Wednesday, June 14, 2023

ਪੁਲਿਸ ਨੇ ਫਿਰ ਦਿਖਾਇਆ ਕਮਾਲ-60 ਘੰਟਿਆਂ ਵਿੱਚ ਸੰਘੀ ਨੱਪੀ ਲੁਟੇਰਿਆਂ ਦੀ

ਪੰਜ ਕਰੋੜ ਰੁਪਏ ਵੀ ਬਰਾਮਦ ਅਤੇ ਛੇ ਮੁਲਜ਼ਮ ਵੀ ਫੜ੍ਹੇ 

ਲੁਧਿਆਣਾ: 14 ਜੂਨ 2023: (ਪੰਜਾਬ ਸਕਰੀਨ ਟੀਮ)::

ਕਹਾਣੀ ਬੜੀ ਫ਼ਿਲਮੀ ਜਿਹੀ ਲੱਗਦੀ ਹੈ ਪਰ ਹੈ ਇਹ ਬਿਲਕੁਲ ਅਸਲੀ। ਚਾਰ ਕੁ ਦਿਨ ਪਹਿਲਾਂ ਹੀ ਲੁਟੇਰੇ ਇਸਤਰ੍ਹਾਂ ਆਏ ਜਿਵੇਂ ਕੋਈ ਖੌਫ ਹੀ ਨਾ ਹੋਵੇ। ਇਹਨਾਂ ਨੇ  ਸੀ ਐੱਮ ਐੱਸ ਕੰਪਨੀ ’ਚ 8 ਕਰੋੜ 49 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜ,ਮ ਦਿੱਤਾ ਅਤੇ ਬੜੀ ਬੇਬਾਕੀ ਨਾਲ ਤੁਰਦੇ ਬਣੇ। ਇਹਨਾਂ ਨੇ ਨਿਸ਼ਾਨਾ ਬਣਾਇਆ ਏ ਟੀ ਐਮ ਮਸ਼ੀਨਾਂ ਵਿਚ ਪੈਸੇ ਪਾਉਣ ਵਾਲੀ ਕੰਪਨੀ ਸੀ ਐਮ ਸੀ ਨੂੰ। ਇਹਨਾਂ ਲੁਟੇਰਿਆਂ ਦਾ ਸਰਗਨਾ ਨਿਕਲਿਆ ਮਨਜਿੰਦਰ ਸਿੰਘ ਮਨੀ ਜੋ ਕਿ ਸੀਐਮਐਸ ਕੰਪਨੀ ’ਚ ਪਿਛਲੇ ਚਾਰ ਸਾਲ ਤੋਂ ਕੰਮ ਕਰਦਾ ਸੀ। ਉਸਨੂੰ ਇਸ ਕੰਪਨੀ ਦੇ ਸਾਰੇ ਭੇਤ ਪਤਾ ਸਨ। ਪੈਸੇ ਕਿੱਥੇ ਹੁੰਦੇ ਹਨ, ਸੈਂਸਰ ਸਿਸਟਮ ਕਿੱਥੇ ਹੈ ਇਹ ਸਾਰੇ ਰਾਜ਼ ਉਸਨੂੰ ਪਤਾ ਸਨ।

ਏਨੀ ਵੱਡੀ ਸਾਜ਼ਿਸ਼ੀ ਲੁੱਟ ਦੀ ਇਸ ਵਾਰਦਾਤ ਨੂੰ 60 ਘੰਟਿਆਂ ਦੇ ਅੰਦਰ ਅਦੰਰ ਹੱਲ ਕਰਦਿਆਂ  ਪੰਜ ਕਰੋੜ ਰੁਪਏ ਬਰਾਮਦ ਕਰ ਲਏ ਗਏ ਹਨ। ਉਸ ਨੇ ਆਪਣੀ ਇੱਕ ਮਹਿਲਾ ਦੋਸਤ ਨਾਲ ਮਿਲ ਕੇ ਸਾਰੀ ਲੁੱਟ ਦੀ ਯੋਜਨਾ ਬਣਾਈ। ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇੱਕ 18 ਸਾਲ ਦਾ ਲੜਕਾ ਵੀ ਹੈ। ਇਸ ਮਾਮਲੇ ’ਚ ਪੁਲੀਸ ਨੇ ਪਿੰਡ ਅੱਬੂਵਾਲ ਦੇ ਰਹਿਣ ਵਾਲੇ ਮਾਸਟਰਮਾਈਂਡ ਤੇ ਸੀਐਮਐਸ ਕੰਪਨੀ ’ਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਮਨੀ, ਜਗਰਾਉਂ ਸਥਿਤ ਪਿੰਡ ਕੋਠੇ ਹਰੀ ਸਿੰਘ ਵਾਸੀ ਮਨਦੀਪ ਸਿੰਘ ਉਰਫ਼ ਵਿੱਕੀ, ਹਰਵਿੰਦਰ ਸਿੰਘ ਉਰਫ਼ ਲੰਬੂ, ਪਿੰਡ ਕਾਉਂਕੇ ਕਲਾਂ ਵਾਸੀ ਪਰਮਜੀਤ ਸਿੰਘ ਪੰਮਾ, ਬਰਨਾਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (18) ਦੇ ਨਾਲ ਨਾਲ ਨਰਿੰਦਰ ਸਿੰਘ ਉਰਫ਼ ਹੈਪੀ ਵਾਸੀ ਜਗਰਾਉਂ ਨੂੰ ਕਾਬੂ ਕੀਤਾ ਹੈ। ਜਦੋਂਕਿ ਇਸ ਗਰੋਹ ਦੀ ਦੂਜੀ ਮਾਸਟਰਮਾਈਂਡ ਤੇ ਡਾਕੂ ਹਸੀਨਾ ਦੇ ਨਾਂ ਤੋਂ ਮਸ਼ਹੂਰ ਮਨਦੀਪ ਕੌਰ ਉਰਫ਼ ਮੋਨਾ, ਉਸ ਦਾ ਪਤੀ ਬਰਨਾਲਾ ਰਾਮਗੜ੍ਹੀਆ ਰੋਡ ਵਾਸੀ ਜਸਵਿੰਦਰ ਸਿੰਘ, ਉਸ ਦਾ ਸਾਥੀ ਅਰੁਣ ਕੁਮਾਰ, ਨੰਨ੍ਹੀ ਤੇ ਗੁਲਸ਼ਨ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

ਜਦੋਂ ਪੁਲਿਸ ਦੀ ਇਸ ਕਾਮਯਾਬੀ ਬਾਰੇ ਲੁਧਿਆਣਾ ਦੀ ਪੁਲਿਸ ਲਾਈਨ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ  ਦੱਸਿਆ ਜਾ ਰਿਹਾ ਸੀ ਤਾਂ ਪ੍ਰੈਸ ਕਾਨਫਰੰਸ ਵਾਲਾ ਇੱਹ ਵੱਡਾ ਹਾਲ ਮੀਡੀਆ ਵਾਲਿਆਂ ਨਾਲ ਖਚਾਖਚ ਭਰਿਆ ਹੋਇਆ ਸੀ। ਪੱਤਰਕਾਰਾਂ ਦੇ ਕੈਮਰਾਮੈਨ ਮੇਜ਼ਾਂ ਦੇ ਉੱਪਰ ਚੜ੍ਹੇ ਹੋਏ ਸਨ ਅਤੇ ਕੈਮਰਿਆਂ ਦੀ ਫੋਕਸ ਸੈਟ ਕਰ ਰਹੇ ਸਨ। ਬਰਾਮਦ ਕੀਤੇ ਗਏ ਨੋਟਾਂ ਦੇ ਬੰਦਲਾਂ ਨਾਲ ਲੰਮੀ ਸਾਰੀ ਮੇਜ਼ ਭਰੀ ਹੋਈ ਸੀ ਜਿਸਨੂੰ ਕੱਪੜੇ ਨਾਲ ਢਕਿਆ ਹੋਇਆ ਸੀ। 

ਜਦੋਂ ਮੀਡੀਆ ਸਾਹਮਣੇ ਹੀ ਇਹ ਕੱਪੜਾ ਹਟਾਇਆ ਹੈ ਤਾਂ ਸਾਰੇ ਹੈਰਾਨ ਰਹਿ ਗਏ। ਏਨੇ ਵੱਡੀ ਨਗਦ ਰਕਮ ਸ਼ਾਇਦ ਮੀਡੀਆ ਵਾਲਿਆਂ ਨੇ ਵੀ ਪਹਿਲੀ ਵਾਰ ਦੇਖੀ ਸੀ। ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਦ ਇਸ ਕਰੰਸੀ ਦੇ ਨ ਕੁਝ ਕੁਝ ਧੁੰਦਲੇ ਜਿਹੇ ਲੱਗਦੇ ਸਨ ਕਿਓਂਕਿ ਪਲਾਸਟਿਕ ਦੀ ਰਿਫਲੈਕਸ਼ਨ ਇਸ ਨੂੰਨਸਪ੍ਸ਼ਟ ਨਜ਼ਰ ਨਹੀਂ ਸੀ ਆਉਣ ਦੇਂਦੀ। 

ਇਸ ਪੱਤਰਕਾਰ ਮਿਲਣੀ ਦੌਰਾਨ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 10 ਜੂਨ ਨੂੰ ਹੋਈ ਲੁੱਟ ਦੇ ਮਾਮਲੇ ਵਿਚ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੰਪਨੀ ਦੇ ਸੁਰੱਖਿਆ ਸਿਸਟਮ ਵਿਚ ਵੱਡੀਆਂ ਖਾਮੀਆਂ ਮਿਲੀਆਂ। ਇਹ ਗੱਲ ਪਹਿਲਾਂ ਵੀ ਮੀਡੀਆ ਵਿੱਚ ਆ ਚੁਕੀ ਹੈ ਕਿ ਇਹ ਕੰਪਨੀ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਨਹੀਂ ਸੀ ਕਰ ਰਹੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਮਾਸਟਰਮਾਈਂਡ ਮਨਜਿੰਦਰ ਸਿੰਘ ਮਨੀ ਸੀਐਮਐਸ ਕੰਪਨੀ ’ਚ ਪਿਛਲੇ ਚਾਰ ਸਾਲ ਤੋਂ ਕੰਮ ਕਰਦਾ ਸੀ ਤੇ ਏਟੀਐਮ ਮਸ਼ੀਨ ਅੰਦਰ ਪੈਸੇ ਪਾਉਂਦਾ ਸੀ। ਲੁੱਟ ਦੀ ਵਾਰਦਾਤ ਲਈ ਸਾਜਿਸ਼ਕਾਰ ਜਗਰਾਉਂ ’ਚ ਇਕੱਠੇ ਹੋਏ। ਉਥੇ ਮਨਦੀਪ ਕੌਰ ਆਪਣੀ ਕਾਰ ’ਚ ਪੰਜ ਜਣਿਆਂ ਨੂੰ ਲਿਆਈ, ਜਦੋਂ ਕਿ ਮਨਦੀਪ ਸਿੰਘ ਉਰਫ਼ ਮਨੀ ਸਾਥੀਆਂ ਨਾਲ ਮੋਟਰਸਾਈਕਲ ’ਤੇ ਪੁੱਜ ਗਿਆ।

ਆਪਣੀ ਨਿਸਚਿਤ ਯੋਜਨਾ ਅਨੁਸਾਰ ਉਹ ਹਾਈਡਰੌਲਿਕ ਪੌੜੀ ਲਾ ਕੇ ਅੰਦਰ ਪਹੁੰਚਿਆ ਅਤੇ ਸੈਂਸਰ ਸਿਸਟਮ ਦੀ ਤਾਰ ਕੱਟ ਕੇ ਪਿਛਲੇ ਰਸਤਿਉਂ ਅੰਦਰ ਦਾਖਲ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮਨਜਿੰਦਰ ਸਿੰਘ ਨੂੰ ਸਾਰਾ ਪਤਾ ਸੀ ਕਿ ਅੰਦਰ ਸੈਂਸਰ ਸਿਸਟਮ ਕਿੱਥੇ ਹੈ ਤੇ ਕੈਸ਼ ਕਿੱਥੇ ਪਿਆ ਹੈ। ਇਸ ਤੋਂ ਬਾਅਦ ਉਹ ਕੈਸ਼ ਲੈ ਕੇ ਫ਼ਰਾਰ ਹੋ ਗਏ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਉਸ ਵੇਲੇ ਖੇਤਰ ਵਿਚ ਮੌਜੂਦ 100 ਮੋਬਾਈਲ ਨੰਬਰਾਂ ਦੀ ਜਾਂਚ ਕੀਤੀ ਤਾਂ ਇਕ ਤੋਂ ਬਾਅਦ ਇਕ ਤਾਰ ਜੁੜਦੇ ਗਏ। ਪੁਲਿਸ ਇਹਨਾਂ ਦੀ ਪੇਡ ਨੱਪਦੀ ਇਹਨਾਂ ਦੇ ਅੱਡਿਆਂ ਤੱਕ ਪਹੁੰਚਣ ਲੱਗ ਪਈ। 

ਨੋਟਾਂ ਦੀ ਸੰਭਾਲ ਲਈ ਵੀ ਅਜਿਹੀ ਥਾਂ ਵਰਤੀ ਗਈ ਜਿਥੇ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਜ਼ਿਕਰਯੋਗ ਹੈ ਕਿ ਮਨਜਿੰਦਰ ਦੇ ਘਰੋਂ ਸੈਪਟਿਕ ਟੈਂਕ ਵਿੱਚੋਂ ਮਿਲੇ ਹਨ ਨੋਟਾਂ ਦੇ ਬੰਡਲ। ਜਦੋਂ ਲੁਧਿਆਣਾ ਪੁਲੀਸ ਸਾਢੇ ਅੱਠ ਕਰੋੜ ਦੀ ਲੁੱਟ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਮਨੀ ਦੀ ਭਾਲ ਵਿੱਚ ਪਿੰਡ ਅੱਬੂਵਾਲ ਉਸ ਦੇ ਘਰ ਪੁੱਜੀ ਤਾਂ ਸਭ ਕੁਝ ਸਪਸ਼ਟ ਹੋਣਾ ਸ਼ੁਰੂ ਹੋ ਗਿਆ।  ਪੁਲੀਸ ਟੀਮ ਨੇ ਘਰ ਦੀ ਤਲਾਸ਼ੀ ਤੋਂ ਬਾਅਦ ਸੈਪਟਿਕ ਟੈਂਕ ਨੂੰ ਖ਼ਾਲੀ ਕਰਵਾਇਆ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਰੱਖੇ ਲੱਖਾਂ ਰੁਪਏ ਦੇ ਬੰਡਲ ਬਰਾਮਦ ਹੋਏ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਰਕਮ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਇਸ ਬਾਰੇ ਹੋਰ ਖੁਲਾਸੇ ਸ਼ਾਇਦ ਆਉਂਦੇ ਦਿਨਾਂ ਵਿੱਚ ਵੀ ਹੋਣ। 

ਏਨੀ ਵੱਡੀ ਲੁੱਟ ਦੇ ਇਹਨਾਂ ਨੋਟਾਂ ਨੂੰ ਬਰਾਮਦ ਕਰਨਾ ਵੀ ਸੌਖਾ ਨਹੀਂ ਸੀ। ਸੀਆਈਏ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪੂਰੇ ਘਰ ਦੀ ਤਲਾਸ਼ੀ ਦੇ ਦੌਰਾਨ ਕਈ ਥਾਵਾਂ ’ਤੇ ਟੋਏ ਵੀ ਪੁੱਟੇ, ਪਰ ਬਾਅਦ ਵਿੱਚ ਸੈਪਟਿਕ ਟੈਂਕ ਨੂੰ ਖ਼ਾਲੀ ਕਰਨ ਲਈ ਮਸ਼ੀਨ ਬੁਲਾਈ ਗਈ। ‘ਆਪ’ ਸੁਧਾਰ ਬਲਾਕ ਦੇ ਸੀਨੀਅਰ ਆਗੂ ਲੱਕੀ ਅੱਬੂਵਾਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਉਹਨਾਂ ਦੀ ਪਾਰਟੀ ਦਾ ਸੁਹਿਰਦ ਮੈਂਬਰ ਹੈ , ਮਨੀ ਦੇ ਡਰਾਈਵਰ ਪਿੰਡ ਅੱਬੂਵਾਲ ਦੇ ਮਨਜਿੰਦਰ ਸਿੰਘ ਉਰਫ ਮਨੀ ਨੇ ਕਥਿਤ ਪੇ੍ਰਮਿਕਾ ਮਨਦੀਪ ਕੌਰ ਨਾਲ ਮਿਲ ਕੇ ਹੀ ਲੁੱਟ ਦੀ ਯੋਜਨਾ ਬਣਾਈ ਸੀ। ਗਿਰਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਮਨੀ ਤੋਂ ਇਲਾਵਾ ਮਨਦੀਪ ਸਿੰਘ ਪਿੰਡ ਕੋਠੇਹਾਰੀ, ਜਗਰਾਓਂ, ਹਰਵਿੰਦਰ ਸਿੰਘ ਜਗਰਾਓਂ, ਪਰਮਜੀਤ ਸਿੰਘ ਪਿੰਡ ਕਾਉਂਕੇ ਕਲਾਂ ਤੇ ਹਰਪ੍ਰੀਤ ਸਿੰਘ ਵਾਸੀ ਡੇਹਲੋਂ ਹਨ। ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਉਨ੍ਹਾਂ ’ਚ ਪੂਰੇ ਕੇਸ ਦੀ ਮਾਸਟਰਮਾਈਂਡ ਮਨਦੀਪ ਕੌਰ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਸ਼ਨ ਅਤੇ ਨੰਨੀ ਵੀ ਸ਼ਾਮਲ ਹਨ। ਜੇਕਰ ਇਹਨਾਂ ਨਾਲ ਇਹਨਾਂ ਦੇ ਕੁਝ ਹੋਰ ਸਹਾਇਕ ਵੀ ਨਿਕਲੇ ਤਾਂ ਉਹਨਾਂ ਦਾ ਵੀ ਛੇਤੀ ਹੀ ਪਤਾ ਲੱਗ ਜਾਵੇਗਾ। 

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਬੁੱਧਵਾਰ ਨੂੰ ਦੱਸਿਆ ਕਿ 10 ਜੂਨ ਨੂੰ ਵਾਪਰੀ ਇਸ ਵਾਰਦਾਤ ਵਿਚ 10 ਜਣੇ ਸ਼ਾਮਲ ਸਨ। ਇਸੇ ਦੌਰਾਨ ਮਨਦੀਪ ਕੌਰ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਲੁੱਟ ਵਿਚ ਮਨਦੀਪ ਕੌਰ ਦਾ ਪਤੀ ਤੇ ਭਰਾ ਵੀ ਸ਼ਾਮਲ ਦੱਸਿਆ ਗਿਆ ਹੈ। ਪੁਲਸ ਕਮਿਸ਼ਨਰ ਮੁਤਾਬਕ ਮਨਦੀਪ ਕੌਰ ਤੇ ਮਨੀ, ਜੋ ਚਾਰ ਸਾਲ ਤੋਂ ਕੰਪਨੀ ਵਿਚ ਸੀ, ਨੇ 8 ਹੋਰਨਾਂ ਨੂੰ ਅਮੀਰ ਬਣਾਉਣ ਦਾ ਸੁਫਨਾ ਦਿਖਾ ਕੇ ਆਪਣੇ ਨਾਲ ਰਲਾਇਆ ਜੁਰਮ ਦੀ ਦੁਨੀਆ ਵਿੱਚ ਇਹਨਾਂ ਦਾ ਵੀ ਦਾਖਲਾ ਕਰਵਾ ਦਿੱਤਾ। ਇਸ ਲੁੱਟ ਦੀ ਯੋਜਨਾ ਮੁਤਾਬਿਕ ਦੋ ਮਡਿਊਲ ਬਣਾਏ ਗਏ। ਇਕ ਵਿਚ ਮਨੀ ਸਣੇ ਦੋ ਬਾਈਕਾਂ ’ਤੇ ਪੰਜ ਜਣੇ ਆਏ। ਦੂਜੇ ਵਿਚ ਮਨਦੀਪ ਕੌਰ ਤੇ ਉਸ ਦੇ ਚਾਰ ਸਾਥੀ ਸਨ। 

ਅਸਲ ਵਿੱਚ ਮਨੀ ਤੇ ਮਨਦੀਪ ਜਨਵਰੀ ਤੋਂ ਹੀ ਇਸ ਦੀ ਯੋਜਨਾ ਬਣਾ ਰਹੇ ਸਨ। ਮਨੀ ਨੂੰ ਪਤਾ ਸੀ ਕਿ ਸ਼ਨੀਵਾਰ ਤੇ ਐਤਵਾਰ ਵਾਲੇ ਦਿਨਾਂ ਦੌਰਾਨ ਏ ਟੀ ਐੱਮ ਵਿਚ ਕੈਸ਼ ਨਹੀਂ ਪਾਇਆ ਜਾਂਦਾ ਇਸ ਲਈ ਸ਼ੁੱਕਰਵਾਰ ਨੂੰ ਕੈਸ਼ ਵੱਧ ਹੁੰਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸ਼ੁੱਕਰਵਾਰ ਨੂੰ ਇਹ ਵਾਰਦਾਤ ਕੀਤੀ ਗਈ। ਇਹ ਸਾਰੇ ਲੁਟੇਰੇ ਏਨੇ ਚੇਤੰਨ ਸਨ ਕਿ ਇਹਨਾਂ ਸਾਰੇ ਮੁਲਜ਼ਮਾਂ ਨੇ ਮੋਬਾਈਲ ਬਿਲਕੁਲ ਹੀ ਇਸਤੇਮਾਲ ਨਹੀਂ ਕੀਤੇ। 

ਇਸੇ ਕਰਕੇ ਲੋਕੇਸ਼ਨ ਦੇ ਜ਼ਰੀਏ ਇਨ੍ਹਾਂ ਨੂੰ ਟਰੇਸ ਨਹੀਂ ਸੀ ਕੀਤਾ ਜਾ ਸਕਿਆ ਪਰ ਸਾਈਆਂ ਹੁਸ਼ਿਆਂ ਦੇ ਬਾਵਜੂਦ ਇਹਨਾਂ ਕੋਲੋਂ ਗਲਤੀ ਹੋ ਹੀ ਗਈ।  ਮਨਦੀਪ ਕੌਰ ਦੇ ਭਰਾ ਨੇ ਇੰਸਟਾਗ੍ਰਾਮ ’ਤੇ ਨੋਟਾਂ ਦੀ ਰੀਲ ਪਾਈ ਸੀ, ਜਿਸ ਵਿਚ 500 ਰੁਪਏ ਦੇ ਨਵੇਂ ਨੋਟਾਂ ਦੀਆਂ ਦੱਥੀਆਂ ਕਾਰ ਦੇ ਡੈਸ਼ ਬੋਰਡ ’ਤੇ ਰੱਖੀਆਂ ਨਜ਼ਰ ਆ ਰਹੀਆਂ ਸਨ। ਆਖਦੇ ਨੇ ਪੈਸੇ ਕੋਲ ਹੋਵੇ ਤਾਂ ਉਹ ਬਾਰ ਬਾਰ ਮਨ ਨੂੰ ਉਕਸਾਉਂਦਾ ਹੈ ਕਿ ਮੈਨੂੰ ਦਿਖਾਓ। ਇਥੇ ਬਵੀ ਇਸ ਮਨੁੱਖੀ ਕਮਜ਼ੋਰੀ ਨੇ ਕੰਮ ਕੀਤਾ ਅਤੇ ਇਸ ਨਾਲ ਹੀ ਪੁਲਸ ਨੂੰ ਸ਼ੱਕ ਹੋਇਆ। ਲੁਟੇਰੇ ਜਿਸ ਕੈਸ਼ ਵੈਨ ’ਚ ਰਕਮ ਲੈ ਕੇ ਗਏ, ਉਸ ਦਾ ਫਲਿੱਕਰ ਚੱਲ ਰਿਹਾ ਸੀ, ਜਿਸ ਬਾਰੇ ਕੋਈ ਜਾਣਕਾਰ ਜਾਂ ਡਰਾਈਵਰ ਹੀ ਜਾਣਦਾ ਹੈ। ਇਸ ਕਰਕੇ ਕੰਪਨੀ ਦੇ ਮੁਲਾਜ਼ਮ ’ਤੇ ਸ਼ੱਕ ਸੀ। 

ਵਾਰਦਾਤ ਵਾਲੇ ਦਿਨ ਵੀ ਮਨੀ ਹੀ ਗੱਡੀ ਚਲਾ ਰਿਹਾ ਸੀ। ਏਨਾ ਕੁਝ ਸਾਹਮਣੇ ਆ ਜਾਨ ਦੇ ਬਾਵਜੂਦ ਲੁੱਟ ਦੀ ਰਕਮ ਬਾਰੇ ਅਜੇ ਵੀ ਘਚੋਲਾ ਹੈ। ਲੁਟੇਰਿਆਂ ਨੇ ਕਿਹਾ ਕਿ ਦੋ ਬੈਗਾਂ ਵਿਚ 3-3 ਕਰੋੜ ਅਤੇ ਤੀਜੇ ਬੈਗ ਵਿਚ ਉਹ ਡੀ ਵੀ ਆਰ ਲੈ ਕੇ ਗਏ ਸਨ। ਕੰਪਨੀ ਨੇ ਪਹਿਲਾਂ 7 ਕਰੋੜ ਤੇ ਫਿਰ 8 ਕਰੋੜ 49 ਲੱਖ ਦੀ ਲੁੱਟ ਦੱਸੀ। ਇਸ ਲਈ ਮੀਡੀਆ ਵਿੱਚ ਵੀ ਵੱਖ ਵੱਖ ਖਬਰਾਂ ਆਉਂਦੀਆਂ ਰਹੀਆਂ। 

ਪੁਲਸ ਦਾ ਕਹਿਣਾ ਹੈ ਕਿ ਸਾਰੇ ਲੁਟੇਰੇ ਫੜੇ ਜਾਣ ’ਤੇ ਹੀ ਰਕਮ ਬਾਰੇ ਸਪੱਸ਼ਟ ਹੋਵੇਗਾ। ਇਸ ਲੁੱਟ ਪਿੱਛੇ ਰਾਤੋਰਾਤ ਅਮੀਰ ਬਣਨ ਦੀ ਇੱਛਾ ਕੰਮ ਕਰ ਰਹੀ ਸੀ। ਮਨੀ ਵੀ ਬਸ ਇੱਕੋ ਛਲਾਂਗ ਲਗਾ ਕੇ ਰਾਤੋ-ਰਾਤ ਅਮੀਰ ਹੋਣਾ ਚਾਹੁੰਦਾ ਸੀ। ਦੂਜੇ ਮੁਲਜ਼ਮਾਂ ਦਾ ਵੀ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈ। ਸਭ ਨੂੰ ਅਮੀਰ ਬਣਨ ਦਾ ਸੁਫਨਾ ਦਿਖਾਇਆ ਗਿਆ। ਲੁਟੇਰਿਆਂ ਦੇ ਇਸ ਗਰੁੱਪ ਨੇ ਬਹੁਤ ਵੱਡਾ ਗੈਂਗ ਬਣ ਕੇ ਉਭਰਨਾ ਸੀ ਅਤੇ ਅਤੇ ਹਪੋਟ ਵਾਰਦਾਤਾਂ ਵੀ ਕਰਨੀਆਂ ਸਨ। 

ਇਸ ਏਨੀ ਵੱਡੀ ਲੁੱਟ ਨਾਲ ਸਾਰੇ ਦੰਗ ਰਹਿ ਗਏ ਸਨ। ਖਾੜਕੂਵਾਦ ਵੇਲੇ ਲੁਧਿਆਣਾ ਦੇ ਪੰਜਾਬ ਨੈਸ਼ਨ ਬੈਂਕ ਵਿੱਚ ਹੋਈ ਪੰਜ ਕਰੋੜ ਸੱਤਰ ਲੱਖ ਰੁਪਏ ਦੀ ਡਕੈਤੀ ਵਾਲਿਆਂ ਖਬਰਾਂ ਜ਼ਿਹਨ ਵਿੱਚ ਤਾਜ਼ਾ ਹੋਣ ਲੱਗ ਪਈਆਂ ਸਨ। ਸਰਕਾਰੀ ਅਤੇ ਗੈਰ ਸਰਕਾਰੀ ਸਾਰੇ ਹਲਕੇ ਹੀ ਹੈਰਾਨ ਰਹੀ ਗਏ ਸਨ। ਪੁਲਸ ਕਮਿਸ਼ਨਰ ਸਿੱਧੂ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁੱਛਿਆ ਸੀ ਕਿ ਏਨੀ ਵੱਡੀ ਵਾਰਦਾਤ ਕਿਵੇਂ ਹੋ ਗਈ। ਬਾਅਦ ਵਿਚ ਉਨ੍ਹਾ ਪੂਰੀ ਸਪੋਰਟ ਕੀਤੀ ਤੇ ਮਾਮਲਾ ਹੱਲ ਕਰ ਲਿਆ ਗਿਆ।

ਇਸ ਤਰ੍ਹਾਂ ਇਥੋਂ ਦੇ ਰਾਜਗੁਰੂ ਨਗਰ ਸਥਿਤ ਸੀਐਮਐਸ ਕੰਪਨੀ ’ਚੋਂ ਸਾਢੇ ਅੱਠ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਲੁਧਿਆਣਾ ਪੁਲੀਸ ਨੇ ਹੱਲ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਗਰੋਹ ਦੀ ਸਰਗਨਾ ਔਰਤ ਸਣੇ ਪੰਜ ਮੁਲਜ਼ਮ ਹਾਲੇ ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੰਜ ਕਰੋੜ ਰੁਪਏ, ਸੀਐਮਐਸ ਕੰਪਨੀ ਦੀ ਗੱਡੀ, ਵਾਰਦਾਤ ’ਚ ਵਰਤੀ ਗਈ ਕਾਰ, ਤਿੰਨ ਰਾਈਫਲਾਂ 12 ਬੋਰ, ਤੇਜ਼ਧਾਰ ਹਥਿਆਰ, ਹਾਈਡਰੌਲਿਕ ਪੌੜੀ ਆਦਿ ਬਰਾਮਦ ਕਰ ਲਏ ਹਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ ਇਸੇ ਕੰਪਨੀ ਵਿਚ ਚਾਰ ਸਾਲ ਕੰਮ ਕਰਨ ਵਾਲੇ ਵਜੋਂ ਹੋਈ ਹੈ। ਉਸ ਨੇ ਆਪਣੀ ਦੋਸਤ ਨਾਲ ਮਿਲ ਕੇ ਸਾਰੀ ਲੁੱਟ ਦੀ ਯੋਜਨਾ ਬਣਾਈ। ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇੱਕ 18 ਸਾਲ ਦਾ ਲੜਕਾ ਵੀ ਹੈ। ਇਸ ਮਾਮਲੇ ’ਚ ਪੁਲੀਸ ਨੇ ਪਿੰਡ ਅੱਬੂਵਾਲ ਦੇ ਰਹਿਣ ਵਾਲੇ ਮਾਸਟਰਮਾਈਂਡ ਤੇ ਸੀਐਮਐਸ ਕੰਪਨੀ ’ਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਮਨੀ, ਜਗਰਾਉਂ ਸਥਿਤ ਪਿੰਡ ਕੋਠੇ ਹਰੀ ਸਿੰਘ ਵਾਸੀ ਮਨਦੀਪ ਸਿੰਘ ਉਰਫ਼ ਵਿੱਕੀ, ਹਰਵਿੰਦਰ ਸਿੰਘ ਉਰਫ਼ ਲੰਬੂ, ਪਿੰਡ ਕਾਉਂਕੇ ਕਲਾਂ ਵਾਸੀ ਪਰਮਜੀਤ ਸਿੰਘ ਪੰਮਾ, ਬਰਨਾਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (18) ਦੇ ਨਾਲ ਨਾਲ ਨਰਿੰਦਰ ਸਿੰਘ ਉਰਫ਼ ਹੈਪੀ ਵਾਸੀ ਜਗਰਾਉਂ ਨੂੰ ਕਾਬੂ ਕੀਤਾ ਹੈ। ਜਦੋਂਕਿ ਇਸ ਗਰੋਹ ਦੀ ਦੂਜੀ ਮਾਸਟਰਮਾਈਂਡ ਤੇ ਡਾਕੂ ਹਸੀਨਾ ਦੇ ਨਾਂ ਤੋਂ ਮਸ਼ਹੂਰ ਮਨਦੀਪ ਕੌਰ ਉਰਫ਼ ਮੋਨਾ, ਉਸ ਦਾ ਪਤੀ ਬਰਨਾਲਾ ਰਾਮਗੜ੍ਹੀਆ ਰੋਡ ਵਾਸੀ ਜਸਵਿੰਦਰ ਸਿੰਘ, ਉਸ ਦਾ ਸਾਥੀ ਅਰੁਣ ਕੁਮਾਰ, ਨੰਨ੍ਹੀ ਤੇ ਗੁਲਸ਼ਨ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

ਇਸ ਸਾਰੀ ਵਾਰਦਾਤ ਅਤੇ ਇਸ ਸਬੰਧੀ ਪੁਲਿਸ ਦੀ ਫੁਰਤੀ ਵਾਲੇ ਐਕਸ਼ਨ ਨਾਲ ਇੱਕ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੀਆਂ ਔਰਤਾਂ ਵੀ ਹੁਣ ਏਨੇ ਸੰਗੀਨ ਜੁਰਮਾਂ ਵਾਲੇ ਪਾਸੇ ਸਰਗਰਮ ਹੋਣ ਲੱਗ ਪਈਆਂ ਹਨ। ਲੁਟੇਰੇ ਹੁਣ ਬੰਦੂਕਾਂ ਚਲਾਉਣ ਦੀ ਬਜਾਏ ਤਕਨੀਕੇ ਗਿਆਨ ਦੀ ਵਰਤੋਂ ਜ਼ਿਆਦਾ ਕਰਨ ਲਗ ਪਏ ਹਨ। 

No comments: