Friday 4th October 2024 at 4:26 PM Via Email Hardeep Kaur//Mohali//Chandigarh Zaheer tailor Story//Punjabi
ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕਈ ਕਲਾਕਾਰ ਜ਼ਹੀਰ ਦੇ ਸੀਤੇ ਕੱਪੜੇ ਪਾ ਕੇ ਜਾਂਦੇ ਰਹੇ
ਹੁਣ ਅਰਬ ਦੇਸ਼ਾਂ ਦੇ ਸ਼ੇਖ ਵੀ ਹੋਏ ਪੰਜਾਬ ਵਾਲੇ ਇਸ ਟੇਲਰ ਦੇ ਮੁਰੀਦ
ਮੋਹਾਲੀ: 15 ਅਕਤੂਬਰ 2024:( ਹਰਦੀਪ ਕੌਰ//ਪੰਜਾਬ ਸਕਰੀਨ)::
ਮੋਹਾਲੀ ਇੱਕ ਵਾਰ ਫੇਰ ਚਰਚਾ ਵਿੱਚ ਹੈ। ਇਸ ਵਾਰ ਮੋਹਾਲੀ ਦੀ ਬੱਲੇ ਬੱਲੇ ਦੁਬਈ ਤੱਕ ਹੋ ਰਹੀ ਹੈ ਇਥੋਂ ਦੇ ਇੱਕ ਪ੍ਰਸਿੱਧ ਦਰਜੀ ਜ਼ਹੀਰ ਖਾਨ ਕਾਰਨ। ਜ਼ਹੀਰ ਖਾਨ ਨੂੰ ਕੱਪੜੇ ਸਿਊਣ ਵਿੱਚ ਕੋਈ ਖਾਸ ਮੁਹਾਰਤ ਹਾਸਲ ਹੈ। ਜ਼ਹੀਰ ਦੀ ਸੀਟੀ ਹੋ ਪੋਸ਼ਾਕ ਪਾਉਣ ਵਾਲਿਆਂ ਦੀ ਸ਼ਖ਼ਸੀਅਤ ਇਸ ਤਰ੍ਹਾਂ ਨਿਖਰ ਜਾਂਦੀ ਹੈ ਜਿਵੇਂ ਕਿਸੇ ਨੇ ਜਾਦੂ ਕਰ ਦਿੱਤਾ ਹੋਵੇ। ਇੱਕ ਗੈਰ ਰਸਮੀ ਮੁਲਾਕਾਤ ਵਿੱਚ ਜ਼ਹੀਰ ਨੇ ਦੱਸਿਆ ਕਿ ਅੱਜਕਲ੍ਹ ਰੈਡੀਮੇਡ ਚੀਜ਼ਾਂ ਦਾ ਜ਼ਮਾਨਾ ਹੈ। ਪਰ ਇਸ ਦੌਰ ਵਾਲੇ ਰੈਡੀਮੇਡ ਚੀਜ਼ਾਂ ਦੇ ਚਾਹਵਾਨ ਵੀ ਉਸ ਕੋਲੋਂ ਆਪ ਕੱਪੜਾ ਸਵਾ ਕੇ ਪਹਿਨਣਾ ਪਸੰਦ ਕਰਦੇ ਹਨ।
ਕੁੜਤੇ ਪਜਾਮੇ ਅਤੇ ਪੈਂਟ ਕੋਟ ਦੇ ਨਾਲ-ਨਾਲ ਹੋਰ ਆਧੁਨਿਕ ਪਹਿਰਾਵਿਆਂ ਵਿੱਚ ਆਪਣੀ ਖਾਸ ਪਹਿਚਾਨ ਬਣਾ ਚੁੱਕੇ ਜ਼ਹੀਰ ਟੇਲਰ ਕੋਲ ਹੁਣ ਦੁਬਈ ਦੇ ਦੋ ਸ਼ੇਖਾਂ ਵੱਲੋਂ ਵੀ ਪਹੁੰਚ ਕੀਤੀ ਗਈ ਹੈ। ਜਿਨਾਂ ਵੱਲੋਂ ਇੱਕ ਪੰਜਾਬੀ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਹੀਰ ਟੇਲਰ ਤੋਂ ਇੱਕ ਖਾਸ ਪੰਜਾਬੀ ਡਰੈਸ ਤਿਆਰ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਜਿਸ ਦੇ ਚੱਲਦੇ ਹੋਏ ਬਰਾਂਡ ਜ਼ਹੀਰ ਟੇਲਰ ਦੇ ਮਾਲਕ ਜ਼ਹੀਰ ਖਾਨ ਨੇ ਆਪਣੇ ਕਰਿੰਦਿਆਂ ਨੂੰ ਇਹਨਾਂ ਦੋ ਪਹਿਰਾਵਿਆਂ ਨੂੰ ਤਿਆਰ ਕਰਨ ਦੇ ਲਈ ਉੱਚ ਕੁਆਲਿਟੀ ਅਤੇ ਵਧੀਆ ਡਿਜ਼ਾਇਨ ਤਿਆਰ ਕਰਨ ਲਈ ਆਖਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਹੀਰ ਖਾਨ ਨੇ ਦੱਸਿਆ ਕਿ ਹਰ ਇੱਕ ਫੈਸ਼ਨ ਇੱਕ ਦਹਾਕੇ ਬਾਅਦ ਵਾਪਸ ਆਉਂਦਾ ਹੈ ਅਤੇ ਇੱਕ ਦੇਸ਼ ਦੇ ਲੋਕਾਂ ਦਾ ਪਹਿਰਾਵਾ ਦੂਜੇ ਦੇਸ਼ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਦੂਜੇ ਪਾਸੇ ਪੰਜਾਬ ਦੇ ਪਹਿਰਾਵੇ ਨੂੰ ਪੂਰੇ ਦੇਸ਼ ਭਰ ਵਿੱਚ ਪਸੰਦ ਕੀਤਾ ਜਾਂਦਾ ਹੈ। ਜਿਸ ਸਦਕਾ ਦੁਬਈ ਤੋਂ ਇਸ ਸਬੰਧੀ ਉਹਨਾਂ ਨੂੰ ਦੋ ਫੋਨ ਕਾਲ ਵੀ ਪ੍ਰਾਪਤ ਹੋਈਆਂ ਹਨ।
ਉਹਨਾਂ ਕਿਹਾ ਕਿ ਉਹ ਇਹਨਾਂ ਦੋਨੋਂ ਪਹਿਰਾਵਿਆਂ ਨੂੰ ਤਿਆਰ ਕਰਵਾਉਣ ਦੇ ਲਈ ਪੂਰੀ ਮਿਹਨਤ ਦੇ ਨਾਲ ਕੰਮ ਕਰਨਗੇ। ਦੱਸਣਾ ਬਣਦਾ ਹੈ ਕਿ ਜ਼ਹੀਰ ਟੇਲਰ ਵੱਲੋਂ ਤਿਆਰ ਕੀਤੇ ਗਏ ਕੱਪੜਿਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇੱਥੇ ਹੀ ਬੱਸ ਨਹੀਂ ਜ਼ਹੀਰ ਟੇਲਰ ਵੱਲੋਂ ਤਿਆਰ ਕੀਤੇ ਗਏ ਕੱਪੜੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਦੀ ਸਟੇਜ ਉੱਪਰ ਅਲੀ ਬਰਦਰਜ਼ ਤੇ ਹੋਰ ਕਲਾਕਾਰਾਂ ਵੱਲੋਂ ਵੀ ਪਹਿਨੇ ਜਾ ਚੁੱਕੇ ਹਨ।
ਜਿੱਥੇ ਮਸ਼ਹੂਰ ਹਸਤੀਆਂ ਆਪਣੇ ਵੱਖੋ ਵੱਖਰੇ ਸ਼ੋਅ ਦੇ ਲਈ ਜ਼ਹੀਰ ਟੇਲਰ ਤੋਂ ਆਪਣੇ ਕੱਪੜੇ ਤਿਆਰ ਕਰਵਾਉਂਦੇ ਹਨ ਉਥੇ ਹੀ ਕਈ ਰਾਜਨੀਤਿਕ ਨੇਤਾ ਵੀ ਜ਼ਹੀਰ ਟੇਲਰ ਦੇ ਕੁੜਤੇ ਪਜਾਮਿਆਂ ਦੇ ਫੈਨ ਹਨ । ਹਾਲ ਹੀ ਵਿੱਚ ਪੰਜਾਬ ਦੇ ਸਾਬਕਾ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਜ਼ਹੀਰ ਟੇਲਰ ਨੂੰ ਦਿਸ਼ਾ ਇੰਡੀਅਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਦੁਨੀਆ ਭਰ ਵਿੱਚ ਕਿਰਤ ਕਰਦੇ ਕਿਰਤੀਆਂ ਦੇ ਕਾਰੋਬਾਰ ਵਧਦੇ ਰਹਿਣ ਅਤੇ ਉਹਨਾਂ ਦੀ ਕਲਾ ਦੁਨੀਆ ਭਰ ਵਿੱਚ ਧੁੰਮਾਂ ਪਾਉਂਦੀ ਰਹੇ ਇਹੀ ਕਾਮਨਾ ਸਾਡੀ ਵੀ ਹੈ। ਇਸ ਦੇ ਨਾਲ ਹੀ ਦੁਨੀਆ ਦਾ ਆਰਥਿਕ ਸੰਤੁਲਨ ਵੀ ਵਧੇਗਾ। ਖੁਸ਼ਹਾਲੀ ਵੀ ਵਧੇਗੀ ਅਤੇ ਸ਼ਾਂਤੀ ਵੀ।
No comments:
Post a Comment