Monday, March 28, 2022

65 ਸਾਲਾ ਮਰੀਜ ਦੀ ਸਫਲ ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ

 Monday: 28th March 2022 at 04:56 PM

ਬਹੁਤ ਨਾਜ਼ੁਕ ਹਾਲਤ ਸੀ ਮਰੀਜ਼ ਦੀ ਆਪ੍ਰੇਸ਼ਨ ਤੋਂ ਪਹਿਲਾਂ 

ਮੋਹਾਲੀ: 28 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਗੰਭੀਰ ਪਿੱਠ ਦਰਦ ਤੋਂ ਪਰੇਸ਼ਾਨ ਇੱਕ 65 ਸਾਲਾ ਪੁਰਸ਼ ਮਰੀਜ਼ ਦੀ ਹਾਲ ਹੀ 'ਚ ਆਈਵੀ ਹਸਪਤਾਲ, ਮੋਹਾਲੀ 'ਚ ਸਫਲ ਮਿਨੀਮਲੀ ਇਨਵੇਸਿਵ ਸਪਾਈਨ ਸਰਜਰੀ ਕੀਤੀ ਗਈ ਜਿਸਦੀ ਡਾਕਟਰੀ ਹਲਕਿਆਂ ਵਿਚ ਕਾਫੀ ਚਰਚਾ ਹੈ। 

ਸੋਮਵਾਰ ਨੂੰ ਜਾਣਕਾਰੀ ਦੇਂਦੇ ਹੋਏ ਡਾ. ਵਿਨੀਤ ਸੱਗਰ, ਸੀਨੀਅਰ ਕੰਸਲਟੈਂਟ ਨਿਊਰੋ ਐਂਡ ਸਪਾਈਨ ਸਰਜਰੀ ਅਤੇ ਹੈੱਡ ਇੰਟਰਵੈਂਸ਼ਨਲ ਐਂਡ ਮਿਨੀਮਲ ਇਨਵੇਸਿਵ ਸਪਾਈਨ ਸਰਜਰੀ ਨੇ ਕਿਹਾ ਕਿ ਮਰੀਜ ਨੂੰ ਗੰਭੀਰ ਪਿੱਠ ਦਰਦ ਦੇ ਨਾਲ ਹਸਪਤਾਲ 'ਚ ਲਿਆਂਦਾ ਗਿਆ ਸੀ। ਦਰਦ ਐਨਾ ਤੇਜ ਸੀ ਕਿ ਮਰੀਜ਼ ਬੈਠ ਵੀ ਨਹੀਂ ਪਾ ਰਿਹਾ ਸੀ ਅਤੇ ਪਿਛਲੇ 2 ਦਿਨਾਂ ਤੋਂ ਸੋ ਵੀ ਨਹੀਂ ਪਾ ਰਿਹਾ ਸੀ। ਉਸਦੀ ਹਾਲਤ ਬੜੀ ਹੀ ਦਰਦਭਰੀ ਅਤੇ ਤਰਸਯੋਗ ਸੀ। 

ਮਰੀਜ਼  ਦੀ ਐਮਆਰਆਈ 'ਚ ਰੀੜ੍ਹ ਦੀ ਹੱਡੀ 'ਚ ਐਲ2, ਐਲ3 ਅਤੇ ਐਲ5 ਵੇਟ੍ਰੇਬਰਾ 'ਚ ਕਈ ਫਰੈਕਚਰਾਂ ਦਾ ਪਤਾ ਲੱਗਿਆ। ਮਰੀਜ਼ ਦੀ ਬਿਰਧ ਅਵਸਥਾ ਅਤੇ ਫਰੈਕਚਰਾਂ ਨੂੰ ਧਿਆਨ 'ਚ ਰੱਖਦੇ ਹੋੲ, ਉਨ੍ਹਾਂ ਨੂੰ ਮਿਨੀਮਲ ਇਨਵੇਸਿਵ ਸਪਾਈਨ ਸਰਜਰੀ ਦੇ ਮਾਧਿਅਮ ਨਾਲ ਆਪਰੇਟ ਕਰਨ ਦਾ ਫੈਸਲਾ ਲਿਆ ਗਿਆ। ਇਹ ਉਪਰਾਲਾ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਇਹੀ ਮਰੀਜ਼ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੋ ਕੇ ਆਪਣੇ ਆਮ ਜੀਵਨ ਦਾ ਆਨੰਦ ਮਾਣ ਰਿਹਾ ਹੈ। ਹੁਣ ਉਸਨੂੰ ਪਹਿਲਾਂ ਵਾਲੀ ਕੋਈ ਸਮੱਸਿਆ ਨਹੀਂ ਹੈ। 

ਡਾਕਟਰ ਸੱਗਰ ਨੇ ਦੱਸਿਆ ਕਿ ਨਿਊਨਤਮ ਇਨਵੇਸਿਵ ਸਪਾਈਨ ਸਰਜਰੀ ਨਾਲ ਮਾਸਪੇਸ਼ੀਆਂ ਅਤੇ ਸਾਫਟ ਟਿਸ਼ੂ ਨੂੰ ਘੱਟ ਨੁਕਸਾਨ ਹੁੰਦਾ ਹੈ, ਸਰਜਰੀ ਦੇ ਬਾਅਦ ਦਰਦ ਘੱਟ ਹੁੰਦਾ ਹੈ, ਹਸਪਤਾਲ ਸਟੇ ਘੱਟ ਹੁੰਦਾ ਹੈ ਅਤੇ ਰਿਕਵਰੀ ਜਲਦੀ ਹੁੰਦੀ ਹੈ। 

No comments: