Monday 11th October 2021 at 5:56 PM
ਬੱਲੋਕੀ ਵਿੱਚ 200 ਕਾਂਗਰਸੀ ਪਰਿਵਾਰ ਆਪ 'ਚ ਸ਼ਾਮਲ ਹੋਣ ਦਾ ਦਾਅਵਾ
ਲੁਧਿਆਣਾ: 11 ਅਕਤੂਬਰ 2021: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਪੰਜਾਬ ਵਿਚਲੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਨੂੰ ਆਪ ਵਾਲੇ ਲੋਕ ਮਾਰੂ ਨੀਤੀਆਂ ਦੱਸਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੀਤੀਆਂ ਤੋਂ ਤੰਗ ਆਏ ਲੋਕਾਂ ਨੇ ਮੌਜੂਦਾ ਸਮੇ ਵਿੱਚ ਸਭ ਨੂੰ ਅਜ਼ਮਾ ਕੇ ਦੇਖ ਲਿਆ ਹੈ ਅਤੇ ਦੇਸ਼ ਦੀ ਆਜਾਦੀ ਤੋਂ ਲੈਕੇ ਹੁਣ ਤੱਕ ਕਿਸੇ ਨੇ ਵੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ। ਇਸਦੇ ਉਲਟ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ, ਮਹਿਗਾਈ ਅਸਮਾਨ ਨੂੰ ਛੂਹਣ ਲੱਗ ਪਏ ਹਨ। ਆਪ ਵਾਲੇ ਇਹ ਤਾਂ ਕਹਿੰਦੇ ਹਨ ਕਿ ਵਿਕਾਸ ਨੂੰ ਵਿਨਾਸ਼ ਵਿੱਚ ਬਦਲ ਦਿੱਤਾ ਗਿਆ ਹੈ ਪਰ ਇਹ ਨਹੀਂ ਦੱਸਦੇ ਕਿ ਵਿਕਾਸ ਕਰਨ ਵਾਲੈ ਕੌਣ ਸਨ ਅਤੇ ਵਿਨਾਸ਼ ਕਰਨ ਵਾਲੇ ਕੌਣ ਹਨ? ਇਹਨਾਂ ਵਿਚਾਲੇ ਆਮ ਆਦਮੀ ਪਾਰਟੀ ਵਾਲੇ ਸਪਸ਼ਟ ਲਕੀਰ ਨਹੀਂ ਖਿੱਚਦੇ।
"ਆਪ" ਦਾ ਕਹਿਣਾ ਹੈ ਕਿ ਪੰਜਾਬ ਦੇ ਮਿਹਨਤਕਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਾਕੇ ਕੁਝ ਨੂੰ ਤਾਂ ਮੌਤ ਵੱਲ ਧੱਕ ਦਿੱਤਾ ਗਿਆ ਹੈ। ਕੁਝ ਨੂੰ ਜਿੰਦਾ ਲਾਸ਼ ਬਣਾ ਦਿੱਤਾ ਗਿਆ ਹੈ। ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾ ਕੇ ਆਪ ਖੁਦ ਨਸ਼ਿਆਂ ਦੇ ਵਪਾਰੀ ਬਣ ਚੁਕੇ ਹਨ ਹੁਣ ਲੋਕਾਂ ਨੂੰ ਪੂਰੀ ਤਰ੍ਹਾਂ ਮਹਿਸੂਸ ਹੋਣ ਲੱਗਾ ਹੈ ਕਿ ਜਿਹਨਾਂ ਤੇ ਅੱਜ ਤੱਕ ਵਿਸ਼ਵਾਸ ਕੀੱਤਾ ਸੀ ਉਹਨਾਂ ਦੀ ਰਹਿਨੁਮਾਈ ਵਿੱਚ ਜੇਕਰ ਰੱਬ ਨਹੀਂ ਸੁਰੱਖਿਅਤ ਤੇ ਜੱਗ ਦੀ ਕਿ ਸੁਰਖਿਆ ਹੋਏਗੀ!
ਆਮ ਆਦਮੀ ਪਾਰਟੀ ਆਖਦੀ ਹੈ ਕਿ ਹੁਣ ਜਦੋ ਸਭ ਨੂੰ ਅਜ਼ਮਾ ਕੇ ਦੇਖ ਲਿਆ ਗਿਆ ਹੈ ਤੇ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਪੱਕਾ ਬਣ ਗਿਆ ਕਿਓਂਕਿ ਲੋਕ ਅੱਜ ਕੱਲ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋ ਪ੍ਰਭਾਵਿਤ ਹਨ। ਦਿੱਲੀ ਮਾਡਲ ਲੋਕਾਂ ਨੂੰ ਲੁਭਾ ਰਿਹਾ ਹੈ।
ਅੱਜ ਪਿੰਡ ਬੱਲੋਕੀ (ਲੁਧਿਆਣਾ) ਵਿਖੇ 200 ਦੇ ਕਰੀਬ ਪਰਿਵਾਰ ਆਮ ਆਦਮੀ ਦੇ ਸੀਨੀਅਰ ਆਗੂ ਅਹਿਬਾਬ ਸਿੰਘ ਗਰੇਵਾਲ ਅਤੇ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸ਼ਾਮਿਲ ਹੋਇਆ। ਆਗੂਆਂ ਨੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਵਾਧਾ ਕਰਦੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਵਿਧਾਨ ਸਭਾ ਤੇ ਆਮ ਆਦਮੀ ਦਾ ਪ੍ਰਚਮ ਲਹਿਰਾਵੇਗਾ ।
ਇਸ ਮੌਕੇ ਤੇ ਰਣਜੀਤ ਸਿੰਘ ਘੁੰਮਾਣ, ਵਿੱਕੀ ਰੂਪਰਾਏ, ਵਰਿੰਦਰ , ਰਮੇਸ਼ ਸ਼ਰਮਾ, ਦੀਦਾਰ ਸਿੰਘ, ਚਰਨ ਸਿੰਘ, ਜੀਵਨ ਸਿੰਘ ਰਾਵਤ, ਸੁਰਿੰਦਰ ਗੈਰੀ ਜੀ, ਰਿੰਪਲ, ਰਹਿਮਨ ਖਾਨ, ਵਿਸ਼ਾਲ ਬਾਂਸਲ, ਹਰਿੰਦਰ, ਕਾਕਾ ਜੀ, ਲਖਵੀਰ ਸਿੰਘ, ਮੀਨਾ ਕੁਮਾਰੀ, ਸੀਮਾ ਕੁਮਾਰੀ ਨਿਰਮਲਾ, ਗੁੱਡੀ ਦੇਵੀ, ਅਵਤਾਰ ਸਿੰਘ ਪ੍ਰਧਾਨ, ਦਲੀਪ ਸਿੰਘ, ਜਤਿੰਦਰ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣ ਸ਼ਾਮਿਲ ਸਨ।
No comments:
Post a Comment