Thursday, April 21, 2022

ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਮਾਸਕ ਪਾਉਣ ਦੀ ਸਲਾਹ

21st April 2022 at 3:17 PM

ਖਤਰਾ ਦੇਖਦਿਆਂ ਕੋਵਿਡ-19 ਐਡਵਾਈਜ਼ਰੀ ਤਹਿਤ ਦਿੱਤੀ ਗਈ ਸਲਾਹ 

ਲੁਧਿਆਣਾ: 21 ਅਪ੍ਰੈਲ 2022: (ਲੁਧਿਆਣਾ ਸਕਰੀਨ//ਪੰਜਾਬ ਸਕਰੀਨ)::
ਸੰਕੇਤਕ ਫੋਟੋ
Pexels Photo by
Nandhu Kumar
ਕੋਰੋਨਾ ਦੇ ਬਦਲੇ ਹੋਏ ਨਵੇਂ ਰੂਪ ਇੱਕ ਵਾਰ ਫਿਰ ਖਤਰਨਾਕ ਹੁੰਦੇ ਨਜ਼ਰ ਆ ਰਹੇ ਹਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੋਰੋਨਾ ਦੇ ਮਾਮਲੇ ਵਧਣ ਦੀਆਂ ਖਬਰਾਂ ਆਉਣ ਲੱਗ ਪਈਆਂ ਹਨ। ਅਜਿਹੀ ਹਾਲਤ ਵਿੱਚ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਇੱਕ ਵਾਰ ਫੇਰ ਮਾਸਕ ਪਾਉਣਾ ਜ਼ਰੂਰੀ ਸਮਝੀ ਜਾਵੇ ਤਾਂ ਸਿਹਤ ਲਈ ਚੰਗਾ ਗਿਣਿਆ ਜਾਵੇਗਾ। ਬਸਾਂ, ਰੇਲ ਗੱਡੀਆਂ, ਧਾਰਮਿਕ ਅਸਥਾਨਾਂ ਅਤੇ ਜਲਸਿਆਂ ਜਲੂਸਾਂ ਵਿੱਚ ਵਧੀ ਹੋਈ ਭੀੜ ਨੇ ਜੇਕਰ ਮਾਸਕ ਵਰਗੇ ਨਿਯਮਾਂ ਦੀ ਵੀ ਪਾਲਣਾਂ ਨਾ ਕੀਤੀ ਤਾਂ ਹਾਲਾਤ ਚਿੰਤਾਜਨਕ ਹੋ ਸਕਦੇ ਹਨ। ਲੁੜੀਂਦੇ ਪਰਹੇਜ਼ ਸਾਨੂੰ ਸਭਣਾਂ ਨੂੰ ਖੁਦ ਹੀ ਆਪਣੇ ਆਪ ਤੇ ਲਾਗੂ ਕਰ ਲੈਣੇ ਚਾਹੀਦੇ ਹਨ ਅਤੇ ਦੂਜਿਆਂ ਨੂੰ ਵੀ ਇਸ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਵਸਨੀਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।

ਅੱਜ ਜਾਰੀ ਕੀਤੀ ਗਈ ਤਾਜ਼ਾ ਅਡਵਾਈਜ਼ਰੀ ਤਹਿਤ, ਬੰਦ ਵਾਤਾਵਰਨ ਜਿਵੇਂ ਕਿ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ, ਟੈਕਸੀ ਆਦਿ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ ਆਦਿ, ਸਕੂਲਾਂ ਦੇ ਕਮਰਿਆਂ, ਦਫ਼ਤਰ ਦੇ ਕਮਰਿਆਂ, ਅੰਦਰੂਨੀ ਇਕੱਠ ਆਦਿ ਵਿੱਚ ਮਾਸਕ ਪਹਿਨਣਾ ਵਿਸ਼ੇਸ਼ ਤੌਰ 'ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਡੇ ਸਮਾਜ ਦੇ ਹਿੱਤ ਵਿੱਚ ਇਸ ਅਡਵਾਈਜ਼ਰੀ ਦੀ ਪਾਲਣਾ ਕਰਨ।

ਇੱਕ ਪੁਰਾਣੀ ਕਹਾਵਤ ਹੈ ਕਿ ਦਵਾਈ ਨਾਲੋਂ ਪਰਹੇਜ਼ ਚੰਗਾ। ਅੱਜ ਉਸ ਕਹਾਵਤ ਨੂੰ ਖੁਦ ਤੇ ਲਾਗੂ ਕਰਨ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ। ਦੁਨੀਆ ਭਰ ਵਿਚ ਮੁਸੀਬਤ ਬਣੀ ਹੋਈ ਕੋਰੋਨਾ ਨਾਮ ਦੀ ਮੁਸੀਬਤ ਨਾਲ ਸਮੇਂ ਸਿਰ ਅਤੇ ਅਸਰਦਾਇਕ ਢੰਗ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਸਲਾਹਾਂ ਨੂੰ ਮੰਨ ਕੇ ਅਸੀਂ ਆਪਣੇ ਆਪ ਉਣ ਸੁਰੱਖਿਅਤ ਰੱਖ ਸਕਦੇ ਹਾਂ। 

ਇਸਦੇ ਨਾਲ ਹੀ ਸਬੰਧਿਤ ਵੈਕਸੀਨ ਲਗਵਾਉਣ ਲਈ ਅਸੀਂ ਵੱਖਰੀਆਂ ਪੋਸਟਾਂ ਵਿੱਚ ਵੀ ਪੂਰੀ ਜਾਣਕਾਰੀ ਦੇਂਦੇ ਰਹਿੰਦੇ ਹਾਂ ਜਿਸ  ਨੂੰ ਅਧਾਰ ਬਣਾ ਕੇ ਤੁਸੀਂ ਆਪਣੇ ਨੇੜਲੇ ਕੈਂਪ ਵਿਚ ਜਾ ਕੇ ਵੈਕਸੀਨੇਸ਼ਨ ਲਗਵਾ ਸਕਦੇ ਹੋ।  

No comments: