Thursday, July 07, 2022

ਹੁਣ ਗੌਂਸਗੜ੍ਹ ਫੈਕਟਰੀ ਵਿਚ ਬੁਆਇਲਰ ਫਟਣ ਦਾ ਹਾਦਸਾ--ਦੋ ਮਜ਼ਦੂਰ ਜ਼ਖਮੀ

7th July 2022 at 10:35 AM

 ਕਦੋਂ ਤਕ ਖ਼ਤਰਿਆਂ ਵਿਚ ਰਹੇਗੀ ਕਿਰਤੀਆਂ ਦੀ ਜਾਨ? 


ਲੁਧਿਆਣਾ
: 7 ਜੁਲਾਈ 2022: (ਪੰਜਾਬ ਸਕਰੀਨ ਬਿਊਰੋ):: 

ਵਿਕਾਸ ਅਤੇ ਤਰੱਕੀ ਦੇ ਅਣਗਿਣਤ ਦਾਅਵਿਆਂ ਦੇ ਬਾਵਜੂਦ ਕਿਰਤੀਆਂ/ਮਜ਼ਦੂਰਾਂ ਨੂੰ ਦੋ ਵਕਤ ਦੀ ਦਾਲ ਰੋਟੀ ਕਮਾਉਣ ਲਈ ਆਪਣੀ ਜ਼ਿੰਦਗੀ ਹਰ ਰੋਜ਼ ਦਾਅ ਤੇ ਲਾਉਣੀ ਪੈਂਦੀ ਹੈ। ਕਦੇ ਗੱਟਰਾਂ ਦੀ ਸਫਾਈ ਕਰਦਿਆਂ, ਕਦੇ ਖਾਣਾਂ ਵਿਚ ਕੰਮ ਕਰਦਿਆਂ, ਕਦੇ ਉੱਚੇ ਉੱਚੇ ਖੰਭਿਆਂ 'ਤੇ ਚੜ੍ਹ ਕੇ ਕੰਮ ਕਰਦਿਆਂ ਅਤੇ ਕਦੇ ਕਿਸੇ ਨ ਕਿਸੇ ਹੋਰ ਸੰਕਟ ਵਾਲੀ ਹਾਲਤ ਵਿੱਚ। ਹਰ ਰੋਜ਼ ਕਿਤੇ ਨ ਕਿਤੇ  ਕੋਈ ਅਜਿਹਾ ਹਾਦਸਾ ਵਾਪਰਦਾ ਹੈ ਜਿਹੜਾ ਉਹਨਾਂ ਦੀ ਜ਼ਿੰਦਗੀ ਨਾਲ ਖੇਡ ਕੇ ਚਲਾ ਜਾਂਦਾ ਹੈ। 

ਅਸਲ ਵਿਚ ਉਹਨਾਂ ਦੀ ਜ਼ਿੰਦਗੀ ਨਾਲ ਇਹ ਖੇਡਾਂ ਉਹ ਸਿਸਟਮ ਖੇਡ ਰਿਹਾ ਹੈ ਜਿਹੜਾ ਹੁਣ ਤੇਜ਼ੀ ਨਾਲ ਕਾਰਪੋਰੇਟਾਂ ਦਾ ਗੁਲਾਮ ਬਣਦਾ ਜਾ ਰਿਹਾ ਹੈ। ਲੇਬਰ ਕਾਨੂੰਨਾਂ ਵਿਚ ਕੀਤੇ ਜਾ ਰਹੇ ਸੁਧਾਰ ਇਹਨਾਂ ਹਾਦਸਿਆਂ ਨੂੰ ਹੋਰ ਵਧਾ ਦੇਣਗੇ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਕੱਖੋਂ ਹੌਲੀ ਹੋ ਕੇ ਰਹਿ ਜਾਵੇਗੀ। 

