨ ਹਿੱਠੇ ਭਰ ਗਰਮੀਆਂ ਵਿੱਚ ਵੀ ਕਦੀ ਪੱਖਾਂ ਤੱਕ ਚਲਾਉਣ ਦੀ ਲੋੜ ਨਹੀਂ  ਪੈਂਦੀ। ਸ਼ੁੱਧ ਆਕਸੀਜ਼ਨ ਨਾਲ ਤਨ ਵੀ ਠੀਕ ਰਹਿੰਦਾ ਹੈ ਅਤੇ ਮਨ ਵੀ। ਜਦੋਂ ਸਰਕਾਰਾਂ ਵੀ ਬਹੁਕੌਮੀ ਕੰਪਨੀਆਂ ਨਾਲ ਰਲ ਕੇ ਦਰਖਤ ਵਧਣ ਲੱਗੀਆਂ ਹੋਈਆਂ ਹਨ ਉਦੋਂ ਇੱਕ ਜੱਥੇਬੰਦੀ ਹਵਾ ਦੇ ਉਲਟ ਚੱਲਣ ਦੀ ਹਿੰਮਤ ਵੀ ਦਿਖਾ ਰਹੀ ਹੈ। ਇਹ ਸੰਸਥਾ ਚੇਤੇ ਕਰ ਰਹੀ ਹੈ ਕਿ ਜੇਕਰ ਹੁਣ ਸਾਡੇ ਆਲੇ ਦੁਆਲੇ ਦੀ ਸ਼ਾਂਤੀ ਗੁਆਚ ਚੁੱਕੀ ਹੈ ਤਾਂ ਇਹ ਸਾਡੇ ਅਜਿਹੇ ਕੁਕਰਮਾਂ ਦਾ ਹੀ ਫਲ ਹੈ। ਸਾਨੂੰ ਕੁਦਰਤ ਦਾ ਵਿਨਾਸ਼ ਰੋਕਣਾ ਪਵੇਗਾ ਵਰਨਣ ਤਬਾਹੀਆਂ ਦਾ ਸਾਹਮਣਾ ਤਾਂ ਹੋਣਾ ਹੀ ਹੈ। 

ਵਤਰੁਖ ਫਾਊਂਡੇਸ਼ਨ ਨੇ ਅੱਜ ਇਸ ਦਿਸ਼ਾ ਵਿੱਚ ਇੱਕ ਨਵਾਂ ਉਪਰਾਲਾ ਵੀ ਕਰ ਕੇ ਦਿਖਾਇਆ। ਅੱਜ ਪਿੰਡ ਰਾਮਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਵਣ ਮਹੋਤਸਵ ਮਨਾਇਆ। ਪਿੰਡ ਵਿੱਚ ਲਗਭਗ 500 ਰੁੱਖ ਲਗਾਏ ਗਏ। ਇਸ ਮਕਸਦ ਲਾਇ ਬੜੇ ਉਤਸ਼ਾਹ ਨਾਲ ਸਾਹਮਣੇ ਆਏ ਨਨਕਾਣਾ ਸਾਹਿਬ ਸਕੂਲ ਰਾਮਪੁਰ ਦੇ ਸਕੂਲੀ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਅੱਜ ਰਾਮਪੁਰ ਦਾ ਨਜ਼ਾਰਾ ਦੇਖਣ ਵਾਲਾ ਸੀ। 

ਨਨਕਾਣਾ ਸਾਹਿਬ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਕਿਹਾ ਕਿ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ। ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਰੁੱਖ ਸਮੇਂ ਦੀ ਲੋੜ ਹਨ। ਉਹਨਾਂ ਰੁੱਖਾਂ ਦੀ ਅਹਿਮੀਅਤ ਅਤੇ ਚੌਗਿਰਦੇ ਨੂੰ ਵੱਧ ਰਹੇ ਖਤਰਿਆਂ ਬਾਰੇ ਵੀ ਜਾਣੂੰ ਕਰਵਾਇਆ। 

ਇਸ ਸ਼ੁੱਭ ਮੌਕੇ 'ਤੇ ਵਤਰੁਖ ਫਾਊਂਡੇਸ਼ਨ ਦੀ ਸਮਿਤਾ ਕੌਰ ਨੇ ਕਿਹਾ ਕਿ ਪੰਜਾਬ ਦੇ ਰੁੱਖਾਂ ਵਾਲੇ ਰਕਬੇ ਨੂੰ ਪੰਜਾਬ ਦੇ ਭੂਗੋਲਿਕ ਖੇਤਰ ਦੇ 3.67% ਤੋਂ ਵਧਾ ਕੇ 33% ਕੀਤਾ ਜਾਵੇਗਾ। ਇਸ ਨਾਲ ਧਰਤੀ ਹੇਠਲੇ ਪਾਣੀ ਨੂੰ ਮੁੜ ਸੁਰਜੀਤ ਕਰਨ ਅਤੇ ਸਾਫ਼ ਹਵਾ ਬਣਾਉਣ ਵਿੱਚ ਮਦਦ ਮਿਲੇਗੀ। ਇਸ ਤਰ੍ਹਾਂ ਇਸ ਸੰਗਠਨ ਕੋਲ ਭਵਿੱਖ ਲਈ ਵੀ ਬਹੁਤ ਸਾਰੀਆਂ ਉਸਾਰੂ ਯੋਜਨਾਵਾਂ ਹਨ। ਇਹਨਾਂ ਯੋਜਨਾਵਾਂ ਅਧੀਨ ਹੀ ਪੰਜਾਬ ਦੀਆਂ ਇਸ ਦਿਸ਼ਾ ਨਾਲ ਸਬੰਧਤ ਸਮੱਸਿਆਵਾਂ ਦੂਰ ਕਰਨ ਦੇ ਉਪਰਾਲੇ ਕੀਤੇ ਜਾਣੇ ਹਨ ਜਿਹਨਾਂ ਨਾਪ ਪੰਜਾਬ ਫਿਰ ਬਣ ਸਕੇਗਾ ਪਹਿਲਾਂ ਵਰਗਾ ਪੰਜਾਬ।   

ਇਸ ਮੌਕੇ ਜੰਗਲਾਤ ਵਿਭਾਗ ਤੋਂ ਸ. ਬਲਦੇਵ ਸਿੰਘ, ਗੁਰਮਨੀਤ ਸਿੰਘ ਮਾਂਗਟ, ਸਵਰਨਜੀਤ ਕੌਰ, ਨਵਦੀਪ ਕੌਰ ਅਤੇ ਅਭਿਸ਼ੇਕ ਸ਼ਰਮਾ ਵੀ ਮੌਜੂਦ ਸਨ।ਇਸ ਸਮਾਗਮ ਵਿੱਚ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।



No comments: