ਯੂਪੀ ਦੇ 75 ਜ਼ਿਲਿਆਂ ਅਤੇ ਦੇਸ਼ ਦੇ 18 ਸੂਬਿਆਂ ਵਿੱਚ ਸ਼ਾਂਤਮਈ ਰੋਸ ਵਖਾਵੇ
ਨਵੀਂ ਦਿੱਲੀ//ਲੁਧਿਆਣਾ//ਅੰਮ੍ਰਿਤਸਰ: 24 ਜੂਨ 2022: (ਪੰਜਾਬ ਸਕਰੀਨ ਬਿਊਰੋ)::
ਅੱਜ ਫਿਰ ਕਿਸਾਨ ਅੰਦੋਲਨ ਵਾਲੇ ਯੋਧੇ ਸ਼ਾਂਤਮਈ ਟਕਰਾਓ ਦੇ ਮੂਡ ਵਿਚ ਸਨ। ਉਹੀ ਜੋਸ਼, ਉਹੀ ਚੜ੍ਹਦੀਕਲਾ। ਚਿਹਰਿਆਂ 'ਤੇ ਜਿੱਤ ਦਾ ਵਿਸ਼ਵਾਸ। ਅੱਜ ਵਾਲੇ ਅੰਦੋਲਨ ਦਾ ਜੋਸ਼ ਅਤੇ ਡਸਿਪਲਿਨ ਦੇਖ ਕੇ ਲੱਗਦਾ ਸੀ ਕਿ ਇੱਕ ਵਾਰ ਫੇਰ ਦਿੱਲੀ ਵਰਗਾ ਕਿਸਾਨ ਮੋਰਚਾ ਤਿਆਰ ਹੋ ਰਿਹਾ ਹੈ। ਇੱਸ ਵਾਰ ਜਵਾਨ ਵੀ ਨਾਲ ਹੋ ਸਕਦੇ ਹਨ। ਕਿਸਾਨ ਆਗੂ ਰਾਕੇਸ਼ ਟਿਕਟ ਨੇ ਟਵਿੱਟਰ 'ਤੇ ਕਿਹਾ ਕਿ ਯੂਪੀ ਦੇ 75 ਜ਼ਿਲਿਆਂ ਅਤੇ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਸ਼ਾਂਤੀ ਪੂਰਨ ਰੋਸ ਵਿਖਾਵਾ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਅੱਜ ਇਸ ਸਬੰਧੀ ਰਾਸ਼ਟਰਪਤੀ ਨੂੰ ਮੰਗਪੱਤਰ ਵੀ ਦਿੱਤਾ। ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਇਸ ਅੰਦੋਲਨ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕਟ ਨੇ ਕਿਹਾ ਹੈ ਕਿ ਹਿਮਾਚਲ ਵਿਚ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਏਗਾ ਤਾਂਕਿ ਹਿਮਾਚਲ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਇਸੇ ਦੌਰਾਨ ਜਦੋਂ ਨਾਲਾਗੜ੍ਹ ਵਿੱਚ ਇਹ ਗੱਲ ਉੱਠੀ ਕਿ ਅੱਜ ਦੇਸ਼ ਵਿਚ ਇੱਕ ਹੋਰ ਅੰਦੋਲਨ ਦੀ ਲੋੜ ਹੈ ਤਾਂ ਭਾਜਪਾ ਸਮਰਥਕਾਂ ਨੇ ਵੀ ਜੁਆਬੀ ਟਿੱਪਣੀਆਂ ਵਿੱਚ ਰਾਕੇਸ਼ ਟਿਕੈਤ ਦੇ ਖਿਲਾਫ ਸਖਤ ਐਕਸ਼ਨ ਦੀਆਂ ਕਈ ਗੱਲਾਂ ਕੀਤੀਆਂ। ਅਭਿਮਨਯੂ ਚੌਹਾਨ ਨੇ ਕਿਹਾ ਇਸ ਵਾਰ ਤੇਰੀ ਪੱਕਾ ਕੁਟਾਈ ਹੋਣੀ ਹੈ। ਸਰਕਾਰ ਮੂਡ ਬਣਾ ਚੁੱਕੀ ਹੈ। ਇਸੇ ਤਰ੍ਹਾਂ ਰਾਸ਼ਟਰ ਪ੍ਰਥਮ ਨਾਮ ਹੇਠ ਆਈ ਡੀ ਚਲਾ ਰਹੇ ਕਿਸੇ ਭਾਜਪਾ ਸਮਰਥਕ ਨੇ ਕਿਹਾ ਜਦੋਂ ਪੂਰੀ ਯੂਨੀਅਨ ਨਾਲ ਸੀ ਉਦੋਂ ਤਾਂ ਪੱਤਾ ਤੱਕ ਨਹੀਂ ਉਖਾੜ ਸਕੇ ਟਿਕੈਤ ਬੰਧੁ ਹੁਣ ਚੰਦ ਸਮਰਥਕਾਂ ਨਾਲ ਕੀ ਕਰ ਲੈਣਗੇ? ਅੰਤਿਮ ਸਾਹਾਂ ਨੂੰ ਆਕਸੀਜ਼ਨ ਦੀ ਉਮੀਦ ਲਗਾਈ ਬੈਠੇ ਹਨ ਇਹ ਅੰਦੋਲਨਜੀਵੀ ਲੇਕਿਨ ਇਹ ਵੀ ਉਲਟਾ ਹੀ ਪਏਗਾ। ਦਬੰਗ ਫਿਲਮ ਵਿੱਚ ਸਲਮਾਨ ਦਾ ਇਕੱਕ ਰੋਲ ਸੀ ਚੁਲਬੁਲ ਪੈਂਦੇ ਦੇ ਨਾਮ ਹੇਠ। ਉਸ ਚੁਲਬੁਲ ਪਾਂਡੇ ਦੀ ਤਸਵੀਰ ਅਤੇ ਨਾਮ ਹੇਠ ਆਈ ਡੀ ਚਲਾ ਰਹੇ ਇੱਕ ਭਾਜਪਾ ਸਮਰਥਕ ਨੇ ਰਾਕੇਸ਼ ਟਿਕੈਤ ' ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਹ ਪੈਸੇ ਲੈ ਕੇ ਲੋਕਾਂ ਨੂੰ ਭੜਕਾਂਦਾ ਹੈ। ਆਏ ਦਿਨ ਹੁੰੜਦੰਗ ਕਰਾਉਂਦਾ ਹੈ। ਇਸ ਦੇਸ਼ ਵਿਰੋਧੀ ਕਾਂਗਰਸ ਪਿੱਠੂ ਯੋਗੀ ਜੀ ਤੁਰੰਤ ਗ੍ਰਿਫਤਾਰ ਕਰਕੇ ਇਸਦੀ ਗਰਮ ਸ਼ਾਂਤ ਕਰਨ ਅਤੇ ਇਸਦੀਆਂ ਸਾਰੀਆਂ ਸੰਪਤੀਆਂ ਦੀ ਜਾਂਚ ਕਰਨ। ਜੋ ਕੁਝ ਵੀ ਗ਼ਲਤ ਨਿਕਲੇ ਉਸਤੇ ਬੁਲਡੋਜ਼ਰ ਚਲਾ ਕੇ ਸਰਕਾਰੀ ਖਾਤੇ ਵਿਚ ਜਮਾ ਕਰਨ।ਇਸੇ ਤਰ੍ਹਾਂ ਰਾਕੇਸ਼ ਟਿਕਟ ਦੇ ਸਮਰਥਕਾਂ ਨੇ ਵੀ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ।ਅੱਜ ਦੇਸ਼ ਭਰ ਵਿੱਚ ਅਗਨੀ ਪੱਥ ਅਤੇ ਅਗਨੀ ਵੀਰ ਯੋਜਨਾਵਾਂ ਦੇ ਖਿਲਾਫ ਸ਼ਾਂਤਮਈ ਰੋਸ ਵਖਾਵੇ ਹੋਏ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਦੇਸ਼ ਦੀਆਂ ਤਿੰਨ ਸੇਵਾਵਾਂ ਵਿਚ ਅਗਨੀਪੱਥ ਯੋਜਨਾ ਲਾਗੂ ਕਰਨ ਤੇ ਰੁਜ਼ਗਾਰ ਦਾ ਹੱਕ ਫ਼ੌਜ ਵਿੱਚ ਖੋਹੇ ਜਾਣ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਧਰਨਾ ਮੁਜ਼ਾਹਰਾ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਏਸ ਵੇਲੇ ਆਗੂਆਂ ਮੰਗ ਕੀਤੀ ਕਿ ਅਗਨੀਪੱਥ ਯੋਜਨਾ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਫੌਜ ਵਿੱਚ ਸਿਪਾਹੀ ਨੌਕਰੀਆਂ ਲਈ ਜਵਾਨਾਂ ਦੀ ਸਿੱਧੀ ਭਰਤੀ ਕੀਤੀ ਜਾਵੇ, ਸਰਕਾਰ ਦੁਆਰਾ ਰਾਸ਼ਟਰੀ ਸੁਰੱਖਿਆ ਬਜਟ 17•8 ਤੋ ਘਟਾ ਕੇ 13.2 ਕਰਨ ਦਾ ਚਿੰਤਾ ਵਾਲੀ ਗੱਲ ਹੈ , ਫੌਜ ਵਿੱਚ ਪਿਛਲੀਆਂ ਸਵਾ ਲੱਖ ਅਸਾਮੀਆਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਜਿੱਥੇ ਭਰਤੀ ਪ੍ਰਕਿਰਿਆ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਉਸ ਨੂੰ ਪੂਰਾ ਕਰਨ ਲਈ ਦੋ ਸਾਲ ਦੀ ਛੋਟ ਦਿੱਤੀ ਜਾਵੇ, ਅਗਨੀਪਥ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਨੌਜਵਾਨਾਂ ਵਿਰੁੱਧ ਦਰਜ ਕੀਤੇ ਸਾਰੇ ਝੂਠੇ ਕੇਸ ਵਾਪਸ ਲਏ ਜਾਣ ਅੰਦੋਲਨਕਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਵਰਗੀਆਂ ਸ਼ਰਤਾਂ ਹਟਾਈਆਂ ਜਾਣ, ਸਰਕਾਰ ਵੱਲੋਂ ਸੈਨਾਵਾਂ ਦਾ ਨਿੱਜੀਕਰਨ ਕਰਨਾ ਰੱਦ ਕੀਤਾ ਜਾਵੇ ਮੁਲਕ ਚ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਵਾਲੀ ਦੇਸ਼ ਪੱਖੀ ਨੀਤੀ ਬਣਾਈ ਜਾਵੇ ਕਾਰਪੋਰੇਟ ਜਗਤ ਦੇ ਸੇਵਕਾਂ ਸੰਸਾਰ ਬੈਂਕ ਤੇ ਡਬਲਿਊਟੀਓ ਦੀਆਂ ਜਨਤਕ ਅਦਾਰਿਆਂ ਦਾ ਨਿੱਜੀਕਰਦੇ ਖਿਲਾਫ ਬੁਲਡੋਜ਼ਰ ਵਰਗੀਆਂ ਸਖਤ ਕਾਰਵਾਈਆਂ ਕੀਤੇ ਜਾਣ ਨ ਵਾਲੀ ਨੀਤੀ ਰੱਦ ਕੀਤੀ ਜਾਵੇ , ਏਸ ਵੇਲੇ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਜਨਰਲ ਸੈਕਟਰੀ ਸੁਦਾਗਰ ਸਿੰਘ ਘੁਡਾਣੀ ਕੁਲਦੀਪ ਸਿੰਘ ਗੁਜਰਵਾਲ, ਸਾਧੂ ਸਿੰਘ ਪੰਜੇਟਾ, ਰਜਿੰਦਰ ਸਿੰਘ ਸਿਆੜ,ਬਲਵੰਤ ਸਿੰਘ ਘੁਡਾਣੀ,ਜਗਤ ਸਿੰਘ ਲੀਲਾ,ਗੁਰਪਰੀਤ ਸਿੰਘ ਨੂਰਪਰਾ,ਹਰਜਿੰਦਰ ਸਿੰਘ ਮਜਦੂਰ ਆਗੂ,ਦਵਿੰਦਰ ਸਿੰਘ ਘਲੋਟੀ,ਮਲਕੀਤ ਸਿੰਘ ਬੁਢੇਲਾ,ਰਾਜਿੰਦਰ ਸਿੰਘ ਖਟੜਾ,ਜਸਦੀਪ ਸਿੰਘ ਤੇ ਯੁਵਰਾਜ ਸਿੰਘ ਘੁਡਾਣੀ,ਹਾਕਮ ਸਿੰਘ ,ਪਰੀਵਾਰ ਸਿੰਘ,ਲਖਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਪੰਜਾਬ ਵਿਚ ਹੋਰਨਾਂ ਬਹੁਤ ਸਾਰੀਆਂ ਥਾਂਵਾਂ ਤੇ ਵੀ ਰੋਸ ਵਖਾਵੇ ਹੋਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਬੁਲਾਰਿਆਂ ਨੇ ਅਗਨੀ ਪੱਥ ਨੂੰ ਪੂਰੀ ਤਰ੍ਹਾਂ ਨੌਜਵਾਨਾਂ ਦੇ ਖਿਲਾਫ ਦੱਸਿਆ ਜਿਸਦੇ ਸਿੱਟੇ ਦੇਸ਼ ਦੇ ਆਮ ਲੋਕਾਂ ਲਈ ਖਤਰਨਾਕ ਹੋਣਗੇ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ,ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਗੋਲਡਨ ਗੇਟ ਅੰਮਿ੍ਰਤਸਰ ਸਮੇਤ ਜਿਲ੍ਹੇ ਵਿੱਚ ਲਗਭਗ 18 ਥਾਵਾਂ ਉੱਤੇ ਮੋਦੀ ਦੇ ਪੁਤਲੇ ਫੂਕੇ ਗਏ।
ਗੋਲਡਨ ਗੇਟ ਵਿਖੇ ਕਿਸਾਨਾਂ, ਮਜਦੂਰਾਂ,ਨੌਜਵਾਨਾਂ ਦੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪੰਧੇਰ, ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਦੇਸ ਭਰ ਦੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੋਂ ਬਾਅਦ ਹੁਣ ਫੌਜ ਨੂੰ ਠੇਕੇ ਉੱਤੇ ਦੇਣ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ। ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਫੌਜ ਵਿੱਚ 4 ਸਾਲ ਨੌਕਰੀ ਕਰਨ ਤੋਂ ਬਾਅਦ 75% ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕੇਗੀ।
ਜ਼ਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ,ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ ਇਹ ਅਗਨੀਪਥ ਯੋਜਨਾ ਕੇਂਦਰ ਸਰਕਾਰ ਵੱਲੋਂ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ ਲੱਖਾਂ ਨੌਕਰੀਆਂ ਦੇਣ ਦੇ ਕੀਤੇ ਵਾਅਦਿਆਂ ਦੇ ਬਿਲਕੁਲ ਉਲਟ ਹੈ। ਅੱਜ ਗੋਲਡਨ ਗੇਟ ਵਿਖੇ ਵਿਸ਼ਾਲ ਇਕੱਠ ਵੱਲੋਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਮਾਰਦੇ ਹੋਏ ਲੋਕ ਦੋਖੀ ਕੇਂਦਰ ਸਰਕਾਰ ਦਾ ਵੱਡਾ ਪੁਤਲਾ ਫੂਕਿਆ ਗਿਆ ਅਤੇ ਇਹ ਯੋਜਨਾ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ,ਇਸ ਤੋਂ ਇਲਾਵਾ ਜੰਡਿਆਲਾ ਗੁਰੂ, ਟਾਂਗਰਾ,ਰਈਆ,ਸਠਿਆਲਾ, ਬੁਤਾਲਾ,ਗੱਗੋਮਾਹਲ,ਅਜਨਾਲਾ,ਗੁਰੂ ਕਾ ਬਾਗ,ਜਗਦੇਵ ਕਲਾਂ, ਲੋਪੋਕੇ,ਚੋਗਾਵਾਂ,ਖਾਸਾ,ਅਟਾਰੀ, ਮਹਿਤਾ ਚੌਂਕ,ਖੁਜਾਲਾ, ਟਾਹਲੀ ਸਾਹਿਬ,ਕੱਥੂਨੰਗਲ ਟੋਲ ਪਲਾਜਾ,ਮਜੀਠਾ ਆਦਿ ਥਾਵਾਂ ਉੱਤੇ ਪੁਤਲੇ ਫੂਕੇ ਗਏ।ਕਿਸਾਨ ਆਗੂ ਡਾ: ਕੰਵਰ ਦਲੀਪ ਸਿੰਘ,ਬਾਜ ਸਿੰਘ ਸਾਰੰਗੜਾ,ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਹੇਠ ਜਿਲ੍ਹੇ ਭਰ ਵਿੱਚ ਵੱਖ ਵੱਖ ਥਾਵਾਂ ਉੱਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਮੰਗਜੀਤ ਸਿੰਘ ਸਿੱਧਵਾਂ, ਮੰਗਵਿੰਦਰ ਸਿੰਘ ਮੰਡਿਆਲਾ, ਨਿਸ਼ਾਨ ਸਿੰਘ ਚੱਬਾ, ਕਵਲਜੀਤ ਸਿੰਘ ਵੰਨਚੜੀ,ਮਨਰਾਜ ਸਿੰਘ,ਰਵਿੰਦਰਬੀਰ ਸਿੰਘ ਵੱਲਾ, ਫਤਹਿ ਸਿੰਘ ਬੁੱਤ,ਬਲਿਹਾਰ ਸਿੰਘ ਛੀਨਾ,ਗੁਰਪਾਲ ਸਿੰਘ ਮੱਖਣਵਿੰਡੀ, ਸਮਸੇਰ ਸਿੰਘ ਛੇਹਰਟਾ ਆਦਿ ਆਗੂਆਂ ਨੇ ਗੋਲਡਨ ਗੇਟ ਵਿਖੇ ਇਕੱਠ ਨੂੰ ਸੰਬੋਧਨ ਕੀਤਾ।
No comments:
Post a Comment