Saturday, September 10, 2022

ਲੁਧਿਆਣਾ ਵਿੱਚ ਲੈਂਟਰ ਡਿੱਗਿਆ ਬਜ਼ੂਰਗ ਸਮੇਤ ਦੋ ਬੱਚੇ ਥੱਲੇ ਆ ਕੇ ਜ਼ਖਮੀ

Saturday 10th September 2022 at 04:43 PM

ਏਨਾ ਵੱਡਾ ਹਾਦਸਾ ਹੋਣ 'ਤੇ ਵੀ ਲੋਕ ਹੌਂਸਲੇ ਵਿਚ ਰਹੇ

ਲੁਧਿਆਣਾ: 10 ਸਤੰਬਰ 2022: (ਪੰਜਾਬ ਸਕਰੀਨ ਬਿਊਰੋ):: 

ਗਰੀਬ ਅਤੇ ਮੱਧ ਵਰਗੀ ਲੋਕ ਕਿਸੇ ਨ ਕਿਸੇ ਸਮੱਸਿਆ ਵਿਚ ਰਹਿੰਦੇ ਹੀ ਹਨ। ਮੁਸੀਬਤਾਂ ਮਾਰੇ ਇਹਨਾਂ ਲੋਕਾਂ ਲਈ ਆਏ ਦਿਨ ਨਵੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ। ਅੱਜ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਬੱਸ ਅੱਡੇ ਦੇ ਸਾਹਮਣੇ ਪੈਂਦੇ ਜਵਾਹਰ ਨਗਰ ਕੈਂਪ ਦਾ ਜਿੱਥੇ ਇੱਕ ਘਰ ਦੇ ਪਿਛਵਾੜੇ ਪੈ ਰਿਹਾ ਲੈਂਟਰ ਅਚਾਨਕ ਡਿੱਗ ਪਿਆ। ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਸਨਸਨੀ ਫੈਲ ਗਈ। ਇਸਦੇ ਨਾਲ ਹੀ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। 

ਜਵਾਹਰਨਾਗਰ ਕੈਂਪ ਵਿੱਚ ਵੀ ਲੋਕ ਰੋਜ਼ ਦੇ ਰੁਟੀਨ ਵਾਂਗ ਜ਼ਿੰਦਗੀ ਜੀ ਰਹੇ ਸਨ। ਜਿਸਦੇ ਘਰ ਦਾ ਲੈਂਟਰ ਪੈ ਰਿਹਾ ਸੀ ਉਹ ਵੀ ਖੁਸ਼ ਸੀ ਪਰ ਅਚਾਨਕ ਇਹ ਭਾਣਾ ਵਾਪਰ ਗਿਆ। ਇਸ ਮੌਕੇ ਸਾਰੇ ਪਾਸੇ ਗਮ ਦਾ ਮਾਹੌਲ ਛਾ ਗਿਆ। ਘਰ ਦੇ ਪਰਿਵਾਰ ਅਤੇ ਆਂਢ ਗੁਆਂਢ ਰਹਿੰਦੇ ਲੋਕਾਂ ਨੇ ਦਸਿਆ ਕਿ ਘਰ ਦੀ ਬੈਕਸਾਈਡ ਤੇ ਪੈ ਰਹੇ ਲੈਂਟਰ ਦੀ ਛੱਤ ਡਿੱਗਣ ਕਾਰਨ  ਜ਼ੋਰਦਾਰ ਧਮਾਕਾ ਹੋਇਆ ਅਤੇ ਬੈਕ ਸਾਈਡ 'ਤੇ ਰਹਿ ਰਹੇ ਘਰ ਦੀ ਛੱਤ ਗਿਰ ਗਈ ਜਿਸ ਦੇ ਅੰਦਰ ਬਜ਼ੁਰਗ ਸਮੇਤ ਦੋ ਬੱਚੇ ਵੀ ਮੌਜੂਦ ਸਨ ਜਿਹੜੇ ਜ਼ਖ਼ਮੀ ਹੋ ਗਏ।  ਇਹਨਾਂ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਵਿਚ ਵੀ ਲਿਜਾਇਆ ਗਿਆ।  

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਖਮੀ ਵਿਅਕਤੀਆਂ ਨੇ ਕਿਹਾ ਕਿ ਉਹ ਸਹੀ ਸਲਾਮਤ ਨੇ ਹਨ ਪਰ  ਉਨ੍ਹਾਂ ਦੇ ਕੁੱਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ।  ਇਸਦੇ ਨਾਲ ਹੀ ਉਹਨਾਂ ਕਿਹਾ ਕਿ ਦੋ ਬੱਚੇ ਵੀ ਲੈਂਟਰ ਹੇਠਆ ਗਏ ਸਨ ਪਰ ਖੁਸ਼ਕਿਸਮਤੀ ਨਾਲ ਉਹਨਾਂ ਨੂੰ ਬਚਾ ਲਿਆ ਗਿਆ ਹੈ। ਹਾਂ ਉਹ ਜ਼ਖ਼ਮੀ ਜ਼ਰੂਰ ਹੋ ਗਏ ਹਨ। ਤੱਸਲੀ ਵਾਲੀ ਗੱਲ ਇਹ ਕਿ ਏਨਾ ਕੁਝ ਹੋਣ ਤੇ ਵੀ ਜ਼ਖਮੀ ਹੋਏ ਲੋਕ ਬੜੇ ਹੌਂਸਲੇ ਵਿਚ ਸਨ। ਆਲੇ ਦੁਆਲੇ ਰਹਿੰਦੇ ਲੋਕਾਂ ਦਾ ਮਨੋਬਲ ਵੀ ਕਾਇਮ ਸੀ। ਕਿੰਨੇ ਬਹਾਦਰ ਹੈ ਸਾਡੇ ਲੋਕ! ਹਰ ਰੋਜ਼ ਇਸ ਤਰ੍ਹਾਂ ਦੀ ਕੋਈ ਜੰਗ ਲੜਦੇ ਹਨ। ਕਦੇ ਜਿੱਤ ਜਾਂਦੇ ਹਨ ਅਤੇ ਕਦੇ ਹਰ ਜਾਂਦੇ ਹਨ ਪਰ ਡੋਲਦੇ ਕਦੇ ਵੀ ਨਹੀਂ। 

ਉਧਰ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਲੈਂਟਰ ਡਿੱਗਣ ਕਾਰਨ ਤਿੰਨ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਤ ਤੋਂ ਬਾਅਦ ਮੌਕੇ ਤੇ ਪਹੁੰਚੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਨਗਰ ਨਿਗਮ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਦੀ ਪਰਮਿਸ਼ਨ ਲਈ ਗਈ ਸੀ ਜਾਂ ਨਹੀਂ ਲਈ ਗਈ ਉਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਏ ਐਸ ਆਈ ਗੁਰਚਰਨ ਸਿੰਘ ਨੇ ਕਿਹਾ ਕਿ ਸਾਰੀ ਜਾਂਚ ਕੀਤੀ ਜਾ ਰਹੀ ਹੈ। 

No comments: