Wednesday, November 17, 2021

CMCH: 200ਵੇਂ ਮਰੀਜ ਵਿੱਚ ਸਟੈਮ ਸੈੱਲ ਟ੍ਰਾਂਸਪਲਾਂਟ ਕੀਤੇ ਗਏ

ਸੀਐਮਸੀ ਵਿੱਚ, ਮਰੀਜਾਂ ਨੇ ਸਟੈਮ ਸੈੱਲ ਦਾਨੀਆਂ ਨਾਲ ਰੈਂਪ ਵਾਕ ਕੀਤੀ


ਲੁਧਿਆਣਾ
: 17 ਨਵੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਵਿੱਚ ਮਰੀਜ਼ਾਂ ਲਈ ਸਟੈਮ ਸੈਲ ਟਰਾਂਸਪਲਾਂਟ ਬਹੁਤ ਹੀ ਨਾਮੁਮਕਿਨ ਵਰਗਾ ਇਲਾਜ ਹੁੰਦਾ ਸੀ। ਇਸ ਮਕਸਦ ਲਈ ਬਹੁਤ ਦੂਰ ਵੈਲੋਰ ਵਾਲਾ ਸੀਐਮਸੀ ਹਸਪਤਾਲ ਹੀ ਇੱਕੋ ਇੱਕ ਆਸ ਹੋਇਆ ਕਰਦੀ ਸੀ। ਉਥੇ ਜਾਣ ਦੀ ਦੂਰੀ ਅਤੇ ਉੱਥੇ ਰਹਿਣ ਦਾ ਪ੍ਰਬੰਧ ਸੋਚ ਕੇ ਹੀ ਮਰੀਜ਼ ਦਾ ਪਰਿਵਾਰ ਹੱਥ ਖੜੇ ਕਰ ਦੇਂਦਾ ਸੀ। ਸੀਐਮਸੀ ਹਸਪਤਾਲ ਲੁਧਿਆਣਾ ਨੇ ਇਸ ਨਾਮੁਮਕਿਨ ਨੂੰ ਮੁਮਕਿਨ ਬਣਾਇਆ ਅਤੇ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗਾਂ ਨੂੰ ਨਵੀਂ ਰੌਸ਼ਨੀ ਦਿੱਤੀ। ਅੱਜ ਦੇ ਪ੍ਰੋਗਰਾਮ ਵਿੱਚ ਹਰ ਕਿਸੇ ਦੇ ਹੱਥਾਂ ਵਿਚ ਜਗਦੇ ਚਿਰਾਗ ਉਸ ਸੰਘਰਸ਼ ਦੀ ਯਾਦ ਵੀ ਦੁਆ ਰਹੇ ਸਨ ਅਤੇ ਉਸ ਜਿੱਤ ਵਾਲੀ ਰੌਸ਼ਨੀ ਦੀ ਵੀ ਜਿਹੜੀ ਬੜੇ ਭਾਗਾਂ ਨਾਲ ਸਾਡੇ ਏਨੀ ਨੇੜੇ ਆ ਸਕੀ। 

ਕਿ੍ਸਚਅਨ ਮੈਡੀਕਲ ਕਾਲਜ ਅਤੇ ਹਸਪਤਾਲ (ਸੀਐਮਸੀਐਚ) ਨੇ ਹਾਲ ਹੀ ਵਿੱਚ ਸਟੈਮ ਸੈੱਲ ਟ੍ਰਾਂਸਪਲਾਂਟ ਦੇ ਖੇਤਰ ਵਿੱਚ ਇੱਕ ਵੱਡਾ ਮੀਲ ਪੱਥਰ ਪਾਰ ਕਰਦੇ ਹੋਏ 200ਵੇਂ ਮਰੀਜ ਦਾ ਸਟੈਮ ਸੈੱਲ ਟ੍ਰਾਂਸਪਲਾਂਟ ਕੀਤਾ ਹੈ। ਪੰਜਾਬ ਦੀ ਇਸ ਵੱਡੀ ਪ੍ਰਾਪਤੀ ਨੂੰ ਮਨਾਉਣ ਲਈ ਹਸਪਤਾਲ ਦੀ ਤਰਫੋਂ ਧੰਨਵਾਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਹਸਪਤਾਲ ਦੇ ਡਾਇਰੈਕਟਰ ਡਾ: ਵਿਲੀਅਮ ਭੱਟੀ ਨੇ ਵਿਸੇਸ ਤੌਰ ‘ਤੇ  ਸ਼ਿਰਕਤ ਕੀਤੀ।

ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਸਮਾਰੋਹ ਦਾ ਉਦਘਾਟਨ ਕੀਤਾ। ਉਨਾਂ ਸੀਐਮਸੀ ਵੱਲੋਂ ਇਲਾਕੇ ਵਿੱਚ ਇਲਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ। ਇਸ ਦੌਰਾਨ ਵਿਸਵ ਭਰ ਦੇ ਸੁਭਚਿੰਤਕਾਂ ਅਤੇ ਪਤਵੰਤਿਆਂ ਨੇ ਆਪਣੇ ਰਿਕਾਰਡ ਕੀਤੇ ਸੰਦੇਸਾਂ ਰਾਹੀਂ ਸੀਐਮਸੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। 

ਡਾ. ਐਮ. ਜੋਸਫ ਜੌਨ, ਮੁਖੀ ਅਤੇ ਪ੍ਰੋਫੈਸਰ, ਕਲੀਨਿਕਲ ਹੇਮਾਟੋਲੋਜੀ ਵਿਭਾਗ, ਨੇ ਸਟੈਮ ਸੈੱਲ ਟ੍ਰਾਂਸਪਲਾਂਟੇਸਨ ਦੇ ਸਫਰ ਬਾਰੇ ਵਿਸਥਾਰ ਨਾਲ ਸੰਬੋਧਨ ਕੀਤਾ। ਉਨਾਂ ਦੱਸਿਆ ਕਿ ਇਹ ਯਾਤਰਾ 2008 ਵਿੱਚ ਸੁਰੂ ਹੋਈ ਸੀ ਅਤੇ ਹੁਣ ਤੱਕ 200 ਮਰੀਜਾਂ ਦੇ ਸਟੈਮ ਸੈੱਲ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਸਮਾਗਮ ਦੀ ਖਾਸ ਗੱਲ ਇਹ ਸੀ ਕਿ ਟਰਾਂਸਪਲਾਂਟ ਕਰਨ ਵਾਲੇ ਮਰੀਜ ਆਪਣੇ ਪਰਿਵਾਰਾਂ ਸਮੇਤ ਉੱਥੇ ਪੁੱਜੇ, ਜਿਨਾਂ ਨੇ ਆਪਣੇ ਤਜਰਬੇ ਸਭ ਦੇ ਸਾਹਮਣੇ ਸਾਂਝੇ ਕੀਤੇ। 

ਇਸ ਦੌਰਾਨ ਸਟੈਮ ਟਰਾਂਸਪਲਾਂਟ ਦੇ ਮਰੀਜਾਂ ਅਤੇ ਸਟੈਮ ਸੈੱਲ ਦਾਨੀਆਂ ਨੇ ਰੈਂਪ ਵਾਕ ਕੀਤਾ। ਇਸ ਤੋਂ ਇਲਾਵਾ ਚੈਂਪੀਅਨਜ (ਟ੍ਰਾਂਸਪਲਾਂਟ ਦੇ ਮਰੀਜ) ਅਤੇ ਸੁਪਰਹੀਰੋਜ (ਸਟੈਮ ਸੈੱਲ ਡੋਨਰ) ਲਈ ਫਨ ਗੇਮਜ ਵੀ ਕਰਵਾਈਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿੱਚ ਡਿਪਟੀ ਨਰਸਿੰਗ ਸੁਪਰਡੈਂਟ ਸੰਗੀਤਾ ਸੈਮੂਅਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

No comments: