From Jaswant Zirakh on15th May 2025 at 2:46 PM Regarding Birthday of Martyr Sukhdev Email
ਸ਼ਹੀਦ ਸੁਖਦੇਵ ਦਾ ਜਨਮਦਿਨ ਪਿੰਡ ਸੁਨੇਤ ਵਿੱਚ ਵੀ ਮਨਾਇਆ ਗਿਆ
ਲੁਧਿਆਣਾ: 15 ਮਈ 2025:(ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ):: ਲੁਧਿਆਣਾ ਵਿੱਚ ਬਹੁਤ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ ਪਰ ਇਸਦੇ ਬਾਵਜੂਦ ਬਹੁਤ ਕੁਝ ਸਥਾਈ ਵੀ ਹੈ ਜਿਹੜਾ ਰਵਾਇਤਾਂ ਨੂੰ ਅੱਗੇ ਤੋਰ ਰਿਹਾ ਹੈ। ਇਸ ਸਿਲਸਿਲੇ ਵਿੱਚ ਹੀ ਅਮਰ ਸ਼ਹੀਦ ਸੁਖਦੇਵ ਦਾ ਜਨਮਦਿਨ ਨੂੰ ਮਨਾਉਣ ਦਾ ਸਿਲਸਿਲਾ ਵੀ ਹੈ। ਇਸ ਮਕਸਦ ਲਈ ਜਿਹੜੇ ਸਮਾਗਮ ਹੁੰਦੇ ਹਨ ਉਹਨਾਂ ਵਿੱਚ ਇੱਕ ਸਮਾਗਮ ਨੌਘਰਾ ਦਾ ਵੀ ਹੈ ਅਤੇ ਇੱਕ ਸਮਾਗਮ ਪਿੰਡ ਸੁਨੇਤ ਵਿਚਲੇ ਸ਼ਹੀਦੀ ਸਮਾਰਕ ਦਾ ਵੀ।
ਅੱਜ ਲੁਧਿਆਣੇ ਸ਼ਹਿਰ ਦੇ ਜੰਮਪਲ ਸ਼ਹੀਦ ਸੁਖਦੇਵ ਦੇ ਜਨਮ ਦਿਨ ਮੌਕੇ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ, ਸੁਨੇਤ ਵਿਖੇ ਮਹਾਂ ਸਭਾ ਲੁਧਿਆਣਾ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਕਾਰਕੁੰਨਾਂ ਵੱਲੋਂ ਸ਼ਹੀਦ ਸੁਖਦੇਵ ਦੇ ਬੁੱਤ ਨੂੰ ਹਾਰ ਪਾ ਕੇ ਤੇ ਆਕਾਸ਼ ਗੁੰਜਾਉ ਨਾਅਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ ।
ਇਸ ਉਪਰੰਤ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਮਹਾਂ ਸਭਾ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਅਤੇ ਨੌਜਵਾਨ ਸਭਾ ਦੇ ਸਕੱਤਰ ਰਾਕੇਸ਼ ਆਜ਼ਾਦ ਨੇ ਕਿਹਾ ਕਿ ਸ਼ਹੀਦ ਸੁਖਦੇਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਲੁੱਟ ਰਹਿਤ ਸਮਾਜ ਦਾ ਸੁਪਨਾ ਵੇਖਿਆ ਸੀ ਤੇ ਉਸੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਨਾਲ ਹੱਸਦੇ ਹੱਸਦੇ ਫਾਂਸੀ ਤੇ ਚੜ੍ਹ ਗਏ।
ਇਸ ਸਮਾਗਮ ਰਾਹੀਂ ਯਾਦ ਕਰਾਇਆ ਗਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਛੋਟੇ ਜਿਹੇ ਵਕਫ਼ੇ ਦੌਰਾਨ ਦੇਸ਼ ਦੀ ਆਜ਼ਾਦੀ ਲਈ ਅਤੇ ਲੋਕਾਂ ਵਿੱਚ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਬਹੁਤ ਕੰਮ ਕੀਤੇ । ਉਨ੍ਹਾਂ ਨੇ ਹਰ ਵਰਗ ਦੇ ਨੌਜਵਾਨਾਂ ਨੂੰ ਚੇਤਨ ਕਰਨ ਲਈ ਨੌਜਵਾਨ ਭਾਰਤ ਸਭਾ ਵਰਗੀ ਜੱਥੇਬੰਦੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਅੱਜ ਦੇ ਦੌਰ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਹਾਰ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ, ਸਗੋਂ ਲੋਕਾਂ ਨੂੰ ਇਨ੍ਹਾਂ ਦੇ ਵਿਚਾਰਾਂ ਦੇ ਉਲਟ ਧਰਮਾਂ-ਜਾਤਾਂ ਦੇ ਨਾਮ ਤੇ ਲੜਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਮੁਲਕਾਂ ਦੀ ਸੇਵਾ ਕਰ ਰਹੀਆਂ ਹਨ।
ਇਸ ਦੌਰਾਨ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਦੀ ਫੌਜੀ ਸੇਵਾ ਵਿੱਚ ਕਰਨਲ ਵਜੋਂ ਸੇਵਾਵਾਂ ਨਿਭਾਉਣ ਵਾਲੀ ਅਤੇ ਅਪਰੇਸ਼ਨ ਸਿੰਦੂਰ ਦੀ ਅਗਵਾਈ ਕਰਨ ਵਾਲੀ ਸੋਫ਼ੀਆ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿ ਕੇ ਸੰਬੋਧਨ ਕਰਨ ਵਾਲੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਰੀ ਵਿਜੈ ਸ਼ਾਹ ਦੇ ਬਿਆਨ ਦੀ ਨਿਖੇਧੀ ਕਰਦਿਆਂ ਉਸ ਤੇ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਲੋਕਾਂ ਨੂੰ ਸ਼ਹੀਦਾਂ ਵੱਲੋਂ ਚਿਤਵੇ ਸਮਾਜ ਦੀ ਸਿਰਜਣਾ ਕਰਨ ਲਈ, ਧਰਮਾਂ, ਜਾਤਾਂ , ਫਿਰਕਿਆਂ ਤੋਂ ਉੱਪਰ ਉੱਠਕੇ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਕਰਨਲ ਸੋਫੀਆ ਕੁਰੈਸ਼ੀ ਖਿਲਾਫ ਭਾਜਪਾ ਲੀਡਰ ਦੀ ਟਿੱਪਣੀ ਦਾ ਮਾਮਲਾ ਫਿਰ ਗਰਮਾਉਣ ਨਾਲ ਮਹਾਂਸਭਾ ਨੇ ਦੇਸ਼ ਵਿਚ ਗੰਭੀਰ ਹੁੰਦੀ ਜਾ ਰਹੀ ਫਿਰਕਾਪ੍ਰਸਤੀ ਦੀ ਸਮੱਸਿਆ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ। ਸਭ ਨੇ ਕਿਹਾ ਕਿ ਸ਼ਹੀਦਾਂ ਅਤੇ ਦੇਸ਼ ਪ੍ਰੇਮੀਆਂ ਨੂੰ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਅਨਸਰ ਦੇਸ਼ ਅਤੇ ਦੁਨੀਆ ਦੇ ਦੁਸ਼ਮਣ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੌਜੀ ਸੁਬੇਗ ਸਿੰਘ, ਪ੍ਰਤਾਪ ਸਿੰਘ, ਮਾਸਟਰ ਅਜਮੇਰ ਦਾਖਾ, ਜਗਜੀਤ ਸਿੰਘ, ਮਾਨ ਸਿੰਘ, ਮਾਸਟਰ ਸੁਰਜੀਤ ਦੁੱਗਰੀ ਅਤੇ ਮਹੇਸ਼ ਕੁਮਾਰ ਆਦਿ ਹਾਜ਼ਰ ਸਨ।
No comments:
Post a Comment