ਹੁਣ ਨਵਾਂ ਹਾਦਸਾ ਵਾਪਰਿਆ ਹੈ ਲੁਧਿਆਣਾ ਦੇ ਪਿੰਡ ਗੌਂਸਗੜ੍ਹ ਵਿਚ ਜਿਥੇ ਬੁਆਇਲਰ ਫਟਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਗੋਂਸਗੜ੍ਹ ਫੈਕਟਰੀ ਚ ਬੁਏਲਰ ਫਾਟਾਂ ਦੀ ਇਸ ਹਿਰਦੇ ਵੇਧਕ ਘਟਨਾ ਨਾਲ  ਦੋ ਬੰਦੇ ਗੰਭੀਰ ਜਖਮੀ ਹੋ ਗਏ ਹਨ। ਕਦੋਂ ਤੱਕ ਹੁੰਦਾ ਰਹੇਗਾ ਕਿਰਤੀਆਂ ਦੀ ਜ਼ਿੰਦਗੀ ਨਾਲ ਖਿਲਵਾੜ?
ਰਾਹੋਂ ਰੋਡ 'ਤੇ ਸਥਿਤ ਪਿੰਡ ਮੇਹਰਬਾਨ ਨੇੜੇ ਵਾਪਰੇ ਇਸ ਹਾਦਸੇ ਦੌਰਾਨ ਜ਼ਖਮੀ ਹੋਣ ਵਾਲਿਆਂ ਵਿਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਸਰਾ ਅਜੇ ਵੀ ਗੰਭੀਰ ਜ਼ਖਮੀ ਹੈ। ਬੁਆਇਲਰ ਫਟਣ ਦਾ ਇਹ ਧਮਕਜ ਬੁਧਵਾਰ ਨੂੰ ਦੇਰ ਸ਼ਾਮ ਹੋਇਆ ਸੀ। ਮੇਹਰਬਾਨ ਪੁਲਿਸ ਥਾਣੇ ਦੇ ਸਬ ਇੰਸਪੈਕਰ ਜਗਦੀਪ ਸਿੰਘ ਮੁਤਾਬਿਕ ਇਲਾਜ ਦੌਰਾਨ ਮੌਤ ਦਾ ਸ਼ਿਕਾਰ ਹੋ ਗਏ ਮ੍ਰਿਤਕ ਦੀ ਪਛਾਣ ਦੀਪਕ  ਵੱਜੋਂ ਹੋਈ ਹੈ। ਉਸਦਾ ਇਲਾਜ ਸੀ ਆਈ ਮ ਸੀ ਹਸਪਤਾਲ ਵਿਚ ਚੱਲ ਰਿਹਾ ਸੀ। ਉਸ ਨਾਲ ਹੋਏ ਹਾਦਸੇ ਦੀ ਖਬਰ ਸੁਨ ਕੇ ਉਸਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਵੱਲ ਚੱਲ ਚੁੱਕਿਆ ਹੋਇਆ ਹੈ। ਪੁਲਿਸ ਅਫਸਰ ਨੇ ਕਿਹਾ ਕਿ ਇਸ ਦੌਰਾਨ ਦੂਸਰੇ ਜ਼ਖਮੀ ਵਰਕਰ ਪਵਨ ਨੇ ਜੇ ਕੋਈ ਬਿਆਨ ਦਿੱਤਾ ਤਾਂ ਅਸੀਂ ਉਹ ਵੀ ਰਿਕਾਰਡ ਕਰਾਂਗੇ।  
ਇਸੇ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਸ਼ਕਤੀਸ਼ਾਲੀ ਸੀ ਅਤੇ ਇਸਦੀ ਆਵਾਜ਼ ਬਹੁਤ ਜ਼ਿਆਦਾ ਸੀ। ਧਮਾਕਾ ਹੁੰਦਿਆਂ ਹੀ ਫੈਕਟਰੀ ਕੰਧ ਪਾੜ ਗਈ ਅਤੇ ਬੁੱਲਰ ਦੀ ਰਹਨੀਦਖੂੰਹਦ ਬਾਹਰ ਖੇਤਾਂ ਵਿਚ ਜਾ ਡਿੱਗੀ। ਧਮਾਕੇ ਦੀ ਆਵਾਜ਼ ਸੁੰਕ ਕੇ ਹੋ ਲੋਕ ਘਰਾਂ ਵਿੱਚੋਂ ਬਾਹਰ ਆਏ। 
ਪਤਾ ਲੱਗਿਆ ਹੈ ਕਿ ਇਸ ਹਾਦਸੇ ਵੇਲੇ ਫੈਕਟਰੀ ਵਿਚ ਕੁਝ ਹੋਰ ਵਰਕਰ ਵੀ ਮੌਜੂਦ ਸਨ ਪਰ ਸਿਰਫ ਦੋ ਦੇ ਜ਼ਖਮੀ ਹੋਣ ਦਾ ਪਤਾ ਲੱਗਿਆ ਹੈ ਜਿਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। 

No comments: