ਪ੍ਰਮਾਤਮਾ ਬੈਂਸ ਭਰਾਵਾਂ ਤੇ ਹਰ ਵੇਲੇ ਮਿਹਰ ਭਰਿਆ ਹੱਥ ਰੱਖੇ:ਰਵਿੰਦਰ ਸਿੰਘ
ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕਰਦੇ ਹੋਏ ਰਵਿੰਦਰ ਸਿੰਘ ਅਤੇ ਉਸ ਦੇ ਸਾਥੀ |
ਮਹਾਨਤਾ, ਵਿਕਾਸ ਅਤੇ ਤਰੱਕੀਆਂ ਦੇ ਜਿੰਨੇ ਮਰਜ਼ੀ ਦਾਅਵੇ ਕਰ ਲਏ ਜਾਣ ਪਰ ਹਕੀਕਤ ਵਿੱਚ ਲੋਕਾਂ ਦੇ ਦੁੱਖ ਛੇਤੀ ਕੀਤੀਆਂ ਦੂਰ ਨਹੀਂ ਹੁੰਦੇ। ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਉਹਨਾਂ ਨਾਲ ਹੁੰਦੀਆਂ ਠੱਗੀਆਂ ਨਹੀਂ ਰੁਕਦੀਆਂ। ਬੇਰੋਜ਼ਗਾਰੀ ਅਤੇ ਕਰਜ਼ਿਆਂ ਮਾਰੇ ਲੋਕ ਫਿਰ ਰੁੱਖ ਕਰਦੇ ਹਨ ਵਿਦੇਸ਼ਾਂ ਦਾ। ਉਹਨਾਂ ਨੂੰ ਅੱਜ ਵੀ ਇਹੀ ਲੱਗਦਾ ਹੈ ਕਿ ਦੋ ਚਾਰ ਸਾਲ ਕਿਸੇ ਬਾਹਰਲੇ ਦੇਸ਼ ਜਾ ਕੇ ਲਾ ਆਈਏ ਤਾਂ ਸ਼ਾਇਦ ਆਰਥਿਕ ਔਕੜਾਂ ਦੇ ਜੰਜਾਲ ਵਿੱਚ ਕੁਝ ਸਾਹ ਆਉਣ ਜਿੰਨੀ ਰਾਹਤ ਮਿਲ ਜਾਵੇ। ਕੁਝ ਅਜਿਹਾ ਹੀ ਸੋਚਿਆ ਸੀ ਲੁਧਿਆਣਾ ਦੇ ਜਨਤਾ ਨਗਰ ਵਿੱਚ ਰਹਿਣ ਵਾਲੇ ਰਵਿੰਦਰ ਸਿੰਘ ਰਵੀ ਨੇ।
ਕਈ ਸਾਲ ਪਹਿਲਾਂ ਵੀ ਰਵਿੰਦਰ ਰਵੀ ਨੇ ਖਾੜੀ ਦੇਸ਼ਾਂ ਵਿੱਚ ਜਾ ਕੇ ਡਰਾਈਵਰੀ ਕੀਤੀ ਸੀ। ਉਸ ਨਾਲ ਘਰ ਪਰਿਵਾਰ ਨੇ ਕੁਝ ਸਾਹ ਲਿਆ। ਮਿਹਨਤ ਵੀ ਬਹੁਤ ਕਰਨੀ ਪੈਂਦੀ ਸੀ। ਹੁਣ ਕੁਝ ਸਾਲਾਂ ਬਾਅਦ ਫਿਰ ਰਵੀ ਨੇ ਸੋਚਿਆ ਕਿਸੇ ਵੱਡੇ ਦੇਸ਼ ਵਿੱਚ ਜਾ ਕੇ ਮਿਹਨਤ ਕੀਤੀ ਜਾਵੇ। ਹੁਣ ਅਮਰੀਕਾ ਕੈਨੇਡਾ ਜਾਣਾ ਕਿਹੜਾ ਸੌਖਾ ਪਿਆ ਹੈ! ਕਿਸੇ ਨੇ ਮੋਹਾਲੀ ਦੇ ਇੱਕ ਟਰੈਵਲ ਏਜੰਟ ਦੀ ਦੱਸ ਪਾਈ। ਜਦੋਂ ਰਵਿੰਦਰ ਰਵੀ ਨੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਬਹੁਤ ਸੁਪਨੇ ਦਿਖਾਏ। ਬਸ ਇੰਝ ਲੱਗਣ ਲੱਗਿਆ ਕਿ ਕੈਨੇਡਾ ਤਾਂ ਆ ਪਿਆ ਹੈ। ਫਿਰ ਵੀ ਚਾਰ ਪੰਜ ਮਹੀਨੇ ਦਾ ਸਮਾਂ ਉਹਨਾਂ ਲਿਆ। ਜਦੋਂ ਵੀ ਪੁੱਛਿਆ ਜਾਵੇ ਤਾਂ ਨਵੀਂ ਗੱਲ ਹੀ ਸਾਹਮਣੇ ਆਵੇ। ਹਵਾਈ ਜਹਾਜ਼ ਚੜ੍ਹ ਦਾ ਸੁਪਨਾ ਸਾਕਾਰ ਨਹੀਂ ਸੀ ਹੋ ਰਿਹਾ। ਉਸ ਟਰੈਵਲ ਏਜੰਟ ਕੋਲ ਇਸ ਪਰਿਵਾਰ ਨੇ 27 ਲੱਖ 30 ਹਜ਼ਾਰ ਰੁਪਏ ਰੁਪਏ ਫਸਾ ਲਏ।
ਜਦੋਂ ਗੱਲ ਬਣਦੀ ਨਜ਼ਰ ਨਾ ਆਈ ਤਾਂ ਇਸ ਪਰਿਵਾਰ ਨੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਇਸ ਏਜੰਟ ਬਾਰੇ ਪਤਾ ਕੀਤਾ। ਆਲੇ ਦੁਆਲੇ ਵਾਲਿਆਂ ਨੇ ਸਲਾਹ ਦਿੱਤੀ ਕਿ ਜਿੰਨੀ ਜਲਦੀ ਹੁੰਦਾ ਹੈ ਆਪਣੇ ਪੈਸੇ ਕਢਵਾ ਲਓ ਜੇ ਕਢਵਾ ਸਕਦੇ ਹੋ। ਪੈਸੇ ਵਾਪਿਸ ਮੰਗਣ ਏਜੰਟ ਨੇ ਲਾਰਾ ਲੱਪਾ ਲਾਉਣਾ ਸ਼ੁਰੂ ਕਰ ਦਿੱਤਾ। ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਕੋਲ ਜਾ ਕੇ ਇਸ ਪਰਿਵਾਰ ਨੇ ਆਪਣਾ ਦੁੱਖਦਾ ਰੋਇਆ ਪਰ ਕਿਸੇ ਨੇ ਬਾਂਹ ਨਾ ਫੜੀ।
ਇਹ ਪਰਿਵਾਰ ਬੁਰੀ ਤਰ੍ਹਾਂ ਨਿਰਾਸ ਹੋ ਗਿਆ ਹੋਇਆ ਸੀ ਕਿ ਅਚਾਨਕ ਹੀ ਕਿਸੇ ਮਿੱਤਰ ਨੇ ਬੈਂਸ ਭਰਾਵਾਂ ਦੀ ਦੱਸ ਪਾਈ। ਉਹ ਵਿਅਕਤੀ ਬੈਂਸ ਭਰਾਵਾਂ ਦਾ ਵੀ ਜਾਣੂੰ ਸੀ। ਉਸਨੇ ਇਹਨਾਂ ਨਾਲ ਮਿਲਵਾ ਵੀ ਦਿੱਤਾ। ਬੈਂਸ ਭਰਾਵਾਂ ਨੇ ਇੱਕ ਫੋਨ ਸਬੰਧਤ ਏਜੰਟ ਨੂੰ ਕੀਤਾ ਅਤੇ ਉਸਤੋਂ ਬਾਅਦ ਇਹ ਪਰਿਵਾਰ ਏਜੰਟ ਨੂੰ ਮਿਲਣ ਉਹਨਾਂ ਦੇ ਦਫਤਰ ਚਲਾ ਗਿਆ। ਏਜੰਟ ਨੇ ਦੇਰੀ ਦੀ ,ਮਾਫੀ ਮੰਗੀ ਅਤੇ ਇੱਕ ਮਹੀਨੇ ਦਾ ਸਮਾਂ ਵੀ ਮੰਗਿਆ। ਇਸ ਤਰ੍ਹਾਂ ਡੁੱਬੇ ਹੋਏ ਪੈਸਿਆਂ ਦੇ ਵਾਪਸ ਹੋਣ ਦੀ ਉਮੀਦ ਬਣ ਗਈ।
ਲੋਕ ਇਨਸਾਫ ਪਾਰਟੀ ਕਿਓਂ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ ਇਸਦਾ ਇੱਕ ਕਾਰਨ ਹੈ ਦੁਖੀ ਲੋਕਾਂ ਦੀ ਫਰਿਆਦ ਸੁਣਨਾ ਅਤੇ ਉਹਨਾਂ ਦੇ ਦੁੱਖ ਦੂਰ ਕਰਨ ਲਈ ਤੁਰੰਤ ਕਦਮ ਚੁੱਕਣਾ। ਜੇ ਕੋਈ ਅੜਚਨ ਵੀ ਹੁੰਦੀ ਹੋਵੇ ਤਾਂ ਵੀ ਉਸਨੂੰ ਰਾਹੇ ਪਾਉਣਾ ਨਾ ਕਿ ਆਪਣੇ ਮਗਰ ਮਗਰ ਲਾਈ ਰੱਖਣਾ।
ਇਸ ਮਾਮਲੇ ਵਿੱਚ ਵੀ ਇਹੀ ਕੁਝ ਹੋਇਆ। ਲੋਕ ਇਨਸਾਫ ਪਾਰਟੀ ਜਿੱਥੇ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਦੀ ਗੱਲ ਕਰਦੀ ਹੈ ਉਥੇ ਹਰ ਕੰਮ ਵਿਚ ਇਮਾਨਦਾਰੀ ਨੂੰ ਵੀ ਪਹਿਲ ਦਿੰਦੀ ਹੈ ਇਸੇ ਗੱਲ ਤੇ ਪਹਿਰਾ ਦਿੰਦੇ ਹੋਏ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਰਵਿੰਦਰ ਸਿੰਘ ਰਵੀ ਨਾਮਕ ਵਿਅਕਤੀ ਦੇ ਕਰੀਬ 27 ਲੱਖ 30 ਹਜ਼ਾਰ ਰੁਪਏ ਮੁਹਾਲੀ ਦੇ ਇਕ ਏਜੰਟ ਕੋਲੋ ਵਾਪਸ ਕਰਵਾਏ ਗਏ ਜੋ ਉਸ ਨੇ ਕਨੇਡਾ ਜਾਣ ਲਈ ਉਸ ਏਜੰਟ ਨੂੰ ਕਰੀਬ ਢਾਈ ਸਾਲ ਪਹਿਲਾ ਦਿੱਤੇ ਸਨ।
ਲੋਕ ਇਨਸਾਫ ਪਾਰਟੀ ਦੇ ਮੁੱਖ ਦਫਤਰ ਕੋਟ ਮੰਗਲ ਸਿੰਘ ਵਿਖੇ ਪੁੱਜੇ ਰਵਿੰਦਰ ਸਿੰਘ ਰਵੀ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਬੈਂਸ ਭਰਾਵਾਂ ਤੇ ਹਰ ਵੇਲੇ ਮਿਹਰ ਭਰਿਆ ਹੱਥ ਰੱਖੇ ਅਤੇ ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾਂ ਦੌਰਾਨ ਦੋਨਾਂ ਭਰਾਵਾਂ ਨੂੰ ਜਿੱਤ ਦੁਆਵੇ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਹਨਾਂ ਢਾਈ ਸਾਲ ਪਹਿਲਾ ਕਨੇਡਾ ਜਾਣ ਲਈ ਮੁਹਾਲੀ ਦੇ ਇਕ ਏਜੰਟ ਨੂੰ 27 ਲੱਖ 30 ਹਜ਼ਾਰ ਰੁਪਏ ਨਕਦ ਦਿੱਤੇ ਸਨ ਪਰ ਏਜੰਟ ਨੇ ਨਾਂ ਹੀ ਉਸ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਸੀ ਜਿਸ ਸੰਬੰਧੀ ਉਹ ਅਨੇਕਾਂ ਵਿਅਕਤੀਆ ਨੂੰ ਨਾਲ ਲੈ ਕੇ ਵੀ ਏਜੰਟ ਨੂੰ ਮਿਲੇ ਪਰ ਏਜੰਟ ਟਸ ਤੋਂ ਮਸ ਨਾ ਹੋਇਆ ਅਤੇ ਪੈਸੇ ਵਾਪਸ ਨਹੀ ਕਰ ਰਿਹਾ ਸੀ। ਇਸ ਦੌਰਾਨ ਉਹ ਕਈ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆ ਕੋਲ ਵੀ ਗਿਆ ਪਰ ਕਿਸੇ ਨੇ ਉਸ ਦੀ ਬਾਹ ਨਹੀ ਫੜੀ।
ਅਖੀਰ ਜਦੋਂ ਉਹ ਥੱਕ ਹਾਰ ਕੇ ਘਰ ਬੈਠ ਗਿਆ ਤਾਂ ਉਸ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਦਫਤਰ ਵਿਚ ਹਮੇਸ਼ਾ ਲੋਕਾਂ ਨਾਲ ਇਨਸਾਫ ਹੁੰਦਾ ਹੈ ਅਤੇ ਜੇਕਰ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਗੱਲ ਦੱਸੀ ਜਾਵੇ ਤਾਂ ਉਹ ਕੋਈ ਨਾ ਕੋਈਹੀਲਾ ਵਸੀਲਾ ਜ਼ਰੂਰ ਕਰਨਗੇ।
ਰਵਿੰਦਰ ਸਿੰਘ ਅਨੁਸਾਰ ਜਦੋਂ ਉਸ ਨੇ ਸਾਰੀ ਵਿਿਥਆ ਲੋਕ ਇਨਸਾਫ ਪਾਰਟੀ ਦੇ ਦਫਤਰ ਆ ਕੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਦੱਸੀ ਤਾਂ ਉਹਨਾਂ ਤੁਰੰਤ ਸੰਬੰਧਿਤ ਏਜੰਟ ਨਾਲ ਰਾਬਤਾ ਕਾਇਮ ਕਰਕੇ ਉਸ ਵੱਲੋਂ ਦਿੱਤੇ ਸਾਰੇ ਪੈਸੇ ਵਾਪਸ ਕਰਵਾ ਦਿੱਤੇ।
ਠੱਗੀ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਰਵਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਦਫਤਰ ਵਿਖੇ ਵਾਕਿਆ ਹੀ ਲੋਕਾਂ ਨਾਲ ਇਨਸਾਫ ਹੁੰਦਾ ਹੈ। ਉਹਨਾਂ ਇਹ ਵੀ ਕਾਮਨਾ ਕੀਤੀ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹਰ ਜਗ੍ਹ ਤੇ ਇਨਸਾਫ ਮਿਲ ਸਕੇ। ਇਸ ਮੌਕੇ ਤੇ ਰਿਸ਼ੀਪਾਲ ਸੂਦ, ਕੌਸਲਰ ਸਵਰਨਦੀਪ ਸਿੰਘ ਚਾਹਲ, ਕੌਸਲਰ ਕੁਲਦੀਪ ਸਿੰਘ ਬਿੱਟਾ, ਗੁਰਪ੍ਰੀਤ ਸਿੰਘਖੁਰਾਣਾ, ਪਵਨਦੀਪ ਸਿੰਘ ਮਦਾਨ, ਮਨਿੰਦਰ ਮਨੀ, ਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਤਰਲੋਚਨ ਸਿੰਘ, ਗੁਲਜਾਰ ਸਿੰਘ ਅਤੇ ਹੋਰ ਸ਼ਾਮਿਲ ਸਨ।
No comments:
Post a Comment