ਰੋਜ਼ਾਨਾ 537 ਸਟੂਡੈਂਟ ਹੁੰਦੇ ਨੇ ਸਰਕਾਰੀ ਸਕੂਲਾਂ ਦੇ ਰਿਕਾਰਡ ਵਿੱਚੋਂ ਗਾਇਬ
ਡੀਟੀਐਫ ਦੇ ਸਾਲਾਨਾ ਡੈਲੀਗੇਟ ਇਜਲਾਸ ਨੇ ਲਿਆ ਗੰਭੀਰ ਨੋਟਿਸ
*ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਦੀ ਨਵੀਂ ਆਗੂ ਟੀਮ ਚੁਣੀ
*ਦਲਜੀਤ ਸਮਰਾਲਾ ਪ੍ਰਧਾਨ ਅਤੇ ਹਰਜੀਤ ਸਿੰਘ ਸੁਧਾਰ ਜਨਰਲ ਸਕੱਤਰ ਚੁਣੇ ਗਏ
ਲੁਧਿਆਣਾ: 29 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਸਰਕਾਰ ਦੀਆਂ ਸਿੱਖਿਆ ਨੀਤੀਆਂ ਨੂੰ ਲੈ ਕੇ ਹੁੰਦੇ ਵਿਰੋਧ ਵਿੱਚ ਹੁਣ ਆਏ ਦਿਨ ਲਗਾਤਾਰ ਤੇਜ਼ੀ ਆ ਰਹੀ ਹੈ। ਇਸਦੀ ਚਰਚਾ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸਾਲਾਨਾ ਡੈਲੀਗੇਟ ਅਜਲਾਸ ਵਿੱਚ ਵੀ ਭਾਰੂ ਰਹੀ। ਇਸ ਮੌਕੇ ਦੂਰਰਸ ਸਿੱਟਿਆਂ ਵਾਲੇ ਅਹਿਮ ਪ੍ਰਗਟਾਵੇ ਬਵੀ ਕੀਤੇ ਗਏ। ਸਰਕਾਰੀ ਸਕੂਲਾਂ ਦੇ ਰਿਕਾਰਡ ਵਿੱਚੋਂ ਵਿਦਿਆਰਥੀਆਂ ਦੀ ਹਰ ਰੋਜ਼ ਘਟਦੀ ਗਿਣਤੀ ਦਾ ਮਾਮਲਾ ਪੂਰੀ ਤਰ੍ਹਾਂ ਛਾਇਆ ਰਿਹਾ ਅਤੇ ਇਸ ਬਾਰੇ ਬਖ਼ਵੀਂ ਬਹਿਸ ਵੀ ਹੋਈ।
ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਲੁਧਿਆਣਾ ਵਿੱਚ ਸਥਿੱਤ ਸਥਾਨਕ ਪੈਨਸ਼ਨਰ ਭਵਨ ਵਿਖੇ ਆਯੋਜਤ ਡੈਮੋਕ੍ਰੈਟਿਕ ਟੀਚਰਜ਼ ਫਰੰਟ ਲੁਧਿਆਣਾ ਦੇ ਵਿਸ਼ੇਸ਼ ਇਜਲਾਸ ਵਿੱਚ ਜੱਥੇਬੰਦੀ ਦੀ ਜ਼ਿਲ੍ਹਾ ਇਕਾਈ ਦੀ ਆਗੂ ਟੀਮ ਦੀ ਚੋਣ ਵੀ ਕੀਤੀ ਗਈ। ਇਜਲਾਸ ਵਿੱਚ ਜੱਥੇਬੰਦੀ ਦੀ ਪੁਰਾਣੀ ਜ਼ਿਲ੍ਹਾ ਕਮੇਟੀ ਅਤੇ ਆਗੂ ਟੀਮ ਨੂੰ ਭੰਗ ਕਰਨ ਉਪਰੰਤ ਨਵੀਂ ਆਗੂ ਟੀਮ ਦਾ ਨਿਰਮਾਣ ਕਰਦਿਆਂ ਸਰਬਸੰਮਤੀ ਨਾਲ ਪ੍ਰਧਾਨ ਵਜੋਂ ਦਲਜੀਤ ਸਮਰਾਲਾ, ਜਨਰਲ ਸਕੱਤਰ ਵਜੋਂ ਹਰਜੀਤ ਸੁਧਾਰ, ਸੀਨੀਅਰ ਮੀਤ ਪ੍ਰਧਾਨ ਵਜੋਂ ਦਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਵਜੋਂ ਗੁਰਦੀਪ ਸਿੰਘ ਸੁਧਾਰ, ਵਿੱਤ ਸਕੱਤਰ ਵਜੋਂ ਗੁਰਬਚਨ ਸਿੰਘ ਖੰਨਾ, ਪ੍ਰੈਸ ਸਕੱਤਰ ਵਜੋਂ ਹੁਸ਼ਿਆਰ ਸਿੰਘ ਮਾਛੀਵਾੜਾ ਅਤੇ ਜੱਥੇਬੰਦਕ ਸਕੱਤਰ ਵਜੋਂ ਗੁਰਪ੍ਰੀਤ ਸਿੰਘ ਚੁਣੇ ਗਏ।
ਇਸ ਦੇ ਨਾਲ ਹੀ ਜੱਥੇਬੰਦੀ ਦੇ ਸੰਵਿਧਾਨ ਅਨੁਸਾਰ ਇਕ ਮਤਾ ਪਾਸ ਕਰਦਿਆਂ ਲੁਧਿਆਣਾ ਜ਼ਿਲ੍ਹਿਆਂ ਦੇ ਸਮੂਹ ਬਲਾਕ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਜਲਾਸ ਦੌਰਾਨ ਬੁਲਾਰਿਆਂ ਦਿੱਗ ਵਿਜੇਪਾਲ ਸ਼ਰਮਾ (ਸੂਬਾ ਪ੍ਰਧਾਨ) ਦਲਜੀਤ ਸਮਰਾਲਾ (ਜ਼ਿਲ੍ਹਾ ਪ੍ਰਧਾਨ), ਦਵਿੰਦਰ ਸਿੱਧੂ (ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ) ਰਾਜਿੰਦਰ ਸਿੰਘ (ਪ੍ਰਧਾਨ ਬਲਾਕ ਮਾਛੀਵਾੜਾ 2), ਹਰਪਿੰਦਰ ਸ਼ਾਹੀ (ਪ੍ਰਧਾਨ ਬਲਾਕ ਖੰਨਾ 2), ਅਮਨਦੀਪ ਸਿੰਘ ਜਲਾਜਣ (ਪ੍ਰਧਾਨ ਬਲਾਕ ਦੋਰਾਹਾ), ਗੁਰਪ੍ਰੀਤ ਸਿੰਘ (ਜ਼ਿਲ੍ਹਾ ਜੱਥੇਬੰਦਕ ਸਕੱਤਰ), ਪਰਮਜੀਤ ਸਿੰਘ ਦੁੱਗਲ, ਹੁਸ਼ਿਆਰ ਸਿੰਘ (ਜ਼ਿਲ੍ਹਾ ਪ੍ਰੈਸ ਸਕੱਤਰ), ਜੋਗਿੰਦਰ ਅਜ਼ਾਦ (ਸਾਬਕਾ ਅਧਿਆਪਕ ਆਗੂ), ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਦੀ ਤਰਜ਼ ਉੱਤੇ ਸੂਖਮ ਅਤੇ ਪ੍ਰਗਟ ਢੰਗਾਂ ਨਾਲ ਜਨਤਕ ਖੇਤਰ ਦੀ ਸਿੱਖਿਆ ਦੀ ਨਾਕਾਰਾਤਮਕ ਢਾਂਚਾ ਢਲਾਈ ਕਰ ਰਹੀ ਹੈ। ਇਸ ਖੇਤਰ ਦੀ ਸਿੱਖਿਆ ਵਿੱਚੋਂ ਵਿੱਤੀ ਅਪਨਿਵੇਸ਼ ਕਰਨਾ ਅਤੇ ਸਿੱਖਿਆ ਉੱਪਰ ਆਖਰਕਾਰ ਸਰਕਾਰੀ ਕੰਟਰੋਲ ਨੂੰ ਸਮਾਪਤ ਕਰਕੇ, ਇਸਨੂੰ ਵਪਾਰਕ ਮੁਨਾਫੇ ਦੀ ਵਸਤ ਵਿੱਚ ਬਦਲਣਾ ਉਸਦੇ ਏਜੰਡੇ ਉੱਤੇ ਹੈ।
ਇਹਨਾਂ ਆਗੂਆਂ ਨੇ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਕਿ ਪਿਛਲੇ ਸਮੇਂ ਵਿੱਚ ਲਗਾਤਾਰ ਬਹੁਤ ਸਾਰੇ ਸਰਕਾਰੀ ਸਕੂਲ ਬੰਦ ਕੀਤੇ ਗਏ ਹਨ ਅਤੇ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਕਾਰਨ ਹਰ ਰੋਜ਼ 537 ਦੇ ਕਰੀਬ ਵਿਦਿਆਰਥੀ ਸਰਕਾਰੀ ਸਕੂਲਾਂ ਤੋਂ ਹਟ ਰਹੇ ਜਾਂ ਦੂਜੇ ਸਕੂਲਾਂ ਵੱਲ ਰੁਖ਼ ਕਰ ਰਹੇ ਹਨ। ਸਿਰਫ਼ ਪਿਛਲੇ 6 ਦਿਨਾਂ ਵਿੱਚ ਹੀ 3219 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਰਿਕਾਰਡ ਵਿੱਚੋਂ ਗਾਇਬ ਹੋ ਗਏ ਹਨ। ਇਸ ਨਾਲ 6000 ਦੇ ਕਰੀਬ ਅਧਿਆਪਕਾਂ ਦੇ ਸਰਪਲਸ ਘੋਸ਼ਿਤ ਕੀਤੇ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ।
ਉੱਪਰ ਤੋਂ, ਹੁਣ ਸਕੂਲ ਆਫ਼ ਐਮੀਨੈਂਸ ਦੀ ਨੀਤੀ ਦੇ ਨਾਂ ਉੱਤੇ ਪੰਜਾਬ ਦੇ 19000 ਸਰਕਾਰੀ ਸਕੂਲਾਂ ਤੋਂ ਅਸਿੱਧੇ ਰੂਪ ਵਿੱਚ ਹੱਥ ਖਿੱਚਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨਾਲ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਹੇਠੋਂ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦੇ ਅਧਿਕਾਰ ਦੀ ਬੁਨਿਆਦ ਨੂੰ ਧੱਕਾ ਲੱਗੇਗਾ। ਇਹਨਾਂ ਆਗੂਆਂ ਨੇ ਰੋਸ ਸਹਿਤ ਸੰਸਾ ਪ੍ਰਗਟ ਕੀਤਾ ਕਿ ਇਸਦੇ ਨਾਲ ਹੀ ਇਹਨਾਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਪੋਸਟਾਂ ਦੀ ਛਾਂਟੀ ਅਤੇ ਉਜਾੜਾ ਵੀ ਕੀਤਾ ਜਾਵੇਗਾ।
ਇਸ ਇਜਲਾਸ ਵਿੱਚ ਸਰਬਸੰਮਤੀ ਨਾਲ ਪਾਸ ਮਤਿਆਂ ਵਿੱਚ ਸਰਕਾਰ ਦੀ ਜਨਤਕ ਸਿੱਖਿਆ ਨੂੰ ਖੋਰਾ ਲਾਉਣ ਵਾਲੀ ਇਸ ਢਾਂਚਾ ਢਲਾਈ ਦੀ ਨੀਤੀ ਦੇ ਹਰ ਰੂਪ ਦਾ ਜਨਤਕ ਜਮਹੂਰੀ ਸੰਘਰਸ਼ਾਂ ਰਾਹੀਂ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ, ਆਊਟਸੋਰਸ ਅਤੇ ਸੋਸਾਇਟੀਆਂ ਅਧੀਨ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਸਮਾਨ ਸੇਵਾ ਨਿਯਮਾਂ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਰੈਗੂਲਰ ਕਰਨ ਸਮੇਤ ਹੋਰ ਆਰਥਿਕ ਅਤੇ ਅਧਿਆਪਕ ਵਿਦਿਆਰਥੀ ਵਕਾਰ ਨਾਲ ਸਬੰਧਤ ਮੰਗਾਂ ਲਈ ਨਿਰੰਤਰ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਮਾਹੀ (ਬਲਾਕ ਸਕੱਤਰ- ਖੰਨਾ 2), ਲਾਲ ਸਿੰਘ ਮਾਂਗਟ (ਪ੍ਰਧਾਨ ਮਾਂਗਟ 1), ਦਵਿੰਦਰ ਸਿੰਘ ਗਰੇਵਾਲ, ਅਮਨਪ੍ਰੀਤ ਸਿੰਘ ਬੈਨੀਪਾਲ, ਸੰਜੇ ਪੁਰੀ (ਬਲਾਕ ਵਿੱਤ ਸਕੱਤਰ ਖੰਨਾ-2) , ਪਰਮਜੀਤ ਵਰਮਾ (ਬਲਾਕ ਸਕੱਤਰ ਖੰਨਾ-1), ਰਾਮ ਸਿੰਘ ਕਾਲੜਾ, ਮਲਕੀਤ ਸਿੰਘ, ਜਸਕਰਨ ਸਿੰਘ (ਬਲਾਕ ਪ੍ਰਧਾਨ ਸਮਰਾਲਾ), ਵਰਿੰਦਰ ਪਟੇਲ (ਬਲਾਕ ਪ੍ਰੈਸ ਸਕੱਤਰ ਖੰਨਾ-2), ਦਲਜੀਤ ਸਿੰਘ (ਬਲਾਕ ਮੀਤ ਪ੍ਰਧਾਨ ਸੁਧਾਰ), ਚਰਨ ਸਿੰਘ ਨੂਰਪੁਰਾ (ਸਾਬਕਾ ਪ੍ਰਧਾਨ ਡੀ. ਟੀ. ਐਫ਼ ਅਤੇ ਮੌਜੂਦਾ ਕਿਸਾਨ ਆਗੂ) ਪਟੇਲ, ਦਵਿੰਦਰ ਸਿੰਘ ਸਲੌਦੀ, ਬਲਦੇਵ ਸਿੰਘ, ਸੁਖਦੇਵ ਸਿੰਘ ਹਠੂਰ (ਬਲਾਕ ਪ੍ਰਧਾਨ ਸਿੱਧਵਾਂ ਬੇਟ-1), ਹਰਦੀਪ ਸਿੰਘ (ਬਲਾਕ ਸਕੱਤਰ ਸਿੱਧਵਾਂ ਬੇਟ), ਰਾਣਾ ਆਲਮਦੀਪ (ਬਲਾਕ ਮੀਤ ਪ੍ਰਧਾਨ ਜਗਰਾਓਂ), ਸ਼ਰਨਜੀਤ ਸਿੰਘ, ਅੰਮ੍ਰਿਤ ਕੌਰ, ਸ਼ੈਲੀ, ਮਨਜੀਤ ਕੌਰ, ਸਰਬਜੀਤ ਕੌਰ, ਬੇਅੰਤ ਕੌਰ, ਰਾਜਵੀਰ ਕੌਰ ਮਾਛੀਵਾੜਾ, ਜਸਵੀਰ ਸਿੰਘ ਘੁਲਾਲ, ਸੁਧੀਰ ਝਾਂਜੀ (ਬਲਾਕ ਵਿੱਤ ਸਕੱਤਰ ਜਗਰਾਓਂ), ਜਤਿੰਦਰ ਸਿੰਘ, ਮੇਜਰ ਸਿੰਘ, ਗੁਰਮਿੰਦਰ ਸਿੰਘ ਦਾਖਾ, ਕੁਲਵੰਤ ਸਿੰਘ ਮਾਛੀਵਾੜਾ ਹਾਜ਼ਰ ਸਨ।
No comments:
Post a Comment