Friday, September 23, 2022

ਕਿਸਾਨ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ ਆਈ.ਡੀ.ਪੀ.ਡੀ ਦਾ ਕੈਂਪ

ਮੇਲੇ ਵਿੱਚ ਮੁਫ਼ਤ ਮੈਡੀਕਲ ਸਹਾਇਤਾ ਸੀ ਅਹਿਮ ਉਪਰਾਲਾ-ਡਾ ਮਿੱਤਰਾ 


ਲੁਧਿਆਣਾ
: 25 ਸਤੰਬਰ 2022: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਇਸ ਵਾਰ ਦੇ ਕਿਸਾਨ ਮੇਲੇ ਵਿਚ ਰੌਣਕਾਂ ਕਾਫੀ ਸਨ ਕਿਓਂਕਿ ਲੰਮੇ ਵਕਫ਼ੇ ਮਗਰੋਂ ਲੱਗਿਆ ਸੀ ਇਹ ਮੇਲਾ। ਇਸ ਕਿਸਾਨ ਮੇਲੇ ਵਿਚ ਸ਼ਾਮਲ ਹੋਣ ਲਈ ਕਿਸਾਨ ਦੂਰ ਦੁਰਾਡਿਓਂ ਆਏ ਹੋਏ ਸਨ। ਮੌਸਮ ਦੀ ਖਰਾਬੀ ਅਤੇ ਲੰਮੀ ਦੂਰੀ ਦੇ ਸਫਰ ਨੇ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮਸਿਆਵਾਂ ਵੀ ਪੈਦਾ ਕੀਤੀਆਂ ਸਨ। ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਦਿਆਂ ਦੇਸ਼ ਦੇ ਕੋਨੇ ਕੋਨੇ  ਵਿੱਚ ਪੁੱਜਣ ਵਾਲੀ ਸਿਹਤ ਸੰਭਾਲ ਸੰਸਥਾ ਆਈ ਡੀ ਪੀ ਡੀ ਅਰਥਾਤ ਇੰਡਿਅਨ ਡਾਕਟਰਜ਼ ਫੇਰ ਪੀਸ ਨੇ ਇਸ ਵਾਰ ਕਿਸਾਨ ਮੇਲੇ ਵਿਚ ਵੀ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਇਹ ਉਪਰਾਲਾ ਇੱਕ ਮੁਫ਼ਤ ਮੈਡੀਕਲ ਕੈਂਪ ਦੇ ਰੂਪ ਵਿਚ ਸੀ। ਆਈ ਡੀ ਪੀ ਡੀ ਦਾ ਸਾਰਾ ਸਟਾਫ ਡਾਕਟਰ ਔਰਨ ਮਿੱਤਰਾ ਦੀ ਅਗਵਾਈ ਵਿਚ ਮੇਲਾ ਦੇਖਣ ਆਏ ਲੋਕਾਂ ਦੀ ਸਿਹਤ ਸੰਭਾਲ ਲਈ ਪਹੁੰਚਿਆ ਹੋਇਆ ਸੀ। 

ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ(ਆਈ.ਡੀ.ਪੀ.ਡੀ.) ਵੱਲੋਂ  ਪੀ ਏ ਯੂ ਵਿਖੇ ਕਿਸਾਨ ਮੇਲੇ ਤੇ ਆਏ ਕਿਸਾਨਾਂ ਲਈ ਦੋਂ ਦਿਨਾਂ ਮੁਫ਼ਤ ਮੈਡੀਕਲ ਸਹਾਇਤਾ ਕੈਂਪ ਲਗਾਇਆ ਗਿਆ। ਇਸ ਵਿੱਚ ਮੈਡੀਕਲ ਟੀਮ ਨੇ ਕੈਂਪ ਦੌਰਾਨ  ਇੱਕ ਕਰੀਬ ਹਜ਼ਾਰ ਰੋਗੀਆਂ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। 

ਇਸ ਮੈਡੀਕਲ ਟੀਮ ਵਿਚ ਡਾ ਅਰੁਣ ਮਿੱਤਰਾ,ਡਾ  ਗੁਰਬੀਰ ਸਿੰਘ, ਡਾ ਸੂਰਜ ਢਿੱਲੋਂ, ਡਾ ਰਜਤ ਗਰੋਵਰ, ਡਾ ਅੰਕੁਸ਼ ਕੁਮਾਰ, ਡਾ ਸੀਰਤ ਸੇਖੋਂ, ਡਾ ਜਸਵਿੰਦਰ ਸਿੰਘ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਅਨੋਦ ਕੁਮਾਰ, ਸੰਜੀਤ ਕੁਮਾਰ, ਮਨਿੰਦਰ ਸਿੰਘ, ਮਨਜੋਤ ਅਤੇ ਸਤਵੀਰ ਸਿੰਘ ਸ਼ਾਮਲ ਸਨ। ਜ਼ਿਆਦਾਤਰ ਰੋਗੀ ਪੇਟ 'ਚ ਗੈਸ,ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਜੋੜਾਂ ਦੇ ਦਰਦ, ਬੁਖਾਰ ਅਤੇ ਸਿਰ ਦੁਖਣਾ ਆਦਿ ਦੇ ਮਰੀਜ਼ ਸਨ। ਜ਼ਿਕਰਯੋਗ ਹੈ ਕਿ ਆਈ.ਡੀ.ਪੀ.ਡੀ. ਨੇ ਕਿਸਾਨ ਅੰਦੋਲਨ  ਦੌਰਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨਾਲ 50 ਤੋਂ ਜਿਆਦਾ  ਵਾਰ ਮੈਡੀਕਲ ਕੈਂਪ ਲਾਏ ਸਨ ਜਿਸ ਦੇ ਲਈ ਕਿਸਾਨ ਅੰਦੋਲਨ ਦੇ ਆਗੂਆਂ  ਨੇ ਇਸ ਸੰਸਥਾ ਦੀ ਇਕ ਤੋਂ ਜ਼ਿਆਦਾ ਵਾਰ ਪ੍ਰਸੰਸਾ ਕੀਤੀ ਸੀ। 

ਡਾ ਅਰੁਣ ਮਿੱਤਰਾ ਜੋ ਇਸ ਸੰਸਥਾ ਦੇ ਉਪ ਪ੍ਰਧਾਨ ਹਨ ਦੀ ਅਗਵਾਈ ਵਿੱਚ ਦੇਸ਼ ਵਿੱਚ ਵੱਖ ਵੱਖ ਥਾਵਾਂ ਤੇ  ਜਿਵੇਂ ਕਿ ਉਤਰਾਖੰਡ ਵਿੱਚ ਹੜ੍ਹਾਂ ਦੌਰਾਨ ਅਤੇ ਕਸ਼ਮੀਰ ਚ ਆਏ ਭੂਚਾਲ ਦੇ ਦੌਰਾਨ  ਮੁਫ਼ਤ ਮੈਡੀਕਲ ਕੈਂਪ ਲਗਾਏ । ਇਸ ਮੌਕੇ ਤੇ  ਦਵਾਈਆਂ ਦੀਆਂ ਬੇਤਹਾਸ਼ਾ ਕੀਮਤਾਂ  ਦੇ ਖ਼ਿਲਾਫ਼ ਜਾਗਰੂਕ ਕਰਨ ਲਈ ਪੈਂਫਲੈਟ ਵੰਡੇ ਗਏ ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਦਵਾਈਆਂ ਤੇ ਲਏ ਜਾ ਰਹੇ ਬੇਤਹਾਸ਼ਾ ਮੁਨਾਫ਼ੇ   ਨੂੰ ਨਿਯੰਤਰਿਤ ਕੀਤਾ ਜਾਵੇ, ਦਵਾਈਆਂ ਬਣਾਉਣ ਦੇ ਕਾਰਖਾਨੇ ਜਨਤਕ ਖੇਤਰ ਵਿੱਚ ਲਾਏ ਜਾਣ, ਦਵਾਈਆਂ ਬਣਾਉਣ ਦੇ ਜਨਤਕ ਖੇਤਰ ਦੇ  ਬੰਦ ਪਏ ਕਾਰਖਾਨਿਆਂ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ, ਦਵਾਈਆਂ ਦੇ ਉੱਤੇ ਉਨ੍ਹਾਂ ਦੀ ਬਣਾਉਣ ਦੀ ਕੀਮਤ ਅਤੇ ਵੇਚਣ ਦੀ ਕੀਮਤ (ਐਮ ਆਰ ਪੀ)  ਮੋਟੇ ਅੱਖਰਾਂ ਵਿੱਚ ਲਿਖੀ ਜਾਵੇ ਅਤੇ ਸਾਰੀਆਂ ਦਵਾਈਆਂ ਨੂੰ ਜ਼ਰੂਰੀ  ਦਵਾਈਆਂ  ਦੇ ਤੌਰ ਤੇ ਐਲਾਨਿਆ ਜਾਵੇ।

ਹੁਣ ਦੇਖਣਾ ਹੈ ਕਿ ਚਿਰਾਂ ਤੋਂ ਉਠਾਈ ਜਾ ਰਹੀ ਇਸ ਮੰਗ ਨੂੰ ਸਰਕਾਰ ਮੰਨਦੀ ਕਦੋਂ ਹੈ? ਹਾਲ ਹੀ ਵਿੱਚ ਜਦੋਂ ਡੋਲੋ ਵਰਗੀਆਂ ਦਵਾਈਆਂ ਦਾ ਘੋਟਾਲਾ ਸਾਹਮਣੇ ਆ ਚੁੱਕਿਆ ਹੈ ਤਾਂ ਜ਼ਾਹਰ ਹੈ ਕਿ ਮਸਲਾ ਜਿੰਨਾ ਕੁ ਗੰਭੀਰ ਨਜ਼ਰ ਆਉਂਦਾ ਹੈ ਅਸਲ ਵਿਚ ਉਸਤੋਂ ਕੀਤੇ ਵੱਧ ਗੰਭੀਰ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: