From M S Bhatia on 03 May 2025 at 2022 Regarding IDPD meeting
ਆਈ ਡੀ ਪੀ ਡੀ ਵਲੋਂ ਪਹਿਲਗਾਮ ਵਿਖੇ ਅੱਤਵਾਦੀ ਹਿੰਸਾ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ
ਇੰਡੀਅਨ ਡਾਕਟਰ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਵੱਲੋਂ ਪਹਿਲਗਾਮ ਵਿਖੇ ਨਿਰਦੋਸ਼ ਸੈਲਾਨੀਆਂ ਦੀ ਹੱਤਿਆ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅੱਤਵਾਦੀਆਂ ਦੇ ਇਸ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਉਹਨਾਂ ਨੂੰ ਸਖਤ ਤੋ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ।
ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਖੋਖਲੇ ਦਾਅਵਿਆਂ ਕਿ ਘਾਟੀ ਵਿੱਚ ਅੱਤਵਾਦ ਸਮਾਪਤ ਹੋ ਚੁੱਕਿਆ ਹੈ, ਨੂੰ ਸਿਰਫ ਇੱਕ ਰਾਜਨੀਤੀਕ ਸਟੰਟ ਦੱਸਿਆ। ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਨੋਟਬੰਦੀ ਤੋਂ ਬਾਅਦ ਅੱਤਵਾਦ ਸਮਾਪਤ ਹੋ ਜਾਏਗਾ ਅਤੇ ਇਸੇ ਗੱਲ ਨੂੰ ਦੁਬਾਰਾ ਧਾਰਾ 370 ਹਟਾਉਣ ਤੋਂ ਬਾਅਦ ਫਿਰ ਦੋਹਰਾਇਆ। ਪਰ ਅਸਲ ਵਿੱਚ ਆਂਕੜੇ ਦੱਸਦੇ ਹਨ ਕਿ ਪਿਛਲੀ ਯੂਪੀਏ ਦੀ ਸਰਕਾਰ ਦੇ ਦੌਰਾਨ ਅੱਤਵਾਦੀਆਂ ਹੱਥੋਂ ਮਾਰੇ ਗਏ ਲੋਕਾਂ ਦੀ ਗਿਣਤੀ ਪ੍ਰਤਿਵਰਸ਼ 101 ਤੇ ਲਿਆਂਦੀ ਗਈ ਸੀ ਜਦੋਂ ਕੀ ਮੌਜੂਦਾ ਸਰਕਾਰ ਦੇ 11 ਸਾਲ ਲਗਭਗ ਹੋਣ ਨੂੰ ਆਏ ਤੇ ਇਹ ਗਿਣਤੀ 127 ਤੱਕ ਖੜੀ ਹੈ।
ਇਕ ਦਮ ਘਬਰਾ ਕੇ ਬਿਨਾਂ ਸੋਚੇ ਸਮਝੇ ਸਿੰਧੂ ਨਦੀ ਸੰਧੀ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਤੇ ਪਾਕਿਸਤਾਨ ਨੂੰ ਪਾਣੀ ਬੰਦ ਕਰਨ ਦੀ ਗੱਲ ਕਰ ਦਿੱਤੀ ਗਈ। ਨਾ ਤੇ ਇਹ ਤਕਨੀਕੀ ਤੌਰ ਤੇ ਸੰਭਵ ਹੈ ਤੇ ਨਾਲ ਹੀ ਇਹ ਗੈਰ ਕਾਨੂੰਨੀ ਵੀ ਹੈ। ਇਹ ਪਾਣੀ ਪਾਕਿਸਤਾਨ ਦੇ ਲੋਕਾਂ ਦੀ ਖੇਤੀਬਾੜੀ ਅਤੇ ਹੋਰ ਲੋੜਾਂ ਲਈ ਇਕ ਜੀਵਨ ਰੇਖਾ ਹੈ। ਇਸ ਨੂੰ ਬੰਦ ਕਰਨ ਦੇ ਨਾਲ ਪਾਕਿਸਤਾਨ ਦੇ ਵਿੱਚ ਪੀਣ ਦੇ ਪਾਣੀ ਤੇ ਖੁਰਾਕ ਦਾ 20 ਕਰੋੜ ਲੋਕਾਂ ਦੇ ਲਈ ਸੰਕਟ ਖੜਾ ਹੋ ਸਕਦਾ ਹੈ । ਇੰਜ ਹੋਇਆ ਤਾਂ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਬਹੁਤ ਕਠਿਨਾਈਆਂ ਪੈਦਾ ਹੋ ਜਾਣਗੀਆਂ।
ਇਹ ਲਾਜ਼ਮੀ ਹੈ ਕਿ ਹਿੰਸਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਪਰ ਪ੍ਰਧਾਨ ਮੰਤਰੀ ਵੱਲੋਂ ਹਮਲਾਵਰ ਕਿਸਮ ਦੀਆਂ ਗੱਲਾਂ ਅਤੇ ਮਿੱਟੀ ਵਿੱਚ ਮਿਲਾਣ ਦੀਆਂ ਗੱਲਾਂ ਭਾਵਨਾ ਪੂਰਨ ਤਾਂ ਹੋ ਸਕਦੀਆਂ ਹਨ ਪਰ ਯਥਾਰਥਵਾਦੀ ਨਹੀਂ ਹਨ। ਮੁਸਲਮਾਨਾਂ ਅਤੇ ਕਸ਼ਮੀਰੀ ਵਿਦਿਆਰਥੀਆਂ ਤੇ ਹਮਲਿਆਂ ਨੂੰ ਰੋਕਣਾ ਲਾਜ਼ਮੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਸ਼ਮੀਰ ਦੇ ਲੋਕਾਂ ਨੇ ਪਹਿਲਗਾਮ ਵਿਚ ਹੋਈ ਹਿੰਸਾ ਨੂੰ ਪੂਰੀ ਤਰਹਾਂ ਰੱਦ ਕਰ ਦਿੱਤਾ ਹੈ।
ਉਨਾਂ ਨੇ ਨਾ ਕੇਵਲ ਜ਼ਖਮੀਆਂ ਨੂੰ ਬਚਾਇਆ ਬਲਕਿ ਸਾਰੇ ਕਸ਼ਮੀਰ ਵਿੱਚ ਸੜਕਾਂ ਤੇ ਉਤਰ ਕੇ ਇਸ ਹਿੰਸਕ ਕਾਰੇ ਦਾ ਪ੍ਰਦਰਸ਼ਨ ਕਰਕੇ ਵਿਰੋਧ ਵੀ ਕੀਤਾ।
ਇਸ ਲਈ ਇਨਾਂ ਹਾਲਾਤਾਂ ਨੂੰ ਸਮਝਦਾਰੀ ਦੇ ਨਾਲ ਸਮਝ ਕੇ ਅੱਗੇ ਚਲਣਾ ਚਾਹੀਦਾ ਹੈ। ਜਿੱਥੇ ਆਪਣੇ ਦੇਸ਼ ਦੀ ਅਣਖ ਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਦੇ ਲਈ ਮਜਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ ਉਥੇ ਸਾਨੂੰ ਵਾਸੂਦੇਵ ਕੁਟੰਬ ਦੀ ਦਾਰਸ਼ਨਿਕਤਾ ਤੇ ਅੱਗੇ ਚਲਣਾ ਪਏਗਾ ਜਿਸ ਮੁਤਾਬਕ ਮਾਨਵ ਜਾਤੀ ਨੂੰ ਸਮੁੱਚੇ ਤੌਰ ਤੇ ਮਾਨ ਸਨਮਾਨ ਦੇਣਾ ਪਏਗਾ।
ਅੱਜ ਇਹ ਤੱਥ ਸਭ ਨੂੰ ਪਤਾ ਹੈ ਕਿ ਅਜੋਕੇ ਯੁੱਧਾਂ ਦੌਰਾਨ ਲੜਾਕਿਆਂ ਦੇ ਮੁਕਾਬਲੇ ਆਮ ਨਾਗਰਿਕ ਵਧੇਰੇ ਗਿਣਤੀ ਵਿਚ ਮਾਰੇ ਜਾਂਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਇਸ ਖੇਤਰ ਵਿੱਚ ਕਿਤੇ ਵੀ ਅਜਿਹੀ ਵਾਪਰਨ ਤੋਂ ਰੋਕਣ ਲਈ ਇੱਕ ਆਮ ਸੁਰੱਖਿਆ ਪ੍ਰਣਾਲੀ ਦਾ ਵਿਕਾਸ ਕਰਨਾ ਚਾਹੀਦਾ ਹੈ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾ ਅਰੁਣ ਮਿੱਤਰ-ਪ੍ਰਧਾਨ ਆਈ.ਡੀ.ਪੀ.ਡੀ, ਪ੍ਰੋਫੈਸਰ ਜਗਮੋਹਨ ਸਿੰਘ, ਡਾਕਟਰ ਗਗਨਦੀਪ ਸਿੰਘ, ਡਾਕਟਰ ਪਰਮ ਸੈਣੀ, ਡਾਕਟਰ ਪ੍ਰਗਿਆ ਸ਼ਰਮਾ, ਐਮ ਐਸ ਭਾਟੀਆ, ਡਾਕਟਰ ਇੰਦਰਵੀਰ ਸਿੰਘ, ਡਾਕਟਰ ਐਮ ਕੇ ਮਹਾਜਨ, ਡਾਕਟਰ ਸ਼ਕਤੀ ਪਰਭਾਕਰ, ਡਾਕਟਰ ਮਹਿੰਦਰ ਕੌਰ ਗਰੇਵਾਲ, ਬ੍ਰਿਜ ਭੂਸ਼ਨ ਗੋਇਲ, ਡਾਕਟਰ ਕੁਸਮ ਲਤਾ ਵੀ ਸ਼ਾਮਿਲ ਰਹੇ।
No comments:
Post a Comment