ਅੱਜ ਦੇ ਧਰਨਿਆਂ ਵਿੱਚ ਛਾਈ ਰਹੀ ਰਹੀ ਨੂਰੀਖਾਨ ਦੀ ਸ਼ਾਇਰੀ
![]() |
| ਕਾਂਗਰਸ ਪਾਰਟੀ ਦੀ ਧੜੱਲੇਦਾਰ ਲੀਡਰ ਨੂਰੀਖਾਨ |
ਅੱਜ ਭਾਰਤ ਬੰਦ ਦੇ ਮੌਕੇ ਤੇ ਕਾਂਗਰਸ ਪਾਰਟੀ ਦੀ ਹਰਮਨ ਪਿਆਰੀ ਅਤੇ ਧੜੱਲੇਦਾਰ ਲੀਡਰ ਨੂਰੀਖਾਨ ਦੀਆਂ ਕਾਵਿ ਸਤਰਾਂ ਵੀ ਕਈ ਥਾਈਂ ਸੁਣਾਈਆਂ ਗਈਆਂ। ਇਹਨਾਂ ਦੀ ਮੰਗ ਬਾਰ ਬਾਰ ਆਉਂਦੀ ਰਹੀ। ਜ਼ਿਕਰਯੋਗ ਹੈ ਕਿ ਨੂਰੀਖਾਨ ਜਦੋਂ ਅਪਣੇ ਸ਼ਾਇਰਾਨਾ ਅੰਦਾਜ਼ ਨਾਲ ਧੜੱਲੇਦਾਰ ਭਾਸ਼ਣ ਦੇਂਦੀ ਹੈ ਤਾਂ ਸਰੋਤਿਆਂ ਅਤੇ ਦਰਸ਼ਕਾਂ ਨੂੰ ਮਿੰਟਾਂ ਵਿੱਚ ਸੰਮੋਹਿਤ ਕਰ ਲੈਂਦੀ ਹੈ।
ਦਰਿਆ ਅਬ ਤੇਰੀ ਖੈਰ ਨਹੀਂ
ਬੂੰਦੋਂ ਨੇ ਬਗਾਵਤ ਨੇ ਕਰ ਲੀ ਹੈ
ਨਾਦਾਂ ਨ ਸਮਝ ਬੁਜ਼ਦਿਲ ਇਨਕੋ
ਲਹਿਰੋਂ ਨੇ ਬਗਾਵਤ ਕਰ ਲੀ ਹੈ
ਹਮ ਪਰਵਾਨੇ ਹੈਂ, ਮੌਤ ਸ਼ਮਾਂ,
ਮਰਨੇ ਕਾ ਕਿਸੀ ਕੋ ਖੌਫ ਨਹੀਂ,
ਤਲਵਾਰ ਤੁਮ੍ਹੇਂ ਝੁਕਨਾ ਹੋਗਾ,
ਗਰਦਨ ਨੇ ਬਗਾਵਤ ਕਰ ਲੀ ਹੈ।
ਅੱਜ ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ, ਪੁਰਾਣੀ ਸਬਜ਼ੀ ਮੰਡੀ, ਕਾਰਬਰਾ ਚੌਂਕ, ਜਲੰਧਰ ਬਾਈਪਾਸ ਅਤੇ ਜੋਧੇਵਾਲ ਬਸਤੀ ਇਲਾਕਿਆਂ ਵਿਛਕ ਵੀ ਮੁਕੰਮਲ ਬੰਦ ਰਿਹਾ। ਕਿਸਾਨਾਂ ਦੇ ਸਮਰਥਨ ਵਿੱਚ ਲੱਗੇ ਧਰਨਿਆਂ ਦੌਰਾਨ ਨੌਜਵਾਨਾਂ ਦੇ ਨਾਲ ਨਾਲ ਬੱਚੇ ਅਤੇ ਬਜ਼ੁਰਗ ਵੀ ਵੱਧ ਚੜ੍ਹ ਕੇ ਪਹੁੰਚੇ। ਸਬਜ਼ੀ ਮੰਡੀ ਦੇ ਨਾਲ ਨਾਲ ਬਾਕੀਆਂ ਵਪਾਰਕ ਅਦਾਰੇ ਵੀ ਪੂਰੀ ਤਰ੍ਹਾਂ ਬੰਦ ਰਹੇ।


No comments:
Post a Comment