ਕੌਣ ਕੌਣ ਤੇ ਕਿਵੇਂ ਇਕ ਦੂਜੇ ਨੂੰ ਪਾਸ ਦੇਕੇ ਖੇਡ ਰਹੇ ਹਨ??
ਚੰਡੀਗੜ੍ਹ:23 ਮਈ 2022: (ਪੰਜਾਬ ਸਕਰੀਨ ਡੈਸਕ)::
ਪੰਜਾਬ ਦੇ ਹਾਲਾਤ ਖਤਰਨਾਕ ਦਿਸ਼ਾ ਵੱਲ ਜਾਂਦੇ ਲੱਗ ਰਹੇ ਹਨ। ਸੱਤਾ, ਸਿਆਸਤ ਅਤੇ ਸਮਾਜ ਤਿੰਨੇ ਧਿਰਾਂ ਹੀ ਇਹਨਾਂ ਹਾਲਾਤਾਂ ਨੂੰ ਖਤਰਨਾਕ ਦਿਸ਼ਾ ਵੱਲ ਵਧਣੋਂ ਰੋਕਣ ਲਈ ਕੁਝ ਵੀ ਠੋਸ ਕਰਦੇ ਨਜ਼ਰ ਨਹੀਂ ਆ ਰਹੇ। ਬੇਅਦਬੀਆਂ ਦਾ ਨਿਰੰਤਰ ਸਿਲਸਿਲਾ, ਗੈਂਗਸਟਰਾਂ ਦੀਆਂ ਸਮੇਂ ਸਮੇਂ ਸਿਰ ਸਿਖਰਾਂ ਛੂੰਹਦੀਆਂ ਚੁਣੌਤੀਆਂ, ਆਏ ਦਿਨ ਚੱਲਦੀਆਂ ਗੋਲੀਆਂ, ਘਰਾਂ ਵਿੱਚ ਦਾਖਲ ਹੋ ਕੇ ਹੁੰਦੀਆਂ ਕੁੱਟਮਾਰ ਦੀਆਂ ਘਟਨਾਵਾਂ, ਲੋਕਾਂ ਦੀਆਂ ਜਾਇਦਾਦਾਂ ਤੇ ਸ਼ਰੇਆਮ ਕਬਜ਼ੇ ਕਰ ਕੇ ਬੈਠੇ ਅਨਸਰ ਲਗਾਤਾਰ ਬੇਖੌਫ ਹਨ। ਲੋਕ ਛੇਤੀ ਕੀਤੀਆਂ ਆਪਣੇ ਨਾਲ ਹੁੰਦੀ ਵਧੀਕੀ ਵੇਲੇ ਵਧੀਕੀ ਕਰਨ ਵਾਲੇ ਨਾਲ ਮੱਥਾ ਨਹੀਂ ਲਾਉਂਦੇ ਕਿਓਂਕਿ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਪੰਜਾਬ ਨੂੰ ਇਹਨਾਂ ਬਾਹੂਬਲੀਆਂ ਕੋਲੋਂ ਨਿਜਾਤ ਦੁਆਉਣ ਦੀ ਗੱਲ ਛੇਤੀ ਕੀਤਿਆਂ ਨਾ ਕੋਈ ਸਿਆਸੀ ਪਾਰਟੀ ਕਰਦੀ ਹੈ ਅਤੇ ਨਾ ਹੀ ਕੋਈ ਧਾਰਮਿਕ ਅਦਾਰਾ ਅਤੇ ਹੀ ਕੋਈ ਸਮਾਜਿਕ ਸੰਗਠਨ। ਖੱਬੀਆਂ ਧਿਰਾਂ ਅਕਸਰ ਨਾਅਰਾ ਲਾਉਂਦੀਆਂ ਹਨ---ਸਰਕਾਰਾਂ ਤੋਂ ਨਾ ਝਾਕ ਕਰੋ--ਆਪਣੀ ਰਾਖੀ ਆਪ ਕਰੋ। ਪਰ ਆਪਣੀ ਰਾਖੀ ਦੀਆਂ ਮਿਸਾਲਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਅੱਜ ਇੱਕ ਵਾਰ ਫੇਰ ਤਿੱਖੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇੱਕ ਹੋਰ ਨਾਅਰਾ ਲੱਗਦਾ ਹੁੰਦਾ ਹੈ--ਗੱਲ ਪੈ ਜਾਣ ਜੇ ਅੱਕੇ ਲੋਕ--ਬੰਬ ਬੰਦੂਕਾਂ ਸਕਣ ਨਾ ਰੋਕ! ਪਰ ਅੱਕੇ ਹੋਏ ਲੋਕਾਂ ਦੀ ਨਿਰਾਸ਼ਤਾ ਵੀ ਵਧਦੀ ਜਾ ਰਹੀ ਹੈ। ਉਹਨਾਂ ਕੋਲ ਕੋਈ ਅਜਿਹਾ ਸਿਆਸੀ ਬਦਲ ਸਾਹਮਣੇ ਨਹੀਂ ਆ ਸਕਿਆ ਜਿਹੜਾ ਉਹਨਾਂ ਨੂੰ ਸਾਰੇ ਵਖਰੇਵਿਆਂ ਦੇ ਬਾਵਜੂਦ ਇੱਕ ਸਾਂਝਾ ਮੰਚ ਪ੍ਰਦਾਨ ਕਰਦਾ ਹੋਵੇ। ਕਿਸਾਨੀ ਅੰਦੋਲਨ ਦੀ ਜਿੱਤ ਨਿਰਾਸ਼ ਹੋਏ ਆਮ ਵਰਕਰਾਂ ਦੇ ਸਾਰੇ ਸੁਆਲਾਂ ਦਾ ਜੁਆਬ ਨਹੀਂ ਦੇ ਸਕੀ। ਦਿੱਲੀ ਅੰਦੋਲਨ ਦੀ ਜਿੱਤ ਮਗਰੋਂ ਕਿਸਾਨਾਂ ਵੱਲੋਂ ਲੜੀਆਂ ਚੋਣਾਂ ਨੇ ਕੋਈ ਚੰਗੇ ਸਿੱਟੇ ਨਹੀਂ ਕੱਢੇ।
ਹੁਣ ਮਾਮਲਾ ਆਮ ਲੋਕਾਂ ਦੀ ਸੁਰੱਖਿਆ ਤੋਂ ਕਿਤੇ ਅੱਗੇ ਵੱਧ ਕੇ ਖਤਰਨਾਕ ਦਿਸ਼ਾ ਵਲ ਜਾਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਚਾਣਕਿਆ ਵੱਜੋਂ ਉਭਰ ਕੇ ਸਾਹਮਣੇ ਆਏ ਮਾਲਵਿੰਦਰ ਸਿੰਘ ਮਾਲੀ ਨੇ ਕੁਝ ਬਹੁਤ ਹੀ ਅਹਿਮ ਸੁਆਲ ਪੁੱਛੇ ਹਨ। ਉਹਨਾਂ ਪੁੱਛਿਆ ਹੈ ਪੰਜਾਬ ਤੇ ਸਿੱਖਾਂ ਨੂੰ ਮੁੜ ਕਿਹੜੀ ਦਿਸ਼ਾ ਵੱਲ ਤੋਰਿਆ ਜਾ ਰਿਹਾ ਹੈ?? ਕੌਣ ਕੌਣ ਤੇ ਕਿਵੇਂ ਇਕ ਦੂਜੇ ਨੂੰ ਪਾਸ ਦੇਕੇ ਖੇਡ ਰਹੇ ਹਨ??
ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਬਰਸੀ ਤੋਂ ਐਨ ਪਹਿਲਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਮਹੌਲ ਨੂੰ ਵੇਖਦਿਆਂ ਹਰ ਸਿੱਖ ਨੂੰ ਸਸ਼ਤਰ ਸਿੱਖਿਆ ਹਾਸਲ ਕਰਨੀ ਅਤੇ ਲਾਇਸੰਸੀ ਹਥਿਆਰ ਰੱਖਣੇ ਚਾਹੀਦੇ ਹਨ। ਇਸ ਤਪੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਉਹ ਬਿਆਨ/ਐਲਾਨ ਯਾਦ ਆਉਣ ਲੱਗ ਪਿਆ ਹੈ ਕਿ ਹਰ ਪਿੰਡ ਵਿੱਚ ਤਿੰਨ ਤਿੰਨ ਨੌਜਵਾਨ, ਤਿੰਨ ਰਿਵਾਲਵਰ ਅਤੇ ਮੋਟਰਸਾਈਕਲ ਜ਼ਰੂਰੁ ਰੱਖਣ। ਹਾਲਾਂਕਿ ਜੱਥੇਦਾਰ ਹਰਪ੍ਰੀਤ ਸਿੰਘ ਕੋਲ ਸੰਤ ਭਿੰਡਰਾਂ ਵਾਲਿਆਂ ਵਰਗੀ ਚਮਤਕਾਰੀ ਚੁੰਬਕੀ ਸ਼ਖ਼ਸੀਅਤ ਤਾਂ ਨਹੀਂ ਪਰ ਸੰਤਾਂ ਦੇ ਵੇਲਿਆਂ ਦੀ ਯਾਦ ਜ਼ਰੂਰ ਆਉਣ ਲੱਗ ਪਈ ਹੈ।
ਸਰਦਾਰ ਮਾਲੀ ਨੇ ਚੇਤਾ ਕਰਵਾਇਆ ਹੈ ਕਿ ਇਸਤੋਂ ਪਹਿਲਾਂ ਵੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੇ ਵੀ ਕਿਹਾ ਸੀ ਕਿ ਹਰ ਸਿੱਖ ਪਰਿਵਾਰ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਬਿਆਨ ਦੀ ਤਾਈਦ (ਹਿਮਾਇਤ) ਕੀਤੀ ਸੀ। ਕੀ 1984 ਵਾਲਾ ਦੌਰ ਦੋਬਾਰਾ ਲਿਆਉਣ ਦੀਆਂ ਸਾਜ਼ਿਸ਼ਾਂ ਸਿਰੇ ਚੜ੍ਹਾਈਆਂ ਜਾ ਰਹੀਆਂ ਹਨ? ਇੱਕ ਵਾਰ ਕੁਝ ਫੇਰ ਵੱਡਾ ਹੋਣ ਵਾਲਾ ਹੈ?
ਇਸ ਦੇ ਨਾਲ ਹੀ ਹਿੰਦੂ ਫਾਸ਼ੀਵਾਦੀ ਤਾਕਤਾਂ ਦੇ ਮੂਹਰੈਲ ਵੀ ਅਕਸਰ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ ਤੇ ਵੱਡੀ ਪੱਧਰ ‘ਤੇ ਤ੍ਰਿਸ਼ੂਲ ਵਗੈਰਾ ਵੀ ਵੰਡਦੇ ਵੀ ਰਹਿੰਦੇ ਹਨ।
ਬਹੁਤ ਹੀ ਸੋਚਣ ਵਾਲੀ ਗੱਲ ਹੈ ਕਿ ਸਿੱਖ ਸੋਚ ਪ੍ਰਵਚਨ ਤੇ ਬ੍ਰਾਹਮਣਵਾਦੀ ਸੋਚ ਦੇ ਪ੍ਰਵਚਨ ਵਿੱਚ ਐਨੀ ਇਕਸੁਰਤਾ ਕਿਓਂ ਵਿਖਾਈ ਦੇ ਰਹੀ ਹੈ?? ਦੋਹਾਂ ਧਿਰਾਂ ਦੀ ਨੇੜਤਾ ਵੱਧ ਰਹੀ ਹੈ ਜਾਂ ਰਣਨੀਤੀ?
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਧਾਰਮਕ ਘੱਟ-ਗਿਣਤੀਆਂ ਨੂੰ ਦਬਾਉਣ ਕੁਚਲਣ ਲਈ ਕੀਤੇ ਜਾ ਰਹੇ ਵਿਚਾਰਕ, ਧਾਰਮਕ ਅਸਥਾਨਾਂ ਤੇ ਵਿਅਕਤੀਗਤ/ਸਮੂਹਕ ਹਮਲਿਆਂ ਨਾਲ ਪੈਦਾ ਕੀਤੇ ਡਰ ਤੇ ਸਹਿਮ ਦੇ ਮਾਹੌਲ ਖਿਲਾਫ ਲੜਿਆ ਕਿਵੇਂ ਜਾਵੇ?
ਬੁਨਿਆਦੀ ਤੌਰ ‘ਤੇ ਇਹ ਇਕ ਸਿਆਸੀ ਤੇ ਸਮਾਜਕ ਮੁੱਦਾ ਹੈ ਧਾਰਮਿਕ ਨਹੀ। ਸਰਕਾਰ ਤੇ ਕੁੱਝ ਸ਼ਕਤੀਆਂ ਵੱਲੋਂ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਲਈ ਹੀ ਅਜਿਹਾ ਮਹੌਲ ਸਿਰਜਿਆ ਜਾ ਰਿਹਾ ਹੈ। ਇਸ ਲਈ ਇਸ ਖੇਤਰ ਵਿੱਚ ਹੀ ਇਹ ਲੜਾਈ ਕੇਂਦਰਤ ਹੋਣੀ ਚਾਹੀਦੀ ਹੈ। ਜਦੋਂ ਸਟੇਟ/ਸਰਕਾਰ ਇਕ ਵਿਸ਼ੇਸ਼ ਧਾਰਮਕ ਫ਼ਿਰਕੇ ਨੂੰ ਆਪਣੇ ਜ਼ੁਲਮ ਦਾ ਸਾਥ ਦੇਣ ਲਈ ਸਮਾਜਕ ਅਧਾਰ ਵਜੋਂ ਉਭਾਰਨ ਤੇ ਸਥਾਪਤ ਕਰਨ ਦੇ ਫਾਸ਼ੀਵਾਦੀ ਰਾਹ ਪੈ ਜਾਵੇ ਤਾਂ ਇਹ ਮੁੱਦਾ ਹੋਰ ਵੀ ਗੰਭੀਰ ਬਣ ਜਾਂਦਾ ਹੈ।
ਸਰਦਾਰ ਮਾਲੀ ਨੇ ਇਸ ਬੇਹੱਦ ਪੇਚੀਦਾ ਮਸਲੇ ਦੇ ਹੱਲ ਬਾਰੇ ਮਾਰਗਦਰਸ਼ਨ ਕਰਦਿਆਂ ਸਮੂਹਕ ਸੁਰੱਖਿਆ ਲਈ ਸਮੂਹਕ ਚੇਤਨਾ ਤੇ ਜਾਗਰੂਕ ਲਾਮਬੰਦੀ ਹੀ ਸਾਰਥਕ ਹਥਿਆਰ ਹੁੰਦਾ ਹੈ। ਬਿਨਾ ਕਿਸੇ ਧਾਰਮਕ ਵਖਰੇਵੇਂ ਦੇ ਮੁਲਕ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਹੈ। ਜਿੱਥੇ ਵੀ ਕਿਤੇ ਸਰਕਾਰੀ ਮਸ਼ੀਨਰੀ ਅਜਿਹੇ ਵਿਤਕਰੇ/ਪੱਖਪਾਤ ਦਾ ਕੰਮ ਕਰਦੀ ਹੈ ਤਾਂ ਸਾਰਿਆਂ ਨੂੰ ਮਿਲਕੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਸਰਕਾਰੀ ਮਸ਼ੀਨਰੀ ਇਸ ਰਾਹ ਪੈ ਜਾਵੇ ਤਾਂ ਇਸਦਾ ਸਮੂਹਕ ਵਿਰੋਧ ਹੀ ਮੁਕਾਬਲਾ ਕਰ ਸਕਦਾ ਹੈ ਵਿਅਕਤੀਗਤ ਨਹੀ। ਸਿੱਖ ਕੌਮ ਨੂੰ ਦਰਪੇਸ਼ ਖਤਰਿਆਂ ਦਾ ਨਾਮ ਲੈ ਕੇ ਵਿਅਕਤੀਗਤ "ਤਿਆਰੀਆਂ" ਲਈ ਪ੍ਰੇਰਣਾ ਦੇ ਰਹੇ ਲੋਕ "ਕਿਹਨਾਂ ਨੂੰ ਕਿਹੜੀਆਂ ਕੁਰਬਾਨੀਆਂ ਲਈ" ਤਿਆਰ ਕਰ ਰਹੇ ਹਨ?
ਸਰਦਾਰ ਮਾਲੀ ਇਸ ਮਾਮਲੇ ਦੀਆਂ ਪਰਤਾਂ ਫਰੋਲਦਿਆਂ ਸਪਸ਼ਟ ਕਰਦੇ ਹਨ-ਵਿਅਕਤੀ ਨੂੰ ਸਰਕਾਰੀ ਲਾਇਸੰਸ ਵਿਅਕਤੀਗਤ ਖ਼ਤਰੇ ਦੇ ਜਾਇਜ਼ੇ ਦੇ ਅਧਾਰ ‘ਤੇ ਦਿੱਤਾ ਜਾਂਦਾ ਹੈ। "ਸਮੂਹਕ ਭਾਈਚਾਰੇ ਲਈ ਖ਼ਤਰੇ ਨਾਲ ਨਜਿੱਠਣ ਦੇ ਮੰਤਵ" ਨਾਲ ਇਸਨੂੰ "ਰਲਗੱਡ ਕਰਨਾ" ਬਿਲਕੁਲ ਹੀ ਗਲਤ ਸੋਚ ਹੈ। ਇਸ ਨਾਲ ਤਾਂ ਸਿੱਖਾਂ ਨੂੰ ਹਥਿਆਰ ਦਾ ਲਾਇਸੰਸ ਬਣਾਉਣ ਤੇ ਮੁੜ ਨਵਿਆਉਣ ਵਿੱਚ ਵੀ ਹੋਰ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਸਰਕਾਰ ਚਾਹੇ ਤਾਂ ਇਹਨਾ ਨੂੰ ਚੌਵੀ ਘੰਟੇ ਦੇ ਨੋਟਿਸ ‘ਤੇ ਹੀ ਜਮਾ ਕਰਵਾਉਣ ਦੇ ਹੁਕਮ ਦੇ ਤੇ ਲਾਗੂ ਕਰ ਸਕਦੀ ਹੈ। ਇਹਨਾਂ ਹਕੀਕਤਾਂ ਨੂੰ ਜੱਥੇਦਾਰ ਸਾਹਿਵ ਵਰਗੀ ਸ਼ਖ਼ਸੀਅਤ ਨਜ਼ਰ ਅੰਦਾਜ਼ ਕਿਵੇਂ ਕਰ ਗਈ?
ਪੰਜਾਬ ਨੇ ਪਿਛਲੇ ਦਹਾਕਿਆਂ ਵਿੱਚ ਅਜਿਹੇ ਹਾਲਤਾਂ ਦਾ ਸੰਤਾਪ ਭੋਗਿਆ ਹੈ ਤੇ ਉਸਤੋਂ ਸਬਕ ਸਿੱਖਣ ਦੀ ਲੋੜ ਹੈ। ਹਾਲ ਹੀ ਵਿੱਚ ਲੜੇ ਗਏ ਕਿਸਾਨ ਅੰਦੋਲਨ ਨੇ ਅਜੋਕੇ ਹਾਲਤ ਅੰਦਰ ਪੁਰ- ਅਮਨ ਤੇ ਸਾਂਤੀਪੂਰਨ ਤਰੀਕੇ ਨਾਲ ਲੜਾਈ ਲੜਨ ਤੇ ਜਿੱਤਣ ਦਾ ਇਤਿਹਾਸ ਸਿਰਜਿਆ ਹੈ ਤੇ ਇਹ ਅਹਿਮ ਨੁਕਤਾ ਵੀ ਉਭਾਰਿਆ ਹੈ ਕਿ ਮੁਲਕ ਅੰਦਰ ਅਸਲ ਲੜਾਈ ਫੈਡਰਲਿਜ਼ਮ ਲਈ ਲੜਾਈ ਹੀ ਬਣਦੀ ਹੈ।
1980ਵਿਆਂ ‘ਚ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਨਿਸ਼ਾਨੇ ‘ਤੇ ਲਿਆ ਸੀ ਤੇ ਮੋਦੀ ਸਰਕਾਰ ਨੇ ਹੁਣ ਮੁਸਲਮਾਨਾਂ ਨੂੰ ਨਿਸ਼ਾਨੇ ‘ਤੇ ਲੈ ਰੱਖਿਆ ਹੈ। ਪੰਜਾਬ ਅੰਦਰ ਸਿੱਖਾਂ ਨੂੰ ਕਿਸੇ ਭਾਈਚਾਰੇ ਵੱਲੋਂ ਜਿਸਮਾਨੀ ਹਮਲਿਆਂ ਦਾ ਅਜਿਹਾ ਕੋਈ ਪਰਤੱਖ ਖਤਰਾ ਪਹਿਲਾਂ ਵੀ ਨਹੀ ਸੀ ਤੇ ਨਾ ਹੀ ਹੁਣ ਹੈ ਪਰ ਸਰਕਾਰੀ ਬਲਾਂ ਦੇ ਹਮਲਿਆਂ ਦਾ ਟਾਕਰਾ ਵਿਅਕਤੀਗਤ ਹਥਿਆਰਾਂ ਨਾਲ ਨਹੀ ਕੀਤਾ ਜਾ ਸਕਦਾ। ਪਰ ਪੰਜਾਬ ਤੋਂ ਬਾਹਰਲੇ ਸਿੱਖਾਂ ਲਈ ਅਜਿਹੇ ਬਿਆਨ ਕਈ ਤਰਾਂ ਦੇ ਉਲਝੇਵੇਂ ਤੇ ਮੁਸ਼ਕਲਾਂ ਜ਼ਰੂਰ ਪੈਦਾ ਕਰਨ ਦੀ ਸੰਭਾਵਨਾ ਵਾਲੇ ਹਨ।
ਸੋ ਹਾਲਾਤ ਉੱਪਰ ਬਾਜ ਨਿਗਾਹ ਰੱਖਣ ਦੀ ਲੋੜ ਹੈ।
ਹਾਲੇ ਐਨਾ ਹੀ!
ਇਸੇ ਦੌਰਾਨ ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਨਿੰਦਣਯੋਗ ਅਤੇ ਇਤਰਾਜ਼ਯੋਗ ਦੱਸਿਆ ਹੈ।
ਲੁਧਿਆਣਾ ਤੋਂ ਮਿਲੇ ਇੱਕ ਬਿਆਨ ਮੁਤਾਬਿਕ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਵੀ ਇਸਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਸ ਨਾਲੇ ਲੋਕਾਂ ਵਿਚ ਜਾਏਗਾ ਗਲਤ ਸੰਦੇਸ਼। ਸਿਆਸੀ ਮਾਹੌਲ ਭਕਾਹਨ ਦੇ ਨਾਲ ਨਾਲ ਹਥਿਆਰਾਂ ਦੇ ਕਾਰੋਬਾਰ ਵਿਚ ਵੀ ਤੇਜ਼ੀ
No comments:
Post a Comment